ਨਗਰ ਨਿਗਮ ਅਧਿਕਾਰੀਆਂ ਵੱਲੋਂ ਸਫਾਈ ਕਰਮਚਾਰੀਆਂ ਆਗੂਆਂ ਨਾਲ ਬਦਸਲੂਕੀ ਕਰਨ ਵਾਲਿਆਂ ਦੇ ਖਿਲਾਫ਼ ਸਖਤ ਕਾਰਵਾਈ ਲਈ ਮੰਗ ਪੱਤਰ
ਲੁਧਿਆਣਾ 4 ਜੂਨ (ਹਰਸ਼ਦੀਪ ਸਿੰਘ ਮਹਿਦੂਦਾਂ, ਸੁਰਿੰਦਰ ਸ਼ਿੰਦਾ) ਬਹੁਜਨ ਸਮਾਜ ਪਾਰਟੀ ਦੀ ਸਥਾਨਿਕ ਲੀਡਰਸ਼ਿਪ ਨੇ ਮਿਊਸੀਪਲ ਕਾਰਪੋਰੇਸ਼ਨ ਲੁਧਿਆਣਾ ਦੇ ਦਫ਼ਤਰ ਅੱਗੇ ਸਫਾਈ ਕਰਮਚਾਰੀਆਂ ਦੀਆਂ ਮੰਗਾਂ ਨੂੰ ਲੈ ਕੇ ਧਰਨਾ ਲਗਾਇਆ। ਜਿਸ ਵਿੱਚ ਵਿਸ਼ੇਸ਼ ਤੌਰ 'ਤੇ ਬਹੁਜਨ ਸਮਾਜ ਪਾਰਟੀ ਦੇ ਪੰਜਾਬ ਦੇ ਪ੍ਰਧਾਨ ਡਾ ਅਵਤਾਰ ਸਿੰਘ ਕਰੀਮਪੁਰੀ ਹਾਜਿਰ ਹੋਏ। ਧਰਨੇ 'ਚ ਜਿਥੇ ਉਨ੍ਹਾਂ ਨੇ ਲੋਕ ਮੁੱਦਿਆਂ 'ਤੇ ਗੱਲ ਕੀਤੀ ਓਥੇ ਹੀ 2027 ਲਈ ਪੰਜਾਬ ਸੰਭਾਲੋ ਮੁਹਿੰਮ ਦਾ ਹਿੱਸਾ ਬਣਨ ਲਈ ਲੋਕਾਂ ਨੂੰ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਜਿਨ੍ਹਾ ਅਧਿਕਾਰੀਆਂ ਨੇ ਦਲਿਤ ਮੁਲਾਜਮਾਂ ਨਾਲ ਬਦਸਲੂਕੀ ਕੀਤੀ ਹੈ ਉਨ੍ਹਾਂ ਦੇ ਖਿਲਾਫ਼ ਸਖਤ ਕਾਰਵਾਈ ਹੋਣੀ ਚਾਹੀਦੀ ਹੈ। ਆਮ ਆਦਮੀ ਪਾਰਟੀ ਨੇ ਵੋਟਾਂ ਤੋਂ ਪਹਿਲਾਂ ਕੱਚੇ ਮੁਲਾਜਮਾਂ ਨੂੰ ਪੱਕਾ ਕਰਨ ਦੀ ਗਰੰਟੀ ਦਿੱਤੀ ਸੀ। ਅੱਜ ਗਰੰਟੀਆ ਕਿੱਥੇ ਗਈਆਂ। ਪਹਿਲੀਆਂ ਸਰਕਾਰਾਂ ਵਾਂਗ ਸੰਘਰਸ਼ ਕਰਨ ਵਾਲਿਆਂ 'ਤੇ ਲਾਠੀਚਾਰਜ ਕਰਨ ਦੇ ਨਾਲ ਨਾਲ ਉਨ੍ਹਾਂ ਨੂੰ ਜੇਲਾਂ ਵਿੱਚ ਸੁੱਟਿਆ ਜਾ ਕਿਹਾ ਹੈ। ਸਫਾਈ ਕਰਮਚਾਰੀਆਂ ਦੇ ਕੂੜਾ ਚੁੱਕਣ ਵਾਲੇ ਕੰਮ 'ਤੇ ਵੀ ਕਾਂਗਰਸ, ਭਾਜਪਾ ਤੇ ਆਪ ਦੇ ਕੌਂਸਲਰਾਂ ਵਲੋਂ ਆਪਣੀਆਂ ਗੱਡੀਆਂ ਪਾਕੇ ਕੂੜਾ ਮਾਫੀਆ ਖੜ੍ਹਾ ਕੀਤਾ ਹੋਇਆ ਹੈ ਜੋ ਆਰਥਿਕ ਲੁੱਟ ਕਰਦਾ ਹੋਇਆ ਮਹੀਨਾ ਵਸੂਲ ਰਿਹਾ ਹੈ ਇਹ ਕਿੰਨੀ ਸ਼ਰਮ ਦੀ ਗਲ ਹੈ। ਉਨ੍ਹਾਂ ਕਿਹਾ ਕਿ ਬਸਪਾ ਆਪਣੇ ਸਮਾਜ ਨੂੰ ਸੀਵਰੇਜ ਵਿੱਚੋਂ ਕੱਢਕੇ ਹੁਕਮਰਾਨ ਬਣਾਉਣ ਦੀ ਲੜਾਈ ਲੜ ਰਹੀ ਹੈ ਜਿਸ ਬਾਰੇ ਸੀਵਰੇਜ ਵਿੱਚ ਉੱਤਰਨ ਵਾਲਿਆਂ ਨੂੰ ਸੋਚਣਾ ਹੋਵੇਗਾ ਤੇ ਸੀਵਰੇਜ ਵਿੱਚ ਉੱਤਰਨ ਲਈ ਮਜਬੂਰ ਕਰਨ ਵਾਲਿਆਂ ਖ਼ਿਲਾਫ਼ ਉੱਠ ਖੜ੍ਹਾ ਹੋਵੇਗਾ। ਬਦਸਲੂਕੀ ਕਰਨ ਵਾਲੇ ਅਧਿਕਾਰੀਆਂ ਉੱਤੇ ਕਾਰਵਾਈ ਕਰਨ ਦੇ ਨਾਲ ਨਾਲ ਬਸਪਾ ਲੀਡਰਸ਼ਿਪ ਵੱਲੋਂ ਕਾਰਪੋਰੇਸ਼ਨ ਮੁਲਾਜਮਾਂ ਨੂੰ ਆ ਰਹੀਆਂ ਮੁਸ਼ਕਲਾਂ ਨੂੰ ਦੂਰ ਕਰਨ ਦੀ ਮੰਗ ਕੀਤੀ ਗਈ ਜਿਸ ਬਾਰੇ ਬਸਪਾ ਵੱਲੋਂ ਲਿਖਤੀ ਮੈਮੈਰੰਡਮ ਦਿੱਤਾ ਗਿਆ। ਇਸ ਮੌਕੇ ਸੂਬਾ ਪੰਜਾਬ ਦੇ ਜਨਰਲ ਸਕੱਤਰ ਤੇ ਜੋਨ ਇੰਚਾਰਜ ਲੁਧਿਆਣਾ ਪ੍ਰਵੀਨ ਬੰਗਾ ਤੇ ਬਲਵਿੰਦਰ ਬਿੱਟਾ, ਸਹਿਰੀ ਪ੍ਰਧਾਨ ਬਲਵਿੰਦਰ ਜੱਸੀ, ਸ਼ਹਿਰੀ ਇੰਚਾਰਜ ਜੀਤ ਰਾਮ ਬਸਰਾ ਤੇ ਦਿਹਾਤੀ ਇੰਚਾਰਜ ਪਰਗਣ ਬਿਲਗਾ, ਨਿਰਮਲ ਸਿੰਘ ਸਾਇਆ, ਜਨਰਲ ਸਕੱਤਰ ਸੁਰੇਸ਼ ਸੋਨੂੰ, ਉਪ ਪ੍ਰਧਾਨ ਰਾਜ ਕੁਮਾਰ, ਸੁਖਦੇਵ ਚੱਢਾ, ਅਮਰੀਕ ਸਿੰਘ, ਕਪਿਲ ਕੁਮਾਰ, ਬੰਸੀ ਲਾਲ, ਮਨੋਜ ਵਿਰਦੀ, ਰਜਿੰਦਰ ਕੈਂਥ, ਨਰੇਸ਼ ਬਸਰਾ, ਰਜਿੰਦਰ ਨਿੱਕਾ, ਬਿੱਟੂ ਸ਼ੇਰਪੁਰੀ, ਜਸਪਾਲ ਭੋਰਾ, ਗੁਰਮੀਤ ਸਿੰਘ, ਮਿਸ਼ਨਰੀ ਗਾਇਕ ਵਿੱਕੀ ਬਹਾਦਰਕੇ ਅਤੇ ਜਿਲੇ ਦੀ ਸਮੁੱਚੀ ਲੀਡਰਸ਼ਿਪ ਹਾਜ਼ਰ ਸੀ।
No comments
Post a Comment