ਲੁਧਿਆਣਾ (ਹਰਸ਼ਦੀਪ ਮਹਿਦੂਦਾਂ, ਮਨੋਜ) ਨਿਸਾਨ ਮੋਟਰ ਇੰਡੀਆ ਨੇ ਨਵੀਂ ‘ਨਿਸਾਨ ਮੈਗਨਾਈਟ’ ਲਈ ਆਪਣੀ ਕਿਸਮ ਦੀ ਪਹਿਲੀ 10 ਸਾਲਾਂ ਦੀ ਵਾਰੰਟੀ ਯੋਜਨਾ ਲਾਂਚ ਕੀਤੀ। ਨਿਸਾਨ ਮੋਟਰ ਇੰਡੀਆ ਦੇ ਮੈਨੇਜਿੰਗ ਡਾਇਰੈਕਟਰ ਸੌਰਭ ਵਤਸ ਨੇ ਕਿਹਾ ਕਿ ਭਾਰਤ ਵਿੱਚ ਬੀ-ਐਸ.ਯੂ.ਵੀ ਸੇਗਮੈਂਟ ਵਿੱਚ ਲਾਂਚ ਕੀਤੀ ਗਈ ਆਪਣੀ ਕਿਸਮ ਦੀ ਪਹਿਲੇ 10 ਸਾਲਾਂ ਦੀ ਐਕਸਟੈਂਡਡ ਵਾਰੰਟੀ ਯੋਜਨਾ, ਗ੍ਰਾਹਕ ਸੇਗਮੈਂਟ ਵਿੱਚ ਪਹਿਲੀ ਵਾਰੀ 3+7 ਸਾਲਾਂ ਦੇ ਵਾਰੰਟੀ ਯੋਜਨਾ ਸਮੇਤ ਕਈ ਤਰ੍ਹਾਂ ਦੇ ਐਕਸਟੈਂਡਡ ਵਾਰੰਟੀ ਯੋਜਨਾ ਚੋਂ ਆਪਣੇ ਲਈ ਸ੍ਰੇਸ਼ਠ ਯੋਜਨਾ ਚੁਣ ਸਕਣਗੇ। ਐਕਸਟੈਂਡਡ ਵਾਰੰਟੀ ਯੋਜਨਾ ਨਾਲ 10 ਸਾਲ ਤੱਕ ਡ੍ਰਾਈਵਿੰਗ ਪ੍ਰਤੀ ਵਿਸ਼ਵਾਸ ਅਤੇ ਸੁਰੱਖਿਆ ਪ੍ਰਾਪਤ ਹੋ ਸਕੇਗੀ। ਇਸ ਵਿੱਚ 10 ਸਾਲ/2 ਲੱਖ ਕਿਲੋਮੀਟਰ ਦੀ ਯੋਜਨਾ ਸਿਰਫ਼ 22 ਪੈਸੇ ਪ੍ਰਤੀ ਕਿਲੋਮੀਟਰ ਜਾਂ 12 ਰੁਪਏ ਪ੍ਰਤੀ ਦਿਨ ਦੇ ਖ਼ਰਚੇ ’ਤੇ ਉਪਲਬਧ ਹੋਵੇਗੀ। 7 ਸਾਲ ਤੱਕ ਕੰਪ੍ਰਿਹੈਂਸਿਵ ਪ੍ਰੋਟੈਕਸ਼ਨ ਅਤੇ 8ਵੇਂ, 9ਵੇਂ ਅਤੇ 10ਵੇਂ ਸਾਲ ਵਿੱਚ ਇੰਜਣ ਅਤੇ ਟ੍ਰਾਂਸਮਿਸ਼ਨ ਕਵਰੇਜ ਮਿਲੇਗੀ। 10 ਸਾਲ ਦਾ ਐਕਸਟੈਂਡਡ ਵਾਰੰਟੀ ਪਲਾਨ ਸਿਰਫ਼ 3 ਸਾਲ ਦੇ ਸਟੈਂਡਰਡ ਵਾਰੰਟੀ ਪਲਾਨ ਵਾਲੇ ਵਾਹਨ ਨਾਲ ਮਿਲੇਗਾ, ਜਿਸਦੀ ਸ਼ੁਰੂਆਤ ਅਕਤੂਬਰ, 2024 ਵਿੱਚ ਲਾਂਚ ਕੀਤੀ ਗਈ ਨਵੀਂ ‘ਨਿਸਾਨ ਮੈਗਨਾਈਟ’ ਨਾਲ ਹੋਈ ਸੀ। ਗਾਹਕਾਂ ਦੀ ਲੋੜ ਅਤੇ ਤਰਜੀਹਾਂ ਦੇ ਆਧਾਰ ’ਤੇ ਜ਼ਿਆਦਾ ਫ਼ਲੈਕਸੀਬਿਲੀਟੀ ਦੇ ਰਹੇ ਐਕਸਟੈਂਡਡ ਵਾਰੰਟੀ ਯੋਜਨਾ ਵਿੱਚ 3+4, 3+3, 3+2 ਅਤੇ 3+1 ਸਾਲ ਦੇ ਵਿਕਲਪ ਵੀ ਦਿੱਤੇ ਗਏ ਹਨ। ਇਹ ਯੋਜਨਾ ਸਿਰਫ਼ ਨਵੀਂ ‘ਨਿਸਾਨ ਮੈਗਨਾਈਟ’ ਲਈ ਉਪਲਬਧ ਹੈ, ਜੋ ਏ.ਓ.ਪੀ. (ਏਡਲਟ ਆਕਿਊਪੈਂਟ ਸੁਰੱਖਿਆ) ਵਿੱਚ ਪੁਰਾਣੀ 5-ਸਟਾਰ ਰੇਟਿੰਗ ਨਾਲ ਓਵਰਆਲ ਪੈਸੇਂਜਰ ਸੁਰੱਖਿਆ ਦੇ ਮਾਮਲੇ ਵਿੱਚ ਜੀ ਐਨ ਸੀ ਏ ਪੀ 5-ਸਟਾਰ ਰੇਟਿੰਗ ਨਾਲ ਭਾਰਤ ਦੀ ਸਭ ਤੋਂ ਸੁਰੱਖਿਅਤ ਬੀ-ਐਸ ਯੂ ਵੀ ਵਿੱਚ ਸ਼ਮਾਰ ਹੋ ਗਈ ਹੈ। ਨਵੇਂ ਵਹਾਨ ਦੀ ਖ਼ਰੀਦ ਨਾਲ ਨਿਸਾਨ ਫਾਇਨੈਂਸ ਰਾਹੀਂ ਐਕਸਟੈਂਡਡ ਵਾਰੰਟੀ ਨੂੰ ਆਸਾਨੀ ਨਾਲ ਖ਼ਰੀਦਿਆ ਜਾ ਸਕੇਗਾ, ਜਿਸ ਨਾਲ ਗਾਹਕਾਂ ਨੂੰ ਸੁਗਮ ਅਤੇ ਸੁਵਿਧਾਜਨਕ ਮਾਲਕੀ ਦੇ ਤਜ਼ਰਬੇ ਦਾ ਲਾਭ ਮਿਲੇਗਾ।


No comments
Post a Comment