BREAKING NEWS
latest

728x90

 


468x60

Showing posts with label Dhuri Harpal News. Show all posts
Showing posts with label Dhuri Harpal News. Show all posts

ਸੀਵਰੇਜ ਦੇ ਢੱਕਣਾਂ ਉੱਤੇ ਲੁੱਕ ਪਾ ਕੇ ਬੰਦ ਕਰਨ ਦੇ ਮਾਮਲੇ 'ਤੇ ਦਿੱਤਾ ਗਿਆ ਮੰਗ ਪੱਤਰ -ਦੌਲਤਪੁਰ

 

 ਸੀਵਰੇਜ ਦੇ ਢੱਕਣਾਂ ਉੱਤੇ ਲੁੱਕ ਪਾ ਕੇ ਬੰਦ ਕਰਨ ਦੇ ਮਾਮਲੇ 'ਤੇ ਦਿੱਤਾ ਗਿਆ ਮੰਗ ਪੱਤਰ -ਦੌਲਤਪੁਰ 

ਧੂਰੀ 05 ਜੂਨ (ਹਰਪਾਲ ਸਿੰਘ ਘਾਬਦਾਂ)  ਧੂਰੀ ਸ਼ਹਿਰ ਦੇ ਅੰਦਰਲੀ ਮਾਲੇਰਕੋਟਲਾ-ਸੰਗਰੂਰ ਸੜਕ ਦੀ ਉਸਾਰੀ ਦਾ ਕੰਮ ਕਰੋੜਾਂ ਰੁਪੈ ਦੀ ਲਾਗਤ ਨਾਲ ਕਰਵਾਇਆ ਜਾ ਰਿਹਾ ਹੈ, ਪਰ ਇਸ ਸੜਕ ਦੀ ਉਸਾਰੀ ਠੇਕੇਦਾਰ ਵੱਲੋ' ਕਾਹਲ਼ੀ ਕਦਮੀਂ  ਕੀਤੀ ਜਾ ਰਹੀ ਜਾਪਦੀ ਹੈ। ਇਸ ਸੜਕ ਤੇ ਜੋ ਸੀਵਰੇਜ ਦੇ ਢੱਕਣ ਬਣੇ ਹੋਏ ਹਨ, ਉਨ੍ਹਾਂ ਦੇ ਉੱਪਰ ਲੁੱਕ ਪਾ ਕੇ ਢੱਕਣਾਂ ਨੂੰ ਬੰਦ ਕਰ ਦਿੱਤਾ ਹੈ। ਏਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਹਰਦੀਪ ਸਿੰਘ ਦੌਲਤਪੁਰ ਨੇ ਕੀਤਾ। ਉਨ੍ਹਾਂ ਅਗੇ ਕਿਹਾ ਕਿ ਸੀਵਰੇਜ ਦੀ ਸਫ਼ਾਈ ਹੋਣੀ ਸੁਭਾਵਿਕ ਹੈ, ਪਰ ਜਦੋਂ ਵੀ ਸਫਾਈ ਹੋਵੇਗੀ ਤਾਂ ਢੱਕਣ ਖੋਲਣ ਵੇਲੇ ਇਹਨਾਂ ਸੀਵਰੇਜ ਦੇ ਢੱਕਣਾਂ ਉਪਰੋਂ ਲੁੱਕ ਪੁੱਟੀ ਜਾਵੇਗੀ ਅਤੇ ਉਥੇ ਟੋਆ ਪੈ ਜਾਵੇਗਾ, ਜਿਸ ਕਾਰਨ ਇਹ ਟੋਏ ਦੋਪਹੀਆ ਵਾਹਨ ਸਵਾਰਾਂ ਲਈ ਹਾਦਸਿਆਂ ਦਾ ਕਾਰਨ ਬਣਗੇ। ਇਹ ਵਿਕਾਸ ਕਾਰਜ ਲੋਕਾਂ ਦੇ ਟੈਕਸ ਰੂਪੀ ਪੈਸਿਆਂ ਨਾਲ ਹੀ ਸੰਭਵ ਹੋ ਸਕਦੇ ਹਨ ਅਤੇ ਇੰਝ ਸਰਕਾਰੀ ਪੈਸੇ ਦੀ ਬਰਬਾਦੀ ਸੱਭ ਦੇ ਸਾਹਮਣੇ ਹੀ ਹੈ। ਹਰਦੀਪ ਸਿੰਘ ਦੌਲਤਪੁਰ ਨੇ ਇਸ ਸਬੰਧੀ ਮੁੱਖ ਮੰਤਰੀ ਸਹਾਇਤਾ ਕੇਂਦਰ ਧੂਰੀ ਵਿੱਚ ਮਾਰਕਿਟ ਕਮੇਟੀ ਦੇ ਚੈਅਰਮੈਨ ਰਾਜਵੰਤ ਸਿੰਘ ਘੁਲੀ ਨੂੰ ਮੰਗ  ਪੱਤਰ ਦਿੰਦਿਆਂ ਬੇਨਤੀ ਕੀਤੀ ਕਿ ਤੁਰੰਤ ਕਿਸੇ ਸੀਨੀਅਰ ਅਫਸਰ ਦੀ ਡਿਊਟੀ ਲਗਾ ਕੇ ਸੀਵਰੇਜ ਦੇ ਢੱਕਣਾਂ ਉਪਰ ਪਾਈ ਗਈ ਲੁੱਕ ਨੂੰ ਹਟਾਇਆ ਜਾਵੇ ਅਤੇ ਢੱਕਣਾਂ ਦਾ ਲੇਵਲ ਸੜਕ ਦੇ ਬਰਾਬਰ ਕਰਵਾਇਆ ਜਾਵੇ ਤਾਂ ਜੋ ਸਰਕਾਰੀ ਪੈਸੇ ਦੀ ਬਰਬਾਦੀ ਨਾ ਹੋਵੇ ਜੀ। ਇਸ ਮੌਕੇ ਉਨ੍ਹਾਂ ਦੇ ਹੋਰ ਮੋਹਤਬਰ ਸਹਿਯੋਗੀ ਵੀ ਹਾਜਰ ਸਨ।