ਚੰਡੀਗੜ੍ਹ 7 ਜੂਨ (ਗੁਰਿੰਦਰ ਕੌਰ ਮਹਿਦੂਦਾਂ, ਮਨਪ੍ਰੀਤ ਸਿੰਘ ਰਣਦਿਓ) ਬਲਵੰਤ ਸਿੰਘ ਰਾਮੂਵਾਲੀਆ ਪ੍ਰਧਾਨ ਲੋਕ ਭਲਾਈ ਪਾਰਟੀ ਤੇ ਸਾਬਕਾ ਕੇਂਦਰੀ ਮੰਤਰੀ ਅੱਜ ਮੁੜ ਸ੍ਰ ਵਰਿਆਮ ਸਿੰਘ ਦੇ ਪਰਿਵਾਰ ਨਾਲ ਖੜ੍ਹੇ ਦਿਖਾਈ ਦਿੱਤੇ। ਉਨ੍ਹਾਂ ਸ੍ਰ ਵਰਿਆਮ ਸਿੰਘ ਦੇ ਪਰਿਵਾਰ ਲਈ ਹਰ ਸੰੰਭਵ ਮੱਦਦ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ 27 ਸਾਲਾਂ ਜੇਲ ਅੰਦਰ ਨਿਰਦੋਸ਼ ਹੋਣ ਦੇ ਬਾਵਜੂਦ ਬੰਦੀ ਬਣਾ ਕੇ ਰੱਖੇ ਗਏ ਅਣਖੀਲੀ ਸਖਸ਼ੀਅਤ ਦੇ ਮਾਲਕ ਭਾਈ ਵਰਿਆਮ ਸਿੰਘ ਹੁਣ ਸਵਰਗਵਾਸੀ ਦੀ ਤੀਜੀ ਪੁਸ਼ਤ ਉਨਾਂ ਦੀ ਨੂੰਹ ਸੁਖਬੀਰ ਕੌਰ ਤੇ ਉਹਨਾਂ ਦੀ ਪੋਤਰੀ ਸਿਮਰਨਜੀਤ ਕੌਰ ਅਤੇ ਉਹਨਾਂ ਦਾ ਪੋਤਰਾ ਜੁਗਰਾਜ ਸਿੰਘ ਭਾਵ ਉਹਨਾਂ ਦੇ ਪਰਿਵਾਰ ਨੂੰ ਕਿਸੇ ਅਕਾਲੀ ਦਲ, ਸ਼੍ਰੋਮਣੀ ਕਮੇਟੀ, ਕਿਸੇ ਸੰਸਥਾ, ਕਿਸੇ ਵਿਦੇਸ਼ੀ ਸੰਸਥਾ ਨੇ ਕੋਈ ਮਾਲੀ ਸਹਾਇਤਾ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਮਦਦ ਤਾਂ ਕੀ ਕਰਨੀ ਸੀ ਉਸ ਨੂੰ ਪੁੱਛਿਆ ਤੱਕ ਨਹੀਂ। ਸਿਰਫ ਸਰਦਾਰ ਕਰਨੈਲ ਸਿੰਘ ਪੰਜੋਲੀ ਮੈਂਬਰ ਸ਼੍ਰੋਮਣੀ ਕਮੇਟੀ ਸਾਹਿਬ ਨੇ ਉਹਨਾਂ ਦੀ ਮਾਲੀ ਸਹਾਇਤਾ ਕੀਤੀ। ਉਨ੍ਹਾਂ ਕਿਹਾ ਕਿ ਉਹ ਇੰਗਲੈਂਡ ਦੇ ਸਿੱਖਾਂ ਦੇ ਧੰਨਵਾਦੀ ਹਨ ਜਿਨ੍ਹਾਂ ਨੇ ਭਾਈ ਗੱਜਣ ਸਿੰਘ ਰਾਜ ਰੇਡੀਓ ਵਾਲਿਆਂ ਦੀ ਅਪੀਲ ਉੱਤੇ ਕੁਝ ਪੈਸੇ ਭੇਜੇ। ਉਨ੍ਹਾਂ ਕਿਹਾ ਕਿ ਜਦੋਂ ਉਹ ਯੂਪੀ ਜੇਲ ਮੰਤਰੀ ਬਣੇ ਤਾਂ ਭਾਈ ਵਰਿਆਮ ਸਿੰਘ ਨੂੰ ਉਨ੍ਹਾਂ ਜੇਲ ਵਿਚੋਂ ਰਿਹਾ ਕਰਵਾਇਆ ਸੀ। ਉਨ੍ਹਾਂ ਸਮਾਜ ਸੇਵੀ ਸੰਸਥਾਵਾਂ ਨੂੰ ਇਸ ਪਰਿਵਾਰ ਦੀ ਮਦਦ ਕਰਨ ਦੀ ਅਪੀਲ ਕੀਤੀ।
No comments
Post a Comment