ਪ੍ਰਸ਼ਾਸਨ ਬਾਬਾ ਸਾਹਿਬ ਡਾ. ਅੰਬੇਡਕਰ ਜੀ ਦੇ ਸਟੈਂਚੂ ਅਪਮਾਨ ਦੇ ਮਸਲੇ ਨੂੰ ਸੰਜੀਦਗੀ ਨਾਲ ਲਵੇ - ਅੰਮ੍ਰਿਤਪਾਲ ਭੌਂਸਲੇ
ਫਿਲੌਰ/ ਜਲੰਧਰ 3 ਜੂਨ (ਗੁਰਿੰਦਰ ਕੌਰ ਮਹਿਦੂਦਾਂ, ਸੁਰਿੰਦਰ ਸ਼ਿੰਦਾ) ਪਿੰਡ ਨੰਗਲ ਵਿਖੇ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੇ ਸਟੈਂਚੂ ਦੇ ਨਿਰਾਦਰ ਦੇ ਮਸਲੇ ਨੂੰ ਪ੍ਰਸ਼ਾਸਨ ਸੰਜੀਦਗੀ ਨਾਲ ਲਵੇ ਤਾਂ ਜੋ ਭਵਿੱਖ ਵਿੱਚ ਅਜਿਹੀ ਘਟਨਾ ਨਾ ਵਾਪਰੇ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਦਲਿਤ ਸਮਾਜ ਪੰਜਾਬ ਦੇ ਆਗੂ ਅੰਮ੍ਰਿਤਪਾਲ ਭੌਂਸਲੇ ਫਿਲੌਰ ਨੇ ਕਿਹਾ ਕਿ ਬਾਬਾ ਸਾਹਿਬ ਅੰਬੇਡਕਰ ਜੀ ਨੇ ਇਸ ਦੇਸ਼ ਸੰਵਿਧਾਨ ਵਿੱਚ ਹਰੇਕ ਸਮਾਜ ਦੇ ਅਤੇ ਹਰੇਕ ਵਰਗ ਦੇ ਲੋਕਾਂ ਨੂੰ ਬਰਾਬਰ ਦੇ ਹੱਕ ਦਿੱਤੇ ਅਤੇ ਨਾਰੀ ਜਾਤੀ ਅਤੇ ਸਮੁੱਚੀ ਮਨੁੱਖਤਾ ਦੇ ਭਲੇ ਲਈ ਆਪਣਾ ਸਰਬੰਸ ਵਾਰਿਆ। ਉਨ੍ਹਾਂ ਦਾ ਵਾਰ ਵਾਰ ਅਪਮਾਨ ਕੀਤਾ ਜਾਣਾ ਚਿੰਤਾ ਦਾ ਵਿਸ਼ਾ ਹੈ। ਸ੍ਰੀ ਭੌਂਸਲੇ ਦੱਸਿਆ ਕਿ ਅੱਜ ਸਮੂਹ ਗੁਰੂ ਰਵਿਦਾਸ ਸਭਾਵਾਂ ਤੇ ਅੰਬੇਡਕਰੀ ਜੱਥੇਬੰਦੀਆਂ ਦਾ ਵਫ਼ਦ ਸਥਾਨਕ ਡੀਐਸਪੀ ਫਿਲੌਰ ਸ. ਸਰਬਣ ਸਿੰਘ ਬੱਲ ਨੂੰ ਮਿਿਲਆ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਕੀਤੀ ਜਾ ਰਹੀ ਜਾਂਚ ਕਿਥੇ ਪੁੱਜੀ ਦਾ ਪਤਾ ਕੀਤਾ ਅਤੇ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਜਲਦ ਦੋਸ਼ੀਆਂ ਦੀ ਭਾਲ ਨਾ ਕੀਤੀ ਤਾਂ ਸਾਨੂੰ ਸੂਬਾ ਪੱਧਰੀ ਅੰਦੋਲਨ ਲਈ ਮਜ਼ਬੂਰ ਹੋਣਾ ਪਵੇਗਾ। ਉਨ੍ਹਾਂ ਸਮਾਜ ਨੂੰ ਵੱਡੀ ਲਾਮਬੰਦੀ ਦਾ ਸੱਦਾ ਦਿੰਦਿਆਂ ਕਿਹਾ ਕਿ ਸਾਨੂੰ ਇਕੱਠੇ ਹੋ ਕੇ ਸਰਕਾਰ ਦੇ ਨੱਕ ਵਿੱਚ ਦਮ ਕਰਨਾ ਚਾਹੀਦਾ ਹੈ ਜੋ ਇਸ ਮਸਲੇ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੀ ਤਾਂ ਹੀ ਇਹੋ ਜਿਹੀਆਂ ਘਟਨਾਵਾਂ ਵਾਪਰੀਆਂ ਹਨ। ਸ੍ਰੀ ਭੌਂਸਲੇ ਨੇ ਦੱਸਿਆ ਕਿ 4 ਜੂਨ ਨੂੰ ਪਿੰਡ ਨੰਗਲ ਤੋਂ ਠੀਕ 5 ਵਜੇ ਇਕ ਰੋਸ ਮਾਰਚ ਕੱਢਿਆ ਜਾਵੇਗਾ। ਉਨ੍ਹਾਂ ਜੱਥੇਬੰਦੀਆਂ ਵੱਲੋਂ ਸਾਂਝੇ ਤੌਰ ਤਹਿਸੀਲ ਫਿਲੌਰ ਦੇ ਲੋਕਾਂ ਅਪੀਲ ਕੀਤੀ ਕਿ ਉਹ ਕੱਲ੍ਹ ਦੇ ਰੋਸ ਪ੍ਰਦਰਸ਼ਨ ਵਿੱਚ ਵੱਧ ਤੋਂ ਵੱਧ ਸ਼ਾਮਲ ਹੋਣ। ਇਸ ਮੌਕੇ ਸਰਵ ਤਾਰਾ ਚੰਦ ਜੱਖੂ, ਰਜਿੰਦਰ ਕਜ਼ਲੇ ਵਾਇਸ ਪ੍ਰਧਾਨ ਪੰਜਾਬ ਅੰਬੇਡਕਰ ਸੈਨਾ ਆਫ਼ ਇੰਡੀਆ, ਜਗਤਾਰ ਚੰਦ ਸਾਬਕਾ ਸਰਪੰਚ, ਬਾਬੂ ਸੋਹਣ ਲਾਲ, ਸੰਜੀਵ ਭੌਰਾ, ਮਨੋਜ ਸੰਧੂ, ਜਰਨੈਲ ਫਿਲੌਰ, ਮਨੋਜ ਸੰਧੂ, ਦੇਸ ਰਾਜ ਮੱਲ੍ਹ, ਦਲਬੀਰ, ਪਰਮਾਨੰਦ ਆਦਿ ਹਾਜ਼ਰ ਸਨ।
No comments
Post a Comment