BREAKING NEWS
latest

728x90

 


468x60

Showing posts with label Harpreet Kaur Grewal AAP candidate. Show all posts
Showing posts with label Harpreet Kaur Grewal AAP candidate. Show all posts

ਮੰਤਰੀ ਮੁੰਡੀਆਂ ਦੇ ਭਰਾ ਜੋਰਾਵਰ ਸਿੰਘ ਨੇ ਬੀਬੀ ਗਰੇਵਾਲ ਦੇ ਚੋਣ ਪ੍ਰਚਾਰ ਦੀ ਖੁਦ ਸੰਭਾਲੀ ਕਮਾਂਡ



14 ਦਸੰਬਰ ਨੂੰ ਝਾੜੂ ਦਾ ਬਟਨ ਦਬਾ ਕੇ ਜਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਉਮੀਦਵਾਰਾਂ ਨੂੰ ਜਿੱਤਾਓ ਵਿਕਾਸ ਕਾਰਜਾਂ ਚ ਕਮੀਂ ਨਹੀਂ ਆਉਣ ਦੇਵਾਂਗੇ : ਜੋਰਾਵਰ ਸਿੰਘ 



  ਲੁਧਿਆਣਾ (ਸੁਰਿੰਦਰ ਸ਼ਿੰਦਾ, ਹਰਸ਼ਦੀਪ ਸਿੰਘ ਮਹਿਦੂਦਾ) ਭੋਲਾਪੁਰ ਬਲਾਕ ਸੰਮਤੀ ਜੋਨ ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਹਰਪ੍ਰੀਤ ਕੌਰ ਗਰੇਵਾਲ ਦੀ ਚੋਣ ਮੁਹਿੰਮ ਦੀ ਕਮਾਂਡ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਦੇ ਭਰਾ ਚੇਅਰਮੈਨ ਜੋਰਾਵਰ ਸਿੰਘ ਨੇ ਸੰਭਾਲ ਲਈ ਹੈ। ਉਨ੍ਹਾਂ ਬੀਬੀ ਗਰੇਵਾਲ ਦੀ ਜਿੱਤ ਨੂੰ ਯਕੀਨੀ ਬਣਾਉਣ ਲਈ ਰਾਮ ਨਗਰ ਚ ਉਦਘਾਟਨ ਕਰਨ ਤੋਂ ਇਲਾਵਾ ਅਤੇ ਬਾਲਾ ਜੀ ਕਲੋਨੀ ਵਿੱਚ ਮੀਟਿੰਗਾਂ ਕੀਤੀਆਂ ਅਤੇ ਲੋਕਾਂ ਨੂੰ ਹਰਪ੍ਰੀਤ ਕੌਰ ਗਰੇਵਾਲ ਦੇ ਨਾਲ ਨਾਲ ਜਿਲ੍ਹਾ ਪ੍ਰੀਸ਼ਦ ਜੋਨ ਮੱਤੇਵਾੜਾ ਦੀ ਉਮੀਦਵਾਰ ਬੀਬੀ ਗਿਆਨ ਪ੍ਰੀਤ ਕੌਰ ਗਰੇਵਾਲ ਨੂੰ ਝਾੜੂ ਦੇ ਨਿਸ਼ਾਨ ਉੱਤੇ ਮੋਹਰਾਂ ਲਗਾ ਕੇ ਜਿਤਾਉਣ ਦੀ ਅਪੀਲ ਕੀਤੀ। ਉਨ੍ਹਾਂ ਲੋਕਾਂ ਨੂੰ ਭਰੋਸਾ ਦਿੱਤਾ ਕਿ ਤੁਸੀਂ ਜਿਸ ਪ੍ਰਕਾਰ ਪਹਿਲਾਂ ਸਾਡੇ ਉੱਤੇ ਵਿਸ਼ਵਾਸ ਕਰਕੇ ਸਾਨੂੰ ਜਿਤਾਇਆ ਉਸੇ ਪ੍ਰਕਾਰ ਹੁਣ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਜਿਤਾਉ ਵਿਕਾਸ ਕਾਰਜਾਂ ਵਿਚ ਕੋਈ ਵੀ ਕਮੀਂ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਹਰਪ੍ਰੀਤ ਕੌਰ ਗਰੇਵਾਲ ਅਤੇ ਉਨ੍ਹਾਂ ਦੇ ਪਤੀ ਇੰਦਰਪਾਲ ਸਿੰਘ ਗਰੇਵਾਲ ਨੇ ਵੀ ਝਾੜੂ ਦਾ ਬਟਨ ਦਬਾ ਕੇ ਜਿਤਾਉਣ ਦੀ ਅਪੀਲ ਕੀਤੀ। ਇਸ ਮੌਕੇ ਦਲਜੀਤ ਕੌਰ, ਜਸਵੀਰ ਕੌਰ, ਧਰਮਿੰਦਰ ਸਰਪੰਚ, ਸੁਸ਼ੀਲਾ ਊਸ਼ਾ ਰੁਪਿੰਦਰ ਕੌਰ ਪ੍ਰੀਤੀ ਸੁਭਾਕਰ ਵਕੀਲ ਅਹਿਮਦ ਸੋਨੂੰ ਅੰਸਾਰੀ, ਸੰਜੁ ਭਾਮੀਆ ਅਤੇ ਹੋਰ ਹਾਜ਼ਰ ਸਨ।

ਆਪ ਦੇ ਬਲਾਕ ਸੰਮਤੀ ਭੋਲਾਪੁਰ ਜੋਨ ਤੋਂ ਉਮੀਦਵਾਰ ਬੀਬੀ ਹਰਪ੍ਰੀਤ ਕੌਰ ਗਰੇਵਾਲ ਨੇ ਕੀਤੀ ਨੁੱਕੜ ਮੀਟਿੰਗ



14 ਦਸੰਬਰ ਨੂੰ ਝਾੜੂ ਦੇ ਨਿਸ਼ਾਨ ਤੇ ਮੋਹਰਾ ਲਗਾਓ : ਹਰਪ੍ਰੀਤ ਕੌਰ ਗਰੇਵਾਲ 

  ਲੁਧਿਆਣਾ 6 ਦਸੰਬਰ (ਹਰਸ਼ਦੀਪ ਸਿੰਘ ਮਹਿਦੂਦਾਂ, ਅਮਨਦੀਪ ਸਿੰਘ ਰਾਮਗੜ੍ਹ) ਵਿਧਾਨ ਸਭਾ ਹਲਕਾ ਸਾਹਨੇਵਾਲ ਦੇ ਬਲਾਕ ਸੰਮਤੀ ਭੋਲਾਪੁਰ ਜੋਨ ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਬੀਬੀ ਹਰਪ੍ਰੀਤ ਕੌਰ ਗਰੇਵਾਲ ਨੇ ਆਪਣਾ ਚੋਣ ਅਖਾੜਾ ਮਘਾਉਣਾ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਵੱਲੋਂ ਬੀਤੇ ਕੱਲ੍ਹ ਤੋਂ ਲਗਾਤਾਰ ਨੁੱਕੜ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਅੱਜ ਸਵੇਰੇ ਵੀ ਉਸ ਵੱਲੋਂ ਮੁੰਡੀਆਂ ਪਿੰਡ ਟਿੱਬਾ ਵਿਖੇ ਨੁੱਕੜ ਮੀਟਿੰਗ ਕਰਕੇ ਆਪਣੇ ਚੋਣ ਪ੍ਰਚਾਰ ਨੂੰ ਤੇਜ਼ ਕਰਨ ਬਾਰੇ ਵਿਚਾਰ ਚਰਚਾਵਾਂ ਕੀਤੀਆਂ ਅਤੇ ਪਾਰਟੀ ਵਰਕਰਾਂ ਦੀ ਡਿਊਟੀਆਂ ਲਗਾਈਆਂ। ਪੱਤਰਕਾਰਾਂ ਨਾਲ ਗੱਲ ਕਰਦਿਆਂ ਉਨ੍ਹਾਂ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਦਾ ਟਿਕਟ ਦੇਣ ਲਈ ਧੰਨਵਾਦ ਕਰਦਿਆਂ ਕਿਹਾ ਕਿ ਜਿਸ ਵਿਸ਼ਵਾਸ਼ ਨਾਲ ਮੈਨੂੰ ਭੋਲਾਪੁਰ ਬਲਾਕ ਸੰਮਤੀ ਜੋਨ ਤੋਂ ਟਿਕਟ ਦੇ ਕੇ ਨਿਵਾਜਿਆ ਹੈ ਮੈਂ ਉਸ ਉੱਤੇ ਖਰੀ ਉਤਰਨ ਲਈ ਇਹ ਸੀਟ ਵੱਡੀ ਲੀਡ ਨਾਲ ਜਿੱਤ ਕੇ ਮੰਤਰੀ ਮੁੰਡੀਆਂ ਦੀ ਝੋਲੀ ਵਿੱਚ ਪਾਵਾਂਗੀ। ਉਨ੍ਹਾਂ ਲੋਕਾਂ ਨੂੰ ਅਪੀਲ ਕਿ ਹਰ ਪੱਖੋਂ ਹਰ ਵਰਗ ਦੇ ਵਿਕਾਸ ਨੂੰ ਲੈਕੇ ਅੱਗੇ ਵਧ ਰਹੀ ਮੁੱਖ ਮੰਤਰੀ ਸ੍ਰ ਭਗਵੰਤ ਸਿੰਘ ਮਾਨ ਦੀ ਸਰਕਾਰ ਨੂੰ ਏਨ੍ਹਾ ਚੋਣਾਂ ਵਿੱਚ ਵੋਟ ਪਾਕੇ ਮੌਕਾ ਦਿਓ ਜ਼ੋ ਲੋਕਾਂ ਦੀਆਂ ਆਸਾਂ ਉਮੀਦਾਂ ਉੱਤੇ ਖਰੀ ਉੱਤਰ ਰਹੀ ਹੈ। ਇਹ ਸਰਕਾਰ ਬਹੁਤ ਸਾਰੇ ਕਾਰਜ ਕਰ ਚੁੱਕੀ ਹੈ ਅਤੇ ਭਵਿੱਖ ਵਿੱਚ ਵੀ ਵਿਕਾਸ ਕਾਰਜਾਂ 'ਚ ਕੋਈ ਕਸਰ ਬਾਕੀ ਨਹੀਂ ਛੱਡੇਗੀ। ਉਨ੍ਹਾਂ ਕਿਹਾ ਕਿ ਜੇਕਰ ਲੋਕਾਂ ਨੇ ਮੈਨੂੰ ਜਿਤਾ ਕੇ ਭੇਜਿਆ ਤਾਂ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਦੇ ਸਹਿਯੋਗ ਸਦਕਾ ਉਹ ਜਿਆਦਾ ਤੋਂ ਜਿਆਦਾ ਵਿਕਾਸ ਕਰਵਾਏਗੀ। ਇਸ ਮੌਕੇ ਉਨ੍ਹਾਂ ਦੇ ਪਤੀ ਇੰਦਰਪਾਲ ਸਿੰਘ ਗਰੇਵਾਲ ਨੇ ਕਿਹਾ ਕਿ ਹਰਪ੍ਰੀਤ ਕੌਰ ਗਰੇਵਾਲ ਨੇ ਕੋਈ ਸੰਵਿਧਾਨਿਕ ਅਹੁਦਾ ਨਾ ਹੋਣ ਦੇ ਬਾਵਯੂਦ ਲੋਕਾਂ ਦੀ ਪਹਿਲਾਂ ਵੀ ਸੇਵਾ ਕੀਤੀ ਹੈ ਅਤੇ ਭਵਿੱਖ ਵਿੱਚ ਵੀ ਕਰਨਗੇ। ਇਸ ਮੌਕੇ ਸੁਧਾਕਰ ਸਿੰਘ, ਬੱਬੂ ਮੂੰਡੀਆਂ, ਗੁਰਸ਼ਰਨ ਸਿੰਘ, ਸੁਖਦੇਵ ਸਿੰਘ, ਸੁਖਵਿੰਦਰ ਸਿੰਘ ਸੁੱਖੀ ਅਤੇ ਹੋਰ ਹਾਜ਼ਰ ਸਨ।