ਪੰਜਾਬ 'ਚ ਰਹਿਣ ਵਾਲੇ ਲੋਕਾਂ ਦੇ ਪੰਜਾਬ ਦੀ ਸੱਭਿਅਤਾ ਨੂੰ ਲੈ ਕੇ ਜੋ ਵਿਚਾਰ ਹਨ, ਉਹ ਵਿਚਾਰ ਅਕਸਰ ਕਈ ਅਜਿਹੇ ਲੋਕਾਂ ਨੂੰ ਹੀਰੋ, ਕੌਮ ਦੇ ਰੱਖਿਅਕ ਜਾਂ ਯੋਧੇ ਬਣਾ ਦਿੰਦੇ ਹਨ, ਜਿਨ੍ਹਾਂ ਦੇ ਕਾਰਜ ਤਰਕ ਉੱਤੇ ਨਹੀਂ ਖੜ੍ਹਦੇ। ਅੰਮ੍ਰਿਤਪਾਲ ਮਹਿਰੋਂ ਇਸਦੀ ਇੱਕ ਤਾਜ਼ਾ ਉਦਾਹਰਨ ਹੈ।
ਮਹਿਰੋਂ ਦਾ ਪੱਖ :-
ਕੁੱਝ ਕੁ ਦਿਨ ਪਹਿਲਾਂ ਅੰਮ੍ਰਿਤਪਾਲ ਮਹਿਰੋਂ ਨੇ ਇੱਕ ਔਰਤ ਕੰਚਨ ਕੁਮਾਰੀ ਉਰਫ਼ ਕਮਲ ਕੌਰ ਭਾਬੀ ਦੇ ਕਤਲ ਦੀ ਜ਼ਿੰਮੇਵਾਰੀ ਆਪਣੇ ਉੱਤੇ ਲਈ ਸੀ, ਜਿਸਦਾ ਕਾਰਨ ਉਸਨੇ ਦੱਸਿਆ ਸੀ ਕਿ ਉਹ ਔਰਤ ਇੰਸਟਾ 'ਤੇ ਨਾ ਦੇਖਣਯੋਗ, ਅਸੱਭਿਅਕ ਜਾਂ ਅਸ਼ਲੀਲ ਰੀਲਾਂ ਜਾਂ ਵੀਡੀਉ ਆਦਿ ਪਾਉਂਦੀ ਸੀ। ਉਸਦਾ ਕਹਿਣਾ ਹੈ ਕਿ ਉਸਨੇ ਉਸ ਔਰਤ ਦੀ ਤਕਰੀਬਨ ਡੇਢ ਲੱਖ ਰੁਪਏ ਦੀ ਮਦਦ ਕੀਤੀ ਸੀ, ਜਿਸਦੇ ਬਦਲੇ ਉਸਨੇ ਉਸ ਔਰਤ ਨੂੰ ਇੰਸਟਾ 'ਤੇ ਨਾ ਦੇਖਣਯੋਗ, ਅਸੱਭਿਅਕ ਜਾਂ ਅਸ਼ਲੀਲ ਰੀਲਾਂ ਜਾਂ ਵੀਡੀਉ ਆਦਿ ਨਾ ਪਾਉਣ ਲਈ ਕਿਹਾ ਸੀ। ਪਰ ਇਸਦੇ ਬਾਵਜੂਦ ਉਸ ਔਰਤ ਨੇ ਆਪਣਾ ਉਹ ਕੰਮ ਜਾਰੀ ਰੱਖਿਆ, ਜਿਸ ਤੋਂ ਬਾਅਦ ਉਸਨੂੰ ਮਾਰ ਦਿੱਤਾ ਗਿਆ। ਮਹਿਰੋਂ ਦਾ ਕਹਿਣਾ ਹੈ ਕਿ ਅਸੀਂ ਪੰਜਾਬ 'ਚ ਇਸ ਪ੍ਰਕਾਰ ਦੀ ਨਾ ਦੇਖਣਯੋਗ ਸਮੱਗਰੀ ਪਾਉਣ ਵਾਲਿਆਂ ਨੂੰ ਬਖ਼ਸ਼ਾਂਗੇ ਨਹੀਂ। ਜੇਕਰ ਕੋਈ ਅਜਿਹਾ ਕਰਦਾ ਹੈ ਤਾਂ ਅਸੀਂ ਉਸਨੂੰ ਸੋਧਾ (ਕਤਲ) ਲਾ ਕੇ ਹਟਾਂਗੇ। ਉਸਨੇ ਮੁੱਖ ਤੌਰ 'ਤੇ ਉਹਨਾਂ ਕੁੜੀਆਂ ਜਾਂ ਔਰਤਾਂ ਨੂੰ ਚੇਤਾਵਨੀ ਦਿੱਤੀ ਜਿਨ੍ਹਾਂ ਦੇ ਨਾਮ ਨਾਲ 'ਕੌਰ' ਲੱਗਿਆ ਹੁੰਦਾ ਹੈ। ਉਸਦਾ ਕਹਿਣਾ ਹੈ ਕਿ ਪੰਜਾਬ ਗੁਰੂਆਂ, ਪੀਰਾਂ ਦੀ ਧਰਤੀ ਹੈ ਜਿਸ ਉੱਤੇ ਅਸੀਂ 'ਨੰਗਪੁਣਾ' ਨਹੀਂ ਰਹਿਣ ਦੇਵਾਂਗੇ।
ਮਹਿਰੋਂ ਦਾ ਪੱਖ ਤਰਕ ਆਧਾਰਿਤ ਜਾਂ ਨਹੀਂ :-
੧) ਮਹਿਰੋਂ ਦਾ ਪਹਿਲਾ ਕਦਮ ਇਹ ਸੀ ਕਿ ਉਸਨੇ ਇੱਕ ਅਜਿਹੀ ਔਰਤ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜੋ ਕਿ ਇੱਕ ਸੋਸ਼ਲ ਮੀਡੀਆ 'ਤੇ ਉਸ ਅਨੁਸਾਰ ਨਾ ਦੇਖਣਯੋਗ ਵੀਡੀਉ ਆਦਿ ਪਾਉਂਦੀ ਸੀ, ਜਿਸਨੂੰ ਅਸੀਂ ਆਪਣੇ ਪਰਿਵਾਰ ਨਾਲ ਬੈਠ ਕੇ ਨਹੀਂ ਦੇਖ ਸਕਦੇ। ਇਸ ਲਈ ਉਸ ਅਨੁਸਾਰ ਪਹਿਲਾਂ ਉਸਨੇ ਔਰਤ ਨੂੰ ਰੋਕਿਆ ਤੇ ਔਰਤ ਦੇ ਨਾ ਰੁਕਣ 'ਤੇ ਉਸਦਾ ਕਤਲ ਕਰ ਦਿੱਤਾ। ਹੁਣ ਸਵਾਲ ਕਰਨਾ ਬਣਦਾ ਹੈ ਕਿ ਉਹ ਕਿਹੜਾ ਪਰਿਵਾਰ ਹੈ ਜੋ ਇਕੱਠੇ ਬੈਠ ਕੇ ਕੋਈ ਸੋਸ਼ਲ ਮੀਡੀਆ ਦੇਖਦਾ ਹੈ। ਪਰਿਵਾਰ 'ਚ ਸਾਰਿਆਂ ਕੋਲ ਸੋਸ਼ਲ ਮੀਡੀਆ ਦੇਖਣ ਲਈ ਆਪਣਾ ਸਾਧਨ ਹੁੰਦਾ ਹੈ ਤੇ ਉਹ ਆਪਣੇ-ਆਪਣੇ ਫੋਨ 'ਤੇ ਸੋਸ਼ਲ ਮੀਡੀਆ ਦੀ ਸਮੱਗਰੀ ਦੇਖਦੇ ਹਨ। ਦੂਜੀ ਗੱਲ, ਜੇਕਰ ਉਹ ਲੋਕਾਂ ਨੂੰ ਅਸ਼ਲੀਲ ਸਮੱਗਰੀ ਦੇਖਣ ਤੋਂ ਰੋਕਣਾ ਚਾਹੁੰਦਾ ਹੈ ਜਿਸ ਲਈ ਉਹ ਉਹਨਾਂ ਨੂੰ ਜਾਨੋਂ ਮਾਰਨ ਤੋਂ ਗੁਰੇਜ਼ ਨਹੀਂ ਕਰੇਗਾ ਜੋ ਪੰਜਾਬ 'ਚ ਰਹਿੰਦੇ ਹਨ, ਤਾਂ ਵੀ ਉਸਦਾ ਇਹ ਤਰਕ ਅਰਥਹੀਣ ਹੈ। ਕੀ ਉਸਦਾ ਇਹ ਮੰਨਣਾ ਹੈ ਕਿ ਸਿਰਫ਼ ਪੰਜਾਬ 'ਚ ਰਹਿਣ ਵਾਲਿਆਂ ਦੀ ਨਾ ਦੇਖਣਯੋਗ ਸਮੱਗਰੀ ਨੂੰ ਦੇਖ ਕੇ ਯੂਥ ਵਿਗੜ ਜਾਵੇਗਾ ਤੇ ਪੰਜਾਬ ਤੋਂ ਬਾਹਰ ਰਹਿਣ ਵਾਲਿਆਂ ਦਾ ਕੰਨਟੈਂਟ ਜਾਂ ਸਮੱਗਰੀ ਯੂਥ ਨੂੰ ਨਹੀਂ ਵਿਗਾੜੇਗੀ। ਜਿਸਨੇ ਜੋ ਦੇਖਣ ਦਾ ਮਨ ਬਣਾ ਲਿਆ ਉਹ ਉਸਨੂੰ ਦੇਖ ਕੇ ਹੀ ਰਹੇਗਾ। ਉਸਦਾ ਦੂਜਿਆਂ ਨੂੰ ਮਾਰਨ ਦਾ ਇਹ ਕਦਮ ਕੋਈ ਅਰਥ ਨਹੀਂ ਰੱਖਦਾ, ਕਿਉਂਕਿ ਇਹ ਵਿਚਾਰ ਕਿ ਦੁਨੀਆ ਸਾਡੇ ਲਈ ਬਦਲੇ ਤਾਂ ਜੋ ਅਸੀਂ ਠੀਕ ਰਹਿ ਸਕੀਏ ਇਹ ਅਸੰਭਵ ਹੈ। ਜੇਕਰ ਅਸੀਂ ਠੀਕ ਰਹਿਣਾ ਚਾਹੁੰਦੇ ਹਾਂ ਤਾਂ ਸ਼ੁਰੂਆਤ ਤੇ ਅੰਤ ਅਸੀਂ ਹੀ ਹਾਂ ਨਾ ਕਿ ਦੂਜਾ। ਅਸੀਂ ਆਪ ਹੀ ਮਨੁੱਖਤਾ ਨੂੰ ਦਰਸਾਉਣ ਵਾਲੇ ਹਾਂ। ਮਨੁੱਖਤਾ ਕਿਹੋ ਜਿਹੀ ਹੈ ਇਹ ਸਾਡੇ ਜ਼ਰੀਏ ਪ੍ਰਗਟ ਹੁੰਦਾ ਹੈ, ਨਾ ਕਿ ਸਾਡੇ ਤੋਂ ਇਲਾਵਾ ਬਾਕੀਆਂ ਤੋਂ। ਇਸ ਲਈ ਸਾਨੂੰ ਖ਼ੁਦ ਸਮਝਣਾ ਪਵੇਗਾ ਕਿ ਸੋਸ਼ਲ ਮੀਡੀਆ ਕੋਈ ਬਹੁਤ ਹੀ ਪਵਿੱਤਰ ਥਾਂ ਨਹੀਂ ਹੈ ਜਿਸਨੂੰ ਸਾਫ਼ ਰੱਖਣ ਦੀ ਲੋੜ ਹੈ। ਜਿਸਦਾ ਜੋ ਮਨ ਕਰੇਗਾ ਉਹ ਉਸਨੂੰ ਸੋਸ਼ਲ ਮੀਡੀਆ 'ਤੇ ਪਾਵੇਗਾ। ਜੇ ਕੋਈ ਚੀਜ਼ ਸੋਸ਼ਲ ਮੀਡੀਆ ਦੇ ਨਿਯਮਾਂ ਨਾਲੋਂ ਉਲਟ ਹੈ ਤਾਂ ਸੋਸ਼ਲ ਮੀਡੀਆ ਦਾ ਸਿਸਟਮ ਉਸਨੂੰ ਆਪਣੇ ਆਪ ਹਟਾ ਦਿੰਦਾ ਹੈ। ਜੇ ਅਸੀਂ ਇਹ ਚਾਹੁੰਦੇ ਹਾਂ ਕਿ ਸੋਸ਼ਲ ਮੀਡੀਆ ਨੂੰ ਨਾ ਦੇਖਣਯੋਗ ਸਮੱਗਰੀ ਉੱਤੇ ਬੈਨ ਲਾਉਣਾ ਚਾਹੀਦਾ ਹੈ ਤਾਂ ਵੀ ਸਾਡੀ ਇਹ ਮੰਗ ਅਰਥ ਨਹੀਂ ਰੱਖੇਗੀ। ਕਿਉਂਕਿ ਸੋਸ਼ਲ ਮੀਡੀਆ ਨੂੰ ਚਲਾਉਣ ਵਾਲੀਆਂ ਕੰਪਨੀਆਂ ਚਾਹੁੰਦੀਆਂ ਹਨ ਕਿ ਲੋਕ ਆਪਣਾ ਸਮਾਂ ਸੋਸ਼ਲ ਮੀਡੀਆ 'ਤੇ ਬਿਤਾਉਣ ਤਾਂ ਕਿ ਉਹਨਾਂ ਨੂੰ ਮਸ਼ਹੂਰੀਆਂ ਦਿਖਾ ਕੇ ਪੈਸਾ ਕਮਾਇਆ ਜਾ ਸਕੇ। ਜੇ ਪੰਜਾਬੀ ਇਹ ਚਾਹੁੰਦੇ ਹਨ ਕਿ ਸੋਸ਼ਲ ਮੀਡੀਆ ਗੰਦ ਨਾਲ ਭਰਿਆ ਹੈ ਤਾਂ ਉਹ ਆਪ ਹੀ ਕੋਈ ਸੋਸ਼ਲ ਮੀਡੀਆ ਐਪ ਬਣਾ ਲੈਣ ਜਿਸਦੇ ਨਿਯਮ ਉਹ ਆਪ ਤੈਅ ਕਰ ਲੈਣ ਤੇ ਪੰਜਾਬ ਸਰਕਾਰ ਮੂਹਰੇ ਮੰਗ ਉਠਾਉਣ ਕਿ ਬਾਕੀ ਸਾਰੀਆਂ ਐਪਾਂ ਪੰਜਾਬ 'ਚ ਬੈਨ ਕੀਤੀਆਂ ਜਾਣ। ਪਰ ਜੇਕਰ ਅਜਿਹਾ ਹੋ ਵੀ ਗਿਆ ਤਾਂ ਵੀ ਲੋਕਾਂ ਨੂੰ ਪਤਾ ਹੈ ਕਿ ਬੈਨ ਸਮੱਗਰੀ ਕਿਵੇਂ ਦੇਖੀ ਜਾ ਸਕਦੀ ਹੈ। ਇਸ ਲਈ ਦੂਜਿਆਂ ਨੂੰ ਬਦਲਣ ਦੀ ਬਜਾਏ ਖ਼ੁਦ ਨੂੰ ਸਹੀ ਰੱਖਣਾ ਹੀ ਇੱਕ ਮਾਤਰ ਤਰੀਕਾ ਹੈ। ਪੂਰੇ ਸਮਾਜ ਦਾ ਬਦਲਾਅ ਹੋਣਾ ਇੱਕ ਲੰਮੀ ਪ੍ਰਕਿਰਿਆ ਹੈ ਜੋ ਕਿ ਹੋਲ਼ੀ-ਹੋਲ਼ੀ ਆਪਣੇ ਆਪ ਬਦਲਦੀ ਹੈ, ਅਸੀਂ ਸਿਰਫ਼ ਥੋੜ੍ਹੀ ਬਹੁਤ ਜਾਇਜ਼ ਕੋਸ਼ਿਸ਼ ਕਰ ਸਕਦੇ ਹਾਂ ਪਰ ਧੱਕਾ ਨਹੀਂ ਕਰ ਸਕਦੇ। ਉਸਦਾ ਦੂਜਿਆਂ ਨੂੰ ਮਾਰਨ ਦਾ ਕਦਮ ਇੱਕ ਗੰਭੀਰ ਸਮੱਸਿਆ ਵੱਲ ਇਸ਼ਾਰਾ ਹੈ ਜਿਸਨੂੰ ਉਸਨੇ ਸੋਧੇ ਦਾ ਨਾਮ ਦਿੱਤਾ ਹੈ। ਜਾਣਕਾਰੀ ਅਨੁਸਾਰ ਸੋਧਾ ਲਾਉਣ ਦਾ ਮਤਲਬ ਹੁੰਦਾ ਹੈ ਵੈਰੀ ਦਾ ਕਤਲ ਕਰ ਦੇਣਾ। ਇੱਥੇ ਵੈਰੀ ਉਸਨੂੰ ਕਿਹਾ ਜਾਂਦਾ ਹੈ ਜੋ ਮਨੁੱਖਤਾ ਦਾ ਘਾਣ ਕਰਦਾ ਹੈ। ਜਦੋਂ ਪੰਜਾਬ 'ਚ ਤਾਨਾਸ਼ਾਹੀ ਰਾਜ ਹੁੰਦਾ ਸੀ ਉਦੋਂ ਕਈ ਵਾਰ ਸਿੱਖਾਂ ਵੱਲੋਂ ਸੋਧਾ ਲਾਇਆ ਜਾਂਦਾ ਸੀ, ਜਿਸਦਾ ਕਾਰਨ ਉਨ੍ਹਾਂ ਅਨੁਸਾਰ ਮਨੁੱਖਤਾ ਦੀ ਹੱਤਿਆ ਜਾਂ ਉਨ੍ਹਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਣਾ ਸੀ। ਸੋਧਾ ਲਾਉਣਾ ਅੰਤਿਮ ਉਪਾਅ ਮੰਨਿਆ ਜਾ ਸਕਦਾ ਜਦੋਂ ਕੋਈ ਹੋਰ ਹੱਲ ਨਾ ਦਿਖੇ, ਸਿਰਫ਼ ਉਸ ਥਾਂ 'ਤੇ ਜਿੱਥੇ ਤਾਨਾਸ਼ਾਹੀ ਰਾਜ ਹੋਵੇ ਤੇ ਹਰੇਕ ਦਾ ਪੱਖ ਪੂਰਿਆ ਨਾ ਜਾਂਦਾ ਹੋਵੇ, ਭਾਵ ਇੱਕ ਧਿਰ ਨੂੰ ਅਹਿਮੀਅਤ ਦਿੱਤੀ ਜਾਵੇ ਤੇ ਬਾਕੀਆਂ ਨਾਲ ਧੱਕਾ ਅਤੇ ਮਨੁੱਖੀ ਵਿਵਹਾਰ ਨਾ ਹੋਵੇ। ਰਹੀ ਗੱਲ ਅੱਜ ਦੇ ਸਮੇਂ ਦੀ, ਹੁਣ ਸੋਧਾ ਲਾਉਣਾ ਸਾਡੇ ਉੱਤੇ ਭਾਰੀ ਪੈ ਸਕਦਾ ਹੈ ਤੇ ਸੋਧੇ ਦੇ ਨਾਮ ਹੇਠਾਂ ਕੋਈ ਵੀ ਵਿਅਕਤੀ ਆਪਣੀ ਅੰਦਰ ਲੁਕੀ ਹਿੰਸਾ ਦਾ ਪ੍ਰਗਟਾਵਾ ਕਰ ਸਕਦਾ ਹੈ। ਸੋਧੇ ਨੂੰ ਮੌਜੂਦਾ ਸਮੇਂ 'ਚ ਜਾਇਜ਼ ਠਹਿਰਾਉਣਾ ਗ਼ਲਤ ਹੈ, ਕਿਉਂਕਿ ਕਾਨੂੰਨ ਦੀ ਨਜ਼ਰ 'ਚ ਅਸੀਂ ਵੀ ਦੋਸ਼ੀ ਬਣਾਂਗੇ ਤੇ ਇਸ ਨਾਲ ਸਾਡੇ ਅੰਦਰ ਕਾਨੂੰਨੀ ਵਿਵਸਥਾ 'ਚ ਨਾ ਰਹਿਣ ਦਾ ਬੀਜ ਪੈਦਾ ਹੋਏਗਾ। ਨਾਲੇ ਨੌਜਵਾਨ ਪੀੜ੍ਹੀ ਵੀ ਇਸ ਤੋਂ ਗ਼ਲਤ ਪ੍ਰੇਰਨਾ ਲਏਗੀ। ਅੱਜ ਦੇ ਸਮੇਂ 'ਚ ਸੋਧੇ ਦਾ ਨਾਮ ਦੇ ਕੇ ਜੇ ਕੋਈ ਕਿਸੇ ਨੂੰ ਜਾਨੋਂ ਮਾਰਦਾ ਹੈ ਤਾਂ ਇਹ ਕਦਮ ਹਰ ਕੋਈ ਨਹੀਂ ਚੁੱਕ ਸਕਦਾ, ਕਿਉਂਕਿ ਜੋ ਜ਼ਿੰਮੇਵਾਰੀਆਂ ਤੋਂ ਵੇਹਲਾ ਜਾਂ ਖ਼ੁਦ ਨੂੰ ਲੈ ਕੇ ਹੀਣ ਭਾਵਨਾ ਰੱਖਦਾ ਹੈ ਤੇ ਸਮੇਂ-ਸਮੇਂ 'ਤੇ ਆਪਣੀ ਹੀਣ ਭਾਵਨਾ ਨੂੰ ਅਣਦੇਖਾ ਕਰਨ ਲਈ ਦੁਨੀਆ ਸਾਮ੍ਹਣੇ ਬਹਾਦਰ ਹੋਣ ਦਾ ਐਲਾਨ ਕਰਦਾ ਹੈ, ਅਜਿਹਾ ਵਿਅਕਤੀ ਹੀ ਕਥਿਤ ਸੋਧਾ ਲਾ ਸਕਦਾ ਹੈ। ਉਹ ਮਨੁੱਖ ਜੋ ਆਪਣੇ ਵਿਕਾਸ ਨੂੰ ਮੁੱਖ ਰੱਖਦਾ ਹੈ, ਕਤਲ ਵਰਗਾ ਕਦਮ ਕਦੇ ਚੁੱਕ ਨਹੀਂ ਸਕਦਾ। ਕਤਲ ਹਰ ਮਨੁੱਖ ਕਰ ਸਕਦਾ ਹੈ ਕਿਉਂਕਿ ਹੈ ਤਾਂ ਉਹ ਵੀ ਪਸ਼ੂ ਹੀ। ਸਗੋਂ ਆਪਣੀ ਸੋਚਣ ਦੀ ਸ਼ਕਤੀ ਜ਼ਰੀਏ ਉਹ ਪਸ਼ੂਆਂ ਨਾਲੋਂ ਅੱਗੇ ਹੋ ਕੇ ਕਿਸੇ ਨੂੰ ਭਿਆਨਕ ਤੋਂ ਭਿਆਨਕ ਮੌਤ ਦੇ ਸਕਦਾ ਹੈ। ਜਿਸਨੇ ਆਪਣੀ ਜ਼ਿੰਦਗੀ ਨੂੰ ਚੰਗਾ ਬਣਾਉਣਾ ਹੁੰਦਾ ਹੈ, ਕਤਲ ਕਰਨਾ ਉਸ ਲਈ ਅਸੰਭਵ ਹੁੰਦਾ ਹੈ। ੨) ਉਸਦਾ ਕਹਿਣਾ ਹੈ ਕਿ ਪੰਜਾਬ ਗੁਰੂਆਂ, ਪੀਰਾਂ ਦੀ ਧਰਤੀ ਹੈ ਜੋ ਕਿ ਉਸਦੀ ਠੀਕ ਗੱਲ ਨਹੀਂ। ਕਿਉਂਕਿ ਪੰਜਾਬ ਇਸ ਧਰਤੀ ਦਾ ਇੱਕ ਨਿੱਕਾ ਜਿਹਾ ਹਿੱਸਾ ਹੈ ਜਿਸ ਉੱਤੇ ਗੁਰੂਆਂ, ਪੀਰਾਂ ਤੋਂ ਪਹਿਲਾਂ ਵੀ ਇਨਸਾਨ ਸਨ ਜਿਨ੍ਹਾਂ ਦਾ ਰਹਿਣ ਦਾ ਢੰਗ ਵੱਖ ਹੋ ਸਕਦਾ। ਦੁਨੀਆ ਦਾ ਕੋਈ ਵੀ ਕੋਨਾ ਕਿਉਂ ਨਾ ਹੋਵੇ, ਉੱਥੇ ਬਦਲਾਅ ਦਾ ਆਉਣਾ ਜਾਇਜ਼ ਹੈ। ਕਦੇ ਬਦਲਾਅ ਚੰਗਾ ਆ ਜਾਂਦਾ ਹੈ ਤੇ ਕਦੇ ਮਾੜਾ, ਪਰ ਬਦਲਾਅ ਤਾਂ ਆ ਕੇ ਹੀ ਰਹੇਗਾ। ਸੋ ਬਦਲਾਅ ਨੂੰ ਰੋਕਣਾ ਅਸੰਭਵ ਹੈ। ਅਸੀਂ ਪੁਰਾਣੇ ਬਦਲਾਅ ਨੂੰ ਵਾਧੂ ਸਮਾਂ ਬਰਕਰਾਰ ਨਹੀਂ ਰੱਖ ਸਕਦੇ। ਸਾਨੂੰ ਨਵੇਂ ਜ਼ਮਾਨੇ ਜਾਂ ਮੌਜੂਦਾ ਸਿਸਟਮ 'ਚ ਰਹਿ ਕੇ ਹੀ ਇਸ 'ਚ ਜਾਇਜ਼ ਸੁਧਾਰ ਜਾਂ ਵਿਕਾਸ ਕਰਨਾ ਪਵੇਗਾ। ੩) ਉਸਦਾ ਕਹਿਣਾ ਹੈ ਕਿ ਅੱਜ ਕੱਲ੍ਹ ਕੁੜੀਆਂ ਦੇ ਸਿਰ 'ਤੇ ਚੁੰਨੀ ਨਹੀਂ ਹੁੰਦੀ ਜੋ ਕਿ ਇੱਕ ਸਮੱਸਿਆ ਹੈ। ਕੁੜੀਆਂ ਦਾ ਪਹਿਰਾਵਾ ਅਸੱਭਿਅਕ ਹੁੰਦਾ ਜਾ ਰਿਹਾ ਹੈ ਜੋ ਕਿ ਸਮਾਜ ਵਿਰੋਧੀ ਹੈ। ਇਸ ਬਾਰੇ ਸਾਨੂੰ ਇਹ ਸਮਝਣਾ ਪਵੇਗਾ ਕਿ ਮੌਜੂਦਾ ਸਮੇਂ 'ਚ ਕੁੜੀਆਂ ਜਾਂ ਔਰਤਾਂ ਉਹ ਪਹਿਰਾਵਾ ਕਿਉਂ ਪਾਉਂਦੀਆਂ ਹਨ ਜੋ ਉਨ੍ਹਾਂ ਦੇ ਸਰੀਰ ਨੂੰ ਪੂਰਾ ਨਹੀਂ ਢੱਕਦਾ। ਕਾਰਨ ਬਿਲਕੁਲ ਸਾਫ਼ ਹੈ ਕਿ ਸਾਡਾ ਸਬੰਧ ਆਪਣੇ ਸਰੀਰ ਨਾਲ ਹੈ। ਸਰੀਰ ਹੀ ਸਾਡੀ ਖੂਬਸੂਰਤੀ ਦਾ ਦੂਜਿਆਂ ਸਾਮ੍ਹਣੇ ਸਬੂਤ ਬਣਦਾ ਹੈ। ਮੁੰਡੇ-ਕੁੜੀਆਂ ਦਾ ਖੂਬਸੂਰਤੀ ਨੂੰ ਲੈ ਕੇ ਆਪਣਾ-ਆਪਣਾ ਵਿਚਾਰ ਹੁੰਦਾ ਹੈ, ਪਰ ਬਹੁਤ ਹੱਦ ਤੱਕ ਉਹਨਾਂ ਦਾ ਵਿਚਾਰ ਮੇਲ ਖਾਂਦਾ ਹੈ, ਸਿਰਫ਼ ਥੋੜ੍ਹਾ ਬਹੁਤ ਅੰਤਰ ਹੁੰਦਾ ਹੈ। ਮਨੁੱਖ ਦੂਜਿਆਂ ਦਾ ਧਿਆਨ ਚਾਹੁੰਦਾ ਹੈ ਕਿਉਂਕਿ ਦੂਜਿਆਂ ਦਾ ਧਿਆਨ ਉਸਨੂੰ ਚੰਗਾ ਮਹਿਸੂਸ ਕਰਵਾਉਂਦਾ ਹੈ। ਕਈ ਵਾਰ ਸਾਡੀ ਖ਼ੁਦ ਦੀ ਚਾਹਤ ਹੁੰਦੀ ਹੈ ਖ਼ੁਦ ਨੂੰ ਇੱਕ ਰੂਪ ਵਿੱਚ ਦੇਖਣ ਦੀ। ਇਹ ਦਿਮਾਗ ਦੀ ਖੇਡ ਹੈ। ਇਸ ਲਈ ਕੁੜੀਆਂ ਆਪਣੇ ਸਰੀਰ ਨੂੰ ਪੇਸ਼ ਕਰਦੀਆਂ ਹਨ ਕਿਉਂਕਿ ਅਜਿਹਾ ਕਰਨਾ ਉਹਨਾਂ ਪ੍ਰਤੀ ਧਿਆਨ ਕੇਂਦ੍ਰਿਤ ਕਰਨ ਦਾ ਤਰੀਕਾ ਹੈ। ਜ਼ਿਕਰਯੋਗ ਹੈ ਕਿ ਜਿਨ੍ਹਾਂ ਨੂੰ ਪਤਾ ਹੈ ਕਿ ਉਹਨਾਂ ਦਾ ਸਰੀਰ ਦੂਜਿਆਂ ਦੀ ਨਜ਼ਰ 'ਚ ਆਕਰਸ਼ਕ ਹੈ, ਉਹੀ ਆਪਣੇ ਸਰੀਰ ਨੂੰ ਪੇਸ਼ ਕਰਦੀਆਂ ਹਨ, ਪਰ ਇਹ ਜ਼ਰੂਰੀ ਨਹੀਂ। ਕਈ ਵਾਰ ਸਾਡੇ ਖ਼ੁਦ ਅਨੁਸਾਰ ਸਾਡਾ ਸਰੀਰ ਆਕਰਸ਼ਕ ਹੁੰਦਾ ਹੈ ਤਾਂ ਅਸੀਂ ਆਤਮ-ਵਿਸ਼ਵਾਸ ਮਹਿਸੂਸ ਕਰਦੇ ਹਾਂ। ਇਹ ਗੱਲ ਮੁੰਡੇ-ਕੁੜੀਆਂ ਦੋਹਾਂ 'ਤੇ ਲਾਗੂ ਹੁੰਦੀ ਹੈ। ਜਿਨ੍ਹਾਂ ਨੂੰ ਦੂਜਿਆਂ ਦੇ ਸਰੀਰ ਤੋਂ ਦਿੱਕਤ ਹੁੰਦੀ ਹੈ ਇਹ ਉਨ੍ਹਾਂ ਦਾ ਸਾੜਾ ਹੁੰਦਾ ਹੈ। ਖ਼ਾਸਕਰ ਮਰਦ ਨੂੰ ਜੇਕਰ ਔਰਤ ਪ੍ਰਤੀ ਸਾੜਾ ਹੁੰਦਾ ਹੈ ਤਾਂ ਇਹ ਉਸਦੀ ਉਸੇ ਸੋਚ ਦਾ ਨਤੀਜਾ ਹੈ ਜਿਸ ਅਨੁਸਾਰ ਔਰਤ ਮਰਦ ਹੇਠਾਂ ਹੁੰਦੀ ਹੈ। ਕਈ ਮਰਦਾਂ ਨੂੰ ਔਰਤ ਦਾ ਆਪਣੇ ਸਰੀਰ ਨੂੰ ਪੇਸ਼ ਕਰਨਾ ਸਹਿਣ ਨਹੀਂ ਹੁੰਦਾ, ਕਿਉਂਕਿ ਉਹਨਾਂ ਅਨੁਸਾਰ ਔਰਤ ਦਾ ਅਜਿਹਾ ਕਰਨਾ ਔਰਤ ਦੀ ਔਕਾਤ ਤੋਂ ਉੱਪਰ ਦਾ ਕਦਮ ਹੈ। ਮੁੱਕਦੀ ਗੱਲ ਸਾਫ਼ ਹੈ ਕਿ ਸਾਡੇ 'ਚ ਕਮੀ ਹੈ। ਸਾਡਾ ਦਿਮਾਗ ਸਮਝ ਨਹੀਂ ਪਾ ਰਿਹਾ ਕਿ ਉਸਨੂੰ ਔਰਤ ਦੇ ਅਜਿਹੇ ਕਦਮ 'ਤੇ ਸਮੱਸਿਆ ਕਿਉਂ ਹੈ। ਫੇਰ ਅਸੀਂ ਖ਼ੁਦ ਨੂੰ ਸਮਝਣ ਦੀ ਬਜਾਏ ਦੂਸਰੇ ਨੂੰ ਦਬਾਉਣ ਲੱਗ ਜਾਂਦੇ ਹਾਂ। ਇਹ ਵੀ ਇੱਕ ਤੱਥ ਹੈ ਕਿ ਸੋਸ਼ਲ ਮੀਡੀਆ 'ਤੇ ਕੁੜੀਆਂ ਜਾਂ ਔਰਤਾਂ ਆਪਣੇ ਸਰੀਰ ਜ਼ਰੀਏ ਮਰਦਾਂ ਨੂੰ ਆਪਣੇ ਫੋਲੋਅਰ ਬਣਾਉਂਦੀਆਂ ਹਨ, ਕਿਉਂਕਿ ਫੋਲੋਅਰ ਜ਼ਿਆਦਾ ਹੋਣ 'ਤੇ ਸੋਸ਼ਲ ਮੀਡੀਆ ਉਹਨਾਂ ਨੂੰ ਪੈਸਾ ਦਿੰਦਾ ਹੈ ਤੇ ਬ੍ਰਾਂਡ ਪ੍ਰਮੋਸ਼ਨ ਕਰਵਾਉਂਦਾ ਹੈ।
ਅੰਮ੍ਰਿਤਪਾਲ ਮਹਿਰੋਂ ਦਾ ਸਾਥ ਦੇਣਾ ?
ਪੰਜਾਬ ਦੇ ਕਈ ਲੋਕ ਮਹਿਰੋਂ ਦਾ ਉਸਦੇ ਇਸ ਕਦਮ ਲਈ ਸਾਥ ਦੇ ਰਹੇ ਹਨ ਜੋ ਕਿ ਹੈਰਾਨੀਜਨਕ ਨਹੀਂ ਹੈ। ਕਿਉਂਕਿ ਸਾਡਾ ਸਮਾਜ ਕਾਨੂੰਨ ਵਿਵਸਥਾ ਨੂੰ ਤੋੜਨ ਵਾਲੇ ਨੂੰ ਮਸੀਹਾ ਮੰਨਦਾ ਹੈ, ਇਹ ਸੋਚ ਸਾਡੇ ਅਚੇਤਨ ਮਨ ਦਾ ਹਿੱਸਾ ਬਣ ਚੁੱਕੀ ਹੈ। ਸਾਡੀ ਇਹ ਸੋਚ ਬਣ ਚੁੱਕੀ ਹੈ ਕਿ ਸਾਨੂੰ ਆਜ਼ਾਦੀ ਨਹੀਂ ਤੇ ਆਜ਼ਾਦੀ ਪਾਉਣ ਲਈ ਸਾਨੂੰ ਕਾਨੂੰਨ ਵਿਰੋਧੀ ਕਾਰਜ ਕਰਨੇ ਪੈਣਗੇ। ਸਾਡਾ ਸੁਭਾਅ ਅਜਿਹਾ ਹੈ ਕਿ ਅਸੀਂ ਖ਼ੁਦ ਨੂੰ ਲੋੜ ਨਾਲੋਂ ਵੱਧ ਉੱਪਰ ਸਮਝਦੇ ਹਾਂ। ਸਾਡੇ ਅੰਦਰ ਆਪਣੇ ਸਹੀ ਤੇ ਗ਼ਲਤ ਨੂੰ ਸਵਾਲ ਕਰਨ ਦਾ ਗੁਣ ਨਹੀਂ। ਸਾਡਾ ਅੰਮ੍ਰਿਤਪਾਲ ਮਹਿਰੋਂ ਦੇ ਪੱਖ 'ਚ ਖੜ੍ਹਨਾ ਸਾਡੀ ਉਸ ਦਬੀ ਚਾਹਤ ਦਾ ਪ੍ਰਗਟਾਵਾ ਹੈ ਜੋ ਅਸੀਂ ਦਬਾਈ ਬੈਠੇ ਹਾਂ, ਜਿਸ ਚਾਹਤ ਅਨੁਸਾਰ ਅਸੀਂ ਦੂਜਿਆਂ ਨੂੰ ਆਪਣੀ ਸੋਚ ਅਨੁਸਾਰ ਵਿਵਹਾਰ ਕਰਦੇ ਦੇਖਣਾ ਚਾਹੁੰਦੇ ਹਾਂ। ਅਸਲ ਸਮੱਸਿਆ ਇਹ ਹੈ ਕਿ ਕਤਲ, ਕਾਮ, ਗ਼ੈਰ ਸਮਾਜੀ ਆਦਿ ਤੱਥ ਹਨ ਤੇ ਸਾਡਾ ਅਸਲ ਹਿੱਸਾ ਹਨ। ਅਹਿੰਸਾ, ਸੰਤ ਹੋਣਾ, ਸਮਾਜ ਆਦਿ ਬਣਾਉਟੀ ਤੇ ਅਤੱਥ ਹਨ ਜਾਂ ਝੂਠ ਹਨ। ਸਾਡੇ ਅੰਦਰ ਦੀ ਸੱਚਾਈ ਤੇ ਬਾਹਰ ਦੀ ਸੱਚਾਈ ਜ਼ਮੀਨ ਤੇ ਆਸਮਾਨ ਵਾਂਗ ਹੈ। ਅਖੀਰਲੀ ਗੱਲ ਇਹ ਹੈ ਕਿ ਸਾਨੂੰ ਆਪਣੇ ਸੁਭਾਅ ਨੂੰ ਸਮਝਣਾ ਪਵੇਗਾ ਤੇ ਇਸਦੀ ਹਵਾ ਨੂੰ ਕੱਢਣਾ ਪਵੇਗਾ। ਸਾਨੂੰ ਆਪਣੇ ਹੰਕਾਰ ਨੂੰ ਘਟਾਉਣਾ ਪਵੇਗਾ। ਫੇਰ ਹੀ ਸਹੀ ਅਰਥਾਂ 'ਚ ਬਦਲਾਅ ਦੀ ਸ਼ੁਰੂਆਤ ਸਾਡੇ ਤੋਂ ਸ਼ੁਰੂ ਹੋ ਸਕੇਗੀ ਤੇ ਬਣਾਉਟੀ ਸਮਾਜ ਦੀ ਬਜਾਏ ਅਸਲ ਸਮਾਜ ਬਣ ਸਕੇਗਾ, ਕਿਉਂਕਿ ਮੰਨੋ ਚਾਹੇ ਨਾ ਮੰਨੋ, ਫ਼ਿਲਹਾਲ ਸਾਡਾ ਸਮਾਜ ਅਤੱਥ ਤੇ ਝੂਠ ਹੈ। ਸੁਭਾਅ ਕਿਵੇਂ ਬਦਲਿਆ ਜਾ ਸਕਦਾ ਇਸ ਬਾਰੇ ਫੇਰ ਕਦੇ ਗੱਲ ਕਰਾਂਗੇ।
ਕੁੱਝ ਕੁ ਦਿਨ ਪਹਿਲਾਂ ਅੰਮ੍ਰਿਤਪਾਲ ਮਹਿਰੋਂ ਨੇ ਇੱਕ ਔਰਤ ਕੰਚਨ ਕੁਮਾਰੀ ਉਰਫ਼ ਕਮਲ ਕੌਰ ਭਾਬੀ ਦੇ ਕਤਲ ਦੀ ਜ਼ਿੰਮੇਵਾਰੀ ਆਪਣੇ ਉੱਤੇ ਲਈ ਸੀ, ਜਿਸਦਾ ਕਾਰਨ ਉਸਨੇ ਦੱਸਿਆ ਸੀ ਕਿ ਉਹ ਔਰਤ ਇੰਸਟਾ 'ਤੇ ਨਾ ਦੇਖਣਯੋਗ, ਅਸੱਭਿਅਕ ਜਾਂ ਅਸ਼ਲੀਲ ਰੀਲਾਂ ਜਾਂ ਵੀਡੀਉ ਆਦਿ ਪਾਉਂਦੀ ਸੀ। ਉਸਦਾ ਕਹਿਣਾ ਹੈ ਕਿ ਉਸਨੇ ਉਸ ਔਰਤ ਦੀ ਤਕਰੀਬਨ ਡੇਢ ਲੱਖ ਰੁਪਏ ਦੀ ਮਦਦ ਕੀਤੀ ਸੀ, ਜਿਸਦੇ ਬਦਲੇ ਉਸਨੇ ਉਸ ਔਰਤ ਨੂੰ ਇੰਸਟਾ 'ਤੇ ਨਾ ਦੇਖਣਯੋਗ, ਅਸੱਭਿਅਕ ਜਾਂ ਅਸ਼ਲੀਲ ਰੀਲਾਂ ਜਾਂ ਵੀਡੀਉ ਆਦਿ ਨਾ ਪਾਉਣ ਲਈ ਕਿਹਾ ਸੀ। ਪਰ ਇਸਦੇ ਬਾਵਜੂਦ ਉਸ ਔਰਤ ਨੇ ਆਪਣਾ ਉਹ ਕੰਮ ਜਾਰੀ ਰੱਖਿਆ, ਜਿਸ ਤੋਂ ਬਾਅਦ ਉਸਨੂੰ ਮਾਰ ਦਿੱਤਾ ਗਿਆ।
ਮਹਿਰੋਂ ਦਾ ਕਹਿਣਾ ਹੈ ਕਿ ਅਸੀਂ ਪੰਜਾਬ 'ਚ ਇਸ ਪ੍ਰਕਾਰ ਦੀ ਨਾ ਦੇਖਣਯੋਗ ਸਮੱਗਰੀ ਪਾਉਣ ਵਾਲਿਆਂ ਨੂੰ ਬਖ਼ਸ਼ਾਂਗੇ ਨਹੀਂ। ਜੇਕਰ ਕੋਈ ਅਜਿਹਾ ਕਰਦਾ ਹੈ ਤਾਂ ਅਸੀਂ ਉਸਨੂੰ ਸੋਧਾ (ਕਤਲ) ਲਾ ਕੇ ਹਟਾਂਗੇ। ਉਸਨੇ ਮੁੱਖ ਤੌਰ 'ਤੇ ਉਹਨਾਂ ਕੁੜੀਆਂ ਜਾਂ ਔਰਤਾਂ ਨੂੰ ਚੇਤਾਵਨੀ ਦਿੱਤੀ ਜਿਨ੍ਹਾਂ ਦੇ ਨਾਮ ਨਾਲ 'ਕੌਰ' ਲੱਗਿਆ ਹੁੰਦਾ ਹੈ। ਉਸਦਾ ਕਹਿਣਾ ਹੈ ਕਿ ਪੰਜਾਬ ਗੁਰੂਆਂ, ਪੀਰਾਂ ਦੀ ਧਰਤੀ ਹੈ ਜਿਸ ਉੱਤੇ ਅਸੀਂ 'ਨੰਗਪੁਣਾ' ਨਹੀਂ ਰਹਿਣ ਦੇਵਾਂਗੇ।
ਮਹਿਰੋਂ ਦਾ ਪੱਖ ਤਰਕ ਆਧਾਰਿਤ ਜਾਂ ਨਹੀਂ :-
੧) ਮਹਿਰੋਂ ਦਾ ਪਹਿਲਾ ਕਦਮ ਇਹ ਸੀ ਕਿ ਉਸਨੇ ਇੱਕ ਅਜਿਹੀ ਔਰਤ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜੋ ਕਿ ਇੱਕ ਸੋਸ਼ਲ ਮੀਡੀਆ 'ਤੇ ਉਸ ਅਨੁਸਾਰ ਨਾ ਦੇਖਣਯੋਗ ਵੀਡੀਉ ਆਦਿ ਪਾਉਂਦੀ ਸੀ, ਜਿਸਨੂੰ ਅਸੀਂ ਆਪਣੇ ਪਰਿਵਾਰ ਨਾਲ ਬੈਠ ਕੇ ਨਹੀਂ ਦੇਖ ਸਕਦੇ। ਇਸ ਲਈ ਉਸ ਅਨੁਸਾਰ ਪਹਿਲਾਂ ਉਸਨੇ ਔਰਤ ਨੂੰ ਰੋਕਿਆ ਤੇ ਔਰਤ ਦੇ ਨਾ ਰੁਕਣ 'ਤੇ ਉਸਦਾ ਕਤਲ ਕਰ ਦਿੱਤਾ।
ਹੁਣ ਸਵਾਲ ਕਰਨਾ ਬਣਦਾ ਹੈ ਕਿ ਉਹ ਕਿਹੜਾ ਪਰਿਵਾਰ ਹੈ ਜੋ ਇਕੱਠੇ ਬੈਠ ਕੇ ਕੋਈ ਸੋਸ਼ਲ ਮੀਡੀਆ ਦੇਖਦਾ ਹੈ। ਪਰਿਵਾਰ 'ਚ ਸਾਰਿਆਂ ਕੋਲ ਸੋਸ਼ਲ ਮੀਡੀਆ ਦੇਖਣ ਲਈ ਆਪਣਾ ਸਾਧਨ ਹੁੰਦਾ ਹੈ ਤੇ ਉਹ ਆਪਣੇ-ਆਪਣੇ ਫੋਨ 'ਤੇ ਸੋਸ਼ਲ ਮੀਡੀਆ ਦੀ ਸਮੱਗਰੀ ਦੇਖਦੇ ਹਨ। ਦੂਜੀ ਗੱਲ, ਜੇਕਰ ਉਹ ਲੋਕਾਂ ਨੂੰ ਅਸ਼ਲੀਲ ਸਮੱਗਰੀ ਦੇਖਣ ਤੋਂ ਰੋਕਣਾ ਚਾਹੁੰਦਾ ਹੈ ਜਿਸ ਲਈ ਉਹ ਉਹਨਾਂ ਨੂੰ ਜਾਨੋਂ ਮਾਰਨ ਤੋਂ ਗੁਰੇਜ਼ ਨਹੀਂ ਕਰੇਗਾ ਜੋ ਪੰਜਾਬ 'ਚ ਰਹਿੰਦੇ ਹਨ, ਤਾਂ ਵੀ ਉਸਦਾ ਇਹ ਤਰਕ ਅਰਥਹੀਣ ਹੈ। ਕੀ ਉਸਦਾ ਇਹ ਮੰਨਣਾ ਹੈ ਕਿ ਸਿਰਫ਼ ਪੰਜਾਬ 'ਚ ਰਹਿਣ ਵਾਲਿਆਂ ਦੀ ਨਾ ਦੇਖਣਯੋਗ ਸਮੱਗਰੀ ਨੂੰ ਦੇਖ ਕੇ ਯੂਥ ਵਿਗੜ ਜਾਵੇਗਾ ਤੇ ਪੰਜਾਬ ਤੋਂ ਬਾਹਰ ਰਹਿਣ ਵਾਲਿਆਂ ਦਾ ਕੰਨਟੈਂਟ ਜਾਂ ਸਮੱਗਰੀ ਯੂਥ ਨੂੰ ਨਹੀਂ ਵਿਗਾੜੇਗੀ। ਜਿਸਨੇ ਜੋ ਦੇਖਣ ਦਾ ਮਨ ਬਣਾ ਲਿਆ ਉਹ ਉਸਨੂੰ ਦੇਖ ਕੇ ਹੀ ਰਹੇਗਾ। ਉਸਦਾ ਦੂਜਿਆਂ ਨੂੰ ਮਾਰਨ ਦਾ ਇਹ ਕਦਮ ਕੋਈ ਅਰਥ ਨਹੀਂ ਰੱਖਦਾ, ਕਿਉਂਕਿ ਇਹ ਵਿਚਾਰ ਕਿ ਦੁਨੀਆ ਸਾਡੇ ਲਈ ਬਦਲੇ ਤਾਂ ਜੋ ਅਸੀਂ ਠੀਕ ਰਹਿ ਸਕੀਏ ਇਹ ਅਸੰਭਵ ਹੈ। ਜੇਕਰ ਅਸੀਂ ਠੀਕ ਰਹਿਣਾ ਚਾਹੁੰਦੇ ਹਾਂ ਤਾਂ ਸ਼ੁਰੂਆਤ ਤੇ ਅੰਤ ਅਸੀਂ ਹੀ ਹਾਂ ਨਾ ਕਿ ਦੂਜਾ। ਅਸੀਂ ਆਪ ਹੀ ਮਨੁੱਖਤਾ ਨੂੰ ਦਰਸਾਉਣ ਵਾਲੇ ਹਾਂ। ਮਨੁੱਖਤਾ ਕਿਹੋ ਜਿਹੀ ਹੈ ਇਹ ਸਾਡੇ ਜ਼ਰੀਏ ਪ੍ਰਗਟ ਹੁੰਦਾ ਹੈ, ਨਾ ਕਿ ਸਾਡੇ ਤੋਂ ਇਲਾਵਾ ਬਾਕੀਆਂ ਤੋਂ। ਇਸ ਲਈ ਸਾਨੂੰ ਖ਼ੁਦ ਸਮਝਣਾ ਪਵੇਗਾ ਕਿ ਸੋਸ਼ਲ ਮੀਡੀਆ ਕੋਈ ਬਹੁਤ ਹੀ ਪਵਿੱਤਰ ਥਾਂ ਨਹੀਂ ਹੈ ਜਿਸਨੂੰ ਸਾਫ਼ ਰੱਖਣ ਦੀ ਲੋੜ ਹੈ। ਜਿਸਦਾ ਜੋ ਮਨ ਕਰੇਗਾ ਉਹ ਉਸਨੂੰ ਸੋਸ਼ਲ ਮੀਡੀਆ 'ਤੇ ਪਾਵੇਗਾ। ਜੇ ਕੋਈ ਚੀਜ਼ ਸੋਸ਼ਲ ਮੀਡੀਆ ਦੇ ਨਿਯਮਾਂ ਨਾਲੋਂ ਉਲਟ ਹੈ ਤਾਂ ਸੋਸ਼ਲ ਮੀਡੀਆ ਦਾ ਸਿਸਟਮ ਉਸਨੂੰ ਆਪਣੇ ਆਪ ਹਟਾ ਦਿੰਦਾ ਹੈ। ਜੇ ਅਸੀਂ ਇਹ ਚਾਹੁੰਦੇ ਹਾਂ ਕਿ ਸੋਸ਼ਲ ਮੀਡੀਆ ਨੂੰ ਨਾ ਦੇਖਣਯੋਗ ਸਮੱਗਰੀ ਉੱਤੇ ਬੈਨ ਲਾਉਣਾ ਚਾਹੀਦਾ ਹੈ ਤਾਂ ਵੀ ਸਾਡੀ ਇਹ ਮੰਗ ਅਰਥ ਨਹੀਂ ਰੱਖੇਗੀ। ਕਿਉਂਕਿ ਸੋਸ਼ਲ ਮੀਡੀਆ ਨੂੰ ਚਲਾਉਣ ਵਾਲੀਆਂ ਕੰਪਨੀਆਂ ਚਾਹੁੰਦੀਆਂ ਹਨ ਕਿ ਲੋਕ ਆਪਣਾ ਸਮਾਂ ਸੋਸ਼ਲ ਮੀਡੀਆ 'ਤੇ ਬਿਤਾਉਣ ਤਾਂ ਕਿ ਉਹਨਾਂ ਨੂੰ ਮਸ਼ਹੂਰੀਆਂ ਦਿਖਾ ਕੇ ਪੈਸਾ ਕਮਾਇਆ ਜਾ ਸਕੇ। ਜੇ ਪੰਜਾਬੀ ਇਹ ਚਾਹੁੰਦੇ ਹਨ ਕਿ ਸੋਸ਼ਲ ਮੀਡੀਆ ਗੰਦ ਨਾਲ ਭਰਿਆ ਹੈ ਤਾਂ ਉਹ ਆਪ ਹੀ ਕੋਈ ਸੋਸ਼ਲ ਮੀਡੀਆ ਐਪ ਬਣਾ ਲੈਣ ਜਿਸਦੇ ਨਿਯਮ ਉਹ ਆਪ ਤੈਅ ਕਰ ਲੈਣ ਤੇ ਪੰਜਾਬ ਸਰਕਾਰ ਮੂਹਰੇ ਮੰਗ ਉਠਾਉਣ ਕਿ ਬਾਕੀ ਸਾਰੀਆਂ ਐਪਾਂ ਪੰਜਾਬ 'ਚ ਬੈਨ ਕੀਤੀਆਂ ਜਾਣ। ਪਰ ਜੇਕਰ ਅਜਿਹਾ ਹੋ ਵੀ ਗਿਆ ਤਾਂ ਵੀ ਲੋਕਾਂ ਨੂੰ ਪਤਾ ਹੈ ਕਿ ਬੈਨ ਸਮੱਗਰੀ ਕਿਵੇਂ ਦੇਖੀ ਜਾ ਸਕਦੀ ਹੈ। ਇਸ ਲਈ ਦੂਜਿਆਂ ਨੂੰ ਬਦਲਣ ਦੀ ਬਜਾਏ ਖ਼ੁਦ ਨੂੰ ਸਹੀ ਰੱਖਣਾ ਹੀ ਇੱਕ ਮਾਤਰ ਤਰੀਕਾ ਹੈ। ਪੂਰੇ ਸਮਾਜ ਦਾ ਬਦਲਾਅ ਹੋਣਾ ਇੱਕ ਲੰਮੀ ਪ੍ਰਕਿਰਿਆ ਹੈ ਜੋ ਕਿ ਹੋਲ਼ੀ-ਹੋਲ਼ੀ ਆਪਣੇ ਆਪ ਬਦਲਦੀ ਹੈ, ਅਸੀਂ ਸਿਰਫ਼ ਥੋੜ੍ਹੀ ਬਹੁਤ ਜਾਇਜ਼ ਕੋਸ਼ਿਸ਼ ਕਰ ਸਕਦੇ ਹਾਂ ਪਰ ਧੱਕਾ ਨਹੀਂ ਕਰ ਸਕਦੇ।
ਉਸਦਾ ਦੂਜਿਆਂ ਨੂੰ ਮਾਰਨ ਦਾ ਕਦਮ ਇੱਕ ਗੰਭੀਰ ਸਮੱਸਿਆ ਵੱਲ ਇਸ਼ਾਰਾ ਹੈ ਜਿਸਨੂੰ ਉਸਨੇ ਸੋਧੇ ਦਾ ਨਾਮ ਦਿੱਤਾ ਹੈ। ਜਾਣਕਾਰੀ ਅਨੁਸਾਰ ਸੋਧਾ ਲਾਉਣ ਦਾ ਮਤਲਬ ਹੁੰਦਾ ਹੈ ਵੈਰੀ ਦਾ ਕਤਲ ਕਰ ਦੇਣਾ। ਇੱਥੇ ਵੈਰੀ ਉਸਨੂੰ ਕਿਹਾ ਜਾਂਦਾ ਹੈ ਜੋ ਮਨੁੱਖਤਾ ਦਾ ਘਾਣ ਕਰਦਾ ਹੈ। ਜਦੋਂ ਪੰਜਾਬ 'ਚ ਤਾਨਾਸ਼ਾਹੀ ਰਾਜ ਹੁੰਦਾ ਸੀ ਉਦੋਂ ਕਈ ਵਾਰ ਸਿੱਖਾਂ ਵੱਲੋਂ ਸੋਧਾ ਲਾਇਆ ਜਾਂਦਾ ਸੀ, ਜਿਸਦਾ ਕਾਰਨ ਉਨ੍ਹਾਂ ਅਨੁਸਾਰ ਮਨੁੱਖਤਾ ਦੀ ਹੱਤਿਆ ਜਾਂ ਉਨ੍ਹਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਣਾ ਸੀ। ਸੋਧਾ ਲਾਉਣਾ ਅੰਤਿਮ ਉਪਾਅ ਮੰਨਿਆ ਜਾ ਸਕਦਾ ਜਦੋਂ ਕੋਈ ਹੋਰ ਹੱਲ ਨਾ ਦਿਖੇ, ਸਿਰਫ਼ ਉਸ ਥਾਂ 'ਤੇ ਜਿੱਥੇ ਤਾਨਾਸ਼ਾਹੀ ਰਾਜ ਹੋਵੇ ਤੇ ਹਰੇਕ ਦਾ ਪੱਖ ਪੂਰਿਆ ਨਾ ਜਾਂਦਾ ਹੋਵੇ, ਭਾਵ ਇੱਕ ਧਿਰ ਨੂੰ ਅਹਿਮੀਅਤ ਦਿੱਤੀ ਜਾਵੇ ਤੇ ਬਾਕੀਆਂ ਨਾਲ ਧੱਕਾ ਅਤੇ ਮਨੁੱਖੀ ਵਿਵਹਾਰ ਨਾ ਹੋਵੇ। ਰਹੀ ਗੱਲ ਅੱਜ ਦੇ ਸਮੇਂ ਦੀ, ਹੁਣ ਸੋਧਾ ਲਾਉਣਾ ਸਾਡੇ ਉੱਤੇ ਭਾਰੀ ਪੈ ਸਕਦਾ ਹੈ ਤੇ ਸੋਧੇ ਦੇ ਨਾਮ ਹੇਠਾਂ ਕੋਈ ਵੀ ਵਿਅਕਤੀ ਆਪਣੀ ਅੰਦਰ ਲੁਕੀ ਹਿੰਸਾ ਦਾ ਪ੍ਰਗਟਾਵਾ ਕਰ ਸਕਦਾ ਹੈ। ਸੋਧੇ ਨੂੰ ਮੌਜੂਦਾ ਸਮੇਂ 'ਚ ਜਾਇਜ਼ ਠਹਿਰਾਉਣਾ ਗ਼ਲਤ ਹੈ, ਕਿਉਂਕਿ ਕਾਨੂੰਨ ਦੀ ਨਜ਼ਰ 'ਚ ਅਸੀਂ ਵੀ ਦੋਸ਼ੀ ਬਣਾਂਗੇ ਤੇ ਇਸ ਨਾਲ ਸਾਡੇ ਅੰਦਰ ਕਾਨੂੰਨੀ ਵਿਵਸਥਾ 'ਚ ਨਾ ਰਹਿਣ ਦਾ ਬੀਜ ਪੈਦਾ ਹੋਏਗਾ। ਨਾਲੇ ਨੌਜਵਾਨ ਪੀੜ੍ਹੀ ਵੀ ਇਸ ਤੋਂ ਗ਼ਲਤ ਪ੍ਰੇਰਨਾ ਲਏਗੀ।
ਅੱਜ ਦੇ ਸਮੇਂ 'ਚ ਸੋਧੇ ਦਾ ਨਾਮ ਦੇ ਕੇ ਜੇ ਕੋਈ ਕਿਸੇ ਨੂੰ ਜਾਨੋਂ ਮਾਰਦਾ ਹੈ ਤਾਂ ਇਹ ਕਦਮ ਹਰ ਕੋਈ ਨਹੀਂ ਚੁੱਕ ਸਕਦਾ, ਕਿਉਂਕਿ ਜੋ ਜ਼ਿੰਮੇਵਾਰੀਆਂ ਤੋਂ ਵੇਹਲਾ ਜਾਂ ਖ਼ੁਦ ਨੂੰ ਲੈ ਕੇ ਹੀਣ ਭਾਵਨਾ ਰੱਖਦਾ ਹੈ ਤੇ ਸਮੇਂ-ਸਮੇਂ 'ਤੇ ਆਪਣੀ ਹੀਣ ਭਾਵਨਾ ਨੂੰ ਅਣਦੇਖਾ ਕਰਨ ਲਈ ਦੁਨੀਆ ਸਾਮ੍ਹਣੇ ਬਹਾਦਰ ਹੋਣ ਦਾ ਐਲਾਨ ਕਰਦਾ ਹੈ, ਅਜਿਹਾ ਵਿਅਕਤੀ ਹੀ ਕਥਿਤ ਸੋਧਾ ਲਾ ਸਕਦਾ ਹੈ। ਉਹ ਮਨੁੱਖ ਜੋ ਆਪਣੇ ਵਿਕਾਸ ਨੂੰ ਮੁੱਖ ਰੱਖਦਾ ਹੈ, ਕਤਲ ਵਰਗਾ ਕਦਮ ਕਦੇ ਚੁੱਕ ਨਹੀਂ ਸਕਦਾ। ਕਤਲ ਹਰ ਮਨੁੱਖ ਕਰ ਸਕਦਾ ਹੈ ਕਿਉਂਕਿ ਹੈ ਤਾਂ ਉਹ ਵੀ ਪਸ਼ੂ ਹੀ। ਸਗੋਂ ਆਪਣੀ ਸੋਚਣ ਦੀ ਸ਼ਕਤੀ ਜ਼ਰੀਏ ਉਹ ਪਸ਼ੂਆਂ ਨਾਲੋਂ ਅੱਗੇ ਹੋ ਕੇ ਕਿਸੇ ਨੂੰ ਭਿਆਨਕ ਤੋਂ ਭਿਆਨਕ ਮੌਤ ਦੇ ਸਕਦਾ ਹੈ। ਜਿਸਨੇ ਆਪਣੀ ਜ਼ਿੰਦਗੀ ਨੂੰ ਚੰਗਾ ਬਣਾਉਣਾ ਹੁੰਦਾ ਹੈ, ਕਤਲ ਕਰਨਾ ਉਸ ਲਈ ਅਸੰਭਵ ਹੁੰਦਾ ਹੈ।
੨) ਉਸਦਾ ਕਹਿਣਾ ਹੈ ਕਿ ਪੰਜਾਬ ਗੁਰੂਆਂ, ਪੀਰਾਂ ਦੀ ਧਰਤੀ ਹੈ ਜੋ ਕਿ ਉਸਦੀ ਠੀਕ ਗੱਲ ਨਹੀਂ। ਕਿਉਂਕਿ ਪੰਜਾਬ ਇਸ ਧਰਤੀ ਦਾ ਇੱਕ ਨਿੱਕਾ ਜਿਹਾ ਹਿੱਸਾ ਹੈ ਜਿਸ ਉੱਤੇ ਗੁਰੂਆਂ, ਪੀਰਾਂ ਤੋਂ ਪਹਿਲਾਂ ਵੀ ਇਨਸਾਨ ਸਨ ਜਿਨ੍ਹਾਂ ਦਾ ਰਹਿਣ ਦਾ ਢੰਗ ਵੱਖ ਹੋ ਸਕਦਾ। ਦੁਨੀਆ ਦਾ ਕੋਈ ਵੀ ਕੋਨਾ ਕਿਉਂ ਨਾ ਹੋਵੇ, ਉੱਥੇ ਬਦਲਾਅ ਦਾ ਆਉਣਾ ਜਾਇਜ਼ ਹੈ। ਕਦੇ ਬਦਲਾਅ ਚੰਗਾ ਆ ਜਾਂਦਾ ਹੈ ਤੇ ਕਦੇ ਮਾੜਾ, ਪਰ ਬਦਲਾਅ ਤਾਂ ਆ ਕੇ ਹੀ ਰਹੇਗਾ। ਸੋ ਬਦਲਾਅ ਨੂੰ ਰੋਕਣਾ ਅਸੰਭਵ ਹੈ। ਅਸੀਂ ਪੁਰਾਣੇ ਬਦਲਾਅ ਨੂੰ ਵਾਧੂ ਸਮਾਂ ਬਰਕਰਾਰ ਨਹੀਂ ਰੱਖ ਸਕਦੇ। ਸਾਨੂੰ ਨਵੇਂ ਜ਼ਮਾਨੇ ਜਾਂ ਮੌਜੂਦਾ ਸਿਸਟਮ 'ਚ ਰਹਿ ਕੇ ਹੀ ਇਸ 'ਚ ਜਾਇਜ਼ ਸੁਧਾਰ ਜਾਂ ਵਿਕਾਸ ਕਰਨਾ ਪਵੇਗਾ।
੩) ਉਸਦਾ ਕਹਿਣਾ ਹੈ ਕਿ ਅੱਜ ਕੱਲ੍ਹ ਕੁੜੀਆਂ ਦੇ ਸਿਰ 'ਤੇ ਚੁੰਨੀ ਨਹੀਂ ਹੁੰਦੀ ਜੋ ਕਿ ਇੱਕ ਸਮੱਸਿਆ ਹੈ। ਕੁੜੀਆਂ ਦਾ ਪਹਿਰਾਵਾ ਅਸੱਭਿਅਕ ਹੁੰਦਾ ਜਾ ਰਿਹਾ ਹੈ ਜੋ ਕਿ ਸਮਾਜ ਵਿਰੋਧੀ ਹੈ।
ਇਸ ਬਾਰੇ ਸਾਨੂੰ ਇਹ ਸਮਝਣਾ ਪਵੇਗਾ ਕਿ ਮੌਜੂਦਾ ਸਮੇਂ 'ਚ ਕੁੜੀਆਂ ਜਾਂ ਔਰਤਾਂ ਉਹ ਪਹਿਰਾਵਾ ਕਿਉਂ ਪਾਉਂਦੀਆਂ ਹਨ ਜੋ ਉਨ੍ਹਾਂ ਦੇ ਸਰੀਰ ਨੂੰ ਪੂਰਾ ਨਹੀਂ ਢੱਕਦਾ। ਕਾਰਨ ਬਿਲਕੁਲ ਸਾਫ਼ ਹੈ ਕਿ ਸਾਡਾ ਸਬੰਧ ਆਪਣੇ ਸਰੀਰ ਨਾਲ ਹੈ। ਸਰੀਰ ਹੀ ਸਾਡੀ ਖੂਬਸੂਰਤੀ ਦਾ ਦੂਜਿਆਂ ਸਾਮ੍ਹਣੇ ਸਬੂਤ ਬਣਦਾ ਹੈ। ਮੁੰਡੇ-ਕੁੜੀਆਂ ਦਾ ਖੂਬਸੂਰਤੀ ਨੂੰ ਲੈ ਕੇ ਆਪਣਾ-ਆਪਣਾ ਵਿਚਾਰ ਹੁੰਦਾ ਹੈ, ਪਰ ਬਹੁਤ ਹੱਦ ਤੱਕ ਉਹਨਾਂ ਦਾ ਵਿਚਾਰ ਮੇਲ ਖਾਂਦਾ ਹੈ, ਸਿਰਫ਼ ਥੋੜ੍ਹਾ ਬਹੁਤ ਅੰਤਰ ਹੁੰਦਾ ਹੈ। ਮਨੁੱਖ ਦੂਜਿਆਂ ਦਾ ਧਿਆਨ ਚਾਹੁੰਦਾ ਹੈ ਕਿਉਂਕਿ ਦੂਜਿਆਂ ਦਾ ਧਿਆਨ ਉਸਨੂੰ ਚੰਗਾ ਮਹਿਸੂਸ ਕਰਵਾਉਂਦਾ ਹੈ। ਕਈ ਵਾਰ ਸਾਡੀ ਖ਼ੁਦ ਦੀ ਚਾਹਤ ਹੁੰਦੀ ਹੈ ਖ਼ੁਦ ਨੂੰ ਇੱਕ ਰੂਪ ਵਿੱਚ ਦੇਖਣ ਦੀ। ਇਹ ਦਿਮਾਗ ਦੀ ਖੇਡ ਹੈ। ਇਸ ਲਈ ਕੁੜੀਆਂ ਆਪਣੇ ਸਰੀਰ ਨੂੰ ਪੇਸ਼ ਕਰਦੀਆਂ ਹਨ ਕਿਉਂਕਿ ਅਜਿਹਾ ਕਰਨਾ ਉਹਨਾਂ ਪ੍ਰਤੀ ਧਿਆਨ ਕੇਂਦ੍ਰਿਤ ਕਰਨ ਦਾ ਤਰੀਕਾ ਹੈ। ਜ਼ਿਕਰਯੋਗ ਹੈ ਕਿ ਜਿਨ੍ਹਾਂ ਨੂੰ ਪਤਾ ਹੈ ਕਿ ਉਹਨਾਂ ਦਾ ਸਰੀਰ ਦੂਜਿਆਂ ਦੀ ਨਜ਼ਰ 'ਚ ਆਕਰਸ਼ਕ ਹੈ, ਉਹੀ ਆਪਣੇ ਸਰੀਰ ਨੂੰ ਪੇਸ਼ ਕਰਦੀਆਂ ਹਨ, ਪਰ ਇਹ ਜ਼ਰੂਰੀ ਨਹੀਂ। ਕਈ ਵਾਰ ਸਾਡੇ ਖ਼ੁਦ ਅਨੁਸਾਰ ਸਾਡਾ ਸਰੀਰ ਆਕਰਸ਼ਕ ਹੁੰਦਾ ਹੈ ਤਾਂ ਅਸੀਂ ਆਤਮ-ਵਿਸ਼ਵਾਸ ਮਹਿਸੂਸ ਕਰਦੇ ਹਾਂ। ਇਹ ਗੱਲ ਮੁੰਡੇ-ਕੁੜੀਆਂ ਦੋਹਾਂ 'ਤੇ ਲਾਗੂ ਹੁੰਦੀ ਹੈ। ਜਿਨ੍ਹਾਂ ਨੂੰ ਦੂਜਿਆਂ ਦੇ ਸਰੀਰ ਤੋਂ ਦਿੱਕਤ ਹੁੰਦੀ ਹੈ ਇਹ ਉਨ੍ਹਾਂ ਦਾ ਸਾੜਾ ਹੁੰਦਾ ਹੈ। ਖ਼ਾਸਕਰ ਮਰਦ ਨੂੰ ਜੇਕਰ ਔਰਤ ਪ੍ਰਤੀ ਸਾੜਾ ਹੁੰਦਾ ਹੈ ਤਾਂ ਇਹ ਉਸਦੀ ਉਸੇ ਸੋਚ ਦਾ ਨਤੀਜਾ ਹੈ ਜਿਸ ਅਨੁਸਾਰ ਔਰਤ ਮਰਦ ਹੇਠਾਂ ਹੁੰਦੀ ਹੈ। ਕਈ ਮਰਦਾਂ ਨੂੰ ਔਰਤ ਦਾ ਆਪਣੇ ਸਰੀਰ ਨੂੰ ਪੇਸ਼ ਕਰਨਾ ਸਹਿਣ ਨਹੀਂ ਹੁੰਦਾ, ਕਿਉਂਕਿ ਉਹਨਾਂ ਅਨੁਸਾਰ ਔਰਤ ਦਾ ਅਜਿਹਾ ਕਰਨਾ ਔਰਤ ਦੀ ਔਕਾਤ ਤੋਂ ਉੱਪਰ ਦਾ ਕਦਮ ਹੈ। ਮੁੱਕਦੀ ਗੱਲ ਸਾਫ਼ ਹੈ ਕਿ ਸਾਡੇ 'ਚ ਕਮੀ ਹੈ। ਸਾਡਾ ਦਿਮਾਗ ਸਮਝ ਨਹੀਂ ਪਾ ਰਿਹਾ ਕਿ ਉਸਨੂੰ ਔਰਤ ਦੇ ਅਜਿਹੇ ਕਦਮ 'ਤੇ ਸਮੱਸਿਆ ਕਿਉਂ ਹੈ। ਫੇਰ ਅਸੀਂ ਖ਼ੁਦ ਨੂੰ ਸਮਝਣ ਦੀ ਬਜਾਏ ਦੂਸਰੇ ਨੂੰ ਦਬਾਉਣ ਲੱਗ ਜਾਂਦੇ ਹਾਂ।
ਇਹ ਵੀ ਇੱਕ ਤੱਥ ਹੈ ਕਿ ਸੋਸ਼ਲ ਮੀਡੀਆ 'ਤੇ ਕੁੜੀਆਂ ਜਾਂ ਔਰਤਾਂ ਆਪਣੇ ਸਰੀਰ ਜ਼ਰੀਏ ਮਰਦਾਂ ਨੂੰ ਆਪਣੇ ਫੋਲੋਅਰ ਬਣਾਉਂਦੀਆਂ ਹਨ, ਕਿਉਂਕਿ ਫੋਲੋਅਰ ਜ਼ਿਆਦਾ ਹੋਣ 'ਤੇ ਸੋਸ਼ਲ ਮੀਡੀਆ ਉਹਨਾਂ ਨੂੰ ਪੈਸਾ ਦਿੰਦਾ ਹੈ ਤੇ ਬ੍ਰਾਂਡ ਪ੍ਰਮੋਸ਼ਨ ਕਰਵਾਉਂਦਾ ਹੈ।
ਅੰਮ੍ਰਿਤਪਾਲ ਮਹਿਰੋਂ ਦਾ ਸਾਥ ਦੇਣਾ ?
ਪੰਜਾਬ ਦੇ ਕਈ ਲੋਕ ਮਹਿਰੋਂ ਦਾ ਉਸਦੇ ਇਸ ਕਦਮ ਲਈ ਸਾਥ ਦੇ ਰਹੇ ਹਨ ਜੋ ਕਿ ਹੈਰਾਨੀਜਨਕ ਨਹੀਂ ਹੈ। ਕਿਉਂਕਿ ਸਾਡਾ ਸਮਾਜ ਕਾਨੂੰਨ ਵਿਵਸਥਾ ਨੂੰ ਤੋੜਨ ਵਾਲੇ ਨੂੰ ਮਸੀਹਾ ਮੰਨਦਾ ਹੈ, ਇਹ ਸੋਚ ਸਾਡੇ ਅਚੇਤਨ ਮਨ ਦਾ ਹਿੱਸਾ ਬਣ ਚੁੱਕੀ ਹੈ। ਸਾਡੀ ਇਹ ਸੋਚ ਬਣ ਚੁੱਕੀ ਹੈ ਕਿ ਸਾਨੂੰ ਆਜ਼ਾਦੀ ਨਹੀਂ ਤੇ ਆਜ਼ਾਦੀ ਪਾਉਣ ਲਈ ਸਾਨੂੰ ਕਾਨੂੰਨ ਵਿਰੋਧੀ ਕਾਰਜ ਕਰਨੇ ਪੈਣਗੇ। ਸਾਡਾ ਸੁਭਾਅ ਅਜਿਹਾ ਹੈ ਕਿ ਅਸੀਂ ਖ਼ੁਦ ਨੂੰ ਲੋੜ ਨਾਲੋਂ ਵੱਧ ਉੱਪਰ ਸਮਝਦੇ ਹਾਂ। ਸਾਡੇ ਅੰਦਰ ਆਪਣੇ ਸਹੀ ਤੇ ਗ਼ਲਤ ਨੂੰ ਸਵਾਲ ਕਰਨ ਦਾ ਗੁਣ ਨਹੀਂ। ਸਾਡਾ ਅੰਮ੍ਰਿਤਪਾਲ ਮਹਿਰੋਂ ਦੇ ਪੱਖ 'ਚ ਖੜ੍ਹਨਾ ਸਾਡੀ ਉਸ ਦਬੀ ਚਾਹਤ ਦਾ ਪ੍ਰਗਟਾਵਾ ਹੈ ਜੋ ਅਸੀਂ ਦਬਾਈ ਬੈਠੇ ਹਾਂ, ਜਿਸ ਚਾਹਤ ਅਨੁਸਾਰ ਅਸੀਂ ਦੂਜਿਆਂ ਨੂੰ ਆਪਣੀ ਸੋਚ ਅਨੁਸਾਰ ਵਿਵਹਾਰ ਕਰਦੇ ਦੇਖਣਾ ਚਾਹੁੰਦੇ ਹਾਂ। ਅਸਲ ਸਮੱਸਿਆ ਇਹ ਹੈ ਕਿ ਕਤਲ, ਕਾਮ, ਗ਼ੈਰ ਸਮਾਜੀ ਆਦਿ ਤੱਥ ਹਨ ਤੇ ਸਾਡਾ ਅਸਲ ਹਿੱਸਾ ਹਨ। ਅਹਿੰਸਾ, ਸੰਤ ਹੋਣਾ, ਸਮਾਜ ਆਦਿ ਬਣਾਉਟੀ ਤੇ ਅਤੱਥ ਹਨ ਜਾਂ ਝੂਠ ਹਨ। ਸਾਡੇ ਅੰਦਰ ਦੀ ਸੱਚਾਈ ਤੇ ਬਾਹਰ ਦੀ ਸੱਚਾਈ ਜ਼ਮੀਨ ਤੇ ਆਸਮਾਨ ਵਾਂਗ ਹੈ।
ਅਖੀਰਲੀ ਗੱਲ ਇਹ ਹੈ ਕਿ ਸਾਨੂੰ ਆਪਣੇ ਸੁਭਾਅ ਨੂੰ ਸਮਝਣਾ ਪਵੇਗਾ ਤੇ ਇਸਦੀ ਹਵਾ ਨੂੰ ਕੱਢਣਾ ਪਵੇਗਾ। ਸਾਨੂੰ ਆਪਣੇ ਹੰਕਾਰ ਨੂੰ ਘਟਾਉਣਾ ਪਵੇਗਾ। ਫੇਰ ਹੀ ਸਹੀ ਅਰਥਾਂ 'ਚ ਬਦਲਾਅ ਦੀ ਸ਼ੁਰੂਆਤ ਸਾਡੇ ਤੋਂ ਸ਼ੁਰੂ ਹੋ ਸਕੇਗੀ ਤੇ ਬਣਾਉਟੀ ਸਮਾਜ ਦੀ ਬਜਾਏ ਅਸਲ ਸਮਾਜ ਬਣ ਸਕੇਗਾ, ਕਿਉਂਕਿ ਮੰਨੋ ਚਾਹੇ ਨਾ ਮੰਨੋ, ਫ਼ਿਲਹਾਲ ਸਾਡਾ ਸਮਾਜ ਅਤੱਥ ਤੇ ਝੂਠ ਹੈ। ਸੁਭਾਅ ਕਿਵੇਂ ਬਦਲਿਆ ਜਾ ਸਕਦਾ ਇਸ ਬਾਰੇ ਫੇਰ ਕਦੇ ਗੱਲ ਕਰਾਂਗੇ।
No comments
Post a Comment