BREAKING NEWS
latest

728x90

 


468x60

ਸਮਰਾਲਾ ਬਲਾਕ ਕਾਂਗਰਸ ਦੇ ਪ੍ਰਧਾਨ ਤੇ ਨਗਰ ਕੌਂਸਲ ਦੇ ਉਪ ਪ੍ਰਧਾਨ ਸਨੀ ਦੂਆ ਦਾ ਦਿਹਾਂਤ


 ਸਮਰਾਲਾ, 23 ਮਈ (ਭਾਰਦਵਾਜ) ਸਥਾਨਕ ਬਲਾਕ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਨਗਰ ਕੌਂਸਲ ਦੇ ਉਪ ਪ੍ਰਧਾਨ ਸਨੀ ਦੂਆ (40) ਦਾ ਅੱਜ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ। ਸ਼ਹਿਰ ਦੇ ਸਾਰੇ ਸਾਂਝੇ ’ਤੇ ਧਾਰਮਿਕ ਕੰਮਾਂ ਵਿਚ ਅੱਗੇ ਹੋ ਕੇ ਯੋਗਦਾਨ ਪਾਉਣ ਵਾਲੇ ਸਨੀ ਦੂਆ ਨਾ ਸਿਰਫ ਅਨੇਕਾਂ ਧਾਰਕਿਮ ਤੇ ਸਮਾਜ ਸੇਵੀ ਜਥੇਬੰਦੀਆਂ ਨਾਲ ਜੁੜੇ ਹੋਏ ਸਨ, ਬਲਕਿ ਇਸ ਹਲਕੇ ਵਿਚ ਕਾਂਗਰਸ ਦੇ ਵੀ ਵੱਡੇ ਧੰਮ ਸਨ। ਮਿਲੀ ਜਾਣਕਾਰੀ ਅਨੁਸਾਰ ਉਨ੍ਹਾਂ ਨੂੰ ਬੀਤੀ ਰਾਤ ਛਾਤੀ ਵਿਚ ਦਰਦ ਮਹਿਸੂਸ ਹੋਇਆ ਸੀ, ਪ੍ਰੰਤੂ ਛੇਤੀ ਹੀ ਤਕਲੀਫ ਘੱਟ ਜਾਣ ’ਤੇ ਉਨ੍ਹਾਂ ਇਸ ਨੂੰ ਆਮ ਦਰਦ ਸਮਝ ਲਿਆ, ਪਰ ਅੱਜ ਸ਼ਾਮੀ 4 ਵਜੇ ਮੁੜ ਉਨ੍ਹਾਂ ਨੂੰ ਉਸ ਸਮੇਂ ਤੇਜ ਦਰਦ ਮਹਿਸੂਸ ਹੋਇਆ ਜਦੋਂ ਉਹ ਆਪਣੀ ਦੁਕਾਨ ਉੱਤੇ ਬੈਠੇ ਸਨ। ਇਸ ਦੌਰਾਨ ਉਨ੍ਹਾਂ ਨੂੰ ਤੁਰੰਤ ਨੇੜਲੇ ਕੌਸ਼ਲ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਦੀ ਗੰਭੀਰ ਸਥਿਤੀ ਨੂੰ ਵੇਖਦੇ ਹੋਏ ਲੁਧਿਆਣਾ ਦੇ ਫੌਰਟਿਸ ਹਸਪਤਾਲ ਰੈਫਰ ਕਰ ਦਿੱਤਾ ਗਿਆ। ਪ੍ਰੰਤੂ ਰਸਤੇ ਵਿੱਚ ਹੀ ਇਹ ਦਿਲ ਦਾ ਦੌਰਾ ਸਨੀ ਦੂਆ ਲਈ ਜਾਨਲੇਵਾ ਸਿੱਧ ਹੋਇਆ ਅਤੇ ਉਨ੍ਹਾਂ ਦੀ ਮੌਤ ਹੋ ਗਈ। ਇਹ ਦੁਖਦਾਈ ਖ਼ਬਰ ਜਿਓ ਹੀ ਸ਼ਹਿਰ 'ਚ ਪਹੰਚੀ ਤਾਂ ਹਰ ਪਾਸੇ ਸੋਗ ਦੀ ਲਹਿਰ ਫੈਲ ਗਈ ਅਤੇ ਵਪਾਰ ਮੰਡਲ ਦੇ ਸਰਗਰਮ ਆਗੂ ਹੋਣ ਕਾਰਨ ਅੱਜ ਵਪਾਰ ਮੰਡਲ ਦੀ ਰੱਖੀ ਗਈ ਮੀਟਿੰਗ ਨੂੰ ਵੀ ਰੱਦ ਕਰ ਦਿੱਤਾ ਗਿਆ। ਸਨੀ ਦੂਆ ਦੀ ਮੌਤ ’ਤੇ ਕਾਂਗਰਸ ਦੇ ਹਲਕਾ ਇੰਚਾਰਜ ਰੁਪਿੰਦਰ ਸਿੰਘ ਰਾਜਾ ਗਿੱਲ, ਕਾਂਗਰਸੀ ਆਗੂ ਐਡਵੋਕੇਟ ਜਸਪ੍ਰੀਤ ਸਿੰਘ, ਅਜਮੇਰ ਸਿੰਘ ਪੂਰਬਾ ਸਾਬਕਾ ਚੇਅਰਮੈਨ ਬਲਾਕ ਸੰਮਤੀ, ਜ਼ਿਲਾ ਪ੍ਰੀਸ਼ਦ ਮੈਂਬਰ ਜਤਿੰਦਰ ਸਿੰਘ ਜੋਗਾ ਸਰਪੰਚ ਬਲਾਲਾ ਆਦਿ ਨੇ ਦੁੱਖ ਪ੍ਰਗਟ ਕਰਦੇ ਹੋਏ ਕਿਹਾ ਕਿ ਸਨੀ ਦੂਆ ਦੀ ਅਚਾਨਕ ਦੁਖਦਾਈ ਮੌਤ ਨਾਲ ਇਲਾਕਾ ਇੱਕ ਸੂਝਵਾਨ ਸਮਾਜ ਸੇਵੀ ਅਤੇ ਕਾਂਗਰਸ ਵਰਕਰ ਤੋਂ ਵਾਂਝਾ ਹੋ ਗਿਆ ਹੈ।

« PREV
NEXT »

Facebook Comments APPID