BREAKING NEWS
latest

728x90

 


468x60

ਸੜਕ ਸੁਰੱਖਿਆ ਫੋਰਸ ਨਾਲ ਬਚ ਰਹੀਆਂ ਹਨ ਕੀਮਤੀ ਜਾਨਾਂ : ਐਸਐਸਪੀ ਅਮਨੀਤ ਕੌਂਡਲ

 


ਸੜਕ ਸੁਰੱਖਿਆ ਫੋਰਸ ਦੀ ਮਦਦ ਲੈਣ ਲਈ ਹੈਲਪ ਲਾਈਨ ਨੰਬਰ 112 ਕਰੋ ਡਾਇਲ

  ਬਠਿੰਡਾ, 6 ਜੂਨ (ਸਵਰਨ ਸਿੰਘ ਭਗਤਾ) ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ਵਾਲੀ ਸੂਬਾ ਸਰਕਾਰ ਜਿੱਥੇ ਪੰਜਾਬ ਦੇ ਵਿਕਾਸ ਲਈ ਤਤਪਰ ਹੈ ਉਥੇ ਹੀ ਇਨਸਾਨਾਂ ਦੀ ਜ਼ਿੰਦਗੀ ਲਈ ਵੀ ਇੱਕ ਮਸੀਹੇ ਦੇ ਤੌਰ 'ਤੇ ਕੰਮ ਕਰ ਰਹੀ ਹੈ। ਇਸੇ ਤਹਿਤ ਸੂਬਾ ਸਰਕਾਰ ਵੱਲੋਂ ਸੜਕ ਸੁਰੱਖਿਆ ਫੋਰਸ (ਐਸ.ਐਸ.ਐਫ) ਦੀ ਸ਼ੁਰੂਆਤ ਨਾਲ ਅਨੇਕਾਂ ਰਾਹਗੀਰਾਂ ਦੀਆਂ ਅਨਮੋਲ ਜਿੰਦਗੀਆਂ ਬਚ ਰਹੀਆਂ ਹਨ। ਇਹ ਜਾਣਕਾਰੀ ਐਸ.ਐਸ.ਪੀ. ਅਮਨੀਤ ਕੌਂਡਲ ਨੇ ਸਾਂਝੀ ਕੀਤੀ। ਇਸ ਮੌਕੇ ਐਸ.ਐਸ.ਪੀ. ਅਮਨੀਤ ਕੌਂਡਲ ਨੇ ਆਮ ਲੋਕਾਂ ਨੂੰ ਪੁਰਜ਼ੋਰ ਅਪੀਲ ਕਰਦਿਆਂ ਕਿਹਾ ਕਿ ਸਫਰ ਦੇ ਦੌਰਾਨ ਸੜਕ'ਤੇ ਜਾਂਦਿਆਂ ਕਿਸੇ ਤਰ੍ਹਾਂ ਦੀ ਵੀ ਅਣਹੋਣੀ ਵਾਪਰਦੀ ਹੈ ਤਾਂ ਉਹ 112 ਹੈਲਪ ਲਾਈਨ ਨੰਬਰ ਡਾਇਲ ਕਰਕੇ ਸੜਕ ਸੁਰੱਖਿਆ ਫੋਰਸ ਦੀ ਮਦਦ ਲੈ ਸਕਦੇ ਹਨ।

  ਇਸ ਦੌਰਾਨ ਐਸ.ਐਸ.ਪੀ. ਅਮਨੀਤ ਕੌਂਡਲ ਨੇ ਦੱਸਿਆ ਕਿ ਸੜਕ ਸੁਰੱਖਿਆ ਫੋਰਸ ਰੇਂਜ ਬਠਿੰਡਾ ਵਿਖੇ ਐਸ.ਐਸ.ਐਫ. ਦੀਆਂ ਵੱਖ-ਵੱਖ ਰੂਟਾਂ 'ਤੇ 6 ਗੱਡੀਆਂ ਬਠਿੰਡਾ ਤੋਂ ਜੇਠੂਕੇ ਹੱਦ, ਜੀਦਾ ਟੋਲ ਪਲਾਜ਼ਾ ਹੱਦ ਤੋਂ ਕਰਮਗੜ੍ਹ ਸਤਰਾਂ ਹੱਦ, ਬਠਿੰਡਾ ਤੋਂ ਭਾਈ ਦੇਸਾ ਹੱਦ, ਘਨਈਆ ਚੌਂਕ ਬਠਿੰਡਾ ਤੋਂ ਡੂਮਵਾਲੀ ਬੈਰੀਅਰ, ਕੋਟਸ਼ਮੀਰ ਤੋਂ ਨਥੇਹਾ ਹੱਦ ਅਤੇ ਤਲਵੰਡੀ ਸਾਬੋ ਤੋਂ ਪੱਕਾ ਕਲਾਂ ਇੰਟਰਸੈਪਟਰ ਰੂਟ 'ਤੇ ਚੱਲ ਰਹੀਆਂ ਹਨ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਐਸ.ਐਸ.ਐਫ. ਦੇ ਰੇਂਜ ਇੰਚਾਰਜ ਕਸ਼ਮੀਰ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ‘ਚ ਸੜਕ ਸੁਰੱਖਿਆ ਫੋਰਸ ਦੀਆਂ ਟੀਮਾਂ ਨੇ 1 ਜਨਵਰੀ 2025 ਤੋਂ 31 ਮਈ 2025 ਤੱਕ ਕੁੱਲ 258 ਐਕਸੀਡੈਂਟਾਂ ਵਿੱਚ ਮੌਕੇ 'ਤੇ ਪਹੁੰਚ ਕੇ ਮਦਦ ਕੀਤੀ। ਉਨ੍ਹਾਂ ਅੱਗੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਨ੍ਹਾਂ ਐਕਸੀਡੈਂਟਾਂ ਵਿੱਚ 36 ਜਖਮੀ ਵਿਅਕਤੀਆਂ ਨੂੰ ਮੁੱਢਲੀ ਸਹਾਇਤਾ ਦੇ ਕੇ ਫਾਰਗ ਕੀਤਾ ਗਿਆ ਤੇ ਗੰਭੀਰ ਸਤਿਥੀ ਵਿੱਚ ਜ਼ਖਮੀਆਂ ਨੂੰ ਮੌਕੇ 'ਤੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ।

« PREV
NEXT »

Facebook Comments APPID