ਅਦਾਲਤ ਨੇ ਜਸਬੀਰ ਸਿੰਘ ਨੂੰ ਤਿੰਨ ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜਿਆ
ਸ੍ਰੀ ਚਮਕੌਰ ਸਾਹਿਬ 4 ਜੂਨ (ਜਗਤਾਰ ਸਿੰਘ ਓਇੰਦ) ਸ੍ਰੀ ਚਮਕੌਰ ਸਾਹਿਬ ਇਲਾਕੇ ਨਾਲ ਸਬੰਧਿਤ ਮਸ਼ਹੂਰ ਯੂਟਿਬਰ ਜਸਬੀਰ ਸਿੰਘ ਨੂੰ ਅੱਜ ਪਾਕਿਸਤਾਨ ਲਈ ਜਾਸੂਸੀ ਕਰਨ ਦੇ ਇਲਜ਼ਾਮਾਂ ਹੇਠ ਸਟੇਟ ਸ਼ਪੈਸ਼ਲ ਸੈਲ ਮੋਹਾਲੀ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ। ਇਸ ਮਾਮਲੇ ਨੂੰ ਲੈ ਕੇ ਜਦੋਂ ਪਿੰਡ ਮਾਹਲਾ ਦੇ ਸਰਪੰਚ ਇੰਦਰਜੀਤ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਜਸਵੀਰ ਸਿੰਘ ਬੇਹਦ ਸ਼ਰੀਫ, ਇਮਾਨਦਾਰ ਤੇ ਪੜ੍ਹਿਆ ਲਿਿਖਆ ਇਨਸਾਨ ਹੈ ਅਤੇ ਖੇਤੀਬਾੜੀ ਦਾ ਕੰਮ ਕਾਰ ਕਰਦਾ ਹੈ। ਉਸ ਕੋਲ ਚਾਰ ਏਕੜ ਜਮੀਨ ਹੈ ਅਤੇ ਯੂਟੀਊਬ ਦੇ ਮਾਧਿਅਮ ਰਾਹੀਂ ਆਪਣਾ ਘਰ ਚਲਾ ਰਿਹਾ ਹੈ। ਜਿਸ ਨੂੰ ਜਾਣ ਬੁੱਝ ਕੇ ਇਸ ਕੇਸ ਵਿੱਚ ਫਸਾਇਆ ਗਿਆ। ਉਹਨਾਂ ਇਹ ਵੀ ਕਿਹਾ ਕਿ ਜਸਵੀਰ ਸਿੰਘ ਆਪਣੇ ਪਰਿਵਾਰ ਸਮੇਤ ਪਿੰਡ 'ਚ ਰਹਿੰਦਾ ਹੈ। ਜ਼ਿਕਰਯੋਗ ਹੈ ਕਿ ਜਸਵੀਰ ਸਿੰਘ ਦੇ ਸ਼ੋਸ਼ਲ ਮੀਡੀਆ ਪਲੇਟਫਾਰਮ ਫੇਸਬੁੱਕ, ਇੰਸਟਗ੍ਰਾਮ, ਯੂ ਟਿਊਬ ਤੇ ਜਾਨ ਮਾਹਲ ਨਾਮਕ ਚੈਨਲ ਉੱਤੇ ਦਸ ਲੱਖ ਤੋਂ ਵੱਧ ਦੇ ਫਾਲੋਵਰ ਹਨ। ਬਲੌਗ ਪਾਉਣ ਵਾਲੇ ਜਸਵੀਰ ਸਿੰਘ ਜਾਨ ਮਾਹਲ ਪਰਿਵਾਰ ਸਮੇਤ ਤਿੰਨ ਵਾਰ ਪਾਕਿਸਤਾਨ ਸਥਿਤ ਗੁਰਧਾਮਾਂ ਦੀ ਯਾਤਰਾ ਕਰ ਚੁੱਕਾ ਹੈ। ਥੋੜੇ ਦਿਨ ਪਹਿਲਾਂ ਭਾਰਤ ਵੱਲੋਂ ਪਾਕਿਸਤਾਨ ਵਿਰੁੱਧ ਕੀਤੇ ਅਪ੍ਰੇਸ਼ਨ ਸਿੰਧੂਰ ਮੌਕੇ ਪਾਕਿਸਤਾਨ ਲਈ ਜਾਸੂਸੀ ਕਰਨ ਦੇ ਸ਼ੱਕ ਵਿੱਚ ਗ੍ਰਿਫਤਾਰ ਕੀਤੀ ਹਰਿਆਣਾ ਦੀ ਰਹਿਣ ਵਾਲੀ ਯੂਟਿਊਬਰ ਜੋਤੀ ਮਲਹੋਤਰਾ ਵੀ 12 ਅਪ੍ਰੈਲ 2025 ਨੂੰ ਵਿਸਾਖੀ ਦੇ ਤਿਉਹਾਰ ਮੌਕੇ ਪਾਕਿਸਤਾਨ ਦੇ ਗੁਰਧਾਮਾਂ ਦੀ ਯਾਤਰਾ ਤੇ ਜਸਵੀਰ ਸਿੰਘ ਜਾਨ ਮਾਹਲ ਦੇ ਨਾਲ ਗਈ ਸੀ ਅਤੇ ਇਸ ਤੋਂ ਪਹਿਲਾਂ ਪਾਕਿਸਤਾਨੀ ਹਾਈ ਕਮਿਸ਼ਨਰ ਦੀ ਇਫਤਾਰ ਪਾਰਟੀ ਵਿੱਚ ਵੀ ਜੋਤੀ ਮਲਹੋਤਰਾ ਵੱਲੋਂ ਦਿੱਲੀ ਸਥਿਤ ਪਾਕਿਸਤਾਨੀ ਦੂਤਾਵਾਸ ਦੇ ਅਧਿਕਾਰੀ ਅਹਿਸਾਨ ਉਰ ਰਹੀਮ ਉਰਫ਼ ਦਾਨਿਸ਼ (ਜਿਸ ਨੂੰ ਕਿ ਭਾਰਤ ਦੀ ਸਰਕਾਰ ਵੱਲੋਂ ਦੇਸ਼ ਤੋਂ ਕਢ ਦਿੱਤਾ ਸੀ) ਨਾਲ ਮੁਲਾਕਾਤ ਕਰਵਾਈ ਸੀ। ਬਾਅਦ ਵਿੱਚ ਇਫਤਾਰ ਪਾਰਟੀ ਦੀਆਂ ਵੀਡਿਓ ਵਾਇਰਲ ਹੋਣ ਕਾਰਨ ਜਸਵੀਰ ਸਿੰਘ ਜਾਨ ਮਾਹਲ ਸ਼ੱਕ ਦੇ ਘੇਰੇ ਵਿੱਚ ਆਇਆ ਸੀ। ਜਸਵੀਰ ਸਿੰਘ ਨੂੰ ਕਈ ਦਿਨ ਪਹਿਲਾਂ ਵੀ ਮੋਹਾਲੀ ਪੁਲਿਸ ਵੱਲੋਂ ਪੁੱਛ-ਪੜਤਾਲ ਲਈ ਬੁਲਾਇਆ ਗਿਆ ਸੀ ਤੇ ਉਸਦੇ ਮੋਬਾਈਲ, ਲੈਪਟਾਪ ਪੁਲਿਸ ਨੇ ਜਾਂਚ ਲਈ ਲਏ ਸਨ। ਇਸ ਮੌਕੇ ਪੁਲਿਸ ਅਧਿਕਾਰੀਆਂ ਵੱਲੋਂ ਉਸ ਦਾ 7 ਦਿਨਾਂ ਦਾ ਰਿਮਾਂਡ ਮੰਗਿਆ ਗਿਆ, ਜਿਸ ’ਤੇ ਅਦਾਲਤ ਨੇ ਤਿੰਨ ਦਿਨ ਦਾ ਪੁਲਿਸ ਰਿਮਾਂਡ ਦਿੱਤਾ ਹੈ।
No comments
Post a Comment