“ਜਦੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਕੌਮੀ ਮਹਾਨ ਸੰਸਥਾਂ ਵੱਲੋਂ ਬਾਦਲ ਦਲੀਆਂ ਅਤੇ ਉਸ ਵਿਚੋਂ ਆਪਣੇ ਸਵਾਰਥੀ ਹਿੱਤਾ ਲਈ ਬਾਗੀ ਹੋਏ ਧੜੇ ਦੇ ਮੈਬਰਾਂ ਲਈ 02 ਦਸੰਬਰ 2024 ਨੂੰ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਫੈਸਲਾ ਕਰਦੇ ਹੋਏ ਇਨ੍ਹਾਂ ਦੋਵਾਂ ਧੜਿਆ ਦੇ ਆਗੂਆਂ ਨੂੰ ਖ਼ਾਲਸਾ ਪੰਥ ਦੀ ਅਗਵਾਈ ਕਰਨ ਦਾ ਕੋਈ ਇਖਲਾਕੀ ਹੱਕ ਬਾਕੀ ਨਹੀ ਰਹਿ ਗਿਆ, ਦਾ ਕਹਿ ਕੇ ਨਕਾਰ ਦਿੱਤਾ ਸੀ। ਤਾਂ ਦੋਵਾਂ ਧੜਿਆਂ ਦੇ ਪੂਰਨ ਤੌਰ 'ਤੇ ਨਕਾਰੇ ਜਾ ਚੁੱਕੇ ਨਿਰਾਰਥਕ ਤੇ ਦਾਗੀ ਲੀਡਰਸਿਪ ਹੁਣ ਆਪਣੇ ਆਪ ਨੂੰ ਸਿੱਖ ਕੌਮ ਵਿਚ ਸਥਾਪਿਤ ਕਰਨ ਲਈ ਤਰਲੋ ਮੱਛੀ ਹੋ ਰਹੀ ਹੈ। ਇੱਕ ਧੜੇ ਨੇ ਆਪਣੀ ਪਾਖੰਡਬਾਜੀ ਕਰਕੇ ਆਪਣੇ ਆਪ ਨੂੰ ਪ੍ਰਧਾਨ ਐਲਾਨ ਦਿੱਤਾ ਹੈ ਅਤੇ ਦੂਸਰੇ ਧੜੇ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਨਾਮ ਦੀ ਦੁਰਵਰਤੋਂ ਕਰਕੇ ਸਿੱਖ ਕੌਮ ਨੂੰ ਗੁੰਮਰਾਹ ਕਰਨ ਤੇ ਲੱਗਿਆ ਹੋਇਆ ਹੈ। ਜਦੋਂ ਕਿ ਇਨ੍ਹਾਂ ਆਗੂਆਂ ਦੀ ਪੰਜਾਬ ਸੂਬੇ, ਪੰਜਾਬੀਆਂ ਤੇ ਸਿੱਖ ਕੌਮ ਨੂੰ ਕਿਸੇ ਵੀ ਖੇਤਰ ਵਿਚ ਕੋਈ ਦੇਣ ਨਹੀ ਹੈ। ਕੇਵਲ ਤੇ ਕੇਵਲ ਆਪਣੇ ਧਾਰਮਿਕ ਤੇ ਸਿਆਸੀ ਅਹੁਦਿਆ ਦੀ ਦੁਰਵਰਤੋ ਕਰਕੇ ਆਪਣੀਆ ਜਾਇਦਾਦਾਂ ਦੇ ਭੰਡਾਰ ਵਧਾਉਂਦੇ ਰਹੇ ਹਨ। ਇੱਥੋਂ ਤੱਕ ਕਿ ਬਾਗੀ ਧੜੇ ਵਿੱਚ ਤਾਂ ਉਨ੍ਹਾਂ ਆਗੂਆਂ ਦੀ ਭਰਮਾਰ ਹੈ ਜਿਨ੍ਹਾਂ ਨੇ ਬੀਤੇ ਸਮੇਂ ਵਿੱਚ ਸਿੱਖੀ ਮਰਿਯਾਦਾਵਾਂ ਪੰ੍ਰਪਰਾਵਾਂ ਦੀ ਕੇਵਲ ਤੋਹੀਨ ਹੀ ਨਹੀ ਕੀਤੀ ਬਲਕਿ ਜਾਬਰ ਤੇ ਕਾਤਲ ਪੁਲਿਸ ਅਫਸਰਾਂ ਦੀ ਸਰਪ੍ਰਸਤੀ ਕਰਕੇ ਉਨ੍ਹਾਂ ਨੂੰ ਤਰੱਕੀਆ ਦਿਵਾਉਣ ਵਿੱਚ ਮੋਹਰੀ ਰਹੇ ਹਨ। ਜਿਵੇਕਿ ਸ. ਸੁਖਦੇਵ ਸਿੰਘ ਢੀਂਡਸਾ ਵੱਲੋਂ ਹਮੇਸ਼ਾਂ ਸਿੱਖ ਕੌਮ ਦੇ ਕਾਤਲ ਇਜਹਾਰ ਆਲਮ ਦੀ ਸਰਪ੍ਰਸਤੀ ਕੀਤੀ ਜਾਂਦੀ ਰਹੀ ਹੈ। ਜਿਸ ਤੋਂ ਪ੍ਰਤੱਖ ਹੈ ਕਿ ਨੌਜਵਾਨੀ ਦਾ ਕਤਲੇਆਮ ਕਰਵਾਉਣ ਵਿੱਚ ਇਹ ਲੋਕ ਹੀ ਮੁੱਖ ਦੋਸ਼ੀ ਹਨ। ਦੂਸਰੇ ਸ. ਪ੍ਰੇਮ ਸਿੰਘ ਚੰਦੂਮਾਜਰਾ ਵੱਲੋਂ ਬੀਤੇ ਸਮੇਂ ਵਿੱਚ ਹਰਿਮੰਦਰ ਸਾਹਿਬ ਜੀ ਦੇ ਰੁਹਾਨੀਅਤ ਭਰੇ ਪਵਿੱਤਰ ਸਰੋਵਰ ਨੂੰ ਪੂਰ ਕੇ ਉਥੇ ਝੋਨਾ ਬੀਜਣ ਦੇ ਸਿਧਾਂਤਹੀਣ ਬਿਆਨਬਾਜੀ ਹੀ ਨਹੀ ਕੀਤੀ ਜਾਂਦੀ ਰਹੀ ਬਲਕਿ ਸ. ਸੁਰਜੀਤ ਸਿੰਘ ਬਰਨਾਲਾ ਦੇ ਪੁੱਤਰ ਸ. ਗਗਨਦੀਪ ਸਿੰਘ ਨਾਲ ਹਥਿਆਰਾਂ ਨਾਲ ਲੈਸ ਹੋ ਕੇ ਸ੍ਰੀ ਹਰਿਮੰਦਰ ਸਾਹਿਬ ਤੇ ਸ੍ਰੀ ਅਕਾਲ ਤਖਤ ਸਾਹਿਬ ਤੇ ਧਾਵਾ ਵੀ ਬੋਲਿਆ ਗਿਆ ਸੀ। ਇਹ ਸੱਭ ਆਗੂ ਬੀਤੇ ਸਮੇਂ ਵਿੱਚ ਸੈਂਟਰ ਦੀਆਂ ਕਾਂਗਰਸ ਅਤੇ ਮੌਜੂਦਾ ਬੀਜੇਪੀ-ਆਰ.ਐਸ.ਐਸ ਦੀਆਂ ਸਰਕਾਰਾਂ ਨਾਲ ਘਿਓ-ਖਿਚੜੀ ਰਹਿਕੇ ਆਪਣੇ ਸਵਾਰਥਾਂ ਦੀ ਪੂਰਤੀ ਕਰਦੇ ਰਹੇ ਹਨ। ਇਸ ਲਈ ਮੌਜੂਦਾ ਸਮੇਂ ਵਿੱਚ ਵਿਚਰ ਰਹੇ ਤਖਤਾਂ ਦੇ ਜਥੇਦਾਰ ਸਾਹਿਬਾਨ ਭਾਵੇ ਉਹ ਸਰਬੱਤ ਖਾਲਸਾ ਵੱਲੋਂ ਬਣਾਏ ਗਏ ਹੋਣ ਭਾਵੇ ਬਾਦਲ ਦਲੀਆ ਵੱਲੋਂ, ਉਨ੍ਹਾਂ ਸੱਭਨਾਂ ਜਥੇਦਾਰ ਸਾਹਿਬਾਨ ਤੇ ਕੌਮ ਦਾ ਦਰਦ ਰੱਖਣ ਵਾਲੀਆ ਪੰਥਕ ਸਖਸ਼ੀਅਤਾਂ ਨੂੰ ਸਮੂਹਿਕ ਤੌਰ 'ਤੇ ਚਾਹੀਦਾ ਹੈ ਕਿ ਉਹ ਅਜਿਹੀ ਧਾਰਮਿਕ ਤੇ ਸਿਆਸੀ ਰਣਨੀਤੀ ਬਣਾਉਣ ਜਿਸ ਨਾਲ ਸਮੁੱਚੀ ਕੌਮ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਅਗਵਾਈ ਵਿੱਚ ਇਕੱਤਰ ਹੋਣ ਦੇ ਨਾਲ-ਨਾਲ ਸੈਂਟਰ ਸਰਕਾਰ ਨੂੰ ਐਸ.ਜੀ.ਪੀ.ਸੀ ਚੋਣਾਂ ਕਰਵਾਉਣ ਲਈ ਮਜਬੂਰ ਕਰਕੇ ਨਵੇ ਨੁਮਾਇੰਦਿਆ ਨੂੰ ਅੱਗੇ ਲਿਆਕੇ ਪ੍ਰਬੰਧ ਵਿੱਚ ਹੋਈਆ ਤਰੁੱਟੀਆ ਨੂੰ ਖਤਮ ਕਰਨ ਵਿਚ ਭੂਮਿਕਾ ਨਿਭਾਅ ਸਕੇ।”
ਅਜੋਕੇ ਪੰਥਕ ਹਾਲਾਤਾਂ ਉਤੇ ਸਮੁੱਚੇ ਜਥੇਦਾਰ ਸਾਹਿਬਾਨ ਅਤੇ ਕੌਮ ਦਾ ਦਰਦ ਰੱਖਣ ਵਾਲੀਆ ਸਖਸ਼ੀਅਤਾਂ ਨੂੰ ਹਰ ਖੇਤਰ ਦੀ ਚੌਕਸੀ ਅਤੇ ਨਜਰ ਰੱਖਦੇ ਹੋਏ ਸਮੁੱਚੀ ਸਿੱਖ ਕੌਮ ਨੂੰ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਅਗਵਾਈ ਹੇਠ ਇਕੱਤਰ ਕਰਨ, ਸੈਟਰ ਸਰਕਾਰ ਨੂੰ ਐਸ.ਜੀ.ਪੀ.ਸੀ ਦੀਆਂ ਤੁਰੰਤ ਜਨਰਲ ਚੋਣਾਂ ਕਰਵਾਉਣ ਅਤੇ ਉਪਰੰਤ ਸ੍ਰੀ ਅਕਾਲ ਤਖਤ ਸਾਹਿਬ ਅਤੇ ਦੂਸਰੇ ਤਖਤਾਂ ਦੇ ਜਥੇਦਾਰ ਸਾਹਿਬਾਨ ਦੀਆਂ ਨਿਯੁਕਤੀਆ ਤੇ ਸੇਵਾਮੁਕਤੀਆ ਲਈ ਨਵੀ ਨਿਰੋਈ ਵਿਧੀ ਵਿਧਾਨ ਬਣਾਕੇ ਖਾਲਸਾ ਪੰਥ ਦੀ ਸਮੁੱਚੇ ਸੰਸਾਰ ਵਿੱਚ ਹੋਰ ਵਧੇਰੇ ਬੋਲਬਾਲਾ ਕਰਨ ਦੀ ਸੰਜੀਦਾ ਅਪੀਲ ਕਰਦੇ ਹੋਏ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਜੇਕਰ ਮੌਜੂਦਾ ਤਾਇਨਾਤ ਜਥੇਦਾਰ ਸਾਹਿਬਾਨ, ਸਰਬੱਤ ਖਾਲਸਾ ਦੇ ਜਥੇਦਾਰ ਸਾਹਿਬਾਨ ਅਤੇ ਕੌਮ ਦਾ ਦਰਦ ਰੱਖਣ ਵਾਲੀਆ ਸੁਹਿਰਦ ਸਖਸੀਅਤਾਂ ਉਪਰੋਕਤ ਕੌਮੀ ਜਿੰਮੇਵਾਰੀ ਨੂੰ ਦ੍ਰਿੜਤਾ ਤੇ ਸੰਜੀਦਗੀ ਨਾਲ ਪੂਰਨ ਕਰਕੇ ਸਮੁੱਚੀ ਕੌਮ ਨੂੰ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆ ਵੱਲੋਂ ਮਿੱਥੇ ਕੌਮੀ ਆਜਾਦ ਬਾਦਸਾਹੀ ਸਿੱਖ ਰਾਜ ਨੂੰ ਕਾਇਮ ਕਰਨ ਦੇ ਨਿਸ਼ਾਨੇ ਵੱਲ ਵਧਾਉਣ ਦੇ ਸਮੂਹਿਕ ਤੌਰ 'ਤੇ ਉਦਮ ਕਰਦੇ ਹੋਏ ਜਿੰਮੇਵਾਰੀ ਨਿਭਾਅ ਸਕਣ ਤਾਂ ਇਹ ਬਹੁਤ ਵੱਡੀ ਕੌਮੀ ਜਿੰਮੇਵਾਰੀ ਨੂੰ ਪੂਰਨ ਕਰਕੇ ਗੁਰੂ ਸਾਹਿਬਾਨ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹੋਣਗੇ। ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਉਪਰੋਕਤ ਸਖਸ਼ੀਅਤਾਂ ਆਪਣੀ ਇਸ ਕੌਮੀ ਜਿੰਮੇਵਾਰੀ ਨੂੰ ਤਨਦੇਹੀ ਨਾਲ ਪੂਰਨ ਕਰਕੇ ਮੌਜੂਦਾ ਸਮੇਂ ਵਿੱਚ ਆਪਣੇ ਛੋਟੇ ਮੋਟੇ ਵਖਰੇਵਿਆ ਨੂੰ ਪਾਸੇ ਰੱਖਕੇ ਇਹ ਉਦਮ ਹਰ ਕੀਮਤ ਤੇ ਕਰਨ ਵਿੱਚ ਕਾਮਯਾਬ ਹੋਣਗੇ।
ਸ੍ਰ ਇਕਬਾਲ ਸਿੰਘ ਟਿਵਾਣਾ
ਕੌਮੀ ਜਨਰਲ ਸਕੱਤਰ ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ
98783-44432
No comments
Post a Comment