ਸ਼ਹਾਦਤਾਂ ਭਰੇ ਇਤਿਹਾਸ ਨਾਲ ਨੌਜਵਾਨ ਪੀੜ੍ਹੀ ਨੂੰ ਜੋੜਨਾਂ ਅੱਜ ਸਮੇਂ ਦੀ ਮੁੱਖ ਲੋੜ:ਬਾਬਾ ਬਲਦੇਵ ਸਿੰਘ
ਹੇਰਾਂ 4 ਜੂਨ (ਜਸਵੀਰ ਸਿੰਘ ਹੇਰਾਂ): ਇੱਥੋ ਥੋੜੀ ਦੂਰ ਪੈਂਦੇ ਇਤਿਹਾਸਕ ਨਗਰ ਗੁਰਦੁਆਰਾ ਮੰਜੀ ਸਾਹਿਬ ਪਾਤਸ਼ਾਹੀ ਦਸਵੀਂ ਪਿੰਡ ਰਾਜੋਆਣਾ ਕਲਾਂ ਵਿਖੇ ਸੱਚਖੰਡ ਵਾਸੀ ਸੰਤ ਬਾਬਾ ਅਮਰੀਕ ਸਿੰਘ ਜੀ ਤੋਂ ਵਰੋਸਾਏ ਬਾਬਾ ਬਲਦੇਵ ਸਿੰਘ ਦੇ ਉਪਰਾਲੇ ਸਦਕਾ ਸ਼ਹੀਦਾਂ ਦੇ ਸਿਰਤਾਜ, ਸਾਂਤੀ ਦੇ ਪੁੰਜ ਸ੍ਰੀ ਗੁਰੂ ਅਰਜਨ ਸਾਹਿਬ ਮਹਾਰਾਜ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਧਾਰਮਿਕ ਸਮਾਮਗ ਕਰਵਾਇਆ ਗਿਆ। ਜਿਸ ਵਿੱਚ ਤਿੰਨ ਰੋਜ ਪਹਿਲਾਂ ਆਰੰਭ ਸ੍ਰੀ ਅਖੰਡਪਾਠ ਸਾਹਿਬ ਜੀ ਦੇ ਭੋਗਾਂ ਤੋਂ ਉਪਰੰਤ ਹਜੂਰੀ ਰਾਗੀ ਭਾਈ ਜਗਰਾਜ ਸਿੰਘ ਤਲਵੰਡੀ ਰਾਏ ਵੱਲੋਂ ਅੰਮ੍ਰਿਤ ਵੇਲੇ ਦੀ ਹਾਜਰੀ ਤੋਂ ਉਪਰੰਤ ਬਾਬਾ ਮਨਪ੍ਰੀਤ ਸਿੰਘ ਅਲੀਪੁਰ ਖਾਲਸਾ ਵਾਲੇ ਵੱਲੋਂ ਸੰਗਤਾਂ ਨੂੰ ਸ੍ਰੀ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਦੇ ਇਤਿਹਾਸ ਤੋਂ ਸੰਗਤਾਂ ਨੂੰ ਜਾਣੂ ਕਰਵਾਇਆ ਗਿਆ। ਇਸ ਮੌਕੇ ਸੰਤ ਬਾਬਾ ਬਲਦੇਵ ਸਿੰਘ ਰਾਜੋਆਣਾ ਕਲਾਂ ਜਲਾਲ ਵਾਲਿਆਂ ਨੇ ਜਿੱਥੇ ਬਾਬਾ ਮਨਪ੍ਰੀਤ ਸਿੰਘ ਨੂੰ ਸਨਮਾਨਿਤ ਕੀਤਾ ਉੱਥੇ ਹੀ ਆਈਆਂ ਪ੍ਰਮੁੱਖ ਸ਼ਖਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਉਹਨਾਂ ਵੱਡੀ ਗਿੱਣਤੀ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸ੍ਰੀ ਗੁਰੂ ਅਰਜਨ ਸਾਹਿਬ ਜੀ ਦੀ ਸ਼ਹੀਦੀ ‘ਅਦੁੱਤੀ ਸ਼ਹਾਦਤ’ ਹੈ ਜੋ ਕਿਸੇ ਮਹਾਨ ਆਦਰਸ਼ ਲਈ ਦਿੱਤੀ ਗਈ ਸੀ। ਸ੍ਰੀ ਗੁਰੂ ਅਰਜਨ ਸਾਹਿਬ ਜੀ ਸਿੱਖ ਇਤਿਹਾਸ ਦੇ ਪਹਿਲੇ ਲਾਸਾਨੀ ਸ਼ਹੀਦ ਹਨ, ਜਿਨ੍ਹਾਂ ਨੇ ਸ਼ਾਂਤਮਈ ਰਹਿੰਦਿਆਂ ਹੋਇਆਂ ਧਰਮ, ਸੱਚ ਤੇ ਮਨੁੱਖਤਾ ਦੀ ਭਲਾਈ ਹਿੱਤ ਮਹਾਨ ਕੁਰਬਾਨੀ ਦਿੱਤੀ। ਪੰਚਮ ਪਾਤਸ਼ਾਹ ਨੇ “ਆਪਣੀ ਸ਼ਹਾਦਤ ਦੇ ਕੇ ‘ਗੁਰ ਸੰਗਤ’ ਅਤੇ ‘ਬਾਣੀ’ ਦੇ ਆਸਰੇ ਖੜ੍ਹੇ ਸਿੱਖੀ ਮਹਿਲ ਨੂੰ ਮਜ਼ਬੂਤ ਕੀਤਾ ਤੇ ਦੁਨੀਆਂ ਨੂੰ ਜਿੱਥੇ ਜੀਵਨ ਜਿਊਣ ਦੀ ਜਾਚ ਦੱਸੀ ਉੁੱਥੇ ਮਰਨ ਦਾ ਵਲ਼ ਵੀ ਸਿਖਾਇਆ ਸੀ।ਉਹਨਾਂ ਕਿਹਾ ਅੱਜ ਸਾਨੂੰ ਲੋੜ ਗੁਰੂਆਂ ਵੱਲੋਂ ਸਾਡੇ ਲਈ ਕੀਤੀਆਂ ਕੁਰਬਾਨੀਆਂ ਨੂੰ ਯਾਦ ਕਰਨ ਦੀ ਤਾਂ ਜੋ ਸਾਡੀ ਨਵੀ ਪਨੀਰੀ ਸਿੱਖ ਇਤਿਹਾਸ ਤੋਂ ਜਾਣੂ ਹੋ ਸਕੇ।ਉਹਨਾਂ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ। ਇਸ ਮੌਕੇ ਭਾਈ ਜਗਰਾਜ ਸਿੰਘ ਤਲਵੰਡੀ ਵਾਲੇ, ਹੈਡ ਗੰ੍ਰਥੀ ਕੁਲਵੰਤ ਸਿੰਘ, ਰਾਜਵਿੰਦਰ ਸਿੰਘ, ਰਾਮਪਿਆਰਾ ਸਿੰਘ, ਸਾਬਕਾ ਸਰਪੰਚ ਨਿਰਭੈ ਸਿੰਘ ਰਾਜੋਆਣਾ ਖੁਰਦ, ਸਾਬਕਾ ਸਰਪੰਚ ਨਿਰਮਲ ਸਿੰਘ ਰਾਜੋਆਣਾ ਕਲਾਂ, ਸਰਪੰਚ ਜਸਵਿੰਦਰ ਕੌਰ ਰਾਜੋਆਣਾ ਕਲਾਂ, ਪ੍ਰਧਾਨ ਗੁਰਮੇਲ ਸਿੰਘ, ਸੁਖਦਰਸ਼ਨ ਸਿੰਘ ਬੁਡੇਲ, ਗੁਰਦੀਪ ਸਿੰਘ ਹੈਡ ਲਾਗਰੀ ਬਾਬਾ ਜੁਗਿੰਦਰ ਸਿੰਘ, ਬਾਬਾ ਰਣਜੀਤ ਸਿੰਘ ਰਾਜੋਆਣਾ ਖੁਰਦ ਤੋਂ ਇਲਾਵਾ ਇਲਾਕੇ ਦੀ ਸੰਗਤ ਨਾਲ ਨਾਲ ਵੱਡੀ ਗਿੱਣਤੀ ਪਿੰਡ ਜਲਾਲ ਤੋਂ ਵੀ ਸੰਗਤ ਨਸਮਤਕ ਹੋਈ।
No comments
Post a Comment