ਮਜੀਠੇ ਅਤੇ ਲੁਧਿਆਣਾ 'ਚ ਨਕਲੀ ਸ਼ਰਾਬ ਨਾਲ ਮਰੇ ਲੋਕਾਂ ਨੂੰ ਸਰਕਾਰ ਦਾ ਦੱਸਿਆ ਫੇਲੀਅਰ
ਲੁਧਿਆਣਾ 23 ਮਈ (ਸੁਰਿੰਦਰ ਸ਼ਿੰਦਾ, ਹਰਸ਼ਦੀਪ ਸਿੰਘ ਮਹਿਦੂਦਾਂ) ਮਜੀਠੇ ਵਿੱਚ ਨਸ਼ੀਲੀ ਸ਼ਰਾਬ ਨਾਲ ਹੋਈਆਂ 27 ਮੌਤਾਂ ਅਤੇ ਲੁਧਿਆਣਾ 'ਚ ਵੀ ਹੋਈਆਂ ਮੌਤਾਂ ਦੇ ਸਬੰਧ ਵਿੱਚ ਬਸਪਾ ਪੰਜਾਬ ਸੰਭਾਲੋ ਮੁਹਿੰਮ ਤਹਿਤ ਬਹੁਜਨ ਸਮਾਜ ਪਾਰਟੀ ਜ਼ਿਲ੍ਹਾ ਲੁਧਿਆਣਾ ਦੀ ਸਮੁੱਚੀ ਲੀਡਰਸ਼ਿਪ ਅਤੇ ਵੋਟਰਾਂ ਸਪੋਟਰਾਂ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਫੇਲੀਅਰ ਸਰਕਾਰ ਦੀ ਬਲੀ ਚੜੇ ਮਾਵਾਂ ਦੇ ਪੁੱਤ, ਭੈਣਾਂ ਦੇ ਭਰਾ, ਵਿਧਵਾਵਾਂ ਦੇ ਸੁਹਾਗ ਫੇਲ ਸਰਕਾਰ ਨੂੰ ਜਨਤਕ ਤੌਰ 'ਤੇ ਨੰਗਾ ਕਰਦੇ ਹੋਏ ਡਿਪਟੀ ਕਮਿਸ਼ਨਰ ਲੁਧਿਆਣਾ ਰਾਹੀਂ ਰਾਜਪਾਲ ਪੰਜਾਬ ਨੂੰ ਭੇਜਿਆ ਮੰਗ ਪੱਤਰ ਭੇਜਿਆ ਗਿਆ। ਇਸ ਮੌਕੇ ਤੇ ਜੋਨ ਇੰਚਾਰਜ ਬਲਵਿੰਦਰ ਸਿੰਘ ਬਿੱਟਾ, ਸ਼ਹਿਰੀ ਇੰਚਾਰਜ ਜੀਤ ਰਾਮ ਬਸਰਾ, ਦਿਹਾਤੀ ਇੰਚਾਰਜ ਪਰਗਣ ਬਿਲਗਾ, ਸ਼ਹਿਰੀ ਪ੍ਰਧਾਨ ਬਲਵਿੰਦਰ ਸਿੰਘ ਜੱਸੀ, ਦਿਹਾਤੀ ਪ੍ਰਧਾਨ ਬੂਟਾ ਸਿੰਘ ਸੰਗੋਵਾਲ, ਜਨਰਲ ਸਕੱਤਰ ਸੋਨੂ ਅੰਬੇਡਕਰੀ, ਇੰਦਰੇਸ਼ ਤੋਮਰ, ਮੀਡੀਆ ਇੰਚਾਰਜ ਬਿੱਟੂ ਸ਼ੇਰਪੁਰੀਆ, ਲੇਡੀਜ ਵਿੰਗ ਇੰਚਾਰਜ ਭੈਣ ਮੀਨੂ ਧੀਰ, ਨਿਰਮਲ ਸਿੰਘ ਸਾਇਆ, ਅਮਰੀਕ ਸਿੰਘ ਘੁਲਾਲ, ਮਿਸ਼ਨਰੀ ਸਿੰਗਰ ਵਿੱਕੀ ਬਹਾਦਰ ਕੇ, ਗੁਰਮੀਤ ਸਿੰਘ ਰੇਲਵੇ, ਬਲਵਿੰਦਰ ਕੋਚ, ਮਾਸਟਰ ਰਾਜ ਕੁਮਾਰ, ਬਲਦੇਵ ਮੱਲ, ਸੁਖਦੇਵ ਚੱਡਾ, ਸਤਵਿੰਦਰ ਸਿੰਘ ਲੁਹਾਰਾ, ਕਰਮਪਾਲ ਮੋਰੀਆ, ਰਜਿੰਦਰ ਨਿੱਕਾ, ਹਰਫੂਲ ਬੋਧ, ਦੁਰਜਨ ਕੁਮਾਰ, ਨਰੇਸ਼ ਬਸਰਾ, ਸੰਤੋਸ਼ ਕੁਮਾਰ, ਰਜਿੰਦਰ ਕੈਂਥ, ਕਪਿਲ ਕੁਮਾਰ, ਮਿੰਟਾਂ ਚੁੰਬਰ, ਕੈਪਟਨ ਚਮੰਡਾ, ਹਰੀ ਲਾਲ, ਜਗਦੀਸ਼ ਲਾਲ ਭੂਪੀ, ਕੈਪਟਨ ਸਿੰਘ ਅਤੇ ਵੱਡੀ ਗਿਣਤੀ 'ਚ ਪਾਰਟੀ ਵਰਕਰ ਹਾਜਰ ਸਨ।

No comments
Post a Comment