ਸਮਾਜਸੇਵੀ ਕਰਮਜੀਤ ਸਿੰਘ ਗਰੇਵਾਲ ਨੂੰ ਮੁਸਲਿਮ ਭਾਈਚਾਰੇ ਨੇ ਦਿੱਤਾ ਸਮਰਥਨ
ਲੁਧਿਆਣਾ (ਹਰਸ਼ਦੀਪ ਸਿੰਘ ਮਹਿਦੂਦਾਂ, ਅਮਨਦੀਪ ਸਿੰਘ ਰਾਮਗੜ੍ਹ) ਸਮਾਜਸੇਵੀ ਸਰਪੰਚ ਕਰਮਜੀਤ ਸਿੰਘ ਗਰੇਵਾਲ ਦੇ ਪਰਿਵਾਰ ਚੋਂ ਜਿਲ੍ਹਾ ਪ੍ਰੀਸ਼ਦ ਜੋਨ ਮੱਤੇਵਾੜਾ ਤੋਂ ਚੋਣ ਲੜ ਰਹੀ ਬੀਬੀ ਗਿਆਨ ਪ੍ਰੀਤ ਕੌਰ ਗਰੇਵਾਲ ਅਤੇ ਬਲਾਕ ਸੰਮਤੀ ਧਨਾਨਸੂ ਉਮੀਦਵਾਰ ਬੀਬੀ ਪਰਮਿੰਦਰ ਕੌਰ ਦੀ ਜਿੱਤ ਲਈ ਭਰਵੀਂ ਮੀਟਿੰਗ ਹੋਈ। ਜਿਸ ਵਿੱਚ ਪੁੱਜੇ ਲੋਕਾਂ ਨੇ ਸ੍ਰ ਕਰਮਜੀਤ ਸਿੰਘ ਗਰੇਵਾਲ ਅਤੇ ਅਮਰਦੀਪ ਸਿੰਘ ਗਿੱਲ ਨੂੰ ਭਰੋਸਾ ਦਿੱਤਾ ਕਿ ਉਹ ਦੋਵਾਂ ਉਮੀਦਵਾਰਾਂ ਨੂੰ ਵੱਡੀ ਲੀਡ ਨਾਲ ਜਿਤਾਣਉਗੇ। ਇਸ ਮੀਟਿੰਗ ਵਿੱਚ ਵੱਡੀ ਗਿਣਤੀ ਵਿੱਚ ਪੁੱਜੇ ਮੁਸਲਿਮ ਭਾਈਚਾਰੇ ਨੇ ਵੀ ਦੋਵਾਂ ਉਮੀਦਵਾਰਾਂ ਦੇ ਹੱਕ ਵਿੱਚ ਇੱਕ ਇੱਕ ਵੋਟ ਭੁਗਤਾਉਣ ਦਾ ਭਰੋਸਾ ਦਿੱਤਾ। ਉਨ੍ਹਾਂ ਸ੍ਰ ਗਰੇਵਾਲ ਅੱਗੇ ਕੁਝ ਮੰਗਾਂ ਵੀ ਰੱਖੀਆਂ ਜਿੰਨ੍ਹਾ ਨੂੰ ਪੂਰਾ ਕਰਨ ਦਾ ਭਰੋਸਾ ਵੀ ਸ੍ਰ ਗਰੇਵਾਲ ਵੱਲੋਂ ਦਿੱਤਾ ਗਿਆ। ਇਸ ਮੌਕੇ ਇੱਕਠ ਨੂੰ ਸੰਬੋਧਨ ਕਰਦਿਆਂ ਸ੍ਰ ਗਰੇਵਾਲ ਨੇ ਕਿਹਾ ਕਿ ਤੁਸੀਂ ਜਿਨੀਂ ਲੀਡ ਨਾਲ ਇਸ ਇਲਾਕੇ ਚੋਂ ਝਾੜੂ ਵਾਲਾ ਨਿਸ਼ਾਨ ਜਿਤਾ ਕੇ ਭੇਜੋਂਗੇ ਉਸੇ ਰਫਤਾਰ ਨਾਲ ਵਿਕਾਸ ਕਾਰਜ ਕਰਵਾਏ ਜਾਣਗੇ। ਇਸ ਮੌਕੇ ਬਿੰਦਰ ਸਿੰਘ ਬੁੱਢੇਵਾਲ, ਕਰਮਜੀਤ ਸਿੰਘ ਸਰਪੰਚ ਸਹਿਬਾਨਾਂ, ਜਗਤਾਰ ਸਿੰਘ, ਪ੍ਰਿਤਪਾਲ ਸਿੰਘ, ਰਿੰਕੂ ਗਰੇਵਾਲ, ਅਜੇਪਾਲ ਸਿੰਘ, ਮਲਵਿੰਦਰ ਸਿੰਘ ਮੱਲੀ, ਸਤਪਾਲ ਸਿੰਘ ਸਰਪੰਚ ਭੁਖੜੀ, ਸੁਖਵਿੰਦਰ ਸਿੰਘ, ਜਗਦੀਸ਼ ਸਿੰਘ, ਜਗਤਾਰ ਸਿੰਘ ਧਨਾਨਸੂ, ਜਸਵੀਰ ਸਿੰਘ ਜੱਸੀ, ਜਗਦੀਸ਼ ਸਿੰਘ, ਅਮਰਜੀਤ ਸਿੰਘ, ਹਰਮਨ, ਗਗਨ, ਹਰਗੋਬਿੰਦ ਸਿੰਘ, ਜਸਵਿੰਦਰ ਸਿੰਘ, ਬਲਦੇਵ ਸਿੰਘ, ਅਜੀਤ ਸਿੰਘ, ਬੰਟੀ, ਧਰਮਾਂ, ਕਮਲ, ਤਿਰਲੋਚਨ ਸਿੰਘ, ਅਵਤਾਰ ਸਿੰਘ, ਗੁਰਫਤਿਹ ਸਿੰਘ ਅਤੇ ਹੋਰ ਹਾਜ਼ਰ ਸਨ।


No comments
Post a Comment