BREAKING NEWS
latest

728x90

 


468x60

ਪੰਜ ਰੋਜ਼ਾ ਫੁੱਟਬਾਲ ਕੁੰਭ ਦੇ ਚੌਥੇ ਦਿਨ ਕੁਆਟਰ ਫਾਈਨਲ ਚ ਭਿੜੀਆਂ ਨਾਮੀਂ ਟੀਮਾਂ



ਪੰਜਵੇਂ ਦਿਨ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ, ਵਿਧਾਇਕ ਦਲਜੀਤ ਸਿੰਘ ਭੋਲਾ ਗਰੇਵਾਲ ਕਰਨਗੇ ਇਨਾਮਾਂ ਦੀ ਵੰਡ : ਸਰਪੰਚ ਕਰਮਜੀਤ ਸਿੰਘ ਗਰੇਵਾਲ 

ਲੁਧਿਆਣਾ 29 ਨਵੰਬਰ (ਹਰਸ਼ਦੀਪ ਸਿੰਘ ਮਹਿਦੂਦਾਂ, ਅਮਨਦੀਪ ਸਿੰਘ ਰਾਮਗੜ੍ਹ) 26 ਨਵੰਬਰ ਤੋਂ ਸ਼ੁਰੂ ਹੋਏ ਖ਼ਾਸੀ ਕਲ੍ਹਾ ਦੇ ਫੁੱਟਬਾਲ ਪੰਜ ਰੋਜ਼ਾ ਫੁੱਟਬਾਲ ਕੁੰਭ ਦੇ ਚੌਥੇ ਦਿਨ ਕੁਆਟਰ ਫਾਈਨਲ 'ਚ ਨਾਮੀਂ ਟੀਮਾਂ ਸੇਮੀਫ਼ਾਈਨਲ ਵਿੱਚ ਜਾਣ ਲਈ ਭਿੜੀਆਂ। ਖਬਰ ਲਿਖੇ ਜਾਣ ਤੱਕ ਹੋਏ ਸਖ਼ਤ ਮੁਕਾਬਲੇ ਉਪਰੰਤ ਪੱਖੋਵਾਲ ਨੂੰ ਹਰਾ ਕੇ ਖਾਸੀ ਕਲ੍ਹਾਂ ਦੀ ਟੀਮ ਸੇਮੀਫ਼ਾਈਨਲ ਵਿੱਚ ਪੁੱਜੀ ਜਦਕਿ ਅਲੂਣਾ ਤੋਲਾ ਨੂੰ ਹਰਾ ਕੇ ਜਗਰਾਓ ਸੇਮੀਫ਼ਾਈਨਲ ਵਿੱਚ ਜਾਣ ਲਈ ਸਫਲ ਰਹੀ। 30 ਨਵੰਬਰ ਨੂੰ ਸੇਮੀਫ਼ਾਈਨਲ ਅਤੇ ਫਾਈਨਲ ਲਈ ਖਾਸੀ ਕਲ੍ਹਾ, ਭੂਖੜੀ, ਮਾਂਗਟ ਅਤੇ ਜਗਰਾਓ ਦੀਆਂ ਟੀਮਾਂ ਵਿਚਕਾਰ ਰੌਚਕ ਮੁਕਾਬਲੇ ਹੋਣਗੇ। ਪਹਿਲੇ ਸਥਾਨ 'ਤੇ ਰਹਿਣ ਵਾਲੀ ਟੀਮ ਨੂੰ 1 ਲੱਖ 1 ਹਜਾਰ ਦਾ ਨਕਦ ਇਨਾਮ ਅਤੇ ਫੁੱਟਬਾਲ ਕੱਪ ਜਦਕਿ ਦੂਜੇ ਨੰਬਰ ਤੇ ਰਹਿਣ ਵਾਲੀ ਟੀਮ ਨੂੰ 71 ਹਜਾਰ ਦਾ ਨਕਦ ਇਨਾਮ ਤੇ ਕੱਪ ਦਿੱਤਾ ਜਾਵੇਗਾ। ਫੁੱਟਬਾਲ ਦੇ ਮਹਾਂਕੁੰਭ ਬਾਰੇ ਹੋਰ ਜਾਣਕਾਰੀ ਸਾਂਝੀ ਕਰਦਿਆਂ ਉੱਘੇ ਸਮਾਜਸੇਵੀ ਸਰਪੰਚ ਕਰਮਜੀਤ ਸਿੰਘ ਗਰੇਵਾਲ ਨੇ ਦੱਸਿਆ ਕਿ ਪੰਜਵੇਂ ਦਿਨ 30 ਨਵੰਬਰ ਨੂੰ ਇਨਾਮਾਂ ਦੀ ਵੰਡ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਅਤੇ ਵਿਧਾਇਕ ਦਲਜੀਤ ਸਿੰਘ ਭੋਲਾ ਗਰੇਵਾਲ ਕਰਨਗੇ। ਇਸ ਤੋਂ ਇਲਾਵਾ ਖਿਡਾਰੀਆਂ ਦਾ ਹੌਂਸਲਾ ਵਧਾਉਣ ਲਈ ਇਲਾਕੇ ਦੀਆਂ ਪ੍ਰਮੁੱਖ ਸਖਸ਼ੀਅਤਾਂ ਵੀ ਪਹੁੰਚਣਗੀਆਂ। ਉਨ੍ਹਾਂ ਦੱਸਿਆ ਕਿ ਕੱਲ ਹੋਏ ਕੁੱਤਿਆ ਦੀਆਂ ਦੌੜਾਂ ਦੇ ਮੁਕਾਬਲੇ ਵਿੱਚ ਗੋਰਾ ਹਾਂਗਕਾਂਗ ਦੀ ਕੁੱਤੀ ਕਾਲੀ ਸੱਪਣੀ ਨੇ ਪਹਿਲਾ ਤੇ ਅਲਫ਼ਾ ਕੁੱਤੀ ਨੇ ਦੂਜਾ ਇਨਾਮ ਜਿੱਤਿਆ। ਉਨ੍ਹਾਂ ਦੱਸਿਆ ਕਿ ਅੱਜ ਫੁੱਟਬਾਲ ਦੇ ਵੱਡੇ ਮੁਕਾਬਲਿਆਂ ਦੇ ਨਾਲ ਕੱਬਡੀ ਕਲੱਬ ਦੇ ਖਿਡਾਰੀ ਵੀ ਕਬੱਡੀ ਕੱਪ ਜਿੱਤਣ ਲਈ ਭਿੜਨਗੀਆ। ਖੇਡ ਮੇਲੇ ਵਿੱਚ ਉਸਮਾਨ ਰਹਿਮਾਨ ਲੁਧਿਆਣਵੀ ਵੀ ਖਿਡਾਰੀਆਂ ਨੂੰ ਅਸ਼ੀਰਵਾਦ ਦੇਣ ਲਈ ਪੁੱਜੇ ਜਿੰਨ੍ਹਾ ਦਾ ਪ੍ਰਬੰਧਕਾਂ ਵੱਲੋਂ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ। ਜਿਕਰਯੋਗ ਹੈ ਕਿ ਲਗਾਤਾਰ ਦੀ ਵਾਰ ਫੁੱਟਬਾਲ ਕੱਪ ਜਿੱਤਣ ਵਾਲੀ ਟੀਮ ਨੂੰ ਦਵਿੰਦਰ ਸਿੰਘ ਗਰੇਵਾਲ ਯੂ ਐਸ ਏ ਵੱਲੋਂ 1,50,000 ਦਾ ਨਕਦ ਇਨਾਮ ਅਤੇ ਖਾਸ ਕੱਪ ਵੀ ਰੱਖਿਆ ਗਿਆ। ਮਸ਼ਹੂਰ ਕੂਮੈਂਟਟੇਟਰ ਜੱਸਾ ਬਰਮਾਲੀਪੁਰ ਨੇ ਆਪਣੇ ਬੇਵਾਕ ਬੋਲਣ ਨਾਲ ਖੇਡ ਪ੍ਰੇਮੀ ਕੀਲੀ ਰੱਖੇ। ਇਸ ਮੌਕੇ ਪਰਮਜੀਤ ਸਿੰਘ ਗਰੇਵਾਲ, ਮੁਲਾਜਮ ਆਗੂ ਗੁਰਪ੍ਰੀਤ ਸਿੰਘ ਮਹਿਦੂਦਾਂ, ਜਗਮੀਤ ਸਿੰਘ ਭਾਮੀਆਂ, ਰਵੀ ਭਾਟੀਆ, ਲਾਲੀ ਗਰੇਵਾਲ, ਨਿਰਮਲ ਸਿੰਘ ਨਿੰਮਾ, ਪ੍ਰਿਤਪਾਲ ਸਿੰਘ ਗਰੇਵਾਲ, ਪੱਪਾ ਗਿੱਲ, ਐਡਵੋਕੇਟ ਦਮਨਜੀਤ ਸਿੰਘ ਗਿੱਲ, ਗੁਰਜੀਤ ਸਿੰਘ ਗਿੱਲ, ਦਲਜੀਤ ਸਿੰਘ ਗਰੇਵਾਲ, ਸਾਬਕਾ ਸਰਪੰਚ ਇੰਦਰਜੀਤ ਸਿੰਘ ਸੋਮਲ, ਆੜਤੀਆਂ ਅਮਨਦੀਪ ਸਿੰਘ ਧਨਾਨਸ਼ੂ, ਅਮਨਿੰਦਰ ਸਿੰਘ ਗਿੱਲ, ਕੋਚ ਅਮਰਬੰਤ ਸਿੰਘ ਭੂਖੜੀ ਅੰਤਰਰਾਸ਼ਟਰੀ ਖਿਡਾਰੀ, ਡੀ ਐਸ ਪੀ ਇੰਦਰਜੀਤ ਸਿੰਘ ਬੋਪਾਰਾਏ, ਇੰਸਪੈਕਟਰ ਬਲਵਿੰਦਰ ਕੌਰ, ਇੰਸਪੈਕਟਰ ਕੁਲਵੀਰ ਸਿੰਘ, ਚੌਂਕੀ ਇੰਚਾਰਜ ਗੁਰਬਖਸ਼ੀਸ਼ ਸਿੰਘ ਅਤੇ ਹੋਰ ਹਾਜ਼ਰ ਸਨ।

« PREV
NEXT »

Facebook Comments APPID