BREAKING NEWS
latest

728x90

 


468x60

ਸਮਰਾਲਾ ਪੁਲਸ ਤੋਂ ਚੋਰ ਬੇਖੌਫ, ਹੁਣ ਪਿੰਡ ਸਿਹਾਲਾ ਦੇ ਧਾਰਮਿਕ ਅਸਥਾਨ ਦੀ ਗੋਲਕ ਹੀ ਪੁੱਟ ਕੇ ਲੈ ਗਏ


ਸਮਰਾਲਾ ਪੁਲਸ ਤੋਂ ਚੋਰ ਬੇਖੌਫ, ਹੁਣ ਪਿੰਡ ਸਿਹਾਲਾ ਦੇ ਧਾਰਮਿਕ ਅਸਥਾਨ ਦੀ ਗੋਲਕ ਹੀ ਪੁੱਟ ਕੇ ਲੈ ਗਏ

ਲਗਾਤਾਰ ਹੋ ਰਹੀਆਂ ਚੋਰੀਆਂ ਤੋਂ ਲੋਕ ਪ੍ਰੇਸ਼ਾਨ

  ਸਮਰਾਲਾ, 17 ਜੁਲਾਈ (ਭਾਰਦਵਾਜ)- ਇਲਾਕੇ ’ਚ ਲਗਾਤਾਰ ਵਾਪਰ ਰਹੀਆਂ ਚੋਰੀ ਦੀਆਂ ਘਟਨਾਵਾਂ ਨੇ ਪੁਲਸ ਦੀ ਕਾਰਜਗੁਜ਼ਾਰੀ ’ਤੇ ਵੱਡਾ ਸਵਾਲ ਖੜ੍ਹਾ ਕਰ ਦਿੱਤਾ ਹੈ। ਜਿਸ ਤਰ੍ਹਾਂ ਇੱਕ ਤੋਂ ਬਾਅਦ ਦੂਜੀ ਚੋਰੀ ਦੀ ਘਟਨਾ ਵਾਪਰ ਰਹੀ ਹੈ, ਉਸ ਨੇ ਲੋਕਾਂ ਅੰਦਰ ਸੁਰੱਖਿਆ ਨੂੰ ਲੈ ਕੇ ਡਰ ਦਾ ਮਾਹੌਲ ਪੈਦਾ ਕੀਤਾ ਹੋਇਆ ਹੈ। ਇਲਾਕੇ ਵਿੱਚ ਸਰਗਰਮ ਚੋਰਾਂ ਵੱਲੋਂ ਦੇਰ ਰਾਤ ਨੇੜਲੇ ਪਿੰਡ ਸਿਹਾਲਾ ਦੇ ਧਾਰਮਿਕ ਅਸਥਾਨ ਗੂਗਾ ਮੈੜੀ ਨੂੰ ਨਿਸ਼ਾਨਾਂ ਬਣਾਉਂਦੇ ਹੋਏ ਉੱਥੇ ਦੀ ਭਾਰੀ ਭਰਕਮ ਗੋਲਕ ਹੀ ਪੁੱਟ ਕੇ ਲੈ ਗਏ। ਇਸ ਗੋਲਕ ਵਿਚ 10-15 ਕਿਲੋਂ ਵਜਨ ਦੇ ਕਰੰਸੀ ਸਿੱਕੇ ਅਤੇ ਹਜ਼ਾਰਾਂ ਰੁਪਏ ਦੀ ਸ਼ਰਧਾਲੂਆਂ ਵੱਲੋਂ ਚੜ੍ਹਾਈ ਗਈ ਨਗਦੀ ਸੀ। ਹਾਲੇ ਦੋ ਦਿਨ ਪਹਿਲਾ ਹੀ ਬਿਲਕੁਲ ਨਾਲ ਲੱਗਦੇ ਪਿੰਡ ਕੋਟਲਾ ਵਿਖੇ ਵੀ ਰਾਤ ਦੇ ਸਮੇਂ ਚੋਰਾਂ ਵੱਲੋਂ ਇੱਕ ਸੈਂਨਟਰੀ ਦੀ ਦੁਕਾਨ ਅੰਦਰੋਂ ਕਈ ਸਮਰਸੀਬਲ ਮੋਟਰਾਂ, ਸੈਂਨਟਰੀ ਸਾਮਾਨ, ਐੱਲ.ਸੀ.ਡੀ. ਅਤੇ ਗੱਲੇ ਵਿਚ ਪਈ ਕਰੀਬ 20 ਹਜ਼ਾਰ ਰੁਪਏ ਦੀ ਨਗਦੀ ਚੋਰੀ ਕਰਨ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ। 

   ਪਿੰਡ ਸਿਹਾਲਾ ਦੀ ਮਹਿਲਾ ਸਰਪੰਚ ਦੇ ਸਪੁੱਤਰ ਨੀਰਜ ਕੁਮਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਦੇ ਪਿੰਡ ਦੇ ਗੂਗਾ ਮਾੜੀ ਅਸਥਾਨ ਦੀ ਪੂਰੇ ਇਲਾਕੇ ਵਿੱਚ ਬਹੁਤ ਮਾਨਤਾ ਹੈ ਅਤੇ ਇੱਥੇ ਵੱਡੀ ਗਿਣਤੀ ’ਚ ਸ਼ਰਧਾਲੂ ਮੱਥਾ ਟੇਕਣ ਲਈ ਆਉਂਦੇ ਹਨ। ਉਨ੍ਹਾਂ ਘਟਨਾ ਦੇ ਵੇਰਵੇ ਦਿੰਦੇ ਹੋਏ ਆਖਿਆ ਕਿ, ਇੱਥੇ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਤੋਂ ਸਾਫ ਪਤਾ ਚਲਦਾ ਹੈ, ਕਿ ਰਾਤ ਕਰੀਬ ਡੇਢ  ਵਜੇ ਦੋ ਚੋਰ ਆਏ ਅਤੇ ਆਉਂਦੇ ਹੀ ਉਨ੍ਹਾਂ ਨੇ ਪਹਿਲਾ ਲੱਗੇ ਹੋਏ ਕੈਮਰੇ ਘੁੰਮਾ ਦਿੱਤੇ। ਉਸ ਤੋਂ ਬਾਅਦ ਇਸ ਅਸਥਾਨ ਦੀ ਗੋਲਕ ਜਿਸ ਦਾ ਆਪਣਾ ਵਜਨ ਹੀ 40 ਕਿੱਲੋਂ ਦੇ ਕਰੀਬ ਹੈ, ਨੂੰ ਇਹ ਚੋਰ ਬੜੀ ਆਸਾਨੀ ਨਾਲ ਪੁੱਟ ਕੇ ਲੈ ਗਏ। ਇਸ ਗੋਲਕ ਵਿਚ ਸ਼ਰਧਾਲੂਆਂ ਵੱਲੋਂ ਚੜਾਵੇ ਦੇ ਰੂਪ ’ਚ ਚੜ੍ਹਾਈ ਗਈ 10-15 ਹਜਾਰ ਦੀ ਭਾਨ ਅਤੇ ਹਜ਼ਾਰਾਂ ਰੁਪਏ ਦੀ ਨਗਦੀ ਮੌਜੂਦ ਸੀ। ਉਨ੍ਹਾਂ ਦੱਸਿਆ ਕਿ ਪਿਛਲੇ ਨੌਮੀ ਮੇਲੇ ’ਤੇ ਵੀ ਗੋਲਕ 'ਚ ਕਾਫੀ ਚੜ੍ਹਾਵਾ ਚੜ੍ਹਿਆ ਸੀ ਅਤੇ ਹਾਲੇ ਤੱਕ ਇਸ ਗੋਲਕ ਨੂੰ ਖੋਲ੍ਹਿਆ ਨਹੀਂ ਗਿਆ ਸੀ।

    ਜਿਕਰਯੋਗ ਹੈ ਕਿ ਦੋ ਦਿਨ ਪਹਿਲਾਂ ਹੀ ਚੋਰਾਂ ਵੱਲੋਂ ਬਿਲਕੁਲ ਨਾਲ ਲੱਗਦੇ ਪਿੰਡ ਕੋਟਲਾ ਵਿਖੇ ਵੀ ਇੱਕ ਸੈਂਨਟਰੀ ਦੁਕਾਨ ਨੂੰ ਪਾੜ ਲਾਉਂਦੇ ਹੋਏ ਉੱਥੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਦੁਕਾਨ ਮਾਲਕ ਨੇ ਦੱਸਿਆ ਕਿ ਚੋਰ ਕਰੀਬ 1 ਲੱਖ ਰੁਪਏ ਦੇ ਕਰੀਬ ਉਸ ਦਾ ਨੁਕਸਾਨ ਕਰ ਗਏ ਹਨ।

   ਨੀਰਜ ਸਿਹਾਲਾ ਨੇ ਦੱਸਿਆ ਕਿ, ਅੱਜ ਸਵੇਰੇ ਜਦੋਂ ਇਸ ਅਸਥਾਨ ਦੇ ਸੇਵਾਦਾਰ ਵੱਲੋਂ ਕੈਮਰੇ ਵੇਖੇ ਗਏ ਤਾਂ ਇਸ ਸਾਰੀ ਘਟਨਾਂ ਦਾ ਪਤਾ ਲੱਗਿਆ ਅਤੇ ਤੁਰੰਤ ਪੁਲਸ ਨੂੰ ਸੂਚਨਾ ਦਿੱਤੀ ਗਈ।

  ਪਿੰਡ ਦੇ ਨੰਬੜਦਾਰ ਜਗਪਾਲ ਸਿੰਘ ਨੇ ਦੱਸਿਆ ਕਿ, ਉਨ੍ਹਾਂ ਦੇ ਪਿੰਡ ਦੇ ਇਸ ਧਾਰਮਿਕ ਸਥਾਨ ਨੂੰ ਚੋਰਾਂ ਵੱਲੋਂ ਨਿਸ਼ਾਨਾ ਬਣਾਏ ਜਾਣ ਨਾਲ ਪੂਰਾ ਪਿੰਡ ਹੀ ਗੁੱਸੇ ਵਿੱਚ ਹੈ। ਉਨ੍ਹਾਂ ਦੱਸਿਆ ਕਿ ਇਹ ਨਸ਼ੇੜੀ ਕਿਸਮ ਦੇ ਲੋਕਾਂ ਵੱਲੋਂ ਕੀਤੀ ਗਈ ਘਟਨਾ ਜਾਪਦੀ ਹੈ ਅਤੇ ਸੀ.ਸੀ.ਟੀ.ਵੀ. ਫੂਟੇਜ ਦੇ ਆਧਾਰ ’ਤੇ ਚੋਰਾਂ ਦੀ ਭਾਲ ਪੁਲਸ ਤਾਂ ਕਰੇਗੀ ਹੀ, ਪੰਤੂ ਪਿੰਡ ਵਾਸੀ ਆਪਣੇ ਪੱਧਰ ’ਤੇ ਵੀ ਇਨ੍ਹਾਂ ਚੋਰਾਂ ਦੀ ਪੈੜ ਨੱਪਣ ਲਈ ਜੁਟ ਚੁੱਕੇ ਹਨ। 

  ਓਧਰ ਸਥਾਨਕ ਐੱਸ.ਐੱਚ.ਓ. ਨਿਤੀਸ਼ ਚੌਧਰੀ ਨੇ ਦੱਸਿਆ ਕਿ, ਘਟਨਾ ਦੀ ਜਾਣਕਾਰੀ ਮਿਲਣ ’ਤੇ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਛਾਣਬੀਣ ਕਰਦੇ ਹੋਏ ਗੂਗਾ ਮੈੜੀ ਤੋਂ ਪੁੱਟੀ ਗਈ ਖਾਲੀ ਗੋਲਕ ਨੂੰ ਲਾਗਲੇ ਪਿੰਡ ਖੀਰਨੀਆਂ ਦੇ ਸੂਏ ਕੋਲੋਂ ਬਰਾਮਦ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਦੋ ਦਿਨ ਪਹਿਲਾਂ ਕੋਟਾਲਾ ਪਿੰਡ ਦੀ ਸੈਂਨਟਰੀ ਦੁਕਾਨ ’ਚ ਹੋਈ ਚੋਰੀ ਦੇ ਸੰਬੰਧ ਵਿੱਚ ਵੀ ਪੁਲਸ ਵੱਲੋਂ ਮਾਮਲਾ ਦਰਜ਼ ਕੀਤਾ ਗਿਆ ਹੈ।

NEXT »

Facebook Comments APPID