ਲੁਧਿਆਣਾ 24 ਮਈ (ਹਰਸ਼ਦੀਪ ਮਹਿਦੂਦਾਂ, ਰਮਨ ਔਲਖ) ਆਮ ਆਦਮੀ ਪਾਰਟੀ ਨਾਲ 2012 ਤੋਂ ਜੁੜੇ ਅਜੇ ਮਿੱਤਲ ਜਿਹੜੇ ਕਿ ਪਾਰਟੀ ਦੇ ਸੰਸਥਾਪਕ ਪ੍ਰਧਾਨ ਵੀ ਰਹੇ , ਨੂੰ ਪੰਜਾਬ ਸਰਕਾਰ ਦੇ ਕਿਰਤ ਵਿਭਾਗ ਦਾ ਮੈਂਬਰ ਨਿਯੁਕਤ ਕੀਤਾ ਹੈ। ਉਨ੍ਹਾਂ ਦੀ ਨਿਯੁਕਤੀ ਉੱਤੇ ਚੇਅਰਮੈਨ ਅਮਨਦੀਪ ਸਿੰਘ ਮੋਹੀ, ਚੈਅਰਮੈਨ ਜਿਲ੍ਹਾ ਪ੍ਰਧਾਨ ਸ਼ਰਨਪਾਲ ਸਿੰਘ ਮੱਕੜ ਅਤੇ ਸੀਨਿਅਰ ਆਗੂ ਐਡਵੋਕੇਟ ਪਰਮਵੀਰ ਸਿੰਘ ਨੇ ਮੂੰਹ ਮਿੱਠਾ ਕਰਵਾਇਆ। ਇਸ ਖੁਸ਼ੀ ਦੇ ਮੌਕੇ ਤੇ ਅਜੇ ਮਿੱਤਲ ਨੇ ਪੰਜਾਬ ਦੇ ਮੁੱਖ ਮੰਤਰੀ ਸ੍ਰ ਭਗਵੰਤ ਸਿੰਘ ਮਾਨ, ਕੌਮੀਂ ਕਨਵੀਨਰ ਸ੍ਰੀ ਅਰਵਿੰਦ ਕੇਜਰੀਵਾਲ, ਪੰਜਾਬ ਪ੍ਰਧਾਨ ਸ਼੍ਰੀ ਅਮਨ ਅਰੋੜਾ ਅਤੇ ਸਾਰੇ ਵਿਧਾਇਕਾਂ ਤੇ ਅਹੁਦੇਦਾਰਾਂ ਦਾ ਧੰਨਵਾਦ ਕੀਤਾ। ਏਨ੍ਹਾ ਖੁਸ਼ੀ ਜਾਹਰ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਦੇ ਵਿਭਾਗਾਂ ਚ ਹੁਣ ਜ਼ੋ ਵੀ ਨਿਯੁਕਤੀਆਂ ਹੋਈਆਂ ਹਨ ਉਹ ਸਾਰੀਆਂ ਪਾਰਟੀ ਲਈ ਲੰਬੇ ਸਮੇਂ ਤੋਂ ਕੰਮ ਕਰ ਰਹੇ ਲੋਕਾਂ ਦੀਆਂ ਹੀ ਹੋਈਆਂ ਹਨ। ਇਸ ਲਈ ਕੋਈ ਵੀ ਪਾਰਟੀ ਵਰਕਰ ਨਿਰਾਸ਼ ਨਾ ਹੋਵੇ। ਜਿੰਨ੍ਹਾ ਨੂੰ ਅਜੇ ਤੱਕ ਕਿਤੇ ਨਿਯੁਕਤ ਨਹੀਂ ਕੀਤਾ ਗਿਆ ਉਨ੍ਹਾਂ ਨੂੰ ਜਲਦੀ ਕੋਈ ਨਾ ਕੋਈ ਵੱਡੀ ਜਿੰਮੇਵਾਰੀ ਜਰੂਰ ਮਿਲੇਗੀ। ਉਨ੍ਹਾਂ ਹਾਈ ਕਮਾਂਡ ਨੂੰ ਭਰੋਸਾ ਦਿੱਤਾ ਕਿ ਦਿੱਤੀ ਜਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਵੇਗਾ। ਉਨ੍ਹਾਂ ਸ੍ਰ ਮੋਹੀ, ਡਿਪਟੀ ਮੇਅਰ ਪ੍ਰਿੰਸ ਜੌਹਰ ਤੇ ਸ੍ਰ ਮੱਕੜ ਦਾ ਸਨਮਾਨ ਦੇਣ ਤੇ ਵਿਸ਼ੇਸ਼ ਧੰਨਵਾਦ ਵੀ ਕੀਤਾ। ਇਸ ਮੌਕੇ ਐਡਵੋਕੇਟ ਪਰਮਵੀਰ ਸਿੰਘ, ਕੌਂਸਲਰ ਨਿਧੀ ਗੁਪਤਾ ਤੇ ਕੌਂਸਲਰ ਲੱਕੀ ਚੌਧਰੀ, ਸੰਦੀਪ ਮਿਸ਼ਰਾ (ਟਰੱਸਟੀ), ਮੋਹਿਤ ਮਿੱਤਲ, ਸੰਦੀਪ ਸਿੰਗਲਾ, ਬੀਰ ਸੁਖਪਾਲ, ਧਰਮੇਂਦਰ ਪ੍ਰਧਾਨ, ਕਰਨ ਸ਼ਰਮਾ, ਰਮਨ, ਯੋਗੇਸ਼, ਗੋਬਿੰਦ, ਰੋਹਿਤ, ਚੇਤਨ, ਸੰਜੀਵ, ਅਕਸ਼ਿਤ, ਸੁਨੀਲ ਸ਼ਰਮਾ, ਜਿੰਦਲ ਅਤੇ ਹੋਰ ਹਾਜ਼ਰ ਸਨ।


No comments
Post a Comment