BREAKING NEWS
latest

728x90

 


468x60

Showing posts with label Banthida School News. Show all posts
Showing posts with label Banthida School News. Show all posts

ਬਹਿਰੇ ਤੇ ਗੂੰਗੇ ਬੱਚਿਆਂ ਦੇ ਸਕੂਲ ਦਾ 100% ਨਤੀਜਾ



ਸਥਾਪਨਾ 1999 'ਚ ਡੀਸੀ ਲੱਧੜ ਵੱਲੋਂ, ਉਦਘਾਟਨ ਮਰਹੂਮ ਮੁੱਖ ਮੰਤਰੀ ਬਾਦਲ ਨੇ ਤੇ ਪਹਿਲੀ ਪ੍ਰਿੰਸੀਪਲ ਸਰੋਜ ਲੱਧੜ ਬਣੀ

  ਬਠਿੰਡਾ 23 ਮਈ (ਹਰਸ਼ਦੀਪ ਸਿੰਘ ਮਹਿਦੂਦਾਂ, ਸਵਰਨ ਸਿੰਘ ਭਗਤਾ ਭਾਈ ਕਾ) ਬਠਿੰਡਾ ਵਿਖੇ ਬਹਿਰੇ ਤੇ ਗੂੰਗੇ ਬੱਚਿਆਂ ਲਈ ਖ਼ਾਸ ਤੌਰ ’ਤੇ ਇਕ ਸਕੂਲ ਦੀ ਸਥਾਪਨਾ 1999 ਵਿੱਚ ਤਦੋਂ ਦੇ ਡਿਪਟੀ ਕਮਿਸ਼ਨਰ ਐਸ. ਆਰ. ਲੱਧੜ ਵੱਲੋਂ ਕੀਤੀ ਗਈ। ਇਸ ਮਕਸਦ ਲਈ ਡੇਰਾ ਟਪ ਦੇ ਸੰਤ ਬਾਬਾ ਸਰੂਪਾ ਨੰਦ ਜੀ ਨੇ 1992 ਵਿੱਚ ਡਿਸਟ੍ਰਿਕਟ ਰੈਡਕਰਾਸ਼ ਸੋਸਾਇਟੀ ਬਠਿੰਡਾ ਨੂੰ ਗੋਣਿਆਣਾ ਰੋਡ ’ਤੇ 10 ਏਕੜ ਕੀਮਤੀ ਜ਼ਮੀਨ ਦਾਨ ਕਰ ਦਿੱਤੀ ਸੀ। ਪਰ ਸਕੂਲ ਦੀ ਇਮਾਰਤ ਦਾ ਨਿਰਮਾਣ ਐਸ. ਆਰ. ਲੱਧੜ ਨੇ ਡਿਪਟੀ ਕਮਿਸ਼ਨਰ ਹੋਣ ਦੇ ਨਾਤੇ ਕਰਵਾਇਆ ਅਤੇ 18 ਮਈ 1999 ਨੂੰ ਪੰਜਾਬ ਦੇ ਤਤਕਾਲੀਨ ਮੁੱਖ ਮੰਤਰੀ ਸ੍ਰ ਪ੍ਰਕਾਸ਼ ਸਿੰਘ ਬਾਦਲ ਵੱਲੋਂ ਉਸ ਦਾ ਉਦਘਾਟਨ ਕੀਤਾ ਗਿਆ।

  ਇਸ ਸਾਲ ਸਕੂਲ ਦੇ 25 ਬਹਿਰੇ ਤੇ ਗੂੰਗੇ ਵਿਿਦਆਰਥੀਆਂ ਨੇ ਮੈਟ੍ਰਿਕ ਦੀ ਪਰੀਖਿਆ ਪਾਸ ਕੀਤੀ, ਜਿਨ੍ਹਾਂ ਵਿੱਚ 14 ਕੁੜੀਆਂ ਅਤੇ 11 ਮੁੰਡੇ ਸ਼ਾਮਿਲ ਹਨ ਅਤੇ ਨਤੀਜਾ 100% ਰਿਹਾ।

  ਸਕੂਲ ਦੀ ਪਹਿਲੀ ਪ੍ਰਿੰਸੀਪਲ ਸ਼੍ਰੀਮਤੀ ਸਰੋਜ ਲੱਧੜ ਨੇ ਇਸ ਸੰਸਥਾ ਦੀ ਮਜ਼ਬੂਤ ਨੀਂਹ ਰੱਖੀ ਅਤੇ ਲੜਕੀਆਂ ਤੇ ਲੜਕਿਆਂ ਲਈ ਵੱਖ-ਵੱਖ ਹੋਸਟਲਾਂ ਦੀ ਨਿਰਮਾਣ ਕਾਰਜ ਵਿੱਚ ਅਹਿਮ ਭੂਮਿਕਾ ਨਿਭਾਈ। ਵਿਿਦਆਰਥੀਆਂ ਨੂੰ ਸਕੂਲ ਦੌਰਾਨ ਹੀ ਰੋਜ਼ਗਾਰ ਯੋਗ ਤਾਲੀਮ (ਵੋਕੇਸ਼ਨਲ ਟਰੇਨਿੰਗ) ਦਿੱਤੀ ਜਾਂਦੀ ਹੈ। ਕਈ ਪੁਰਾਣੇ ਵਿਿਦਆਰਥੀ ਅੱਜ ਹੌਂਸਲੇ ਨਾਲ ਸਰਕਾਰੀ ਨੌਕਰੀਆਂ ਕਰ ਰਹੇ ਹਨ, ਜੋ ਉਨ੍ਹਾਂ ਨੂੰ ਵਿਸ਼ੇਸ਼ ਕੋਟੇ ਤਹਿਤ ਮਿਲੀਆਂ।

  ਐਸ. ਆਰ. ਲੱਧੜ ਨੇ ਸਮਾਜਿਕ ਸੁਰੱਖਿਆ ਵਿਭਾਗ ਦੇ ਨਿਰਦੇਸ਼ਕ ਵਜੋਂ ਬਹਿਰੇ-ਗੂੰਗੇ ਬੱਚਿਆਂ ਲਈ ਪੈਨਸ਼ਨ ਸਕੀਮ ਦੀ ਸ਼ੁਰੂਆਤ ਵੀ ਕੀਤੀ। ਉਨ੍ਹਾਂ ਨੇ ਸ਼ਹਿਰ ਦੇ ਗੋਲ ਡਿੱਗੀ ਬਜ਼ਾਰ ਨੇੜੇ ਇੱਕ ਏ.ਸੀ. ਮਾਰਕੀਟ ਦਾ ਨਿਰਮਾਣ ਕਰਵਾਇਆ ਅਤੇ ਉਸਦੀ ਸਾਰੀ ਆਮਦਨ ਸਕੂਲ ਦੇ ਚਲਾਉਣ ਲਈ ਫਿਕਸ ਡਿਪਾਜ਼ਿਟ ਵਜੋਂ ਜਮ੍ਹਾ ਕਰਵਾਈ।

  ਬਠਿੰਡਾ ਦੇ ਭਲੇ  ਲੋਕਾਂ ਦੇ ਸਹਿਯੋਗ ਨਾਲ ਇਹ ਸਕੂਲ ਇੱਕ ਹਕੀਕਤ ਬਣਿਆ ਅਤੇ ਇਹ ਸਾਰਾ ਪੰਜਾਬ ਵਿੱਚ ਆਪਣੀ ਕਿਸਮ ਦਾ ਇਕਲੌਤਾ ਸਕੂਲ ਹੈ।

  ਸੰਤ ਸਰੂਪਾ ਨੰਦ ਜੀ ਪਰਸ਼ੰਸਾ ਦੇ ਪਾਤਰ ਹਨ ਜਿਨ੍ਹਾਂ ਨਾ ਸਿਰਫ਼ 10 ਏਕੜ ਜ਼ਮੀਨ ਦਾਨ ਕੀਤੀ, ਸਗੋਂ ਸਕੂਲ ਦੀ ਇਮਾਰਤ ਦੀ ਬਣਤ ਲਈ ਵੀ ਭਾਰੀ ਰਕਮ ਯੋਗਦਾਨ ਵਜੋਂ ਦਿੱਤੀ। ਸਕੂਲ ਦਾ ਨਾਂ ਡੇਰੇ ਦੇ ਨਾਂ ’ਤੇ “ਮਹੰਤ ਗੁਰਬੰਤਾ ਦਾਸ ਸਕੂਲ ਫਾਰ ਡੈਫ ਐਂਡ ਡੰਬ, ਬਠਿੰਡਾ” ਰੱਖਿਆ ਗਿਆ।

  ਇਹ ਸਕੂਲ ਉਨ੍ਹਾਂ ਬੱਚਿਆਂ ਲਈ ਉਮੀਦ ਦੀ ਕਿਰਣ ਬਣਿਆ ਹੈ, ਜਿਨ੍ਹਾਂ ਨੂੰ ਕਈ ਵਾਰੀ ਆਪਣੇ ਪਰਿਵਾਰ ਦੇ ਲੋਕ ਵੀ ਸਮਝ ਨਹੀਂ ਪਾਉਂਦੇ।