BREAKING NEWS
latest

728x90

 


468x60

ਬਾਬਾ ਜੋਰਾਵਰ ਸਿੰਘ ਫਤਿਹ ਸਿੰਘ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਮੰਜੀ ਸਾਹਿਬ ਕੋਟਾਂ ਵਿਖੇ ਇੰਟਰ ਹਾਊਸ ਜੀਕੇ ਕੁਇਜ਼ ਮੁਕਾਬਲੇ ਦਾ ਆਯੋਜਨ


 ਬੀਜਾ 28 ਮਈ (ਮਨਪ੍ਰੀਤ ਸਿੰਘ ਰਣਦਿਓ) ਇਲਾਕੇ ਦੀ ਨਾਮਵਰ ਵਿਦਿਅਕ ਸੰਸਥਾ ਬਾਬਾ ਜ਼ੋਰਾਵਰ ਸਿੰਘ ਫਤਿਹ ਸਿੰਘ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਮੰਜੀ ਸਾਹਿਬ ਕੋਟਾਂ ਵਿਖੇ ਪੜਾਈ ਦੇ ਨਾਲ ਨਾਲ ਸਹਾਇਕ ਕਿਰਿਆਵਾਂ ਲਈ ਵਿਦਿਆਰਥੀਆਂ ਦੀ ਸ਼ਖ਼ਸੀਅਤ ‘ਚ ਨਿਖਾਰ ਲੈ ਕੇ ਆਉਣ ਲਈ ਅਤੇ ਉਹਨਾਂ ਲਈ ਪੜਾਈ ਨੂੰ ਰੋਜ਼ਾਨਾ ਜ਼ਿੰਦਗੀ ਨਾਲ ਜੋੜਨ ਦੇ ਮੰਤਵ ਨਾਲ ਅੱਜ ਇੰਟਰ ਹਾਊਸ " ਜੀ. ਕੇ. ਕੁਇਜ਼" ਮੁਕਾਬਲਾ ਕਰਵਾਇਆ ਗਿਆ। ਇਸ ਦੌਰਾਨ ਚਾਰੋਂ ਹਾਊਸਾਂ ਦੇ 6ਵੀਂ ਤੋਂ 10ਵੀਂ ਜਮਾਤ ਤੱਕ ਦੇ ਪੰਜ ਪੰਜ ਵਿਦਿਆਰਥੀਆਂ ਨੇ ਪੂਰੇ ਉਤਸ਼ਾਹ ਨਾਲ ਭਾਗ ਲਿਆ। ਇਸ ਦੌਰਾਨ ਸਟੇਜ ਸੰਚਾਲਨ ਦੀ ਸਪੋਕਨ ਇੰਗਲਿਸ਼ ਅਧਿਆਪਕਾਂ ਮੈਡਮ ਮਨਜਿੰਦਰ ਕੌਰ ਨੇ ਨਿਭਾਈ ਅਤੇ ਸਕੋਰ ਬੋਰਡ ਲਿਖਣ ਦੀ ਡਿਊਟੀ ਮਨਿੰਦਰਪਾਲ ਸਿੰਘ ਨੇ, ਸਾਊਂਡ ਮੈਨੇਜਮੈਂਟ ਸਰ ਮਨਦੀਪ ਸਿੰਘ ਅਤੇ ਜੱਜਾਂ ਦੀ ਭੂਮਿਕਾ ਮੈਡਮ ਸੁਰਜੀਤ ਕੌਰ ਅਤੇ ਅੰਜੂ ਸੋਨੀ ਨੇ ਨਿਭਾਈ। ਇਸ ਉਪਰੰਤ ਸਕੂਲ ਪ੍ਰਿੰਸੀਪਲ ਗੁਰਦੀਪ ਸਿੰਘ ਕਾਹਲੋਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਤੀਸਰਾ ਹਾਊਸ ਬਾਬਾ ਜ਼ੋਰਾਵਰ ਸਿੰਘ ਜੀ ਇਸ ਮੁਕਾਬਲੇ ਵਿਚੋਂ 36 ਅੰਕ ਲੈ ਕੇ ਜੇਤੂ ਰਹਿੰਦੇ ਹੋਏ ਪਹਿਲੇ ਨੰਬਰ ਉਤੇ ਅਤੇ ਦੂਸਰੇ ਸਥਾਨ ਤੇ ਪਹਿਲਾਂ ਹਾਊਸ ਬਾਬਾ ਅਜੀਤ ਸਿੰਘ ਜੀ ਰਿਹਾ। ਜੇਤੂ ਹਾਊਸ ਵਿਚ ਦਸਵੀਂ ਜਮਾਤ ਦੀ ਵਿਦਿਆਰਥਣ ਅਰਸ਼ਪ੍ਰੀਤ ਕੌਰ, ਨੌਵੀ ਜਮਾਤ ਦਾ ਵਿਦਿਆਰਥੀ ਸ਼ਿਵਮ, ਅੱਠਵੀਂ ਜਮਾਤ ਦੀ ਵਿਦਿਆਰਥਣ ਮੰਨਤ ਵਿਸ਼ਵਕਰਮਾ, ਸੱਤਵੀਂ ਜਮਾਤ ਦੀ ਵਿਦਿਆਰਥਣ  ਪਵਨੀਤ ਕੌਰ ਅਤੇ ਛੇਵੀ ਜਮਾਤ ਦੀ ਵਿਦਿਆਰਥਣ ਕਰਮਨਜੋਤ ਕੌਰ ਸ਼ਾਮਲ ਸਨ। ਜਿਸ ਕਰਕੇ ਸਮੂਹ ਹਾਊਸ ਦੇ ਨਾਲ ਸਬੰਧਤ ਅਧਿਆਪਕਾਂ ਅਤੇ ਹਾਊਸ ਕੈਪਟਨ ਅਤੇ ਹਾਊਸ ਇੰਚਾਰਜ ਨੂੰ ਸਨਮਾਨਿਤ ਕੀਤਾ ਗਿਆ। ਸਕੂਲ ਪ੍ਰਿੰਸੀਪਲ ਨੇ ਕਿਹਾ ਕਿ ਇਹੋ ਜਿਹੇ ਪ੍ਰੋਗਰਾਮ ਵਿਿਦਆਰਥੀਆਂ ਦੀ ਪੜ੍ਹਾਈ ਨੂੰ ਵਧੇਰੇ ਰੋਚਕ ਅਤੇ ਪ੍ਰੈਕਟੀਕਲ ਬਣਾਉਣ ਵਿੱਚ ਸਹਾਈ ਹੁੰਦੇ ਹਨ। ਇਸ ਮੌਕੇ ਸਕੂਲ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਅਮਰਇੰਦਰ ਸਿੰਘ ਲਿਬੜਾ ਅਤੇ ਆਨਰੇਰੀ ਸਕੱਤਰ ਡਾ ਗੁਰਮੋਹਨ ਸਿੰਘ ਵਾਲੀਆ ਨੇ ਸਮੂਹ ਸਕੂਲ ਨੂੰ ਮੁਬਾਰਕਬਾਦ ਦਿੱਤੀ।

« PREV
NEXT »

Facebook Comments APPID