BREAKING NEWS
latest

728x90

 


468x60

ਵਿਧਾਇਕ ਦਲਜੀਤ ਸਿੰਘ ਗਰੇਵਾਲ ਨੂੰ ਸਦਮਾ ਪਿਤਾ ਦਾ ਹੋਇਆ ਦੇਹਾਂਤ



ਅੰਤਿਮ ਸਸਕਾਰ 23 ਨਵੰਬਰ ਐਤਵਾਰ 11 ਵਜੇ ਸ਼ਮਸ਼ਾਨ ਘਾਟ ਗਊਸ਼ਾਲਾ ਵਿਖੇ ਕੀਤਾ ਜਾਵੇਗਾ 

  ਲੁਧਿਆਣਾ 22 ਨਵੰਬਰ (ਕੰਬੋਜ, ਸੁਰਿੰਦਰ ਸ਼ਿੰਦਾ) ਵਿਧਾਨ ਸਭਾ ਹਲਕਾ ਪੂਰਵੀ ਤੋਂ ਵਿਧਾਇਕ ਦਲਜੀਤ ਸਿੰਘ ਗਰੇਵਾਲ ਭੋਲਾ ਨੂੰ ਅੱਜ ਉਸ ਵੇਲੇ ਸਦਮਾ ਲੱਗਾ ਜਦੋਂ ਉਹਨਾਂ ਦੇ ਪਿਤਾ ਸਰਦਾਰ ਬਲਬੀਰ ਸਿੰਘ ਗਰੇਵਾਲ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖਦੇ ਹੋਏ ਗੁਰੂ ਚਰਨਾਂ ਵਿੱਚ ਜਾ ਬਿਰਾਜੇ। ਸਵ: ਸ੍ਰ ਬਲਵੀਰ ਸਿੰਘ ਜੀ ਦਾ ਅੰਤਿਮ ਸਸਕਾਰ ਮਿਤੀ 23 ਨਵੰਬਰ ਦਿਨ ਐਤਵਾਰ ਨੂੰ ਨੇੜੇ ਗਊਸ਼ਾਲਾ ਸ਼ਮਸ਼ਾਨ ਘਾਟ ਡਿਵੀਜ਼ਨ ਨੰਬਰ ਤਿੰਨ ਲੁਧਿਆਣਾ ਵਿਖੇ ਕੀਤਾ ਜਾਵੇਗਾ। ਇਸ ਦੁੱਖ ਦੀ ਘੜੀ ਚ ਵਿਧਾਇਕ ਗਰੇਵਾਲ ਅਤੇ ਉਨਾਂ ਦੇ ਪਰਿਵਾਰ ਨਾਲ ਸ਼ਹਿਰ ਦੀਆਂ ਸਮਾਜ ਸੇਵੀ ਸੰਸਥਾਵਾਂ, ਧਾਰਮਿਕ ਅਤੇ ਰਾਜਨੀਤਿਕ ਪਾਰਟੀਆਂ ਤੋਂ ਇਲਾਵਾ ਸਮੂਹ ਸ਼ਹਿਰ ਵਾਸੀਆਂ ਵੱਲੋਂ ਦੁੱਖ ਸਾਂਝਾ ਕੀਤਾ ਗਿਆ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਦੀ ਅਰਦਾਸ ਕੀਤੀ ਗਈ। ਪਰਿਵਾਰਿਕ ਮੈਂਬਰ ਕੁਲਵਿੰਦਰ ਗਰੇਵਾਲ, ਰਮਨ ਗਰੇਵਾਲ, ਲਕਸ਼ਦੀਪ ਗਰੇਵਾਲ, ਰੋਕੀ ਚੀਮਾ, ਤਾਜਿੰਦਰ ਗਿੱਲ, ਕੌਂਸਲਰ ਸੁਖਮੇਲ ਗਰੇਵਾਲ, ਰਾਜ ਗਰੇਵਾਲ, ਗੁਰਮੇਲ ਗਰੇਵਾਲ, ਜਗਜੀਤ ਗਰੇਵਾਲ, ਮੰਨਾ ਗਰੇਵਾਲ, ਗਗਨ ਗਰੇਵਾਲ ਨਾਲ ਮੰਤਰੀਆਂ, ਵਿਧਾਇਕਾਂ, ਆਮ ਆਦਮੀ ਪਾਰਟੀ ਦੇ ਕੌਂਸਲਰਾਂ ਅਤੇ ਆਗੂਆਂ ਤੋਂ ਇਲਾਵਾ ਸ਼ਹਿਰ ਵਾਸੀਆਂ ਵੱਲੋਂ ਦੁੱਖ ਸਾਂਝਾ ਕੀਤਾ ਗਿਆ।

  ਅਦਾਰਾ ਦੇਸ਼ ਦੁਨੀਆਂ ਵੱਲੋਂ ਮੈਨੇਜਿੰਗ ਡਾਇਰੈਕਟਰ ਗੁਰਿੰਦਰ ਕੌਰ ਮਹਿਦੂਦਾਂ, ਸਾਬਕਾ ਮੁੱਖ ਸੰਪਾਦਕ ਗੁਰਪ੍ਰੀਤ ਸਿੰਘ ਮਹਿਦੂਦਾਂ, ਸਹਿ ਸੰਪਾਦਕ ਹਰਸ਼ਦੀਪ ਸਿੰਘ ਮਹਿਦੂਦਾਂ ਅਤੇ ਸਮੂਹ ਸਟਾਫ  ਵੱਲੋਂ ਵੀ ਇਸ ਦੁੱਖ ਦੀ ਘੜੀ 'ਚ ਗਰੇਵਾਲ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਗਿਆ। ਵਾਹਿਗੁਰੂ ਅੱਗੇ ਵਿਛੜੀ ਰੂਹ ਦੀ ਆਤਮਿਕ ਸ਼ਾਂਤੀ ਦੀ ਅਰਦਾਸ ਕਰਦਿਆਂ ਪਰਿਵਾਰ ਨੂੰ ਭਾਣਾ ਮੰਨਣ ਦਾ ਬੱਲ ਬਖਸ਼ਣ ਦੀ ਅਰਦਾਸ ਵੀ ਕੀਤੀ ਗਈ। 

« PREV
NEXT »

Facebook Comments APPID