BREAKING NEWS
latest

728x90

 


468x60

Showing posts with label Doraha OPS News. Show all posts
Showing posts with label Doraha OPS News. Show all posts

12 ਜੂਨ ਨੂੰ ਲੁਧਿਆਣੇ ਦਾ ਝੰਡਾ ਮਾਰਚ ਕੱਢੇਗਾ ਸਰਕਾਰ ਦੇ ਫੋਕੇ ਦਾਅਵਿਆਂ ਦੀ ਫੂਕ - ਕੱਦੋਂ, ਮੰਡਿਆਲਾ


12 ਜੂਨ ਨੂੰ ਲੁਧਿਆਣੇ ਦਾ ਝੰਡਾ ਮਾਰਚ ਕੱਢੇਗਾ ਸਰਕਾਰ ਦੇ ਫੋਕੇ ਦਾਅਵਿਆਂ ਦੀ ਫੂਕ - ਕੱਦੋਂ, ਮੰਡਿਆਲਾ 

  ਦੋਰਾਹਾ 3 ਜੂਨ (ਮਨਪ੍ਰੀਤ ਸਿੰਘ ਰਣਦਿਓ)- ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਬਲਾਕ ਦੋਰਾਹਾ ਦੀ ਇੱਕ ਅਹਿਮ ਮੀਟਿੰਗ ਬਲਾਕ ਕਨਵੀਨਰ ਬਲਵਿੰਦਰ ਸਿੰਘ ਮੰਡਿਆਲਾ ਅਤੇ ਸੂਬਾ ਜੁਆਇੰਟ ਸਕੱਤਰ ਬਿਕਰਮਜੀਤ ਸਿੰਘ ਕੱਦੋਂ ਦੀ ਸਾਂਝੀ ਅਗਵਾਈ ਵਿੱਚ ਦੋਰਾਹਾ ਵਿਖੇ ਹੋਈ। ਜਿਸ ਵਿੱਚ ਜਨਰਲ ਸਕੱਤਰ ਬਲਵਿੰਦਰ ਸਿੰਘ ਗੁਰਮ ਨੇ ਦੱਸਿਆ ਕਿ ਪੰਜਾਬ ਸਰਕਾਰ ਪੁਰਾਣੀ ਪੈਨਸ਼ਨ ਨੂੰ ਬਹਾਲ ਕਰਨ ਦਾ ਵਾਅਦਾ ਕਰਕੇ ਸੱਤਾ ਵਿੱਚ ਆਈ ਸੀ। ਪਰੰਤੂ ਹੁਣ ਤੱਕ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇਹ ਵਾਅਦਾ ਪੂਰਾ ਨਹੀਂ ਕੀਤਾ। ਸਰਕਾਰ ਨੇ ਨਵੰਬਰ 2022 ਵਿੱਚ ਪੁਰਾਣੀ ਪੈਨਸ਼ਨ ਦੀ ਬਹਾਲੀ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਸੀ, ਪ੍ਰੰਤੂ ਅੱਜ ਤੱਕ ਉਹ ਨੋਟੀਫਿਕੇਸ਼ਨ ਲਾਗੂ ਨਹੀਂ ਕੀਤਾ। ਹੁਣ ਜਥੇਬੰਦੀ ਤਿੱਖੇ ਸੰਘਰਸ਼ ਦੇ ਰੋਹ ਵਿੱਚ ਹੈ, ਜਿਸ ਦੀ ਸ਼ੁਰੂਆਤ 12 ਜੂਨ ਨੂੰ ਲੁਧਿਆਣੇ ਤੋਂ ਕੀਤੀ ਜਾਵੇਗੀ। ਜਿੱਥੇ ਕਿ ਜਿਮਨੀ ਦਾ ਦਾ ਐਲਾਨ ਹੋ ਚੁੱਕਿਆ ਹੈ। ਇਸ ਐਕਸ਼ਨ ਤਹਿਤ ਪੂਰੇ ਪੰਜਾਬ ਤੋਂ ਹਜ਼ਾਰਾਂ ਮੁਲਾਜ਼ਮਾਂ ਦਾ ਸੈਲਾਬ ਲੁਧਿਆਣੇ ਵਿਖੇ ਆਏਗਾ। ਜੋ ਕਿ ਲੁਧਿਆਣਾ ਵਿਖੇ ਵਿਸ਼ਾਲ ਝੰਡਾ ਮਾਰਚ ਕਰਕੇ, ਲੋਕਾਂ ਨਾਲ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਪੋਲ ਖੋਲਣਗੇ ਅਤੇ ਜੇਕਰ ਸਰਕਾਰ ਨੇ ਜਲਦੀ ਹੀ ਪੁਰਾਣੀ ਪੈਨਸ਼ਨ ਬਹਾਲ ਨਾ ਕੀਤੀ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ ਅਤੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਅਤੇ ਮੰਤਰੀਆਂ ਸਮੇਤ ਮੁੱਖ ਮੰਤਰੀ ਨੂੰ ਪਿੰਡਾਂ ਤੇ ਸ਼ਹਿਰਾਂ ਵਿੱਚ ਆਉਣ ਤੇ ਪ੍ਰਸ਼ਨ ਪੁੱਛੇ ਜਾਣਗੇ ਅਤੇ ਉਹਨਾਂ ਦਾ ਘੇਰਾਓ ਕੀਤਾ ਜਾਵੇਗਾ। ਉਹਨਾਂ ਇਹ ਵੀ ਦੱਸਿਆ ਕਿ ਇਸ ਐਕਸ਼ਨ ਵਿੱਚ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ, ਪੰਜਾਬ ਦੇ ਨਾਲ ਸੀਪੀਐਫ ਯੂਨੀਅਨ ਪੰਜਾਬ ਵੀ ਮੋਢੇ ਨਾਲ ਮੋਢਾ ਲਾ ਕੇ ਸੰਘਰਸ਼ ਕਰੇਗੀ ਅਤੇ ਬਾਕੀ ਭਰਾਤਰੀ ਜਥੇਬੰਦੀਆਂ ਵੀ ਇਸ ਸੰਘਰਸ਼ ਵਿੱਚ ਹੁੰਮ ਹੁੰਮਾ ਕੇ ਪਹੁੰਚਣਗੀਆਂ। ਇਸ ਮੌਕੇ ਰਵਿੰਦਰ ਸਿੰਘ ਦੋਰਾਹਾ, ਸੁਖਵੰਤ ਸਿੰਘ ਪਨੈਚ, ਗੁਰਪ੍ਰੀਤ ਸਿੰਘ ਨਸਰਾਲੀ, ਕੁਲਦੀਪ ਸਿੰਘ ਦੋਰਾਹਾ, ਸੰਦੀਪ ਸਿੰਘ ਮਹਿੰਦੀਪੁਰ, ਦੇਵੀ ਦਿਆਲ ਪਹੇੜੀ, ਬੇਅੰਤ ਸਿੰਘ ਫਤਿਹਪੁਰ, ਰਜਿੰਦਰ ਸਿੰਘ ਛੰਦੜਾਂ, ਹਾਕਮ ਸਿੰਘ, ਮਨਪ੍ਰੀਤ ਸਿੰਘ ਆਦਿ ਹਾਜ਼ਰ ਸਨ।