ਲੁਧਿਆਣਾ 29 ਮਈ (ਹਰਸ਼ਦੀਪ ਸਿੰਘ ਮਹਿਦੂਦਾਂ, ਜਗਜੀਤ ਸਾਂਪਲਾ) ਵਿਧਾਨ ਸਭਾ ਹਲਕਾ ਪੂਰਬੀ ਚ ਇੱਕ ਵਿਸ਼ੇਸ਼ ਮੀਟਿੰਗ ਸ਼੍ਰੀ ਗੁਰੂ ਰਵਿਦਾਸ ਧਰਮਸ਼ਾਲਾ ਇੰਦਰਾਪੁਰੀ ਤਾਜਪੁਰ ਰੋਡ ਵਿਖ਼ੇ ਹੋਈ। ਮੀਟਿੰਗ ਦੀ ਪ੍ਰਧਾਨਗੀ ਜਿਲ੍ਹਾ ਪ੍ਰਧਾਨ ਬਲਵਿੰਦਰ ਜੱਸੀ ਨੇ ਕੀਤੀ। ਮੀਟਿੰਗ ਵਿੱਚ ਬਲਵਿੰਦਰ ਬਿੱਟਾ (ਸਟੇਟ ਜਨਰਲ ਸੈਕਟਰੀ) ਮੁਖ ਮਹਿਮਾਨ ਵਜੋਂ ਅਤੇ ਜਿਲ੍ਹਾ ਇੰਚਾਰਜ ਜੀਤ ਰਾਮ ਬਸਰਾ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ। ਇਸ ਮੌਕੇ ਹਲਕਾ ਪੂਰਬੀ ਦੇ ਅਹੁਦੇਦਾਰਾਂ ਦੀ ਚੋਣ ਕੀਤੀ ਅਤੇ ਨਰੇਸ਼ ਬਸਰਾ ਨੂੰ ਹਲਕਾ ਪੂਰਬੀ ਇੰਚਾਰਜ, ਰਾਜਿੰਦਰ ਨਿੱਕਾ ਨੂੰ ਪ੍ਰਧਾਨ ਨਿਯੁਕਤ ਕੀਤਾ ਗਿਆ। ਇਸ ਮੌਕੇ ਸ਼੍ਰੀ ਬਿੱਟਾ ਅਤੇ ਜੀਤ ਰਾਮ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਬਹੁਜਨ ਸਮਾਜ ਪਾਰਟੀ ਵਲੋਂ ਪੰਜਾਬ ਅੰਦਰ ਪੰਜਾਬ ਸੰਭਾਲੋ ਮੁਹਿੰਮ ਚਲਾਈ ਜਾ ਰਹੀ ਹੈ ਜਿਸ ਤਹਿਤ ਪਾਰਟੀ ਦੇ ਵਰਕਰਾਂ ਵਲੋਂ ਗਲੀ -ਗਲੀ, ਮੁਹੱਲੇ -ਮੁਹੱਲੇ ਜਾ ਕੇ ਬਹੁਜਨ ਸਮਾਜ ਨੂੰ ਜਾਗਰੂਕ ਕੀਤਾ ਜਾ ਰਿਹਾ। ਪੰਜਾਬ ਸਰਕਾਰ ਦੀਆਂ ਨਾਕਾਮੀਆਂ ਬਾਰੇ ਦੱਸਿਆ ਜਾ ਰਿਹਾ ਹੈ। ਇਸ ਮੌਕੇ ਜਿਲ੍ਹਾ ਜਨਰਲ ਸੈਕਟਰੀ ਸੁਰੇਸ਼ ਕੁਮਾਰ, ਮਨੋਜ ਬਿਰਦੀ, ਜਿਲ੍ਹਾ ਕੈਸ਼ੀਅਰ ਇੰਦਰੇਸ਼ ਤੋਮਰ, ਪ੍ਰਵੀਨ ਬਾਂਸਲ, ਕਾਲਾ ਬਸਰਾ, ਹਰਕੀਰਤ ਸਿੰਘ, ਸੰਤੋਖ ਕੁਮਾਰ ਸੌਖਾ, ਅਮਨ ਪ੍ਰਧਾਨ ਵਾਰਡ ਨੰਬਰ 7, ਦਰਸ਼ਨ ਸਿੰਘ ਆਦਿ ਭਾਰਤੀ, ਪ੍ਰਮੋਦ ਭਾਰਤੀ, ਅੰਮ੍ਰਿਤ ਪਾਲ ਸਿੰਘ ਅਤੇ ਹੋਰ ਸਾਥੀ ਹਾਜਰ ਸਨ।