13 ਜੁਲਾਈ ਨੂੰ "ਵਰਲਡ ਡਿਜਿਟਲ ਪ੍ਰੈੱਸ ਡੇਅ" ਮਨਾਉਣ ਲਈ ਡਿਜਿਟਲ ਪ੍ਰੈੱਸ ਕਲੱਬ ਦੀ ਹੋਈ ਮੀਟਿੰਗ
ਪੱਤਰਕਾਰੀ 'ਚ ਨਾਮਣਾ ਖੱਟਣ ਵਾਲੇ ਪੱਤਰਕਾਰਾਂ ਨੂੰ ਦਿੱਤੇ ਜਾਣਗੇ ਐਵਾਰਡ ਤੇ ਹੋਰ ਸਖਸ਼ੀਅਤਾਂ ਦਾ ਹੋਵੇਗਾ ਸਨਮਾਨ : ਪ੍ਰਧਾਨ ਕੋਛੜ
ਲੁਧਿਆਣਾ 7 ਜੁਲਾਈ (ਹਰਸ਼ਦੀਪ ਸਿੰਘ ਮਹਿਦੂਦਾਂ, ਸੁਰਿੰਦਰ ਸ਼ਿੰਦਾ): ਡਿਜਿਟਲ ਪ੍ਰੈੱਸ ਕਲੱਬ ਪੰਜਾਬ ਦੀ ਕੋਰ ਕਮੇਟੀ ਦੀ ਇੱਕ ਅਹਿਮ ਇੱਕਤਰਤਾ ਪੱਖੋਵਾਲ ਰੋਡ ਸਥਿਤ ਹੋਟਲ ਬੇਲਾ ਕੋਸਟਾ ਵਿਖੇ ਹੋਈ, ਜਿਸ ਵਿੱਚ ਕਲੱਬ ਦੇ ਚੀਫ ਪੈਟਰਨ ਅਸ਼ਵਨੀ ਜੇਤਲੀ 'ਪ੍ਰੇਮ' ਅਤੇ ਗੁਰਿੰਦਰ ਸਿੰਘ ਉਚੇਚੇ ਤੌਰ 'ਤੇ ਸ਼ਾਮਿਲ ਹੋਏ ਜਦਕਿ ਮੀਟਿੰਗ ਦੀ ਪ੍ਰਧਾਨਗੀ ਕਲੱਬ ਦੇ ਪ੍ਰਧਾਨ ਸਰਬਜੀਤ ਸਿੰਘ ਕੋਛੜ ਨੇ ਕੀਤੀ। ਮੀਟਿੰਗ ਵਿੱਚ ਕਲੱਬ ਦੀ 7ਵੀਂ ਵਰ੍ਹੇ ਗੰਢ ਹਰ ਸਾਲ ਦੀ ਤਰ੍ਹਾਂ "ਵਰਲਡ ਡਿਜਿਟਲ ਪ੍ਰੈੱਸ ਡੇਅ" ਨੂੰ ਸਮਰਪਿਤ ਕਰਦਿਆਂ 13 ਜੁਲਾਈ ਨੂੰ ਹੋਟਲ ਬੇਲਾ ਕੋਸਟਾ ਵਿਖੇ ਮਨਾਉਣ ਦਾ ਫੈਸਲਾ ਕੀਤਾ ਗਿਆ। 13 ਜੁਲਾਈ ਨੂੰ ਹੋਣ ਜਾ ਰਹੇ ਇਸ ਸਮਾਗਮ ਬਾਰੇ ਜਨਰਲ ਸਕੱਤਰ ਹਰਸ਼ਦੀਪ ਸਿੰਘ ਮਹਿਦੂਦਾਂ ਵੱਲੋਂ ਏਜੰਡਾ ਪੇਸ਼ ਕੀਤਾ ਗਿਆ ਜਿਸ ਉੱਤੇ ਵਿਚਾਰਾਂ ਹੋਈਆਂ ਅਤੇ ਸਾਰੇ ਮੈਂਬਰਾਂ ਦੀਆਂ ਵੱਖ ਵੱਖ ਜਿੰਮੇਵਾਰੀਆਂ ਤੈਅ ਕਰਦੇ ਹੋਏ ਸੰਪੂਰਨ ਰੂਪ ਰੇਖਾ ਉਲੀਕੀ ਗਈ। ਜਿਸਨੂੰ ਸਕੱਤਰ ਭੁਪਿੰਦਰ ਸਿੰਘ ਸ਼ਾਨ ਨੇ ਕਲਮਵੱਧ ਕੀਤਾ। ਹੋਈ ਮੀਟਿੰਗ ਬਾਰੇ ਜਾਣਕਾਰੀ ਦਿੰਦਿਆਂ ਪ੍ਰਧਾਨ ਕੋਛੜ ਨੇ ਦੱਸਿਆ ਕਿ ਇਸ ਸਮਾਗਮ 'ਚ ਪੱਤਰਕਾਰਤਾ ਦੇ ਖੇਤਰ 'ਚ ਨਾਮਣਾ ਖੱਟਣ ਵਾਲੇ ਪੱਤਰਕਾਰਾਂ ਨੂੰ ਐਵਾਰਡ ਦੇਣ ਤੋਂ ਇਲਾਵਾ ਸ਼ਹਿਰ ਦੀਆਂ ਨਾਮੀਂ-ਗ੍ਰਾਮੀਂ ਸਖਸ਼ੀਅਤਾਂ ਅਤੇ ਲੁਧਿਆਣਾ ਦੀਆਂ ਸਾਰੀਆਂ ਪ੍ਰੈਸ ਕਲੱਬਾਂ ਦੇ ਮੁੱਖੀਆਂ ਨੂੰ ਸਨਮਾਨਿਤ ਕਰਨ ਦਾ ਫੈਸਲਾ ਵੀ ਕੀਤਾ ਗਿਆ। ਵਾਤਾਵਰਨ ਦੀ ਸਾਂਭ ਸੰਭਾਲ ਅਤੇ ਇਸਨੂੰ ਹਰਿਆ ਭਰਿਆ ਰੱਖਣ ਦਾ ਸੁਨੇਹਾ ਦੇਣ ਲਈ ਕੁਝ ਥਾਵਾਂ ਉੱਤੇ ਕਲੱਬ ਦੇ ਨਾਮ ਉੱਤੇ ਬੂਟੇ ਲਗਾ ਕੇ ਉਨ੍ਹਾਂ ਨੂੰ ਪਾਲਣ ਦਾ ਵੀ ਫੈਸਲਾ ਕੀਤਾ ਗਿਆ। ਅੰਤ 'ਚ ਚੇਅਰਮੈਨ ਰਵੀ ਸ਼ਰਮਾ ਵੱਲੋਂ ਸਾਰਿਆਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਰੋਹਿਤ ਗੌੜ ਉੱਪ ਚੇਅਰਮੈਨ, ਐਡਵੋਕੇਟ ਗੌਰਵ ਅਰੋੜਾ ਮੁੱਖ ਕਾਨੂੰਨੀ ਸਲਾਹਕਾਰ, ਗੁਰਮੀਤ ਸਿੰਘ ਨਿੱਝਰ ਸੀਨੀਅਰ ਮੀਤ ਪ੍ਰਧਾਨ, ਲੱਕੀ ਭੱਟੀ ਮੀਤ ਪ੍ਰਧਾਨ, ਸਰਬਜੀਤ ਪਨੇਸਰ ਖਜਾਨਚੀ, ਸਿਮਰਨਦੀਪ ਸਿੰਘ ਸਹਾਇਕ ਖਜਾਨਚੀ, ਪ੍ਰਿਯੰਕਾ ਸ਼ਰਮਾ ਮਹਿਲਾ ਵਿੰਗ ਦੀ ਇੰਚਾਰਜ, ਅਰਵਿੰਦਰ ਸਰਾਣਾ, ਪੰਕਜ ਅਰੋੜਾ ਤੇ ਵਿੱਕੀ ਵਰਮਾ ਸਾਰੇ ਜੁਆਇੰਟ ਸਕੱਤਰ, ਹਰਜੀਤ ਸਿੰਘ ਖਾਲਸਾ ਗ੍ਰੀਵੈਂਸ ਅਫਸਰ, ਈਸ਼ਾ ਆਰਗੇਨਾਈਜਰ ਸਕੱਤਰ, ਬਲਵਿੰਦਰ ਸਿੰਘ ਕਾਲੜਾ ਸਲਾਹਕਾਰ, ਮੋਹਨ ਸਿੰਘ ਕਾਨੂੰਨੀ ਸਲਾਹਕਾਰ ਅਤੇ ਕੁਲਵਿੰਦਰ ਸਿੰਘ ਸਲੇਮਟਾਬਰੀ ਪ੍ਰੈਸ ਸੱਕਤਰ ਹਾਜ਼ਰ ਸਨ।
ਡਿਜੀਟਲ ਪ੍ਰੈਸ ਕਲੱਬ ਦਾ ਵਿਸਥਾਰ ਕਰਦੇ ਹੋਏ ਨਵੀਂ ਬਾਡੀ ਦਾ ਐਲਾਨ
ਲੁਧਿਆਣਾ (ਹਰਸ਼ਦੀਪ ਸਿੰਘ ਮਹਿਦੂਦਾਂ, ਮਨੋਜ) ਬੀਤੇ ਦਿਨੀਂ ਡਿਜੀਟਲ ਪ੍ਰੈਸ ਕਲੱਬ ਦੀ ਇੱਕ ਅਹਿਮ ਮੀਟਿੰਗ ਪ੍ਰਧਾਨ ਸਰਬਜੀਤ ਸਿੰਘ ਕੋਛੜ ਦੀ ਪ੍ਰਧਾਨਗੀ ਹੇਠ ਉਨ੍ਹਾਂ ਦੇ ਪੱਖੋਵਾਲ ਰੋਡ ਸਥਿਤ ਦਫਤਰ 'ਚ ਹੋਈ। ਇਸ ਮੀਟਿੰਗ ਦੌਰਾਨ ਡਿਜੀਟਲ ਪ੍ਰੈਸ ਕਲੱਬ ਦਾ ਹੋਰ ਵਿਸਥਾਰ ਕਰਦੇ ਹੋਏ ਨਵੀਂ ਬਾਡੀ ਦਾ ਐਲਾਨ ਕੀਤਾ ਗਿਆ। ਜਿਸ ਮੁਤਾਬਿਕ ਸਰਬਜੀਤ ਸਿੰਘ ਕੋਛੜ ਨੂੰ ਮੁੜ ਪ੍ਰਧਾਨ ਜਦਕਿ ਗੁਰਮੀਤ ਸਿੰਘ ਨਿੱਝਰ ਸੀਨੀਅਰ ਮੀਤ ਪ੍ਰਧਾਨ ਅਤੇ ਸਰਬਜੀਤ ਸਿੰਘ ਪਨੇਸਰ ਕੈਸੀਅਰ ਤੇ ਸਿਮਰਨਦੀਪ ਸਿੰਘ ਸਹਾਇਕ ਕੈਸੀਅਰ ਬਣੇ ਰਹੇ। ਦੋ ਸੀਨੀਅਰ ਪੱਤਰਕਾਰਾਂ ਅਸ਼ਵਨੀ ਜੇਤਲੀ 'ਪ੍ਰੇਮ' ਅਤੇ ਗੁਰਿੰਦਰ ਸਿੰਘ ਨੂੰ ਮੁੱਖ ਸਰਪ੍ਰਸਤ ਬਣਾਉਣ ਤੋਂ ਇਲਾਵਾ ਰਵੀ ਸ਼ਰਮਾ ਚੇਅਰਮੈਨ, ਰੋਹਿਤ ਗੌੜ ਉੱਪ ਚੇਅਰਮੈਨ, ਹਰਸ਼ਦੀਪ ਸਿੰਘ ਮਹਿਦੂਦਾਂ ਜਨਰਲ ਸਕੱਤਰ, ਭੁਪਿੰਦਰ ਸਿੰਘ ਸ਼ਾਨ ਸਕੱਤਰ ਤੇ ਪੀਆਰਓ, ਐਡਵੋਕੇਟ ਗੌਰਵ ਅਰੋੜਾ ਮੁੱਖ ਕਾਨੂੰਨੀ ਸਲਾਹਕਾਰ, ਲੱਕੀ ਭੱਟੀ ਮੀਤ ਪ੍ਰਧਾਨ, ਪ੍ਰਿਯੰਕਾ ਸ਼ਰਮਾ ਮਹਿਲਾ ਵਿੰਗ ਦੀ ਇੰਚਾਰਜ, ਅਰਵਿੰਦਰ ਸਰਾਣਾ, ਪੰਕਜ ਅਰੋੜਾ ਤੇ ਵਿੱਕੀ ਵਰਮਾ ਸਾਰੇ ਜੁਆਇੰਟ ਸਕੱਤਰ, ਹਰਜੀਤ ਸਿੰਘ ਖਾਲਸਾ ਗ੍ਰੀਵੈਂਸ ਅਫਸਰ, ਈਸ਼ਾ ਆਰਗੇਨਾਈਜਰ ਸਕੱਤਰ, ਬਲਵਿੰਦਰ ਸਿੰਘ ਕਾਲੜਾ ਸਲਾਹਕਾਰ, ਮੋਹਨ ਸਿੰਘ ਕਾਨੂੰਨੀ ਸਲਾਹਕਾਰ ਅਤੇ ਕੁਲਵਿੰਦਰ ਸਿੰਘ ਸਲੇਮਟਾਬਰੀ ਪ੍ਰੈਸ ਸੱਕਤਰ ਬਣਾਇਆ ਗਿਆ। ਸਾਰਿਆਂ ਨੇ ਦਿੱਤੀਆਂ ਜਿੰਮੇਵਾਰੀਆਂ ਨੂੰ ਤਨਦੇਹੀ ਨਾਲ ਨਿਭਾਉਣ ਦਾ ਭਰੋਸਾ ਦਿੱਤਾ।
No comments
Post a Comment