ਹੁਸ਼ਿਆਰਪੁਰ 25 ਮਈ (ਹਰਸ਼ਦੀਪ ਸਿੰਘ ਮਹਿਦੂਦਾਂ, ਸੁਖਵਿੰਦਰ ਭੱਟੀ) ਬਹੁਜਨ ਸਮਾਜ ਪਾਰਟੀ ਵੱਲੋਂ ਸੰਵਿਧਾਨ ਨਿਰਮਾਤਾ ਬਾਬਾ ਸਹਿਬ ਡਾ: ਭੀਮ ਰਾਓ ਅੰਬੇਡਕਰ ਜੀ ਦੇ ਬੁੱਤ ਦੀ ਬੇਅਦਬੀ ਕਰਨ ਵਾਲੇ ਇੱਕ ਹੋਰ ਸਮਾਜ ਵਿਰੋਧੀ ਅਨਸਰ ਨੂੰ ਮੌਕੇ 'ਤੇ ਹੀ ਕਾਬੂ ਕਰਕੇ ਪਹਿਲਾਂ ਉਸਨੂੰ ਪੁਲਿਸ ਨੂੰ ਗ੍ਰਿਫਤਾਰ ਕਰਵਾਇਆ ਅਤੇ ਬਾਅਦ 'ਚ ਉਸ ਉੱਤੇ ਐਫਆਈਆਰ ਵੀ ਦਰਜ ਕਰਵਾਈ। ਇਸਦੀ ਜਾਣਕਾਰੀ ਅਪਣੇ ਸ਼ੋਸ਼ਲ ਖਾਤੇ ਉੱਤੇ ਸਾਂਝੀ ਕਰਦਿਆਂ ਬਸਪਾ ਦੇ ਸੂਬਾ ਪ੍ਰਧਾਨ ਡਾ: ਅਵਤਾਰ ਸਿੰਘ ਕਰੀਮਪੁਰੀ ਨੇ ਜਿਲਾ ਪੁਲਿਸ ਮੁਖੀ ਨੂੰ 4 ਸਲਾਹਾਂ, "ਜਿਲੇ ਵਿੱਚ ਵਿਗੜਦੀ ਅਮਨ ਕਾਨੂੰਨ ਦੀ ਸਥਿਤੀ ਬਾਰੇ ਜਾਗਣ, ਜਿਲ੍ਹੇ ਵਿੱਚ ਡਰੱਗ ਮਾਫੀਆ, ਸੈਂਡ ਮਾਫੀਆ, ਲੈਂਡ ਮਾਫੀਆ ਬੇਖੌਫ ਕਾਰੋਬਾਰ ਨੂੰ ਰੋਕਣ, ਪਿੰਡਾਂ ਵਿੱਚ ਸ਼ਰਾਬ ਦੀਆਂ ਨਾਜਾਇਜ਼ ਦੁਕਾਨਾਂ ਬੰਦ ਕਰਵਾਉਣ ਅਤੇ ਧਾਰਮਿਕ ਸਥਾਨਾਂ, ਸਕੂਲਾਂ, ਗਰੀਬਾਂ ਦੇ ਮਹੱਲਿਆਂ ਚੋਂ ਸ਼ਰਾਬ ਦੇ ਠੇਕੇ ਬੰਦ ਕਰਵਾਏ ਜਾਣ" ਦਿੱਤੀਆਂ।
ਬਾਬਾ ਸਾਹਿਬ ਦੇ ਬੁੱਤ ਦੀ ਹੋਈ ਬੇਅਦਬੀ ਦੇ ਮਾਮਲੇ 'ਚ ਬਸਪਾ ਦੁ ਸੂਬਾ ਸਕੱਤਰ ਸੁਖਦੇਵ ਸਿੰਘ ਬਿੱਟਾ ਦੇ ਬਿਆਨਾਂ ਉੱਤੇ ਥਾਣਾ ਮਾਡਲ ਟਾਊਨ ਦੀ ਪੁਲਿਸ ਨੇ ਜਗਦੀਪ ਸਿੰਘ ਮਠਾੜੂ ਨਾਮ ਦੇ ਵਿਆਕਤੀ ਉੱਤੇ ਮੁਕੱਦਮਾ ਨੰਬਰ 124, 299ਬੀਐਨਐਸ, 302ਬੀਐਨਐਸ, 351(2)ਬੀਐਨਐਸ, ਐਸਸੀ ਐਸਟੀ ਐਕਟ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਇਸਤੋਂ ਪਹਿਲਾਂ ਵੀ ਚਾਹੇ ਉਹ ਅੰਮ੍ਰਿਤਸਰ, ਫਿਲੋਰ ਜਾਂ ਜਲੰਧਰ 'ਚ ਪਰਚੇ ਦਰਜ ਹੋਏ ਹਨ ਉਹ ਵੀ ਬਸਪਾ ਲੀਡਰਸ਼ਿਪ ਦੇ ਬਿਆਨਾਂ ਉੱਤੇ ਹੀ ਹੋਏ ਹਨ ਜਦਕਿ ਬਾਬਾ ਸਾਹਿਬ ਦੇ ਮਾਣ ਸਨਮਾਨ ਨੂੰ ਲੈਕੇ ਰੋਲਾ ਸਾਰੀਆਂ ਸਿਆਸੀ ਪਾਰਟੀਆਂ ਅਤੇ ਬਹੁਤ ਸਾਰੇ ਸਗੰਠਨ ਪਾਉਂਦੇ ਹਨ।
No comments
Post a Comment