ਲੁਧਿਆਣਾ 28 ਮਈ ( ਗੁਰਪ੍ਰੀਤ ਸਿੰਘ ਗੋਪੀ) ਅੱਜ ਸਥਾਨਕ ਮੂੰਡੀਆਂ ਖੁਰਦ ਵਿਖੇ ਡਿਵੈਲਪ ਕੀਤੀ ਜਾ ਰਹੀ ਹਾਕੀ ਅਕੈਡਮੀ ਦਾ ਨਿਰੀਖਣ ਕਰਣ ਲਈ ਜਿਲਾ ਖੇਡ ਅਫਸਰ ਲੁਧਿਆਣਾ ਕੁਲਦੀਪ ਚੁੱਘ ਵਿਸ਼ੇਸ਼ ਤੋਰ ਤੇ ਮੂੰਡੀਆਂ ਅਕੈਡਮੀ ਪਹੁੰਚੇ। ਜਿਕਰਯੋਗ ਹੈ ਕਿ ਲੱਗਭਗ 80 ਦੇ ਕਰੀਬ ਲੜਕੀਆਂ ਸਵੇਰੇ ਸ਼ਾਮ ਕੋਚ ਅਤੇ ਪ੍ਰਬੰਧਕਾਂ ਦੀ ਨਿਗਰਾਨੀ ਹੇਠ ਆਪਣੇ ਹੁਨਰ ਨੂੰ ਨਿਖਾਰ ਰਹੀਆਂ ਹਨ। ਇਸ ਮੋਕੇ ਮਨਪ੍ਰੀਤ ਸਿੰਘ (ਹਾਕੀ ਕੋਚ), ਗੁਰਪ੍ਰੀਤ ਸਿੰਘ (ਪ੍ਰਧਾਨ ਹਾਕੀ ਕਲੱਬ), ਕੈਪਟਨ ਜਸਵਿੰਦਰ ਸਿੰਘ, ਪ੍ਰਿਤਪਾਲ ਸਿੰਘ, ਜਸਵੰਤ ਸਿੰਘ ਵੱਲੋਂ ਉਹਨਾਂ ਨੂੰ ਜੀ ਆਇਆਂ ਆਖਦੇ ਹੋਏ ਬੁੱਕੇ ਦੇ ਕੇ ਸਨਮਾਨਿਤ ਕੀਤਾ ਗਿਆ। ਕਲੱਬ ਪ੍ਰਧਾਨ ਅਤੇ ਮਨਪ੍ਰੀਤ ਸਿੰਘ ਕੋਚ ਨੇ ਆਪਣੀ ਗੱਲਬਾਤ ਦੋਰਾਨ ਕਿਹਾ ਕਿ ਅੱਜ ਪੰਜਾਬ ਵਿੱਚ ਲੜਕੀਆਂ ਦੀ ਹਾਕੀ ਵੱਲ ਖਾਸ ਧਿਆਨ ਦੇਣ ਦੀ ਲੋੜ ਹੈ। ਪੰਜਾਬ ਦੀ ਮਿੱਟੀ ਵਿੱਚ ਹੁਨਰ ਦੀ ਕੋਈ ਘਾਟ ਨਹੀਂ ਬੱਸ ਲੋੜ ਹੈ ਸਿਰਫ ਉਸਨੂੰ ਤਰਾਸ਼ਣ ਦੀ। ਜਿੱਥੇ ਸਾਲ 2024-2025 ਪੰਜਾਬ ਸਕੂਲ ਨੈਸ਼ਨਲ ਖੇਡਾਂ ਵਿੱਚ ਹਾਕੀ ਮੂੰਡੀਆਂ ਦੀਆਂ ਚਾਰ ਖਿਡਾਰਨਾਂ ਨੇ ਆਪਣੀ ਜਗਾ ਬਣਾਈ ਉੱਥੇ ਹੀ ਆਪਣੀ ਦੱਮਦਾਰ ਖੇਡ ਨਾਲ ਸਾਰਿਆਂ ਨੂੰ ਪ੍ਰਭਾਵਿਤ ਵੀ ਕੀਤਾ। ਇਸ ਅਵਸਰ ਤੇ ਜਿਲਾ ਖੇਡ ਅਫਸਰ ਲੁਧਿਆਣਾ ਕੁਲਦੀਪ ਚੁੱਘ ਨੇ ਹਾਕੀ ਮੂੰਡੀਆਂ ਕਲੱਬ ਵੱਲੋਂ ਕੀਤੀ ਜਾ ਰਹੀ ਅਣਥੱਕ ਮਿਹਨਤ ਦੀ ਸ਼ਲਾਘਾ ਕਰਦਿਆਂ ਸਮੁੱਚੇ ਕਲੱਬ ਅਤੇ ਸਕੂਲ ਪ੍ਰਿੰਸੀਪਲ ਪੂਜਾ ਤ੍ਰੇਹਨ ਨੂੰ ਵਧਾਈ ਦਿੰਦਿਆਂ ਕਿਹਾ ਕਿ ਜੋ ਵੀ ਇਨਸਾਨ ਜਿੰਦਗੀ ਵਿੱਚ ਆਪਣਾ ਕੋਈ ਟੀਚਾ ਮਿੱਥ ਕੇ ਸ਼ਰਧਾ ਭਾਵਨਾ ਇਮਾਨਦਾਰੀ ਨਾਲ ਉਸ ਨੂੰ ਸਮਰਪਿਤ ਹੋ ਜਾਂਦਾ ਹੈ ਤਾਂ ਉਸਦਾ ਕੁਦਰਤ ਵੀ ਸਾਥ ਦੇਣ ਨੂੰ ਮਜਬੂਰ ਹੋ ਜਾਂਦੀ ਹੈ। ਓਹਨਾ ਨੇ ਮੂੰਡੀਆਂ ਦੀਆਂ ਲੜਕੀਆਂ ਦੀ ਖੇਡ ਦੇ ਨਾਲ ਨਾਲ ਪੜਾਈ ਵਿੱਚ ਮਾਰੀਆਂ ਮੱਲਾਂ ਤੇ ਖੁਸ਼ੀ ਜਤਾਈ ਨਾਲ ਹੀ ਓਹਨਾ ਨੇ ਬੱਚੀਆਂ ਦੇ ਉੱਜਵਲ ਭਵਿੱਖ ਦੀ ਕਾਮਨਾ ਕਰਦੇ ਹੋਏ ਹਰ ਤਰਾਂ ਦਾ ਸਹਿਯੋਗ ਦੇਣ ਦੀ ਗੱਲ ਕਹੀ।
No comments
Post a Comment