BREAKING NEWS
latest

728x90

 


468x60

ਰੁਚੀਰਾ ਪੇਪਰ ਮਿੱਲ ਦੇ ਅਹੁਦੇਦਾਰਾਂ ਦੀ ਮੀਟਿੰਗ ਦਾ ਸੰਘਰਸ਼ ਕਮੇਟੀ ਤੇ ਲੋਕਾਂ ਵੱਲੋਂ ਵਿਰੋਧ



ਪੇਪਰ ਮਿੱਲ ਦੇ ਅਧਿਕਾਰੀਆਂ ਨੇ ਕਵਰੇਜ ਕਰਨ ਗਏ ਪੱਤਰਕਾਰਾਂ ਨਾਲ ਕੀਤਾ ਦੁਰਵਿਹਾਰ ਤੇ ਗੱਲ ਕਰਨ ਤੋਂ ਕੀਤਾ ਇਨਕਾਰ

  ਸ੍ਰੀ ਚਮਕੌਰ ਸਾਹਿਬ 27 ਮਈ (ਜਗਤਾਰ ਸਿੰਘ ਓਇੰਦ) ਇਤਿਹਾਸਿਕ ਨਗਰੀ ਸ੍ਰੀ ਚਮਕੌਰ ਸਾਹਿਬ ਦੇ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਵਿਖੇ ਰੁਚੀਰਾ ਪੇਪਰ ਮਿੱਲ ਦੇ ਵਰਕਰਾਂ ਨੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਨੂੰ ਗੁੰਮਰਾਹ ਕਰਦੇ ਹੋਏ ਆਪਣੇ ਆਪ ਨੂੰ ਯਾਤਰੂ ਦੱਸ ਕੇ ਕਮਰਾ ਲੈਣ ਅਤੇ ਗੁਪਤ ਤਰੀਕੇ ਨਾਲ ਮੀਟਿੰਗ ਕਰਨ ਦੀ ਜਾਣਕਾਰੀ ਮਿਲੀ। ਮੌਕੇ ਉੱਤੇ ਪਹੁੰਚੇ ਸੰਘਰਸ਼ ਕਮੇਟੀ ਦੇ ਮੈਂਬਰ ਤਾਰਾ ਚੰਦ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਕੋਈ ਦੱਸਿਆ ਕਿ ਮੈਂ ਗੁਰਦੁਆਰਾ ਸਾਹਿਬ ਦੀ ਪਾਰਕਿੰਗ 'ਚ ਖੜੀ ਆਪਣੀ ਗੱਡੀ 'ਚ ਬੈਠਾ ਸੀ ਤਾਂ ਅਚਾਨਕ ਰੁਚੀਰਾ ਪੇਪਰ ਮਿੱਲ ਦੇ ਵਰਕਰਾਂ ਨੂੰ ਕਮਰੇ 'ਚ ਜਾਂਦੇ ਵੇਖਿਆ। ਮੈਂ ਤੁਰੰਤ ਆਪਣੇ ਸਾਥੀਆਂ ਨੂੰ ਫੋਨ ਕਰਕੇ ਬੁਲਾਇਆ ਜਦੋਂ ਕਮਰਾ ਨੰਬਰ ਤਿੰਨ 'ਚ ਜਾ ਕੇ ਵੇਖਿਆ ਤਾਂ ਰੁਚਿਰਾ ਪੇਪਰ ਮਿੱਲ ਦੇ ਅਧਿਕਾਰੀ ਤੇ ਬਲਾਕ ਮੋਰਿੰਡਾ ਨਾਲ ਸੰਬੰਧਿਤ ਕੁਝ ਬੰਦੇ ਮੀਟਿੰਗ 'ਚ ਰੁੱਝੇ ਹੋਏ ਸਨ। ਜਦੋਂ ਉਹਨਾਂ ਨੂੰ ਚੱਲ ਰਹੀ ਮੀਟਿੰਗ ਬਾਰੇ ਪੁੱਛਿਆ ਤਾਂ ਸਾਰੇ ਜਣੇ ਤਲਖੀ 'ਚ ਆ ਗਏ ਤੇ ਸਾਡੇ ਨਾਲ ਹੱਥੋਪਾਈ 'ਤੇ ਉਤਰ ਆਏ। ਉਹਨਾਂ ਆਖਿਆ ਕਿ ਸੋਸ਼ਲ ਮੀਡੀਆ 'ਤੇ ਚੱਲ ਰਹੇ ਲਾਈਵ ਦੌਰਾਨ ਮੀਟਿੰਗ 'ਚ ਬੈਠੇ ਇੱਕ ਵਿਅਕਤੀ ਨੇ ਮੋਬਾਇਲ ਖੋਹਣ ਦੀ ਵੀ ਕੋਸ਼ਿਸ਼ ਕੀਤੀ ਤੇ ਕਵਰੇਜ ਕਰਨ ਪਹੁੰਚੇ ਪੱਤਰਕਾਰਾਂ ਨਾਲ ਵੀ ਦੁਰਵਿਹਾਰ ਕੀਤਾ ਗਿਆ ਅਤੇ ਪ੍ਰੈਸ ਨਾਲ ਗੱਲ ਕਰਨ ਤੋਂ ਵੀ ਇਨਕਾਰ ਕਰ ਦਿੱਤਾ। 

   ਸੰਘਰਸ਼ ਕਮੇਟੀ ਦੇ ਮੈਂਬਰਾਂ ਨੇ ਦੱਸਿਆ ਕਿ ਇਸ ਮਾਮਲੇ ਬਾਰੇ ਜਦੋਂ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਨਾਲ ਗੱਲ ਕੀਤੀ ਤਾਂ ਉਹਨਾਂ ਆਖਿਆ ਕਿ ਇਹਨਾਂ ਬੰਦਿਆਂ ਨੇ ਸਾਨੂੰ ਦੱਸਿਆ ਕਿ ਅਸੀਂ ਯਾਤਰੂ ਹਾਂ ਅਤੇ ਇਨਾਂ ਦੇ ਆਧਾਰ ਕਾਰਡ ਦੇਖ ਕੇ ਇਹਨਾਂ ਨੂੰ ਕਮਰਾ ਦਿੱਤਾ ਗਿਆ ਸੀ। ਉਹਨਾਂ ਆਖਿਆ ਕਿ ਸਾਨੂੰ ਇਸ ਬਾਰੇ ਨਹੀਂ ਪਤਾ ਕਿ ਇਹ ਕੋਈ ਰੁਚੀਰਾ ਪੇਪਰ ਮਿਲਦੇ ਮਾਲਕ ਜਾਂ ਅਧਿਕਾਰੀ ਅਤੇ ਮੁਲਾਜਮ ਹਨ। ਸੰਘਰਸ਼ ਕਮੇਟੀ ਦੇ ਮੈਂਬਰਾਂ ਨੇ ਆਖਿਆ ਕਿ ਇਹ ਲੋਕ ਧੋਖੇ ਨਾਲ ਗੁਰਦੁਆਰਾ ਸਾਹਿਬ ਦੀ ਹਦੂਦ 'ਚ ਲੋਕਾਂ ਨੂੰ ਗੰੁਮਰਾਹ ਕਰ ਰਹੇ ਹਨ। ਉਹਨਾਂ ਆਖਿਆ ਕਿ ਸ੍ਰੀ ਚਮਕੌਰ ਸਾਹਿਬ ਸ਼ਹੀਦਾਂ ਦੀ ਧਰਤੀ ਹੈ ਤੇ ਇਹ ਲੋਕ ਇਤਿਹਾਸਿਕ ਗੁਰੂ ਘਰਾਂ ਨੂੰ ਆਪਣੇ ਨਿੱਜੀ ਮਨੋਰਥਾਂ ਲਈ ਵਰਤਦੇ ਹਨ। ਜਿਸ ਦੀ ਕਿ ਅਸੀਂ ਜ਼ੋਰਦਾਰ ਸਬਦਾ 'ਚ ਨਿੰਦਾ ਕਰਦੇ ਹਾਂ ਅਤੇ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਰੁਚਿਰਾ ਪੇਪਰ ਮਿੱਲ ਦੇ ਵਰਕਰਾਂ ਵੱਲੋਂ ਜੋ ਇਹ ਹਰਕਤ ਕੀਤੀ ਹੈ ਉਸ ਨਾਲ ਸਾਡੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਉਹਨਾਂ ਆਖਿਆ ਕਿ ਚਾਹੇ ਕੋਈ ਵੀ ਧਾਰਮਿਕ ਸਥਾਨ ਹੈ ਉਹ ਸ਼ਰਧਾ ਭਾਵਨਾ ਵਾਸਤੇ ਬਣੇ ਹਨ, ਨਾ ਕਿ ਕਿਸੇ ਦੇ ਨਿੱਜੀ ਕੰਮਾਂ ਅਤੇ ਸਵਾਰਥਾ ਲਈ। ਜੇ ਇਹਨਾਂ ਨੇ ਪੇਪਰ ਮਿੱਲ ਦੇ ਸਬੰਧ 'ਚ ਕੋਈ ਮੀਟਿੰਗ ਕਰਨੀ ਸੀ ਤਾਂ ਗੁਰਦੁਆਰਾ ਸਾਹਿਬ ਦੇ ਮੀਟਿੰਗ ਹਾਲ 'ਚ ਮੈਨੇਜਰ ਸਾਹਿਬ ਤੋਂ ਪ੍ਰਵਾਨਗੀ ਲੈ ਕੇ ਕਰਦੇ ਸਗੋਂ ਇਹ ਤਾਂ ਰਿਹਾਇਸ਼ੀ ਕਮਰਿਆਂ 'ਚ ਚੋਰੀ ਚੋਰੀ ਗਲਤ ਭਾਵਨਾਵਾਂ ਅਤੇ ਮਨੋਰਥ ਨਾਲ ਮੀਟਿੰਗ ਕਰ ਰਹੇ ਸਨ। ਸੰਘਰਸ਼ ਕਮੇਟੀ ਦੇ ਮੈਂਬਰਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸਾਡੀ ਆਸਥਾ ਨੂੰ ਮੁੱਖ ਰੱਖਦੇ ਹੋਏ ਰੁਚੀਰਾ ਪੇਪਰ ਮਿੱਲ ਦੇ ਜਿੰਨੇ ਵੀ ਮੁਲਾਜਮ, ਵਰਕਰ ਅਤੇ ਆਹੁਦੇਦਾਰ ਰਹਾਇਸ਼ੀ ਕਮਰੇ 'ਚ ਮੀਟਿੰਗ ਦੌਰਾਨ ਮੌਜੂਦ ਸਨ ਉਨਾਂ ਤੇ ਬਣਦੀ ਕਾਰਵਾਈ ਕੀਤੀ ਜਾਵੇ। ਇਸ ਮੌਕੇ ਸੰਘਰਸ਼ ਕਮੇਟੀ ਦੇ ਸਮੂਹ ਮੈਂਬਰਾਂ ਸਮੇਤ ਤਾਰਾ ਚੰਦ, ਐਮਸੀ ਸੁਖਬੀਰ ਸਿੰਘ, ਲਖਵਿੰਦਰ ਸਿੰਘ ਹਾਫਿਜਾਬਾਦ, ਖੁਸ਼ਵਿੰਦਰ ਸਿੰਘ ਕਾਕਾ, ਜਸਬੀਰ ਸਿੰਘ ਹੈਡ ਗ੍ਰੰਥੀ ਤੇ ਇਲਾਕੇ ਦੇ ਪਤਵੰਤੇ ਵੱਡੀ ਗਿਣਤੀ 'ਚ ਹਾਜ਼ਰ ਸਨ।

« PREV
NEXT »

Facebook Comments APPID