ਸਾਵਣ ਕ੍ਰਿਪਾਲ ਰੂਹਾਨੀ ਮਿਸ਼ਨ ਦੀ ਸ਼ਾਖਾ ਵੱਲੋਂ ਠੰਡੇ ਮਿੱਠੇ ਜਲ ਦੀ ਛਬੀਲ
ਲੁਧਿਆਣਾ 3 ਜੂਨ (ਹਰਸ਼ਦੀਪ ਸਿੰਘ ਮਹਿਦੂਦਾਂ, ਸੁਰਿੰਦਰ ਸ਼ਿੰਦਾ)- ਸਾਵਣ ਕ੍ਰਿਪਾ ਰੂਹਾਨੀ ਮਿਸ਼ਨ ਦਿੱਲੀ ਦੀ ਸ਼ਾਖਾ 64 ਰੱਖ ਬਾਗ ਲੁਧਿਆਣਾ ਦੀ ਮੈਨੇਜਮੈਂਟ ਕਮੇਟੀ, ਸੰਗਤ ਅਤੇ ਸੇਵਾਦਾਰਾਂ ਦੇ ਸਹਿਯੋਗ ਨਾਲ ਦਿਆਲ ਪੁਰਸ਼ ਸੰਤ ਦਰਸ਼ਨ ਸਿੰਘ ਮਹਾਰਾਜ ਜੀ ਦੀ ਨਿੱਘੀ ਤੇ ਮਿੱਠੀ ਯਾਦ ਵਿੱਚ 36ਵੇਂ ਬਰਸੀ ਭੰਡਾਰੇ ਮੌਕੇ ਢੋਲੇਵਾਲ ਚੌਂਕ ਵਿਖੇ ਠੰਡੇ ਮਿੱਠੇ ਜਲ ਦੀ ਛਬੀਲ ਅਤੇ ਲੰਗਰ ਲਗਾਇਆ ਗਿਆ। ਇਸ ਮੌਕੇ ਮੌਲਾਨਾ ਮੁਹਮੰਦ ਉਸਮਾਨ ਰਹਿਮਾਨੀ ਲੁਧਿਆਣਾ ਸ਼ਾਹੀ ਇਮਾਮ ਪੰਜਾਬ, ਵਿਧਾਇਕ ਕੁਲਵੰਤ ਸਿੰਘ ਸਿੱਧੂ, ਕਾਂਗਰਸ ਸੇਵਾ ਦਲ ਦੇ ਸੀਨੀਅਰ ਆਗੂ ਸੁਸ਼ੀਲ ਪਰਾਸ਼ਰ ਅਤੇ ਗੁਰਬਚਨ ਸਿੰਘ ਆਦਿ ਨੇ ਵਿਸ਼ੇਸ਼ ਤੌਰ ਤੇ ਹਾਜਰੀ ਲਗਵਾਈ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੇਵਾਦਾਰਾਂ ਨੇ ਦੱਸਿਆ ਕਿ ਸਾਵਣ ਕ੍ਰਿਪਾਲ ਰੂਹਾਨੀ ਮਿਸ਼ਨ ਦੁਆਰਾ ਮੌਜੂਦਾ ਸੰਤ ਰਾਜਿੰਦਰ ਸਿੰਘ ਮਹਾਰਾਜ ਜੀ ਦੀ ਅਗਵਾਈ ਹੇਠ ਖੂਨ ਦਾਨ ਕੈਂਪ, ਮੋਤੀਆ ਬਿੰਦ ਦੇ ਆਪਰੇਸ਼ਨ, ਹਰ ਪ੍ਰਕਾਰ ਦੀ ਸਰੀਰਕ ਜਾਂਚ ਅਤੇ ਅਪਾਹਜ ਭੈਣਾਂ ਭਰਾਵਾਂ ਨੂੰ ਵੀਲ ਚੇਅਰ ਅਤੇ ਟਰਾਈ ਸਾਈਕਲ, ਵੈਸਾਖੀਆਂ, ਸਿਲਾਈ ਕਢਾਈ ਸੈਂਟਰ, ਕੰਪਿਊਟਰ ਸੈਂਟਰ, ਲੋੜਵੰਦਾਂ ਨੂੰ ਭੋਜਨ ਅਤੇ ਬਸਤਰ ਵੰਡਣੇ, ਕੁਦਰਤੀ ਆਫਤਾਂ ਦੌਰਾਨ ਲੋਕਾਂ ਦੀ ਮਦਦ ਕਰਨਾ, ਗਰੀਬ ਅਤੇ ਲੋੜਵੰਦਾਂ ਨੂੰ ਦਵਾਈਆਂ ਵੰਡਣਾ ਅਨੇਕਾਂ ਸਮਾਜ ਸੇਵਾ ਦੇ ਕੰਮ ਸਮੇਂ ਸਮੇਂ ਸਿਰ ਇਸ ਸੰਸਥਾ ਵੱਲੋਂ ਕੀਤੇ ਜਾ ਰਹੇ ਹਨ। ਇਸ ਮੌਕੇ ਗੁਰਬਚਨ ਸਿੰਘ, ਅਮਰ ਸਿੰਘ, ਤਰਸੇਮ ਸਿੰਘ, ਵਿਸ਼ਨੂੰ ਦੱਤ ਸ਼ਰਮਾ ਤੋਂ ਇਲਾਵਾ ਮਿਸ਼ਨ ਦੇ ਹੋਰ ਸੇਵਾਦਾਰ ਵੀ ਹਾਜ਼ਰ ਸਨ।
No comments
Post a Comment