ਸਰਕਾਰੀ ਜਬਰ ਖਿਲਾਫ ਬਸਪਾ 29 ਜੂਨ ਨੂੰ ਸੰਗਰੂਰ ਵਿੱਚ ਕਰੇਗੀ ਜ਼ਿਲ੍ਹਾ ਪੱਧਰੀ ਰੈਲੀ : ਡਾ. ਕਰੀਮਪੁਰੀ
ਬਸਪਾ ਨੂੰ ਬੂਥ ਪੱਧਰ ਤੱਕ ਮਜ਼ਬੂਤ ਕਰਨ ਪਾਰਟੀ ਆਗੂ : ਬੈਣੀਵਾਲ
ਸੱਤਾ ਪ੍ਰਾਪਤੀ ਲਈ ਮਜ਼ਬੂਤ ਸੰਗਠਨ ਜ਼ਰੂਰੀ : ਵਿਪੁਲ ਕੁਮਾਰ
ਜਲੰਧਰ, ਸੰਗਰੂਰ 27 ਮਈ (ਹਰਸ਼ਦੀਪ ਸਿੰਘ ਮਹਿਦੂਦਾਂ, ਹਰਪਾਲ ਸਿੰਘ ਘਾਬਦਾਂ) ਬਹੁਜਨ ਸਮਾਜ ਪਾਰਟੀ (ਬਸਪਾ) ਦੀ ਸੂਬਾ ਪੱਧਰੀ ਮੀਟਿੰਗ ਅੱਜ ਇੱਥੇ ਪਾਰਟੀ ਦੇ ਟਾਵਰ ਇਨਕਲੇਵ ਸਥਿਤ ਸੂਬਾ ਦਫਤਰ ਵਿਖੇ ਕੀਤੀ ਗਈ। ਬਸਪਾ ਦੇ ਰਾਸ਼ਟਰੀ ਕੋਆਰਡੀਨੇਟਰ ਰਣਧੀਰ ਸਿੰਘ ਬੈਣੀਵਾਲ ਮੀਟਿੰਗ ਵਿੱਚ ਬਤੌਰ ਮੁੱਖ ਮਹਿਮਾਨ ਤੇ ਬਸਪਾ ਦੇ ਸੂਬਾ ਕੇਂਦਰੀ ਇੰਚਾਰਜ ਵਿਪੁਲ ਕੁਮਾਰ ਬਤੌਰ ਵਿਸ਼ੇਸ਼ ਮਹਿਮਾਨ ਹਾਜ਼ਰ ਹੋਏ। ਉਨ੍ਹਾਂ ਵੱਲੋਂ ਪਾਰਟੀ ਦੇ ਸੰਗਠਨ ਦੀ ਸਮੀਖਿਆ ਕੀਤੀ ਗਈ। ਮੀਟਿੰਗ ਦੀ ਪ੍ਰਧਾਨਗੀ ਬਸਪਾ ਸੂਬਾ ਪ੍ਰਧਾਨ ਤੇ ਸਾਬਕਾ ਸੰਸਦ ਮੈਂਬਰ ਡਾ. ਅਵਤਾਰ ਸਿੰਘ ਕਰੀਮਪੁਰੀ ਵੱਲੋਂ ਕੀਤੀ ਗਈ।
ਸੂਬੇ ਦੀ ਪਾਰਟੀ ਲੀਡਰਸ਼ਿਪ ਨੂੰ ਸੰਬੋਧਨ ਕਰਦਿਆਂ ਬਸਪਾ ਰਾਸ਼ਟਰੀ ਕੋਆਰਡੀਨੇਟਰ ਰਣਧੀਰ ਸਿੰਘ ਬੈਣੀਵਾਲ ਨੇ ਕਿਹਾ ਕਿ ਮਜ਼ਬੂਤ ਸੰਗਠਨ ਦੇ ਸਿਰ 'ਤੇ ਹੀ ਬਸਪਾ ਸੂਬੇ ਦੀ ਸੱਤਾ ਪ੍ਰਾਪਤ ਕਰ ਸਕਦੀ ਹੈ। ਉਨ੍ਹਾਂ ਕਿਹਾ ਕਿ ਬਸਪਾ ਦੇ ਰਾਸ਼ਟਰੀ ਪ੍ਰਧਾਨ ਭੈਣ ਕੁਮਾਰੀ ਮਾਇਆਵਤੀ ਵੱਲੋਂ ਵੀ ਸਾਰੇ ਆਗੂਆਂ ਤੇ ਵਰਕਰਾਂ ਨੂੰ ਇਹੀ ਸੰਦੇਸ਼ ਹੈ ਕਿ ਬੂਥ ਪੱਧਰ ਤੱਕ ਪਾਰਟੀ ਨੂੰ ਮਜ਼ਬੂਤ ਕੀਤਾ ਜਾਵੇ ਤਾਂ ਕਿ ਚੋਣਾਂ ਵਿੱਚ ਜਿੱਤ ਹਾਸਲ ਕਰਕੇ ਸੱਤਾ ਪ੍ਰਾਪਤ ਕੀਤੀ ਜਾ ਸਕੇ। ਇਸ ਮੌਕੇ ਸੂਬਾ ਇੰਚਾਰਜ਼ ਵਿਪੁਲ ਕੁਮਾਰ ਨੇ ਵੀ ਪਾਰਟੀ ਆਗੂਆਂ ਤੇ ਵਰਕਰਾਂ ਨੂੰ ਸੰਗਠਨ ਦੀ ਮਜ਼ਬੂਤੀ ਲਈ ਕੰਮ ਕਰਨ ਲਈ ਕਿਹਾ। ਇਸ ਦੌਰਾਨ ਬਸਪਾ ਸੂਬਾ ਪ੍ਰਧਾਨ ਡਾ. ਅਵਤਾਰ ਸਿੰਘ ਕਰੀਮਪੁਰੀ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਆਮ ਲੋਕਾਂ 'ਤੇ ਸਰਕਾਰੀ ਜ਼ਬਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸੰਗਰੂਰ ਵਿੱਚ ਜ਼ਮੀਨ ਵਿੱਚ ਹਿੱਸੇਦਾਰੀ ਲੈਣ ਲਈ ਸੰਘਰਸ਼ ਕਰ ਰਹੇ ਦਲਿਤਾਂ ਮਜ਼ਦੂਰਾਂ ਨੂੰ ਜ਼ੇਲ੍ਹ ਵਿੱਚ ਡੱਕਿਆ ਗਿਆ, ਜਿਨ੍ਹਾਂ ਨੂੰ ਬਸਪਾ ਦੇ ਦਖਲ ਤੋਂ ਬਾਅਦ ਛੱਡਿਆ ਗਿਆ। ਇਸ ਸਰਕਾਰੀ ਜ਼ਬਰ ਦੇ ਵਿਰੋਧ ਵਿੱਚ ਬਸਪਾ ਨੇ 29 ਜੂਨ ਨੂੰ ਜ਼ਿਲ੍ਹਾ ਪੱਧਰੀ ਜ਼ਬਰ ਵਿਰੋਧੀ ਰੈਲੀ ਜ਼ਿਲ੍ਹਾ ਸੰਗਰੂਰ ਵਿੱਚ ਰੱਖੀ ਹੈ, ਜਿਹੜੀ ਕਿ ਬਸਪਾ ਸੰਸਥਾਪਕ ਸਾਹਿਬ ਸ੍ਰੀ ਕਾਂਸ਼ੀ ਰਾਮ ਵੱਲੋਂ ਸ਼ੁਰੂ ਕੀਤੇ ਭਾਰਤੀ ਕਿਸਾਨ ਮਜ਼ਦੂਰ ਅੰਦੋਲਨ ਤੇ 'ਪੰਜਾਬ ਸੰਭਾਲੋ ਮੁਹਿੰਮ' ਤਹਿਤ ਕੀਤੀ ਜਾਵੇਗੀ। ਇਸ ਮੌਕੇ ਬਸਪਾ ਲੀਡਰਸ਼ਿਪ ਨੇ ਸੂਬੇ ਦੀ ਵਿਗੜ ਰਹੀ ਕਾਨੂੰਨ ਵਿਵਸਥਾ ਲਈ ਵੀ ਸਰਕਾਰ ਦੀ ਨਿੰਦਾ ਕੀਤੀ। ਮੀਟਿੰਗ ਦੌਰਾਨ ਬਸਪਾ ਸੂਬਾ ਇੰਚਾਰਜ ਅਜੀਤ ਸਿੰਘ ਭੈਣੀ, ਕੁਲਦੀਪ ਸਿੰਘ ਸਰਦੂਲਗੜ੍ਹ, ਬਲਦੇਵ ਮਹਿਰਾ, ਲਾਲ ਸਿੰਘ ਸੁਲਹਾਣੀ, ਤਰਸੇਮ ਥਾਪਰ, ਚੌਧਰੀ ਗੁਰਨਾਮ ਸਿੰਘ, ਐਡਵੋਕੇਟ ਬਲਵਿੰਦਰ ਕੁਮਾਰ, ਤੀਰਥ ਰਾਜਪੁਰਾ, ਹਰਭਜਨ ਸਿੰਘ ਬਜਹੇੜੀ, ਅਮਰਜੀਤ ਸਿੰਘ ਝਲੂਰ, ਚਮਕੌਰ ਸਿੰਘ ਵੀਰ, ਡਾ. ਮੱਖਣ ਸਿੰਘ, ਠੇਕੇਦਾਰ ਭਗਵਾਨ ਦਾਸ, ਰਾਜਾ ਰਜਿੰਦਰ ਨਨਹੇੜੀਆ, ਕੁਲਵੰਤ ਮਹਿਤੋ, ਬਲਵਿੰਦਰ ਬਿੱਟਾ, ਓਮ ਪ੍ਰਕਾਸ਼ ਸਰੋਏ, ਤਾਰਾ ਚੰਦ ਭਗਤ, ਸੁਰਜੀਤ ਭੇਲ, ਰਾਕੇਸ਼ ਦਤਾਰਪੁਰੀ, ਹਰਭਜਨ ਬਲਾਲੋਂ, ਪਰਵੀਨ ਬੰਗਾ, ਗੁਰਬਖਸ਼ ਸਿੰਘ ਚੌਹਾਨ, ਜਗਸੀਰ ਸ਼ੀਰਾ, ਜਗਦੀਸ਼ ਸ਼ੇਰਪੁਰੀ, ਸਲਵਿੰਦਰ ਕੁਮਾਰ ਆਦਿ ਵੀ ਹਾਜ਼ਰ ਸਨ।
No comments
Post a Comment