2 ਸਤੰਬਰ ਨੂੰ ਸਮਰਾਲਾ ਅਦਾਲਤ ’ਚ ਪੇਸ਼ ਹੋਣ ਦਾ ਸੰਮਨ ਹੋਇਆ ਜਾਰੀ
ਸਮਰਾਲਾ, 28 ਅਗਸਤ (ਭਾਰਦਵਾਜ) ਖਬਰ ਸਮਰਾਲਾ ਤੋਂ ਹੈ ਜਿਥੋਂ ਦੀ ਅਦਾਲਤ ਨੇ ਪੰਜਾਬੀ ਗਾਇਕ ਗੁਰੂ ਰੰਧਾਵਾ ਨੂੰ ਉਸ ਵੱਲੋਂ ਗਾਏ ਗੀਤ 'ਚ ‘ਜੰਮਿਆਂ ਨੂੰ ਗੁੜ੍ਹਤੀ ’ਚ ਮਿਲਦੀ ਅਫੀਮ ਐ’ ਲਾਈਨ ਨੂੰ ਲੈਕੇ ਸੰਮਨ ਜਾਰੀ ਕੀਤੇ ਹਨ। ਅਦਾਲਤ ਵੱਲੋਂ ਸਮਰਾਲਾ ਦੇ ਨੇੜਲੇ ਪਿੰਡ ਬਰਮਾ ਦੇ ਰਾਜਦੀਪ ਸਿੰਘ ਮਾਨ ਦੀ ਸ਼ਿਕਾਇਤ ‘ਤੇ ਗੁਰੂ ਰੰਧਾਵਾ ਨੂੰ 2 ਸਤੰਬਰ ਨੂੰ ਅਦਾਲਤ 'ਚ ਪੇਸ਼ ਹੋਣ ਲਈ ਸੰਮਨ ਜਾਰੀ ਕੀਤਾ ਗਿਆ ਹੈ। ਜਿਸ ਬਾਰੇ ਜਾਣਕਾਰੀ ਦਿੰਦਿਆਂ ਐਡਵੋਕੇਟ ਗੁਰਵੀਰ ਸਿੰਘ ਢਿੱਲੋਂ ਨੇ ਦੱਸਿਆ ਕਿ ਰਾਜਦੀਪ ਸਿੰਘ ਮਾਨ ਵੱਲੋਂ ਇਤਰਾਜ਼ ਜ਼ਾਹਿਰ ਕੀਤਾ ਗਿਆ ਕਿ ਗਾਇਕ ਵੱਲੋਂ ਆਪਣੇ ਨਵੇਂ ਆਏ ਗੀਤ ਵਿੱਚ ਇਤਰਾਜ਼ਯੋਗ ਲਾਈਨ ਵਰਤੀ ਗਈ ਹੈ। ਉਨ੍ਹਾਂ ਦੱਸਿਆ ਕਿ ਸਾਡੇ ਵੱਲੋਂ ਇਸ ਗਾਇਕ ਨੂੰ ਇੱਕ ਕਾਨੂੰਨੀ ਨੋਟਿਸ ਭੇਜਿਆ ਗਿਆ ਸੀ। ਉਨ੍ਹਾਂ ਕਿਹਾ ਕਿ ਗੁੜਤੀ ਸ਼ਬਦ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਵੀ ਵਿਸ਼ੇਸ਼ ਮਾਨਤਾ ਦਿੱਤੀ ਗਈ ਹੈ।


No comments
Post a Comment