ਮੋਰਿੰਡਾ 6 ਜੂਨ (ਜਗਤਾਰ ਸਿੰਘ ਓਇੰਦ) ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਫੀਲਡ ਮੁਲਾਜ਼ਮਾਂ ਅਤੇ ਇਨਲਿਸਟਮੈਂਟ, ਆਊਟਸੋਰਸਿੰਗ ਕਾਮਿਆਂ ਦੀਆਂ ਵੱਖ ਵੱਖ ਜਥੇਬੰਦੀਆਂ ਦੀ ਸਾਂਝੀ ਮੀਟਿੰਗ ਮੁੱਖ ਦਫ਼ਤਰ ਪਟਿਆਲਾ ਵਿਖੇ ਹਰਜੀਤ ਸਿੰਘ ਵਾਲੀਆ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੀ ਕਾਰਵਾਈ ਪ੍ਰੈਸ ਨੂੰ ਜਾਰੀ ਕਰਦਿਆਂ ਗੁਰਚਰਨ ਸਿੰਘ ਇਕੋਈ ਸਾਹਿਬ ਨੇ ਦੱਸਿਆ ਕਿ ਫੀਲਡ ਦੇ ਦਰਜਾ ਤਿੰਨ ਤੇ ਚਾਰ ਰੈਗੂਲਰ ਅਤੇ ਇਨਲਿਸਟਮੈਂਟ, ਆਊਟਸੋਰਸਿੰਗ ਕਾਮਿਆਂ ਦੀਆਂ ਮੁੱਖ ਮੰਗਾਂ ਤੇ ਪੀ ਡਬਲਿਊ ਡੀ ਜਲ ਸਪਲਾਈ ਤੇ ਸੈਨੀਟੇਸ਼ਨ ਤਾਲਮੇਲ ਸੰਘਰਸ਼ ਕਮੇਟੀ ਪੰਜਾਬ ਦਾ ਹੋਰ ਵਿਸਥਾਰ ਕੀਤਾ ਗਿਆ ਜਿਸ ਦੇ ਸੁਖਨੰਦਨ ਸਿੰਘ ਮਹਣੀਆਂ ਕਨਵੀਨਰ, ਮੁਕੇਸ਼ ਕੰਡਾ ਕੋ ਕਨਵੀਨਰ, ਸਵਿੰਦਰ ਸਿੰਘ ਮੰਨਣ ਮੈਂਬਰ, ਜਲ ਸਪਲਾਈ ਮਸਟੌਰਲ ਇੰਪਲਾਈਜ਼ ਯੂਨੀਅਨ ਰਜਿ ਪੰਜਾਬ, ਮਲਾਗਰ ਸਿੰਘ ਖਮਾਣੋ ਕਨਵੀਨਰ, ਮਹਿਮਾ ਸਿੰਘ ਧਨੌਲਾ ਕੋ ਕਨਵੀਨਰ, ਪਵਨ ਮੋਂਗਾ ਮੈਂਬਰ, ਟੈਕਨੀਕਲ ਐਂਡ ਮਕੈਨੀਕਲ ਇੰਪਲਾਈਜ਼ ਯੂਨੀਅਨ ਰਜਿ ਪੰਜਾਬ, ਮਨਜੀਤ ਸਿੰਘ ਸੰਗਤਪੁਰਾ ਕਨਵੀਨਰ, ਬਿੱਕਰ ਸਿੰਘ ਮਾਖਾ ਕੋ ਕਨਵੀਨਰ ਹਰਦੀਪ ਕੁਮਾਰ ਮੈਂਬਰ, ਫੀਲਡ ਐਂਡ ਵਰਕਸ਼ਾਪ ਵਰਕਰੈ ਯੂਨੀਅਨ ਰਜਿ ਪੰਜਾਬ (ਵਿਿਗਆਨਕ) ਦਵਿੰਦਰ ਸਿੰਘ ਨਾਭਾ ਕਨਵੀਨਰ, ਨਰਿੰਦਰ ਸਿੰਘ ਅੰਮ੍ਰਿਤਸਰ ਕੋ ਕਨਵੀਨਰ ਛੋਟਾ ਸਿੰਘ ਪਟਿਆਲਾ ਮੈਂਬਰ ਜਲ ਸਪਲਾਈ ਅਤੇ ਸੈਨੀਟੇਸ਼ਨ ਵਰਕਰ ਯੂਨੀਅਨ ਰਜਿ ਨੰਬਰ 26 ਪੰਜਾਬ, ਸਰਬਜੀਤ ਸਿੰਘ ਭੁੱਲਰ ਕਨਵੀਨਰ, ਹਰਪ੍ਰੀਤ ਸਿੰਘ ਕੋ ਕਨਵੀਨਰ, ਗੁਰਜੰਟ ਸਿੰਘ ਮੈਂਬਰ ਆਊਟਸੋਰਸਿੰਗ ਜਲ ਸਪਲਾਈ ਅਤੇ ਸੈਨੀਟੇਸ਼ਨ ਵਰਕਰ ਯੂਨੀਅਨ ਰਜਿ ਪੰਜਾਬ, ਆਦਿ ਆਗੂਆਂ ਨੂੰ ਸੰਘਰਸ਼ ਕਮੇਟੀ ਦੀ ਜਿੰਮੇਵਾਰੀ ਦਿੱਤੀ ਗਈ। ਮੀਟਿੰਗ ਵਿੱਚ ਫੈਸਲਾ ਕੀਤਾ ਕਿ ਫੀਲਡ ਮੁਲਾਜ਼ਮਾਂ ਦੀਆਂ ਭੱਖਦੀਆਂ ਮੰਗਾਂ ਸਬੰਧੀ ਵਿਭਾਗ ਦੇ ਸਕੱਤਰ, ਵਿਸ਼ੇਸ਼ ਸਕੱਤਰ, ਡਿਪਟੀ ਡਾਇਰੈਕਟਰ ਪ੍ਰਸ਼ਾਸਨ, ਵਿਭਾਗ ਦੇ ਕੈਬਨਿਟ ਮੰਤਰੀ ਨੂੰ ਮੰਗ ਪੱਤਰ ਦਿੱਤੇ ਜਾਣਗੇ ਅਤੇ ਜੇਕਰ 18 ਜੂਨ ਤੱਕ ਸੰਘਰਸ਼ ਕਮੇਟੀ ਨੂੰ ਦੋ ਧਿਰੀ ਦੀ ਗੱਲਬਾਤ ਲਈ ਮੀਟਿੰਗ ਦਾ ਸਮਾਂ ਨਾ ਦਿੱਤਾ ਤਾਂ ਸੰਘਰਸ਼ ਕਮੇਟੀ ਪਹਿਲੇ ਪੜਾਅ ਵਜੋਂ ਸੰਘਰਸ਼ ਦਾ ਐਲਾਨ ਕਰੇਗੀ। ਮੀਟਿੰਗ ਵਿੱਚ ਦਰਸ਼ਨ ਸਿੰਘ, ਬਰਿੰਦਰ ਕੁਮਾਰ, ਬਲਦੇਵ ਕੁਮਾਰ, ਬਹਾਦਰ ਸਿੰਘ, ਗੋਪਾਲ ਚੰਦ, ਹਿੰਮਤ ਸਿੰਘ ਮੋਹਾਲੀ, ਗੁਰਜੰਟ ਸਿੰਘ, ਰਣਜੀਤ ਸਿੰਘ ਨਾਭਾ, ਜਗਤਾਰ ਸਿੰਘ, ਚਰਨਜੀਤ ਸਿੰਘ, ਸਾਹਿਬ ਸਿੰਘ, ਸੁਖਰਾਮ ਕਾਲੇਵਾਲ, ਸਤਨਾਮ ਸਿੰਘ, ਜਸਪ੍ਰੀਤ ਸਿੰਘ ਅਤੇ ਗੁਰਸੇਵਕ ਸਿੰਘ ਆਦਿ ਹਾਜ਼ਰ ਸਨ।
No comments
Post a Comment