ਡਿਜਿਟਲ ਪ੍ਰੈਸ ਕਲੱਬ ਵੱਲੋਂ ਵਰਲਡ ਡਿਜਿਟਲ ਪ੍ਰੈੱਸ ਡੇਅ ਨੂੰ ਸਮਰਪਿਤ 13 ਜੁਲਾਈ ਦੀ 7ਵੀ ਵਰੇਗੰਢ ਦੇ ਸਮਾਗਮ ਦਾ ਖੁੱਲਾ ਸੱਦਾ
ਪੱਤਰਕਾਰੀ ’ਚ ਨਾਮਣਾ ਖੱਟਣ ਵਾਲੇ ਪੱਤਰਕਾਰਾਂ ਤੇ ਹੋਰ ਸ਼ਖ਼ਸੀਅਤਾਂ ਨੂੰ ਦਿੱਤੇ ਜਾਣਗੇ ਐਵਾਰਡ : ਕੋਛੜ, ਸ਼ਰਮਾ
ਲੁਧਿਆਣਾ, 9 ਜੁਲਾਈ (ਹਰਸ਼ਦੀਪ ਸਿੰਘ ਮਹਿਦੂਦਾਂ, ਸੁਰਿੰਦਰ ਸ਼ਿੰਦਾ) ਡਿਜੀਟਲ ਪ੍ਰੈੱਸ ਕਲੱਬ ਪੰਜਾਬ ਵੱਲੋਂ ਸਰਕਟ ਹਾਊਸ ਲੁਧਿਆਣਾ ਵਿਖੇ ਪ੍ਰੈਸ ਕਾਨਫਰੰਸ ਕੀਤੀ ਗਈ। ਇਸ ਮੌਕੇ ਕਲੱਬ ਦੇ ਪ੍ਰਧਾਨ ਸਰਬਜੀਤ ਸਿੰਘ ਕੋਛੜ ਅਤੇ ਚੇਅਰਮੈਨ ਰਵੀ ਸ਼ਰਮਾ, ਉਪ ਚੇਅਰਮੈਨ ਰੋਹਿਤ ਗੌੜ ਅਤੇ ਸਕੱਤਰ ਭੁਪਿੰਦਰ ਸਿੰਘ ਸ਼ਾਨ ਨੇ ਦੱਸਿਆ ਕਿ ਡਿਜਿਟਲ ਪ੍ਰੈਸ ਕਲੱਬ ਪੰਜਾਬ ਹਰ ਸਾਲ ਦੀ ਤਰਾਂ ਆਪਣੀ 7ਵੀਂ ਵਰੇ ਗੰਢ ਮੌਕੇ “ਵਰਲਡ ਡਿਜਿਟਲ ਪ੍ਰੈੱਸ ਡੇਅ’’ ਨੂੰ ਸਮਰਪਿਤ ਕਰ ਰਹੀ ਹੈ ਅਤੇ 13 ਜੁਲਾਈ ਨੂੰ ਇੱਕ ਵੱਡੇ ਸਮਾਗਮ ਦੇ ਰੂਪ ਵਿੱਚ ਹੋਟਲ ਬੇਲਾ ਕੋਸਟਾ ਵਿਖੇ ਮਨਾਉਣ ਜਾ ਰਹੀ। ਉਨ੍ਹਾਂ ਇਸ ਸਮਾਗਮ ਵਿੱਚ ਸਾਰੇ ਪਤੱਰਕਾਰਾਂ ਨੂੰ ਪਹੁੰਚਣ ਦਾ ਖੁੱਲਾ ਸੱਦਾ ਦਿੱਤਾ। ਉਨ੍ਹਾਂ ਦੱਸਿਆ ਕਿ ਪੱਤਰਕਾਰਤਾ ਦੇ ਖੇਤਰ ’ਚ ਨਾਮਣਾ ਖੱਟਣ ਵਾਲੇ ਪੱਤਰਕਾਰਾਂ ਨੂੰ ਐਵਾਰਡ ਦੇਣ ਤੋਂ ਇਲਾਵਾ ਸ਼ਹਿਰ ਦੀਆਂ ਨਾਮੀਂ-ਗ੍ਰਾਮੀਂ ਸਖਸ਼ੀਅਤਾਂ ਅਤੇ ਲੁਧਿਆਣਾ ਦੀਆਂ ਸਾਰੀਆਂ ਪ੍ਰੈਸ ਕਲੱਬਾਂ ਦੇ ਮੁੱਖੀਆਂ ਨੂੰ ਸਨਮਾਨਿਤ ਕਰਨ ਦਾ ਫੈਸਲਾ ਵੀ ਕੀਤਾ ਗਿਆ। ਵਾਤਾਵਰਨ ਦੀ ਸਾਂਭ ਸੰਭਾਲ ਅਤੇ ਇਸਨੂੰ ਹਰਿਆ ਭਰਿਆ ਰੱਖਣ ਦਾ ਸੁਨੇਹਾ ਦੇਣ ਲਈ ਕੁਝ ਥਾਵਾਂ ਉੱਤੇ ਕਲੱਬ ਦੇ ਨਾਮ ਉੱਤੇ ਬੂਟੇ ਲਗਾ ਕੇ ਉਨਾਂ ਨੂੰ ਪਾਲਣ ਦਾ ਵੀ ਫੈਸਲਾ ਕੀਤਾ ਗਿਆ। ਪ੍ਰਧਾਨ ਸਰਬਜੀਤ ਸਿੰਘ ਕੋਛੜ ਅਤੇ ਚੇਅਰਮੈਨ ਰਵੀ ਸ਼ਰਮਾ ਨੇ ਕਿਹਾ ਕਿ ਫੀਲਡ ਵਿੱਚ ਕੰਮ ਕਰਦਿਆਂ ਪੱਤਰਕਾਰਾਂ ਨੂੰ ਬਹੁਤ ਮੁਸ਼ਕਲਾਂ ਆਉਂਦੀਆਂ ਹਨ ਅਤੇ ਕੋਈ ਵੀ ਵਿਅਕਤੀ ਜਾਂ ਅਦਾਰਾ ਉਨ੍ਹਾਂ ਦੀ ਬਾਂਹ ਨਹੀਂ ਫ਼ੜਦਾ ਹੈ। ਅਜਿਹੀ ਸਥਿਤੀ ਚ ਪੱਤਰਕਾਰ ਆਪਣੀ ਗੱਲ ਕਲੱਬ ਦੇ ਸਨਮੁੱਖ ਰੱਖੇ ਉਸਦੀ ਹਰ ਸੰਭਵ ਮਦਦ ਕੀਤੀ ਜਾਵੇਗੀ। ਆਗੂਆਂ ਨੇ ਕਿਹਾ ਕਿ ਪੱਤਰਕਾਰਾਂ ਦੇ ਬੀਮੇ ਕਰਵਾਉਣ ਲਈ ਵੀ ਕਲੱਬ ਸਰਕਾਰ ਨਾਲ ਗੱਲ ਕਰੇਗਾ। ਇਸ ਮੌਕੇ ਹਰਸ਼ਦੀਪ ਸਿੰਘ ਮਹਿਦੂਦਾਂ ਜਨਰਲ ਸਕੱਤਰ, ਗੁਰਮੀਤ ਸਿੰਘ ਨਿੱਝਰ ਸੀਨੀਅਰ ਮੀਤ ਪ੍ਰਧਾਨ, ਲੱਕੀ ਭੱਟੀ ਮੀਤ ਪ੍ਰਧਾਨ, ਸਰਬਜੀਤ ਪਨੇਸਰ ਖਜਾਨਚੀ, ਅਰਵਿੰਦਰ ਸਰਾਣਾ ਜੁਆਇੰਟ ਸਕੱਤਰ, ਹਰਜੀਤ ਸਿੰਘ ਖਾਲਸਾ ਗ੍ਰੀਵੈਂਸ ਅਫਸਰ, ਸੱਤਪਾਲ ਸੋਨੀ, ਅਮਰੀਕ ਸਿੰਘ ਪ੍ਰਿੰਸ, ਗੌਰਵ ਪੱਬੀ, ਬਲਵਿੰਦਰ ਸਿੰਘ ਕਾਲੜਾ ਸਾਰੇ ਸਲਾਹਕਾਰ ਅਤੇ ਕੁਲਵਿੰਦਰ ਸਿੰਘ ਸਲੇਮ ਟਾਬਰੀ ਪ੍ਰੈਸ ਸੱਕਤਰ ਹਾਜ਼ਰ ਸਨ।
No comments
Post a Comment