ਭਗਤਾ ਭਾਈ ਕਾ 4 ਜੂਨ (ਸਵਰਨ ਸਿੰਘ ਭਗਤਾ) ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਨਸ਼ਾ ਵਿਰੋਧੀ ਮੁਹਿੰਮ ਸਿਰਫ਼ ਇੱਕ ਸਿਆਸੀ ਨਾਟਕ ਹੈ ਅਤੇ ਇਹ ਮੁਹਿੰਮ ਲੋਕਾਂ ਦੀਆਂ ਅੱਖਾਂ ਵਿੱਚ ਧੂੜ ਪਾਉਣ ਵਾਲੀ ਹੈ ਜਦਕਿ ਹਕੀਕਤ ਵਿੱਚ ਨਸ਼ੇ ਵਿਰੁੱਧ ਲੜਾਈ ਲੜਨ ਦੀ ਥਾਂ, ਸਰਕਾਰ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ ਅਤੇ ਪੰਜਾਬ ਪੁਲਿਸ ਦੀਆਂ ਕਾਰਵਾਈਆਂ ਆਮ ਲੋਕਾਂ ਲਈ ਦਹਿਸ਼ਤ ਦਾ ਕਾਰਨ ਬਣ ਰਹੀਆਂ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾਂ ਗੁਰਪ੍ਰੀਤ ਸਿੰਘ ਕਾਂਗੜ ਸੀਨੀਅਰ ਕਾਂਗਰਸ ਆਗੂ ਅਤੇ ਸਾਬਕਾ ਮੰਤਰੀ ਪੰਜਾਬ ਨੇ ਪ੍ਰੈਸ ਬਿਆਨ ਜਾਰੀ ਕਰਦਿਆ ਕੀਤਾ।
ਸਾਬਕਾ ਮੰਤਰੀ ਕਾਂਗੜ ਨੇ ਦਾਅਵਾ ਕੀਤਾ ਕਿ ਅੱਜ ਪੰਜਾਬ ਦੇ ਪਿੰਡਾਂ ਵਿਚ ਦਿਨ ਚੜ੍ਹਦੇ ਹੀ ਪੁਲਿਸ ਦੀਆਂ ਰੇਡਾਂ ਹੋਣ ਲੱਗ ਜਾਦੀਆਂ ਹਨ, ਜਿਸ ਵਿਚ ਬੇਗੁਨਾਹ ਨੌਜਵਾਨਾਂ ਨੂੰ ਝੂਠੇ ਕੇਸਾਂ ’ਚ ਫਸਾਇਆ ਜਾਂਦਾ ਹੈ। ਇਹ ਸਿਰਫ਼ ਅੰਕੜੇ ਚੰਗੇ ਦਿਖਾਉਣ ਲਈ ਕੀਤਾ ਜਾ ਰਿਹਾ ਹੈ, ਜਦ ਕਿ ਅਸਲ ਨਸ਼ਾ ਤਸਕਰਾਂ ਵਿਰੁੱਧ ਕੋਈ ਵੀ ਢੰਗ ਦੀ ਕਾਰਵਾਈ ਨਹੀਂ ਹੋ ਰਹੀ। ਆਪ ਸਰਕਾਰ ਨੇ ਨਸ਼ਾ ਖਤਮ ਕਰਨ ਦੇ ਵਾਅਦੇ ਕੀਤੇ ਸਨ, ਪਰ ਅੱਜ ਪਿੰਡਾਂ ਵਿਚ ਨਸ਼ਾ ਬੇਖੌਫ ਉਪਲਬਧ ਹੋ ਰਿਹਾ ਹੈ। ਜਿਸ ਤੋਂ ਸਾਬਿਤ ਹੁੰਦਾ ਕਿ ਸਰਕਾਰ ਨਸਿਆ ਦਾ ਬੋਲਬਾਲਾ ਖਤਮ ਵਿਚ ਅਸਫਲ ਰਹੀ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਵੱਲੋਂ ਕਈ ਥਾਵਾਂ ’ਤੇ ਘਰਾਂ ’ਚ ਬਿਨਾਂ ਵਜ੍ਹਾ ਦੇ ਦਾਖਲ ਹੋਣਾ, ਘਰ ਦੀਆਂ ਔਰਤਾਂ ਨਾਲ ਬਦਸਲੂਕੀ ਕਰਨੀ ਅਤੇ ਲੋਕਾਂ ਨੂੰ ਡਰਾ ਕੇ ਪੁੱਛਗਿੱਛ ਕਰਨੀ ਆਮ ਗੱਲ ਬਣ ਗਈ ਹੈ। ਇਸ ਕਾਰਨ ਲੋਕਾਂ ’ਚ ਪੁਲਿਸ ਪ੍ਰਤੀ ਡਰ ਦਾ ਮਾਹੌਲ ਬਣ ਗਿਆ ਹੈ। ਉਨ੍ਹਾਂ ਕਿਹਾ ਕਿ ਪਿੰਡਾਂ ਦੇ ਲੋਕ ਹੁਣ ਪੁਲਿਸ ਦੇ ਨਾਮ ਤੋਂ ਘਬਰਾਉਂਦੇ ਹਨ, ਜਦ ਕਿ ਪੁਲਿਸ ਲੋਕ ਸੇਵਾ ਲਈ ਬਣਾਈ ਗਈ ਸੀ। ਉਨ੍ਹਾਂ ਨੇ ਗੋਨਿਆਣਾ ਮੰਡੀ ਦੇ ਨਰਿੰਦਰਦੀਪ ਸਿੰਘ ਨੰਨੂੰ ਦਾ ਪੁਲਿਸ ਵੱਲੋਂ ਕਤਲ ਕੀਤੇ ਜਾਣ ਤੇ ਆਪ ਸਰਕਾਰ ਨੂੰ ਲੰਮੇ ਹੱਥੀ ਲੈਂਦਿਆ ਕਿਹਾ ਕਿ ਇਸ ਨੌਜਵਾਨ ਦਾ ਕਤਲ ਸੂਬਾ ਸਰਕਾਰ ਦੇ ਕੱਫਨ ਵਿੱਚ ਕਿੱਲ ਸਾਬਿਤ ਹੋਵੇਗਾ।
ਕਾਂਗੜ ਨੇ ਇਹ ਵੀ ਕਿਹਾ ਕਿ ਸਰਕਾਰ ਦੀ ਨੀਤੀ ਅਤੇ ਰਵੱਈਆ ਇਹ ਦਰਸਾਉਂਦੇ ਹਨ ਕਿ ਇਹ ਲੋਕ ਭਲਾਈ ਦੀ ਥਾਂ ਸਿਰਫ਼ ਝੂਠੀ ਸੋਸ਼ਲ ਮੀਡੀਆਂ ਮੁਹਿੰਮ ਚਲਾਉਣ ਅਤੇ ਵੋਟਾਂ ਦੀ ਰਾਜਨੀਤੀ ਕਰਨ ’ਚ ਰੁਚੀ ਰੱਖਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਸੱਚੇ ਇਰਾਦੇ ਅਤੇ ਲੰਬੀ ਯੋਜਨਾ ਦੀ ਲੋੜ ਹੈ, ਨਾ ਕਿ ਸਿਰਫ਼ ਰੇਡਾਂ ਅਤੇ ਝੂਠੇ ਪ੍ਰਚਾਰ ਦੀ। ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਅਪਣੀ ਅੱਖਾਂ ਖੋਲ੍ਹਣ ਅਤੇ ਸਰਕਾਰ ਦੀਆਂ ਨਕਾਮੀਆਂ ਨੂੰ ਸਮਝਣ। ਉਨ੍ਹਾਂ ਕਿਹਾ ਕਿ ਪੰਜਾਬ ਨੌਜਵਾਨਾਂ ਦੀ ਤਾਕਤ ’ਤੇ ਟਿਿਕਆ ਹੋਇਆ ਹੈ, ਅਸੀਂ ਇਨ੍ਹਾਂ ਨੂੰ ਨਸ਼ਿਆਂ ਦੀ ਭੇਟ ਨਹੀਂ ਚੜ੍ਹਣ ਦੇ ਸਕਦੇ।
No comments
Post a Comment