ਪਾਵਰਕੌਮ ਪੈਨਸ਼ਨਰਜ਼ ਯੂਨੀਅਨ (ਏਟਕ) ਦਾ ਡੈਪੂਟੇਸ਼ਨ ਪਾਵਰਕੌਮ ਦੇ ਚੇਅਰਮੈਨ ਅਤੇ ਮੈਂਬਰ ਵਿੱਤ ਨੂੰ ਮਿਿਲਆ
ਪਟਿਆਲਾ 6 ਜੂਨ (ਮਲਾਗਰ ਖਮਾਣੋਂ) ਪਾਵਰਕੌਮ ਪੈਨਸ਼ਨਰਜ ਯੂਨੀਅਨ ਦਾ ਡੈਪੂਟੇਸ਼ਨ ਪਾਵਰਕੌਮ ਦੇ ਚੇਅਰਮੈਨ ਅਤੇ ਮੈਂਬਰ ਵਿੱਤ ਨੂੰ ਮਿਿਲਆ। ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਜਰਨਲ ਸਕੱਤਰ ਅਮਰੀਕ ਸਿੰਘ ਮਸੀਤਾਂ ਨੇ ਦੱਸਿਆ ਕਿ ਪੈਨਸ਼ਨਰਜ਼ ਨੂੰ 01-01-2016 ਤੋਂ 30-06 2021 ਤੱਕ ਦੇ ਬਕਾਏ, 200 ਰੁਪਏ ਜਜਿਆ ਟੈਕਸ ਕਟੌਤੀ, 23 ਸਾਲਾ ਇਨਕਰੀਮੈਂਟ, ਪੇਬੈਂਡ ਆਦਿ ਸੰਬਧੀ ਪਾਵਰ ਕੌਮ ਦੀ ਮੈਨੇਜਮੈਂਟ ਲਗਾਤਾਰ ਵਿਤਕਰਾ ਕਰ ਰਹੀ ਹੈ। ਮੈਂਬਰਾਂ ਨੇ ਦੱਸਿਆ ਕਿ ਬਕਾਏ ਦੇਣ ਸਬੰਧੀ ਇੱਕ ਹੋਰ ਏਰੀਅਰ ਦੀ ਲੈਜਰ ਖੋਲ ਕੇ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ 15 ਜੂਨ ਤੱਕ ਜਾਂ ਵੱਧ ਤੋਂ ਵੱਧ ਇਸ ਮਹੀਨੇ ਦੀ 30 ਤਾਰੀਕ ਤੋਂ ਪਹਿਲਾਂ ਸਾਰੇ ਪੈਨਸ਼ਨਰਜ ਨੂੰ ਬਕਾਏ ਦੇ ਦਿੱਤੇ ਜਾਣ। ਯੂਨੀਅਨ ਦੀ ਮੰਗ ਤੇ ਸਾਰੇ ਡੀ ਡੀ ਓ ਨੂੰ ਇੱਕ ਸਖਤ ਚਿੱਠੀ ਲਿਖਣ ਬਾਰੇ ਵੀ ਮੰਨਿਆ। 200 ਰੁ: ਟੈਕਸ ਕਟੱਣ ਸਬੰਧੀ ਇੱਕ ਯੂਨੀਅਨ ਦਾ ਡੈਪੂਟੇਸ਼ਨ ਪੰਜਾਬ ਸਰਕਾਰ ਦੇ ਇੱਕ ਵਿੱਤ ਅਧਿਕਾਰੀ ਨਾਲ 9-6-2025 ਨੂੰ ਮੀਟਿੰਗ ਕਰੇਗਾ। ਇਸ ਸਬੰਧੀ ਚੰਡੀਗੜ੍ਹ ਮਟਿੰਗ ਦਾ ਸਮਾਂ ਚੇਅਰਮੈਨ ਵੱਲੋਂ ਫੋਨ ਰਾਹੀਂ ਤੈਅ ਕੀਤਾ ਗਿਆ। ਇਸ ਤੋਂ ਬਿਨ੍ਹਾਂ ਚੇਅਰਮੈਨ ਨੇ 23 ਸਾਲਾ ਅਤੇ ਪੇ ਬੈਂਡ ਬਾਰੇ ਵੀ ਫਾਈਲ ਮੰਗਵਾਕੇ ਮਸਲਾ ਹੱਲ ਕਰਨ ਦਾ ਵਿਸਵਾਸ਼ ਦਵਾਇਆ। ਯੂਨੀਅਨ ਨੇ ਪਿਛਲੀ ਮੀਟਿੰਗ ਦੀ ਲਗਾਤਾਰਤਾ ਵਿੱਚ ਰਹਿੰਦੇ ਅਜੰਡੇ 'ਤੇ ਜਲਦੀ ਮੀਟਿੰਗ ਦੇਣ ਦੀ ਮੰਗ ਕੀਤੀ। ਚੇਅਰਮੈਨ ਨੇ ਵੀ ਜਲਦ ਮੀਟਿੰਗ ਦਾ ਵਿਸਵਾਸ਼ ਦਿਵਾਇਆ। ਸਟੇਟ ਕਮੇਟੀ ਦੇ ਡੈਪੂਟੇਸ਼ਨ ਵਿੱਚ ਚਮਕੌਰ ਸਿੰਘ, ਅਮਰੀਕ ਸਿੰਘ ਮਸੀਤਾਂ, ਕੇਵਲ ਸਿੰਘ, ਸੁਖਜੰਟ ਸਿੰਘ, ਮਦਨ ਗੋਪਾਲ, ਰਜਿੰਦਰ ਸਿੰਘ ਰਾਜਪੁਰਾ ਅਤੇ ਭਿੰਦਰ ਸਿੰਘ ਹੈਡ ਆਫਿਸ ਸ਼ਾਮਿਲ ਸਨ।
No comments
Post a Comment