
ਫਿਰੋਜਪੁਰ, ਜੀਰਾ (ਤੀਰਥ ਸਿੰਘ ਸਨੇਰ) ਸੀ.ਆਈ.ਐਸ.ਸੀ.ਈ. ਨਾਲ ਸਬੰਧਤ ਐਮਬ੍ਰੋਜ਼ੀਅਲ ਪਬਲਿਕ ਸਕੂਲ, ਜ਼ੀਰਾ ਵਿੱਚ ਬੀਤੇ ਦਿਨਾਂ ਸਕੂਲ ਦੀ ਐਨ.ਐੱਸ.ਐੱਸ. ਯੂਨਿਟ ਵੱਲੋਂ ਐਂਟੀ ਟੈਰਰਿਜ਼ਮ ਡੇ ਮਨਾਇਆ ਗਿਆ। ਇਸ ਦਿਨ ਨੂੰ ਸਮਰਪਿਤ ਕਰਕੇ ਸਕੂਲ ਵੱਲੋਂ ਪੋਸਟਰ ਮੇਕਿੰਗ ਅਤੇ ਭਾਸ਼ਣ ਮੁਕਾਬਲੇ ਆਯੋਜਿਤ ਕੀਤੇ ਗਏ, ਜਿਨ੍ਹਾਂ ਵਿੱਚ ਵਿਦਿਆਰਥੀਆਂ ਨੇ ਜੋਸ਼ ਤੇ ਉਤਸ਼ਾਹ ਨਾਲ ਭਾਗ ਲਿਆ। ਇਨ੍ਹਾਂ ਗਤੀਵਿਧੀਆਂ ਰਾਹੀਂ ਵਿਦਿਆਰਥੀਆਂ ਨੇ ਆਤੰਕਵਾਦ ਵਿਰੁੱਧ ਜਾਗਰੂਕਤਾ ਫੈਲਾਉਣ ਅਤੇ ਅਮਨ-ਚੈਨ ਦਾ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ। ਸਮਾਗਮ ਦੌਰਾਨ ਸਕੂਲ ਦੇ ਪ੍ਰਿੰਸਿਪਲ ਤੇਜ ਸਿੰਘ ਠਾਕੁਰ ਨੇ ਕਿਹਾ ਕਿ, “ਆਤੰਕਵਾਦ ਮਨੁੱਖਤਾ ਲਈ ਇਕ ਗੰਭੀਰ ਚੁਣੌਤੀ ਹੈ ਅਤੇ ਅਜਿਹੇ ਸਮਾਗਮ ਵਿਦਿਆਰਥੀਆਂ ਵਿੱਚ ਰਾਸ਼ਟਰ ਪ੍ਰਤੀ ਜ਼ਿੰਮੇਵਾਰੀ ਤੇ ਜਾਗਰੂਕਤਾ ਪੈਦਾ ਕਰਦੇ ਹਨ।” ਸਕੂਲ ਦੇ ਚੇਅਰਮੈਨ ਸਤਨਾਮ ਸਿੰਘ ਬੁੱਟਰ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ, “ਅਸੀਂ ਨੌਜਵਾਨ ਪੀੜ੍ਹੀ ਨੂੰ ਸਿੱਖਿਆ ਅਤੇ ਸੰਸਕਾਰਾਂ ਰਾਹੀਂ ਤਿਆਰ ਕਰਕੇ ਆਤੰਕਵਾਦ ਵਿਰੁੱਧ ਇੱਕ ਮਜ਼ਬੂਤ ਆਵਾਜ਼ ਬਣਾਉਣ ਲਈ ਸਮਰਪਿਤ ਹਾਂ।” ਇਸ ਮੌਕੇ ਸਕੂਲ ਕੋਆਰਡੀਨੇਟਰਜ਼ ਰੀਨਾ ਠਾਕੁਰ, ਅਨੁਪਮਾ ਠਾਕੁਰ, ਮਿਸਟਰ ਦੀਪਕ ਸੇਖਰੀ ਅਤੇ ਮਿਸਟਰ ਸੁਰਿੰਦਰ ਕਟੋਚ ਦੀ ਵੀ ਵਿਸ਼ੇਸ਼ ਹਾਜ਼ਰੀ ਰਹੀ। ਉਨ੍ਹਾਂ ਨੇ ਸਮਾਗਮ ਦੀ ਵਿਵਸਥਾ ਨੂੰ ਸੁਚਾਰੂ ਬਣਾਈ ਰੱਖਣ ਵਿੱਚ ਮੁੱਖ ਭੂਮਿਕਾ ਨਿਭਾਈ। ਸਕੂਲ ਪ੍ਰਬੰਧਨ ਵੱਲੋਂ ਸਮੂਹ ਵਿਦਿਆਰਥੀਆਂ ਨੂੰ ਅਜਿਹੀ ਜਾਗਰੂਕਤਾ ਮੁਹਿੰਮ ਵਿੱਚ ਭਾਗ ਲੈਣ ਲਈ ਸ਼ਲਾਘਾ ਦਿੱਤੀ ਗਈ। ਉਹਨਾਂ ਕਿਹਾ ਕਿ ਸਮਾਗਮ ਦਾ ਮੁੱਖ ਮਕਸਦ ਵਿਦਿਆਰਥੀਆਂ ਵਿੱਚ ਰਾਸ਼ਟਰ ਭਗਤੀ, ਏਕਤਾ ਅਤੇ ਸ਼ਾਂਤੀ ਦੀ ਭਾਵਨਾ ਨੂੰ ਮਜ਼ਬੂਤ ਕਰਨਾ ਸੀ।