
ਮਾਮਲਾ ਖੂਨ ਵੇਚਣ ਦੇ ਲੱਗੇ ਦੋਸ਼ਾਂ ਦਾ
ਮੁੱਖ ਸੇਵਾਦਾਰ ਜੱਥੇਦਾਰ ਤਰਨਜੀਤ ਸਿੰਘ ਨਿਮਾਣਾ ਨੂੰ ਤੀਜੀ ਵਾਰ ਮਿਲੀ ਕਲੀਨ ਚਿੱਟ
ਸੱਚ ਨੂੰ ਕਦੇ ਹਰਾਇਆ ਨਹੀਂ ਜਾ ਸਕਦਾ - ਜੱਥੇ: ਤਰਨਜੀਤ ਸਿੰਘ ਨਿਮਾਣਾ
ਲੁਧਿਆਣਾ 27 ਮਈ (ਹਰਸ਼ਦੀਪ ਸਿੰਘ ਮਹਿਦੂਦਾਂ, ਰਮਨਦੀਪ ਸਿੰਘ ਔਲਖ) ਜਦੋਂ ਇਨਸਾਨ ਅੰਦਰ ਸੱਚੇ ਦਿਲੋਂ ਮਨੁੱਖਤਾ ਦੀ ਸੇਵਾ ਕਰਨ ਵਾਲਾ ਜ਼ਜ਼ਬਾ ਹੋਵੇ, ਸਿਰ ਤੇ ਅਕਾਲ ਪੁਰਖ ਦਾ ਹੱਥ ਹੋਵੇ ਤੇ ਸੰਗਤਾਂ ਦੀ ਪਿਆਰ ਭਰੀ ਆਸੀਸ ਹੋਵੇ ਤਾਂ ਸੱਚ ਨੂੰ ਕਦੇ ਹਰਾਇਆ ਨਹੀਂ ਜਾ ਸਕਦਾ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਭਾਈ ਘਨ੍ਹੱਈਆ ਜੀ ਮਿਸ਼ਨ ਸੇਵਾ ਸੁਸਾਇਟੀ ਦੇ ਮੁੱਖ ਸੇਵਾਦਾਰ ਜੱਥੇਦਾਰ ਤਰਨਜੀਤ ਸਿੰਘ ਨਿਮਾਣਾ ਨੇ ਵਿਸ਼ੇਸ਼ ਤੌਰ 'ਤੇ ਗੱਲਬਾਤ ਕਰਦਿਆਂ ਹੋਇਆ ਕੀਤਾ। ਉਨ੍ਹਾਂ ਨੇ ਕਿਹਾ ਕਿ ਪਿਛਲੇ ਸਮੇਂ ਦੌਰਾਨ ਮੇਰੇ ਨਾਲ ਨਿੱਜੀ ਰੰਜਿਸ਼ ਤੇ ਈਰਖਾ ਰੱਖਣ ਵਾਲੇ ਕੁਝ ਸ਼ਰਾਰਤੀ ਵਿਅਕਤੀਆਂ ਵੱਲੋਂ ਮੇਰੇ ਤੇ ਭਾਈ ਘੱਨਈਆ ਜੀ ਮਿਸ਼ਨ ਸੇਵਾ ਸੁਸਾਇਟੀ ਦੇ ਉਪਰ ਬੇਬੁਨਿਆਦ ਤੇ ਝੂਠੇ ਦੋਸ਼ ਲਗਾਉਦਿਆ ਹੋਇਆ ਸਾਡੇ ਖਿਲਾਫ਼ ਖੂਨ ਵੇਚਣ ਦੇ ਗਲਤ ਇਲਜ਼ਾਮ ਲਗਾਏ ਸਨ। ਜਿਸ ਦੇ ਸਬੰਧ ਵਿੱਚ ਜ਼ਿਲ੍ਹਾ ਪ੍ਰਸ਼ਾਸਨਿਕ ਮੈਜਿਸਟ੍ਰੇਟ ਨੇ ਮੁਕੰਮਲ ਜਾਂਚ ਪੜਤਾਲ ਕਰਵਾਈ ਸੀ ਅਤੇ ਲਗਾਏ ਗਏ ਸਾਰੇ ਦੋਸ਼ ਝੂਠੇ ਤੇ ਬੇਬੁਨਿਆਦ ਸਾਬਤ ਹੋਏ ਸਨ। ਜਿਸ ਦੇ ਮੱਦੇਨਜ਼ਰ ਪੜਤਾਲੀਆ ਕਮੇਟੀ ਦੇ ਅਧਿਕਾਰੀਆਂ ਵੱਲੋਂ ਸਾਰੇ ਸਬੂਤਾਂ, ਤੱਥਾਂ ਦੇ ਆਧਾਰ ਤੇ ਮੈਨੂੰ ਤੇ ਭਾਈ ਘੱਨਈਆ ਜੀ ਮਿਸ਼ਨ ਸੇਵਾ ਸੁਸਾਇਟੀ ਨੂੰ ਦੋਸ਼ੀ ਨਾ ਪਾਉਂਦਿਆਂ ਹੋਇਆਂ ਪੂਰਨ ਰੂਪ ਵਿੱਚ ਕਲੀਨ ਚਿੱਟ ਦੇ ਦਿੱਤੀ ਸੀ। ਪਰ ਸ਼ਰਾਰਤੀ ਵਿਅਕਤੀਆਂ ਫਿਰ ਵੀ ਨਾਂਹ ਟਲੇ ਅਤੇ ਮੁੜ ਝੂਠ ਦਾ ਸਹਾਰਾ ਲੈਦਿਆਂ ਹੋਇਆ। ਉਕਤ ਮੁੜ ਡਿਪਟੀ ਕਮਿਸ਼ਨਰ ਲੁਧਿਆਣਾ ਨੂੰ ਮੁੜ ਲਿਖਤੀ ਸ਼ਿਕਾਇਤ ਦਰਜ ਕਰਵਾ ਦਿੱਤੀ। ਜਿਸ ਦੇ ਆਧਾਰ ਉਪਰ ਕਾਰਵਾਈ ਕਰਦਿਆਂ ਹੋਇਆ ਖੂਨ ਵੇਚਣ ਦੇ ਮਾਮਲੇ ਸਬੰਧੀ ਡਿਪਟੀ ਕਮਿਸ਼ਨਰ ਵੱਲੋਂ ਪੂਰੇ ਮਾਮਲੇ ਦੀ ਮੁੜ ਉਚ ਪੱਧਰੀ ਮੈਜਿਸਟਰੇਟ ਦੀ ਜਾਂਚ ਪੜਤਾਲ ਕਰਨ ਸਬੰਧੀ ਆਪਣੇ ਦਫਤਰ ਤੋਂ ਮਿਤੀ 2/1/2025 ਨੂੰ ਪੱਤਰ ਨੂੰ (20/22 ਸੀ. ਈ.ੲ) 3/2646549 ਜਾਰੀ ਕਰਕੇ ਤਿੰਨ ਮੈਂਬਰੀ ਪੜਤਾਲੀਆ ਕਮੇਟੀ ਦਾ ਗਠਨ ਕਰਨ ਦੇ ਆਦੇਸ਼ ਜਾਰੀ ਕੀਤੇ। ਜਿਸ ਅੰਦਰ ਉਪ ਮੰਡਲ ਮੈਜਿਸਟਰੇਟ (ਪੂਰਬੀ) ਨੂੰ ਬਤੌਰ ਚੇਅਰਮੈਨ, ਐਸ.ਐਮ.ਉ ਜਗਰਾਉ ਨੂੰ ਮੈਂਬਰ ਤੇ ਸੈਕਟਰੀ ਰੈਡਕਰਾਸ ਲੁਧਿਆਣਾ ਨੂੰ ਮੈਂਬਰ ਲਿਆ ਗਿਆ। ਉਨ੍ਹਾਂ ਨੇ ਕਿਹਾ ਕਿ ਪੜਤਾਲੀਆ ਕਮੇਟੀ ਵੱਲੋਂ ਮੇਰੇ ਕੋਲੋਂ ਜੋ ਵੀ ਰਿਕਾਰਡ ਲਿਖਤੀ ਬਿਆਨ ਮੰਗੇ ਗਏ ਸਨ। ਮੈਂ ਪ੍ਰਸ਼ਾਸਨਿਕ ਪੜਤਾਲੀਆ ਕਮੇਟੀ ਨੂੰ ਪੂਰਨ ਸਹਿਯੋਗ ਕਰਦਿਆਂ ਹੋਇਆਂ ਉਹ ਪੇਸ਼ ਕੀਤੇ। ਜਿਸ ਦੇ ਅਧਾਰ ਉਪਰ ਪੂਰੇ ਮਾਮਲੇ ਦੀ ਮੈਜਿਸਟ੍ਰੇਟ ਕਮੇਟੀ ਵੱਲੋਂ ਜਾਂਚ ਪੜਤਾਲ ਕੀਤੀ ਗਈ ਅਤੇ ਤਿੰਨ ਮਂੈਬਰੀ ਕਮੇਟੀ ਵੱਲੋਂ ਇਕੱਤਰ ਕੀਤੇ ਗਏ ਸਬੂਤਾਂ ਤੱਥਾਂ ਦੇ ਆਧਾਰ 'ਤੇ ਮੈਨੂੰ ਤੇ ਭਾਈ ਘੱਨਈਆ ਜੀ ਮਿਸ਼ਨ ਸੇਵਾ ਸੁਸਾਇਟੀ ਨੂੰ ਦੋਸ਼ੀ ਨਾ ਪਾਉਂਦਿਆਂ ਹੋਇਆਂ ਪੂਰਨ ਰੂਪ ਵਿੱਚ ਮੁੜ ਕਲੀਨ ਚਿੱਟ ਦੇ ਦਿੱਤੀ ਗਈ ਹੈ। ਜਿਸ ਦੀ ਜਾਣਕਾਰੀ ਮੈਂ ਆਰ.ਟੀ.ਆਈ ਪੱਤਰ ਨੰ.3077
ਰਾਹੀਂ ਪ੍ਰਾਪਤ ਕੀਤੀ। ਜੱਥੇਦਾਰ ਨਿਮਾਣਾ ਨੇ ਆਰ.ਟੀ.ਆਈ ਰਾਹੀਂ ਪ੍ਰਾਪਤ ਫੈਸਲੇ ਦੀ ਕਾਪੀ ਦਿਖਾਉਦਿਆ ਕਿਹਾ ਕਿ ਮੈਜਿਸਟਰੇਟ ਦੀ ਅਗਵਾਈ ਵਾਲੀ ਤਿੰਨ ਮੈਬਰੀ ਜਾਂਚ ਕਮੇਟੀ ਨੇ ਆਪਣੀ ਰਿਪੋਰਟ ਵਿੱਚ ਸ਼ਿਕਾਇਤ ਕਰਤਾ ਵੱਲੋਂ ਲਗਾਏ ਗਏ ਸਾਰੇ ਦੋਸ਼ਾਂ ਦਾ ਇੱਕ ਇੱਕ ਕਰਕੇ ਪੂਰੀ ਬੇਬਾਕੀ ਨਾਲ ਜਵਾਬ ਦਿੱਤਾ ਹੈ ਅਤੇ ਅਸਲੀ ਸੱਚੇ ਤੱਥਾਂ ਨੂੰ ਉਜਾਗਰ ਕਰਦਿਆਂ ਸਾਰੇ ਦੋਸ਼ਾਂ ਨੂੰ ਖਾਰਜ ਕੀਤਾ ਹੈ। ਜੱਥੇਦਾਰ ਨਿਮਾਣਾ ਨੇ ਸ਼ਪੱਸ਼ਟ ਰੂਪ ਵਿੱਚ ਕਿਹਾ ਕਿ ਹੁਣ ਤੀਜੀ ਵਾਰ ਮੁੜ ਸਾਰਾ ਸੱਚ ਜਨਤਾ ਦੇ ਸਾਹਮਣੇ ਆ ਚੁੱਕਾ ਹੈ ਅਤੇ ਉਨ੍ਹਾਂ ਸ਼ਰਾਰਤੀ ਵਿਅਕਤੀਆਂ ਨੂੰ ਮੁੜ ਮੂੰਹ ਦੀ ਖਾਣੀ ਪਾਈ ਹੈ। ਜੋ ਦੂਜਿਆਂ ਤੇ ਝੂਠੇ ਤੇ ਬੇਬੁਨਿਆਦ ਦੋਸ਼ ਲਗਾਕੇ ਆਪਣੀ ਫੋਕੀ ਲੀਡਰੀ ਚਮਕਾਉਣਾ ਚਾਹੁੰਦੇ ਹਨ।

No comments
Post a Comment