ਬੋਲੇ ਦੋਵੇਂ ਗਰੇਵਾਲ ਪਰਿਵਾਰ ਲੋਕ ਸੇਵਾ ਲਈ ਪਹਿਲਾਂ ਹੀ ਮਸ਼ਹੂਰ, ਜੇਕਰ ਮੌਕਾ ਦਿਓਂਗੇ ਤਾਂ ਗੱਡਣਗੇ ਮੀਲ ਪੱਥਰ
ਲੁਧਿਆਣਾ 11 ਦਸੰਬਰ () ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਜਿਲ੍ਹਾ ਪ੍ਰੀਸ਼ਦ ਜੋਨ ਮੱਤੇਵਾੜਾ ਤੋਂ ਉਮੀਦਵਾਰ ਬੀਬੀ ਗਿਆਨ ਪ੍ਰੀਤ ਕੌਰ ਗਰੇਵਾਲ ਅਤੇ ਬਲਾਕ ਸੰਮਤੀ ਦੀ ਉਮੀਦਵਾਰ ਬੀਬੀ ਹਰਪ੍ਰੀਤ ਕੌਰ ਗਰੇਵਾਲ ਦੀ ਚੋਣ ਮੁਹਿੰਮ ਨੂੰ ਵੱਡੀ ਲੀਡ ਨਾਲ ਜਿੱਤ ਚ ਬਦਲਣ ਲਈ ਫਰੈਂਡਜ ਕਲੋਨੀ ਵਿਖੇ ਭਰਵੀਂ ਮੀਟਿੰਗ ਕੀਤੀ। ਇਸ ਮੌਕੇ ਉਨ੍ਹਾਂ ਦੋਵਾਂ ਗਰੇਵਾਲ ਪਰਿਵਾਰਾਂ ਦੀ ਸਿਫਤ ਕਰਦਿਆਂ ਕਿਹਾ ਕਿ ਦੋਵੇਂ ਪਰਿਵਾਰ ਲੋਕ ਸੇਵਾ ਲਈ ਪਹਿਲਾਂ ਹੀ ਮਸ਼ਹੂਰ, ਜੇਕਰ ਤੁਸੀਂ ਝਾੜੂ ਦਾ ਬਟਨ ਦਬਾ ਕੇ ਏਨ੍ਹਾ ਨੂੰ ਸੇਵਾ ਕਰਨ ਦਾ ਮੌਕਾ ਦਿੱਤਾ ਤਾਂ ਇਹ ਮੀਲ ਪੱਥਰ ਗੱਡ ਦੇਣਗੇ। ਉਨ੍ਹਾਂ ਕਿਹਾ ਕਿ ਤੁਸੀ 14 ਦਸੰਬਰ ਨੂੰ ਏਨ੍ਹਾ ਨੂੰ ਝਾੜੂ ਦੇ ਨਿਸ਼ਾਨ ਉੱਤੇ ਮੋਹਰਾਂ ਲਗਾ ਕੇ ਵੱਡੀ ਲੀਡ ਨਾਲ ਜਿਤਾਓ ਮੇਰਾ ਤੁਹਾਡੇ ਨਾਲ ਵਾਅਦਾ ਕਿ ਕਿਸੇ ਵੀ ਕੰਮ ਚ ਕੋਈ ਕਮੀਂ ਨਹੀਂ ਰਹਿਣ ਦਿੱਤੀ ਜਾਵੇਗੀ। ਸ੍ਰ ਮੁੰਡੀਆਂ ਨੇ ਕਿਹਾ ਕਿ ਮੁੱਖ ਮੰਤਰੀ ਸ੍ਰ ਭਗਵੰਤ ਸਿੰਘ ਮਾਨ ਹਰ ਪੰਜਾਬ ਵਾਸੀਆਂ ਦੀਆਂ ਉਮੀਦਾਂ ਉੱਤੇ ਉੱਤਰ ਕੇ ਪੰਜਾਬ ਨੂੰ ਤਰੱਕੀ ਵੱਲ ਲਿਜਾ ਰਹੇ ਹਨ। ਉਨ੍ਹਾਂ ਵੱਲੋਂ ਲੋਕਾਂ ਨਾ ਕੀਤਾ ਹਰ ਵਾਅਦਾ ਪੂਰਾ ਕਰ ਦਿੱਤਾ ਹੈ ਅਤੇ ਜਲਦੀ ਮਹਿਲਾਵਾਂ ਨੂੰ 1000 ਦੀ ਬਜਾਏ 1100 ਰੁਪਏ ਦੇਕੇ ਇਕੋ ਇਕ ਰਹਿੰਦੀ ਗਰੰਟੀ ਵੀ ਅਪ੍ਰੈਲ ਮਹੀਨੇ ਤੋਂ ਲਾਗੂ ਕਰ ਦਿੱਤਾ ਜਾਵੇਗੀ। ਸਮਾਜਸੇਵੀ ਸਰਪੰਚ ਕਰਮਜੀਤ ਸਿੰਘ ਗਰੇਵਾਲ ਅਤੇ ਇੰਦਰਪਾਲ ਸਿੰਘ ਗਰੇਵਾਲ ਨੇ ਵੀ ਲੋਕਾਂ ਨੂੰ ਅਪੀਲ ਕੀਤੀ ਕਿ ਅਸੀਂ ਤਾਂ ਜਨਤਾ ਦੇ ਪਹਿਲਾਂ ਹੀ ਸੇਵਕ ਹਾਂ ਤੇ ਸੇਵਕ ਬਣੇ ਰਹਾਂਗੇ। ਆਪਣੇ ਪੱਕੇ ਦਾਸ ਬਣਾਉਣ ਲਈ ਲੋਕ 14 ਦਸੰਬਰ ਨੂੰ ਦੋਵੇਂ ਵੋਟਾਂ ਝਾੜੂ ਦੇ ਨਿਸ਼ਾਨ ਉੱਤੇ ਮੋਹਰਾਂ ਲਗਾ ਕੇ ਆਮ ਆਦਮੀ ਪਾਰਟੀ ਦੀ ਲੋਕ ਪੱਖੀ ਸੋਚ ਨੂੰ ਪਾਉਣ। ਇਸ ਮੌਕੇ ਚੇਅਰਮੈਨ ਰਾਜੀ ਸਾਹਨੇਵਾਲ, ਤੇਜਿੰਦਰ ਸਿੰਘ ਮਿੱਠੂ, ਕੁਲਦੀਪ ਐਰੀ, ਸਰਬਜੀਤ ਸਿੰਘ ਸੈਣੀ, ਸੁਰਜੀਤ ਸਿੰਘ ਰਾਏ, ਰਿੰਕਲ ਸੈਣੀ, ਕਮਲ ਮਾਂਗਟ, ਬੱਬੂ ਮੁੰਡੀਆਂ ਅਤੇ ਹੋਰ ਹਾਜ਼ਰ ਸਨ।


No comments
Post a Comment