ਬਸਪਾ ਦੇ ਸੂਬਾ ਪ੍ਰਧਾਨ ਡਾ: ਕਰੀਮਪੁਰੀ ਬਲਬੀਰ ਸਿੰਘ ਕਮਾਂਡਰ ਦਾ ਹਾਲ ਜਾਨਣ ਘਰ ਪੁੱਜੇ
ਕਮਾਂਡਰ ਪਰਿਵਾਰ ਵੱਲੋਂ ਡਾ: ਕਰੀਮਪੁਰੀ ਦਾ ਲੋਈ ਤੇ ਸਿਰੋਪਾਓ ਭੇਟ ਕਰਕੇ ਸਨਮਾਨ
ਲੁਧਿਆਣਾ 3 ਜੂਨ (ਹਰਸ਼ਦੀਪ ਸਿੰਘ ਮਹਿਦੂਦਾਂ, ਜਗਜੀਤ ਸਾਂਪਲਾ) ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਡਾ: ਅਵਤਾਰ ਸਿੰਘ ਕਰੀਮਪੁਰੀ ਬਸਪਾ ਦੇ ਸਾਬਕਾ ਜਿਲ੍ਹਾ ਪ੍ਰਧਾਨ ਬਲਬੀਰ ਸਿੰਘ ਕਮਾਂਡਰ ਜੋ ਹੁਣ ਭਾਜਪਾ ਐਸ ਸੀ ਮੋਰਚੇ ਦੇ ਸੂਬਾਈ ਬੁਲਾਰੇ ਹਨ, ਦਾ ਹਾਲ ਜਾਨਣ ਲਈ ਉਨ੍ਹਾਂ ਦੇ ਗ੍ਰਹਿ ਪੁੱਜੇ ਜਿੱਥੇ ਕਮਾਂਡਰ ਪਰਿਵਾਰ ਵੱਲੋਂ ਡਾ: ਕਰੀਮਪੁਰੀ ਦਾ ਲੋਈ ਤੇ ਸਿਰੋਪਾਓ ਭੇਟ ਕਰਕੇ ਸਨਮਾਨ ਕੀਤਾ ਗਿਆ। ਜਿਕਰਯੋਗ ਹੈ ਕਿ ਬਸਪਾ 'ਚ ਧਾਕੜ ਆਗੂ ਵਜੋਂ ਜਾਣੇ ਜਾਂਦੇ ਬਲਬੀਰ ਸਿੰਘ ਕਮਾਂਡਰ ਨੂੰ ਬਸਪਾ ਦੇ ਸੂਬਾ ਪ੍ਰਧਾਨ ਪ੍ਰਕਾਸ ਸਿੰਘ ਜੰਡਾਲੀ ਦੇ ਸਮੇਂ ਪਾਰਟੀ ਚੋਂ ਕੱਢ ਦਿੱਤਾ ਗਿਆ ਸੀ ਜਿਹੜੇ ਕਿ ਕਾਫੀ ਸਮਾਂ ਘਰੇ ਬੈਠਣ ਤੋਂ ਬਾਅਦ ਭਾਜਪਾ 'ਚ ਚਲੇ ਗਏ ਸਨ। ਉਹ ਬੀਤੇ ਸਮੇਂ 'ਚ ਦੋ ਵਾਰ ਦਿਲ ਦੀ ਬਿਮਾਰੀ ਕਾਰਨ ਬਿਮਾਰ ਹੋ ਗਏ ਸਨ ਜਿਨ੍ਹਾਂ ਦੀ ਬਿਮਾਰੀ ਦਾ ਪਤਾ ਚੱਲਣ 'ਤੇ ਡਾ: ਕਰੀਮਪੁਰੀ ਉਨ੍ਹਾਂ ਦੇ ਗ੍ਰਹਿ ਪੁੱਜੇ। ਡਾ: ਕਰੀਮਪੁਰੀ ਨੇ ਬਲਬੀਰ ਸਿੰਘ ਕਮਾਂਡਰ ਅਤੇ ਉਨ੍ਹਾਂ ਦੇ ਪਰਿਵਾਰ 'ਚ ਕੁਝ ਸਮਾਂ ਰਹਿਕੇ ਸਾਰੀ ਬਿਮਾਰੀ ਬਾਰੇ ਜਾਣਿਆ ਅਤੇ ਉਨ੍ਹਾਂ ਦੀ ਸੇਹਤਯਾਬੀ ਦੀ ਅਰਦਾਸ ਕੀਤੀ। ਇਸ ਦੌਰਾਨ ਉਨ੍ਹਾਂ ਕਮਾਂਡਰ ਪਰਿਵਾਰ ਨਾਲ ਬਸਪਾ 'ਚ ਇੱਕਠੇ ਰਹਿ ਕੇ ਚਲਾਈਆਂ ਗਈਆਂ ਸਰਗਰਮੀਆਂ ਨੂੰ ਯਾਦ ਕਰਦਿਆਂ ਪੂਰੇ ਪਰਿਵਾਰ ਦੀ ਬਾਬਾ ਸਾਹਿਬ ਤੇ ਸਾਬ੍ਹ ਕਾਂਸ਼ੀ ਰਾਮ ਜੀ ਪ੍ਰਤੀ ਸ਼ਰਧਾ ਭਾਵਨਾ ਦੀ ਸ਼ਲਾਘਾ ਵੀ ਕੀਤੀ। ਡਾ: ਕਰੀਮਪੁਰੀ ਦੇ ਘਰ ਆਉਣ 'ਤੇ ਕਮਾਂਡਰ ਪਰਿਵਾਰ ਨੂੰ ਵੀ ਬਹੁਤ ਚੰਗਾ ਲੱਗਾ। ਇਸ ਮੌਕੇ ਕਮਾਂਡਰ ਦੀ ਪਤਨੀ ਜਸਵੀਰ ਕੌਰ ਤੇ ਪੁੱਤਰ ਤੋਂ ਇਲਾਵਾ ਸੂਬਾ ਜਨਰਲ ਸਕੱਤਰ ਪ੍ਰਵੀਨ ਬੰਗਾ ਤੇ ਬਲਵਿੰਦਰ ਬਿੱਟਾ, ਦੇਹਾਤੀ ਇੰਚਾਰਜ ਪ੍ਰਗਣ ਬਿਲਗਾ, ਸ਼ਹਿਰੀ ਪ੍ਰਧਾਨ ਬਲਵਿੰਦਰ ਜੱਸੀ, ਹਲਕਾ ਸਾਹਨੇਵਾਲ ਦੇ ਇੰਚਾਰਜ ਜਗਤਾਰ ਸਿੰਘ ਕੈਂਥ, ਸੋਨੂੰ ਅੰਬੇਡਕਰ, ਰਜਿੰਦਰ ਨਿੱਕਾ, ਲਖਵੀਰ ਸਿੰਘ ਲੱਭਾ, ਵਿੱਕੀ ਅਤੇ ਹਰਕੀਰਤ ਸਿੰਘ ਆਦਿ ਹਾਜਰ ਸਨ।
No comments
Post a Comment