BREAKING NEWS
latest

728x90

 


468x60

Showing posts with label Mullapur Bharowal News. Show all posts
Showing posts with label Mullapur Bharowal News. Show all posts

ਸੀਰੀ ਸੀਡਜ਼ ਕੰਪਨੀ ਵੱਲੋਂ ਸਿਆਲੂ ਮੱਕੀ 1199 ਤੇ ਪਿੰਡ ਪੁੂੜੈਣ ਵਿਖੇ ਕਿਸਾਨ ਜਾਗਰੂਕਤਾ ਸੈਮੀਨਾਰ



 


ਸੀਰੀ ਸੀਡਜ਼ ਕੰਪਨੀ ਵੱਲੋਂ ਸਿਆਲੂ ਮੱਕੀ 1199 ਤੇ ਪਿੰਡ ਪੁੂੜੈਣ ਵਿਖੇ ਕਿਸਾਨ ਜਾਗਰੂਕਤਾ ਸੈਮੀਨਾਰ 

  ਭੂੰਦੜੀ, 6 ਜੂਨ (ਗੁਰਪ੍ਰੀਤ ਸਿੰਘਭਰੋਵਾਲ)- ਸੀਰੀ ਸੀਡਜ਼ ਕੰਪਨੀ ਵੱਲੋਂ ਸਿਆਲੂ ਮੱਕੀ 1199 ਤੇ ਪਿੰਡ ਪੁੂੜੈਣ ਵਿਖੇ ਡਾ ਮਨੋਜ ਚੌਹਾਨ, ਡਾ ਰਮੇਸ਼ ਸਿੰਘ ਅਤੇ ਹਰਮੀਤ ਸਿੰਘ ਹੈਦਰਬਾਦ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਲਵਿਸ਼ ਬਾਂਸਲ ਮਾਲਕ ਬਾਂਸਲ ਸੀਡਜ਼ ਮੁੱਲਾਂਪੁਰ ਦੀ ਅਗਵਾਈ ਹੇਠ ਕਿਸਾਨ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ। ਇਸ ਮੌਕੇ ਸਬੋਧਿਨ ਕਰਦਿਆ ਡਾ ਮਨੋਜ ਚੌਹਾਨ, ਡਾ ਰਮੇਸ਼ ਸਿੰਘ ਨੇ ਕਿਸਾਨਾਂ ਨੂੰ ਮੱਕੀ 1199 ਬੀਜਣ ਦੀ ਸਲਾਹ ਦਿੱਤੀ। ਉਨਾਂ ਕਿਹਾ ਇਹ ਮੱਕੀ ਇੱਕ ਏਕੜ ਵਿੱਚ 8 ਕਿਲੋਗਰਾਮ ਪੈਂਦੀ ਅਤੇ 110 ਦਿਨਾਂ ਵਿੱਚ ਤਿਆਰ ਹੋ ਜਾਂਦੀ ਅਤੇ ਬਹੁਤ ਘੱਟ ਰੇਹ ਸਪਰੇਆਂ ਕਰਨੀਆਂ ਪੈਦੀਆਂ ਹਨ। ਇਸ ਦਾ ਦਾਣਾ ਵੱਡਾ ਅਤੇ ਗੁੱਲ ਬਹੁਤ ਪਤਲਾ ਨਿਕਲਦਾ ਹੈ। ਇਸ ਦਾ ਮੰਡੀ ਵਿੱਚ ਰੇਟ ਚੰਗਾਂ ਮਿਲਦਾ ਹੈ। ਉਨਾ ਅੱਗੇ ਦੱਸਿਆ ਕਿ ਕਿਸਾਨ ਜਗਦੀਪ ਸਿੰਘ ਰਾਜਾ ਪੁੱਤਰ ਉੱਘੇ ਕਿਸਾਨ ਸਵ: ਸੇਵਾ ਸਿੰਘ ਨੇ 20 ਏਕੜ ਸਿਆਲੂ  ਮੱਕੀ 1199 ਫਸਲ ਬੀਜੀ ਜੋ ਹੁਣ ਪੱਕ ਕੇ ਤਿਆਰ ਹੋ ਚੁੱਕੀ ਹੈ। ਇਸ ਮੌਕੇ ਲਵਿਸ਼ ਬਾਂਸਲ ਨੇ ਕਿਹਾ ਫ਼ਸਲੀ ਵਿਿਭੰਨਤਾ ਤਹਿਤ ਝੋਨੇ ਦੀ ਥਾਂ ਸਾਉਣੀ ਦੀਆਂ ਫਸਲਾਂ ਬੀਜਣਾ ਸਮੇਂ ਦੀ ਮੁੱਖ ਲੋੜ ਹੈ। ਉਨਾਂ ਫ਼ਸਲ ਤੇ ਕੀੜੇ ਮਕੌੜੇ ਦੇ ਹਮਲੇ ਪ੍ਰਤੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਅਤੇ ਕੰਟਰੋਲ ਲਈ ਵਰਤੀਆਂ ਜਾਣ ਵਾਲੀਆਂ ਦਵਾਈਆਂ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਉਘੇ ਕਿਸਾਨ ਬਲਜਿੰਦਰ ਸਿੰਘ ਬਾਸੀ, ਕਿਸਾਨ ਅਤੇ ਸਾਬਕਾ ਸਰਪੰਚ ਬਲਦੇਵ ਸਿੰਘ ਭਰੋਵਾਲ ਖੁਰਦ, ਪ੍ਰਧਾਨ ਦਵਿੰਦਰ ਸਿੰਘ ਬਿੱਲੂ ਆਦਿ ਨੇ ਵੀ ਸਬੋਧਿਨ ਕੀਤਾ। ਇਸ ਮੌਕੇ ਜੋਵਨ ਸਿੰਘ ਤੱਤਲਾ, ਪਰਦੀਪ ਸਿੰਘ ਜਗਰਾੳ, ਪਵਨਦੀਪ ਸਿੰਘ, ਹੈਪੀ ਬੋਪਾਰਾਏ, ਬਲਵੰਤ ਸਿੰਘ, ਲਾਲੀ ਸਿੰਘ, ਰਣਜੀਤ ਸਿੰਘ, ਚਰਨਜੀਤ ਸਿੰਘ ਪੰਚ, ਹਰਪ੍ਰੀਤ ਸਿੰਘ, ਸਤਵਿੰਦਰ ਸਿੰਘ, ਦਰਸ਼ੀ ਬੋਪਾਰਾਏ,  ਰਜਿੰਦਰ ਸਿੰਘ, ਬਲਦੇਵ ਸਿੰਘ, ਜਗਵਿੰਦਰ ਸਿੰਘ, ਸ਼ਿਕੰਦਰ ਸਿੰਘ, ਕੁਲਵੀਰ ਸਿੰਘ, ਜਸਪਾਲ ਸਿੰਘ, ਹੈਪੀ ਬੋਪਾਰਾਏ, ਰੇਸ਼ਮ ਸਿੰਘ ਭਰੋਵਾਲ, ਜਗਦੀਪ ਸਿੰਘ ਟੀਟੂ ਭਰੋਵਾਲ, ਜੋਵਨ ਸਿੰਘ ਭਰੋਵਾਲ ਆਦਿ ਕਿਸਾਨ ਸ਼ਾਮਿਲ ਸਨ। ਕਿਸਾਨ ਜਗਦੀਪ ਸਿੰਘ ਰਾਜਾ ਵੱਲੋਂ ਇਸ ਕੈਂਪ ਵਿੱਚ ਪਹੁੰਚੇ ਸਾਰੇ ਮਾਹਿਰਾਂ ਦਾ ਅਤੇ ਕਿਸਾਨ ਵੀਰਾਂ ਦਾ ਧੰਨਵਾਦ ਕੀਤਾ।