ਸਵਾਮੀ ਰੂਪ ਚੰਦ ਜੈਨ ਸਕੂਲ ਦੁਆਰਾ ਸਟਾਰ ਓਮ ਜੀ ਥੀਏਟਰ ਜਗਰਾਓ ਵਿਖੇ ਅਧਿਆਪਕਾਂ ਨੂੰ ਦਿਖਾਈ ਗਈ ਫ਼ਿਲਮ
ਜਗਰਾਓ 4 ਜੂਨ (ਹੇਮਰਾਜ ਬੱਬਰ, ਰਜਨੀਸ਼ ਬਾਂਸਲ) ਸਵਾਮੀ ਰੂਪ ਚੰਦ ਜੈਨ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਰਾਜਪਾਲ ਕੌਰ ਦੀ ਯੋਗ ਅਗਵਾਈ ਅਤੇ ਸਮੂਹ ਮੈਨੇਜਮੈਂਟ ਦੇ ਸਹਿਯੋਗ ਸਦਕਾ ਅਧਿਆਪਕਾਂ ਨੂੰ ਸਟਾਰ ਓਮ ਜੀ ਥੀਏਟਰ ਵਿੱਚ ਫਿਲਮ ਦਿਖਾਈ ਗਈ ਜੋ ਕਿ ਅਧਿਆਪਕਾਂ ਲਈ ਬਹੁਤ ਹੀ ਬਹੁਤ ਯਾਦਗਾਰੀ ਦਿਨ ਹੋ ਨਿਬੜਿਆ। ਕਿਉਂਕਿ ਇਸ ਦਿਨ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਰੁਝੇਵਿਆਂ ਤੋਂ ਮੁਕਤ ਹੋ ਕੇ ਖੂਬਸੂਰਤ ਪਲਾਂ ਦਾ ਆਨੰਦ ਮਾਣਿਆ। ਸਕੂਲ ਮੈਨਜਮੈਟ ਵੱਲੋਂ ਹਰ ਸਾਲ ਦੀ ਤਰਾ ਇਸ ਵਾਰ ਵੀ ਅਧਿਆਪਕਾਂ ਦਾ ਸਨਮਾਨ ਕਰਦਿਆਂ ਚੰਗੀ ਕਾਰਗੁਜ਼ਾਰੀ ਤੇ ਸੌਗਾਤ ਦੇਣ ਲਈ ਸਟਾਰ ਓਮ ਜੀ ਥੀਏਟਰ ਵਿੱਚ ਮੂਵੀ ਦਿਖਾਉਣ ਦੇ ਨਾਲ ਨਾਲ ਇੱਕ ਪਾਰਟੀ ਦਾ ਵੀ ਆਯੋਜਨ ਕੀਤਾ ਗਿਆ। ਜਿਸ ਵਿੱਚ ਉਹਨਾਂ ਲਈ ਸਪੈਸ਼ਲ ਬਰੇਕਫਾਸਟ ਅਤੇ ਲੰਚ ਦਾ ਵੀ ਪ੍ਰਬੰਧ ਕੀਤਾ ਗਿਆ। ਇਸ ਪਾਰਟੀ ਵਿੱਚ ਉਹਨਾਂ ਨੇ ਗੀਤ ਸੰਗੀਤ ਅਤੇ ਨਾਚ ਨਾਲ ਇਸ ਦਿਨ ਨੂੰ ਮਨਾਇਆ ਗਿਆ। ਪ੍ਰਿੰਸੀਪਲ ਰਾਜਪਾਲ ਕੌਰ ਨੇ ਇਸ ਮਨੋਰੰਜਨ ਵਿੱਚ ਉਹਨਾਂ ਦੇ ਨਾਲ ਰਹਿ ਕੇ ਖੁਸ਼ੀ ਨੂੰ ਦੁੱਗਣਾ ਕੀਤਾ। ਪ੍ਰਿੰਸੀਪਲ ਰਾਜਪਾਲ ਕੌਰ ਨੇ ਸੰਬੋਧਨ ਵਿੱਚ ਕਿਹਾ ਕਿ “ਅਸੀਂ ਅਧਿਆਪਕਾਂ ਨੂੰ ਸਿਰਫ ਇੱਕ ਕਰਮਚਾਰੀ ਨਹੀਂ, ਸਗੋਂ ਉਨ੍ਹਾਂ ਨੂੰ ਵਿਿਦਆਰਥੀ ਪਰਿਵਾਰ ਦਾ ਅਟੁੱਟ ਅੰਗ ਮੰਨਦੇ ਹਾਂ ਉਹ ਜੋ ਆਪਣੇ ਵਿਅਕਤੀਗਤ ਜੀਵਨ ਨੂੰ ਪਿੱਛੇ ਛੱਡ ਕੇ ਹਰ ਰੋਜ਼ ਬੱਚਿਆਂ ਲਈ ਨਵੀਂ ਰੌਸ਼ਨੀ ਲੈ ਕੇ ਆਉਂਦੇ ਹਨ।” ਵਾਹਿਗੁਰੂ ਉਹਨਾਂ ਨੂੰ ਤਰੱਕੀਆਂ ਬਖਸ਼ੇ।
ਸਾਰੇ ਅਧਿਆਪਕਾਂ ਨੇ ਮੂਵੀ ਦਿਖਾਉਣ ਤੇ ਉਹਨਾਂ ਦੇ ਪਲਾਂ ਨੂੰ ਖੂਬਸੂਰਤ ਬਣਾਉਣ ਲਈ ਸਕੂਲ ਮੈਨਜਮੈਟ ਦਾ ਤਹਿ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਹ ਦਿਨ ਉਨ੍ਹਾਂ ਲਈ ਨਾ ਸਿਰਫ਼ ਖੁਸ਼ੀਆਂ ਲੈ ਕੇ ਆਇਆ, ਸਗੋਂ ਇੱਕ ਨਵੀਂ ਤਾਜ਼ਗੀ ਅਤੇ ਉਤਸ਼ਾਹ ਨਾਲ ਭਰਿਆ ਹੋਇਆ ਸੀ।