ਜਗਰਾਓਂ (ਹੇਮ ਰਾਜ ਬੱਬਰ, ਰਜਨੀਸ਼ ਬਾਂਸਲ) ਏਸ਼ੀਆ ਦੀ ਦੂਜੀ ਵੱਡੀ ਦਾਣਾ ਮੰਡੀ ਜਗਰਾਓਂ ਵਿੱਚ ਅੱਜ ਮੂੰਗੀ ਦੀ ਫ਼ਸਲ ਦੀ ਆਮਦ ਸ਼ੁਰੂ ਹੋਈ,ਜਿਸਦਾ ਸਮੂਹ ਆੜਤੀ ਭਾਈਚਾਰੇ ਵਲੋਂ ਤੇ ਦਾਲ ਮਿੱਲ ਮਾਲਕਾਂ ਸਮੇਤ ਲੇਬਰ ਯੂਨੀਅਨ ਨੇ ਵੀ ਭਰਵਾਂ ਸਵਾਗਤ ਕੀਤਾ। ਇਸ ਮੌਕੇ ਆੜਤੀ ਐਸੋਸੇਸ਼ਨ ਜਗਰਾਓਂ ਦੇ ਪ੍ਰਧਾਨ ਕਨ੍ਹਈਆ ਗੁਪਤਾ ਬਾਂਕਾ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਮੂੰਗੀ ਦੀ ਪਹਿਲੀ 50 ਕੁਇੰਟਲ ਦੀ ਢੇਰੀ ਕਿਸਾਨ ਕੰਵਲਜੀਤ ਸਿੰਘ ਅਜੀਤਵਾਲ ਤਿਹਾੜਾ ਲੈਂ ਕੇ ਆਇਆ, ਜੋ ਆੜਤੀ ਮਹਿੰਦਰ ਸਿੰਘ ਗਰੇਵਾਲ ਦੀ ਦੁਕਾਨ ਤੇ ਆਈ ਤੇ ਮੂੰਗੀ ਦੀ ਖਰੀਦਾਰੀ ਨੰਦ ਲਾਲ ਐਂਡ ਕੰਪਨੀ ਨੇ 7900 ਰੁਪਏ ਬੋਲੀ ਲਗਾ ਕੇ ਮੂੰਗੀ ਦੀ ਪਹਿਲੀ ਢੇਰੀ ਖਰੀਦੀ। ਇਸ ਮੌਕੇ ਸਮੂਹ ਦਾਲ ਮਿੱਲ ਮਾਲਕਾਂ ਤੇ ਆੜ੍ਹਤੀਆਂ ਨੇ ਇਕ ਦੂਜੇ ਦਾ ਮੂੰਗੀ ਦਾ ਸੀਜ਼ਨ ਸ਼ੁਰੂ ਹੋਣ ਤੇ ਲੱਡੂਆਂ ਨਾਲ ਮੂੰਹ ਮਿੱਠਾ ਕਰਵਾਇਆ। ਇਸ ਮੌਕੇ ਮਾਰਕੀਟ ਕਮੇਟੀ ਦੇ ਸੁਪਰਵਾਈਜ਼ਰ ਮਨਜਿੰਦਰ ਸਿੰਘ, ਆੜਤੀ ਐਸੋਸ਼ੇਸ਼ਨ ਦੇ ਚੇਅਰਮੈਨ ਸੁਰਜੀਤ ਸਿੰਘ ਕਲੇਰ,ਵਾਈਸ ਪ੍ਰਧਾਨ ਨੰਨੂ ਸਿੰਗਲਾ,ਆੜਤੀ ਐਸੋਸੈਸ਼ਨ ਦੇ ਜਿਲਾ ਪ੍ਰਧਾਨ ਰਾਜ ਕੁਮਾਰ ਭੱਲਾ, ਜਗਸੀਰ ਸਿੰਘ ਕਲੇਰ,ਜਤਿੰਦਰ ਸਿੰਘ ਸਰਾਂ, ਆਸ਼ੂ ਮਿੱਤਲ, ਬੂਟਾ ਸਿੰਘ ਗਰੇਵਾਲ, ਮਨੀ ਮੰਗਲਾ, ਰਜਨੀਸ਼ ਕੁਮਾਰ,ਰਾਹੁਲ ਬਾਂਸਲ, ਰਜਤ ਬਾਂਸਲ, ਗੋਪਾਲ ਭਾਰਦਵਾਜ ਤੇ ਲੇਬਰ ਯੂਨੀਅਨ ਦੇ ਪ੍ਰਧਾਨ ਦੇਵਰਾਜ ਵੀ ਖ਼ਾਸ ਤੌਰ ਤੇ ਮੌਜੂਦ ਰਹੇ।


No comments
Post a Comment