‘ਆਪ’ ਸਰਕਾਰ ਤੋਂ ਪਹਿਲਾਂ ਅਕਾਲੀ, ਭਾਜਪਾ ਸਰਕਾਰ ਨੇ ਵੀ ਮਹਿਕਮੇ ਦੀਆਂ ਜ਼ਮੀਨਾਂ ਵੇਚਣ ਦੀ ਬਣਾਈ ਸੀ ਵਿਉਂਤਬੰਦੀ : ਰਛਪਾਲ ਸਿੰਘ ਪਾਲੀ
ਲੁਧਿਆਣਾ, 18 ਸਤੰਬਰ (ਹਰਸ਼ਦੀਪ ਸਿੰਘ ਮਹਿਦੂਦਾਂ, ਸੁਰਿੰਦਰ ਸ਼ਿੰਦਾ) ਪਾਵਰਕਾਮ ਦੀਆਂ ਪ੍ਰਮੁੱਖ ਜਥੇਬੰਦੀਆਂ ਵੱਲੋਂ ਸਰਾਭਾ ਨਗਰ ਵਿਖੇ ਵਿਸ਼ੇਸ਼ ਮੀਟਿੰਗ ਕੀਤੀ ਗਈ। ਜਿਸ ਬਾਰੇ ਪ੍ਰੈਸ ਨੋਟ ਜਾਰੀ ਕਰਦਿਆਂ ਜਾਣਕਾਰੀ ਦਿੱਤੀ ਗਈ ਕਿ ਇਸ ਮੀਟਿੰਗ ਵਿੱਚ ਸਾਰੀਆਂ ਜਥੇਬੰਦੀਆਂ ਦੇ ਆਗੂਆਂ ਵੱਲੋਂ ਪੀ ਐਸ ਪੀ ਸੀ ਐਲ, ਪੀ ਐਸ ਟੀ ਸੀ ਐਲ ਅਦਾਰਿਆਂ ਅਧੀਨ ਜਰੂਰੀ ਮੁੱਦਿਆਂ ਉੱਤੇ ਵਿਚਾਰ ਵਟਾਂਦਰਾ ਕੀਤਾ ਗਿਆ ਹੈ। ਮੀਟਿੰਗ ਵਿੱਚ ਸਭ ਤੋਂ ਅਹਿਮ ਮੁੱਦਾ ਚਰਚਾ ਵਿੱਚ ਰਿਹਾ ਜਿਸਦਾ ਭਰੋਸੇਮੰਦ ਸੂਤਰਾਂ ਤੋਂ ਪਤਾ ਲੱਗਿਆ ਕਿ ਸਰਕਾਰ ਅਤੇ ਪ੍ਰੰਬਧਕਾਂ ਵੱਲੋਂ ਪੰਜਾਬ ਦੇ ਮੁੱਖ ਸ਼ਹਿਰ ਜਿਵੇਂ ਕਿ ਲੁਧਿਆਣਾ, ਜਲੰਧਰ, ਅੰਮ੍ਰਿਤਸਰ, ਮੋਹਾਲੀ ਆਦਿ ਵਿੱਚ ਪਈਆਂ ਪੀਐਸਪੀਸੀਐਲ ਪੀਐਸਟੀਸੀਐਲ ਦੀਆਂ ਪ੍ਰਮੁੱਖ ਜਮੀਨਾਂ ਜੋ ਕਿ ਮਹਿਕਮੇ ਦਾ ਐਸੱਟ ਹਨ ਅਤੇ ਜਿੱਥੇ ਮਹਿਕਮੇ ਦੇੇ ਬਿਜਲੀ ਘਰ, ਦਫਤਰ ਅਤੇ ਸਟੋਰ ਸਥਿਤ ਹਨ ਜਾਂ ਉਹ ਪ੍ਰਮੱੁਖ ਜਮੀਨਾਂ ਜੋ ਕਿ ਖਾਲ੍ਹੀ ਹਨ ਜਿਸਦੀ ਵਰਤੋਂ ਭਵਿਖ ਵਿੱਚ ਮਹਿਕਮੇ ਦੀ ਤਰੱਕੀ ਕਰਨ ਹਿੱਤ ਕੀਤੀ ਜਾ ਸਕਦੀ ਹੈ ਅਤੇ ਜੋ ਇਸ ਅਦਾਰੇ ਦੀ ਸੰਪਤੀਆਂ ਐਸੱਟ ਹਨ, ਨੂੰ ਵੇਚਣ ਜਾਂ ਲੀਜ਼ ‘ਤੇ ਦੇਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ਜਿਸ ਨਾਲ ਮਹਿਕਮੇ ਦੀ ਹੋਂਦ ਖਤਰੇ ਵਿੱਚ ਆ ਸਕਦੀ ਹੈ। ਇਸ ਤੋਂ ਇਲਾਵਾ ਲੁਧਿਆਣਾ ਦੇ ਸਰਾਭਾ ਨਗਰ ਵਿਖੇ ਸਥਿਤ ਪੀਐਸਪੀਸੀਐਲ ਦੀ ਪਾਵਰ ਕਲੋਨੀ ਨੰਬਰ 1 ਵਿੱਚ ਮੌਜੂਦਾ ਪੀਐਸਪੀਸੀਐਲ ਦੇ ਗੈਸਟ ਹਾਊਸ ਨੂੰ ਰੈਨੂਵੇਸ਼ਨ ਉਪਰੰਤ ਸਰਕਾਰ ਵੱਲੋਂ ਨਿਜੀ ਹਿੱਤਾਂ ਲਈ ਵਰਤੇ ਜਾਣ ਦੀਆਂ ਵਿਊਤਾਂ ਦੀ ਨਿਖੇਦੀ ਕੀਤੀ ਗਈ ਹੈ। ਸੂਬੇ ਦੇ ਬਾਹਰ ਤੋਂ ਸੰਚਾਲਿਤ ਟੀਮ ਵੱਲੋਂ ਮਹਿਕਮੇ ਦੀ ਤਰੱਕੀ ਅਤੇ ਬਿਨ੍ਹਾਂ ਪ੍ਰਭਾਵਿਤ ਬਿਜਲੀ ਸਪਲਾਈ ਦੇਣ ਦੀ ਸਕੀਮ ਦੀ ਆੜ ਵਿੱਚ ਪੀਐਸਪੀਸੀਐਲ ਦੇ ਕੇਂਦਰੀ ਜੋਨ, ਲੁਧਿਆਣਾ ਦਫਤਰ ਦੇ ਅਹਾਤੇ ਵਿਖੇ ਨਾਨ ਟੈਕਨੀਕਲ ਵਿਅਕਤੀ ਜਿਸ ਨੂੰ ਪਾਵਰ ਸੈਕਟਰ ਦਾ ਕੁਝ ਵੀ ਇਲਮ ਨਹੀਂ ਹੈ, ਨੂੰ ਮਹਿਕਮੇ ਦੇ ਅਫਸਰਾਂ ਉੱਪਰ ਬਿਠਾ ਦਿੱਤਾ ਗਿਆ ਹੈ ਤਾਂ ਜੋ ਸਾਰੇ ਦਸਤਾਵੇਜ ਇਕੱਠੇ ਕਰਕੇ ਸਰਕਾਰ ਨੂੰ ਭੇਜੇ ਜਾ ਸਕਣ, ਤਾਂ ਜੋ ਸਰਕਾਰ ਪ੍ਰਬੰਧਕਾਂ ਵੱਲੋਂ ਆਪਣੀ ਮਨਮਾਣੀ ਕੀਤੀ ਜਾ ਸਕੇੇ। ਇਸ ਤੋਂ ਇਲਾਵਾ ਮੀਟਿੰਗ ਵਿੱਚ ਸਟਾਫ ਦੀ ਘਾਟ ਕਾਰਨ ਮਹਿਕਮੇ ਦੇ ਕਰਮਚਾਰੀਆਂ, ਅਧਿਕਾਰੀਆਂ ਵੱਲੋਂ ਜਨਤਕ ਸੇਵਾਵਾਂ ਸਮੇਂ ਸਿਰ ਨੇਪਰੇ ਚਾੜਨ ਵਿੱਚ ਆ ਰਹੀਆਂ ਅਣਗਿਣਤ ਦਿੱਕਤਾਂ ਸਬੰਧੀ ਵੀ ਵਿਚਾਰ ਵਟਾਂਦਰਾ ਕੀਤਾ ਗਿਆ ਜਿਸ ਸਬੰਧੀ ਸਰਕਾਰ ਅਤੇ ਮਹਿਕਮੇ ਦੇ ਪ੍ਰਬੰਧਕਾਂ ਨੂੰ ਲੋੜੀਂਦੇ ਸਟਾਫ ਦੀ ਪੂਰਤੀ ਕਰਨੀ ਚਾਹੀਦੀ ਹੈ ਤਾਂ ਜੋ ਜਨਤਾ ਨੂੰ ਬਿਹਤਰ ਸੁਵਿਧਾਵਾਂ ਦਿੱਤੀਆਂ ਜਾ ਸਕਣ, ਨਾ ਕਿ ਮਹਿਕਮੇ ਦੀਆਂ ਜਮੀਨਾਂ ਨੂੰ ਵੇਚਣ ਉਪਰੰਤ ਮਹਿਕਮੇ ਦੀ ਹੋਂਦ ਨੂੰ ਖਤਮ ਕੀਤਾ ਜਾਵੇ। ਮਿਤੀ 15 09 2025 ਨੂੰ ਹੋਈ ਇਸ ਮੀਟਿੰਗ ਵਿੱਚ ਪੀ ਐਸ ਈ ਬੀ ਇੰਜੀਨੀਅਰਜ਼ ਐਸੋਸੀਏਸ਼ਨ, ਪੀ ਐਸ ਈ ਬੀ ਜੁਆਇੰਟ ਫੋਰਮ ਐਸੋਸੀਏਸ਼ਨ ਆਫ ਜੂਨੀਅਰ ਇੰਜੀਨੀਅਰਜ਼, ਟੈਕਨੀਕਲ ਸਰਵਿਿਸਜ਼ ਯੂਨੀਅਨ (ਰਜਿ. ਨੰਬਰ 49), ਟੈਕਨੀਕਲ ਸਰਵਿਿਸਜ਼ ਯੂਨੀਅਨ (ਸੰਘਰਸ਼ੀ ਫਰੰਟ), ਕੌਂਸਲ ਆਫ ਜੂਨੀਅਰ ਇੰਜੀਨੀਅਰਜ਼, ਮਨਿਸਟੀਰੀਅਲ ਸਰਵਿਿਸਜ਼ ਯੂਨੀਅਨ, ਪੀਐਸਈਬੀ ਇੰਮਪਲਾਈਜ਼ ਫੈਡਰੇਸ਼ਨ ਏਟਕ ਆਦਿ ਦੇ ਆਗੂ ਸ਼ਾਮਿਲ ਸਨ। ਪੀਐਸਪੀਸੀਐਲ, ਪੀਐਸਟੀਸੀਐਲ ਦੀਆਂ ਸਮੂਹ ਹਾਜਰ ਜਥੇਬੰਦੀਆਂ ਦੇ ਆਗੂਆਂ ਵੱਲੋਂ ਸਰਕਾਰ ਅਤੇ ਪ੍ਰਬੰਧਕਾਂ ਨੂੰ ਚੇਤਾਵਾਨੀ ਦਿੱਤੀ ਗਈ ਹੈ ਕਿ ਜੇ ਅਜਿਹਾ ਕੁਝ ਵੀ ਕੀਤਾ ਗਿਆ ਜਿਸ ਨਾਲ ਮਹਿਕਮੇ ਦੀਆਂ ਜਾਇਦਾਦਾਂ ਨੂੰ ਕਿਸੇ ਪ੍ਰਕਾਰ ਦਾ ਨੁਕਸਾਨ ਹੁੰਦਾ ਹੈ ਤਾਂ ਪੂਰੇ ਸੂਬੇ ਵਿੱਚ ਸਮੂਹ ਜਥੇਬੰਦੀਆਂ ਵੱਲੋਂ ਬਿਨ੍ਹਾਂ ਕਿਸੇ ਨੋਟਿਸ ਤੋਂ ਵਿਰੋਧ ਪ੍ਰਦਰਸ਼ਨ ਪੂਰਨ ਹੜਤਾਲ ਆਰੰਭੀ ਜਾਵੇਗੀ, ਜਿਸਦੀ ਨਿਰੋਲ ਜਿੰਮੇਵਾਰੀ ਸਰਕਾਰ ਅਤੇ ਪ੍ਰਬੰਧਕਾਂ ਦੀ ਹੋਵੇਗੀ। ਇਸ ਮੌਕੇ ਇੰਜ. ਪਰਮਿੰਦਰ ਸਿੰਘ, ਇੰਜ. ਜਗਦੀਤ ਸਿੰਘ ਗਰਚਾ, ਇੰਜ. ਅਮਨਦੀਪ ਸਿੰਘ ਖੰਗੂਰਾ, ਇੰਜ. ਸੰਦੀਪ ਸਿੰਘ ਚਾਹਲ, ਇੰਜੀਨੀਅਰ ਗਗਨਦੀਪ, ਜਗਤਾਰ ਸਿੰਘ, ਗਗਨਦੀਪ ਸਿੰਘ, ਦਲਜੀਤ ਸਿੰਘ, ਰਘਵੀਰ ਸਿੰਘ, ਰਸ਼ਪਾਲ ਸਿੰਘ, ਪਾਰਸ, ਨਰਿੰਦਰ ਕੁਮਾਰ, ਸਤੀਸ਼ ਕੁਮਾਰ, ਰਜਿੰਦਰ ਸਿੰਘ, ਇੰਜੀਨੀਅਰ ਜਸਵਿੰਦਰ ਸਿੰਘ ਆਦਿ ਆਗੂਆਂ ਨੇ ਸ਼ਮੂਲੀਅਤ ਕੀਤੀ।

No comments
Post a Comment