ਪਹਿਲੇ ਧਰਨੇ ਦਾ ਨਤੀਜਾ ਰਿਹਾ ਪਾਜ਼ਿਟਿਵ, ਹੋਈ ਮੀਟਿੰਗ, 15 ਦਿਨਾਂ ਚ ਪੈਨਲ ਬਣਾ ਕੇ ਨਿਯੁਕਤੀ ਪੱਤਰ ਮਿਲਣ ਦਾ ਮਿਲਿਆ ਭਰੋਸਾ
ਪਟਿਆਲਾ 19 ਨਵੰਬਰ (ਗੁਰਿੰਦਰ ਕੌਰ ਮਹਿਦੂਦਾਂ, ਸੋਨੀ ਭੜੋ) ਏ ਐਸ ਐਸ ਏ, ਈ ਜੀ-2 ਅਤੇ ਜੇ ਪੀ ਏ ਯੂਨੀਅਨ ਦੇ ਬੇਰੁਜਗਾਰ ਉਮੀਦਵਾਰਾਂ ਵੱਲੋਂ ਨਿਯੁਕਤੀ ਪੱਤਰ ਨਾ ਦੇਣ ਦੇ ਰੋਸ 'ਚ ਅੱਜ ਬਿਜਲੀ ਨਿਗਮ ਅਤੇ ਸਰਕਾਰ ਖਿਲਾਫ ਪਟਿਆਲਾ ਮੁੱਖ ਦਫਤਰ ਅੱਗੇ ਜ਼ਬਰਦਸਤ ਸੂਬਾ ਪੱਧਰੀ ਧਰਨਾ ਦਿੱਤਾ ਗਿਆ। ਜਿਸਦਾ ਪ੍ਰਭਾਵ ਇਹ ਗਿਆ ਕਿ ਧਰਨਾਕਾਰੀਆਂ ਨਾਲ ਜਿੱਥੇ ਮੁੱਖ ਇੰਜੀਨਿਅਰ ਐੱਚ ਆਰ ਡੀ ਸ਼੍ਰੀ ਗਗਨ ਕੋਕ੍ਰਿਆ ਨੇ ਮੀਟਿੰਗ ਕੀਤੀ ਉਥੇ ਹੀ ਉਸੇ ਮੀਟਿੰਗ ਚ ਧਰਨਾਕਾਰੀਆਂ ਨੂੰ 15 ਦਿਨਾਂ ਚ ਫੈਸਲਾ ਲੈਂਦਿਆਂ ਨਿਯੁਕਤੀ ਪੱਤਰ ਜਾਰੀ ਕਰ ਦਿੱਤੇ ਜਾਣਗੇ। ਜਿਸ ਬਾਰੇ ਜਾਣਕਾਰੀ ਦਿੰਦਿਆਂ ਪ੍ਰਧਾਨ ਅਮਰਜੋਤ ਸਿੰਘ ਨੇ ਦੱਸਿਆ ਕਿ ਮੀਟਿੰਗ ਦੌਰਾਨ ਮੁੱਖ ਇੰਜੀਨਿਅਰ ਐੱਚ ਆਰ ਡੀ ਸ਼੍ਰੀ ਗਗਨ ਕੋਕ੍ਰਿਆ ਨੇ ਅੱਜ ਦੀ ਮੀਟਿੰਗ ਵਿੱਚ ਜ਼ੋ ਭਰੋਸਾ ਦਿੱਤਾ ਗਿਆ ਹੈ ਜੇਕਰ ਉਸ ਨੂੰ ਅਮਲੀ ਜਾਮਾ ਪਹਿਨਾ ਕੇ ਸਾਡੇ ਨਿਯੁਕਤੀ ਪੱਤਰ ਜਾਰੀ ਨਾ ਕੀਤਾ ਗਿਆ ਤਾਂ ਸਾਡੇ ਵੱਲੋਂ ਅੱਜ ਮੁਲਤਵੀ ਕੀਤਾ ਗਿਆ ਧਰਨਾ ਮੁੜ ਲਗਾ ਦਿੱਤਾ ਜਾਵੇਗਾ। ਨਿਯੁਕਤੀ ਪੱਤਰ ਨਾ ਮਿਲਣ ਕਾਰਨ ਸਾਡੇ ਸਾਥੀਆਂ ਚ ਬਹੁਤ ਨਿਰਾਸ਼ਾ ਹੈ ਅਤੇ ਉਹ ਪ੍ਰੇਸ਼ਾਨੀ ਚ ਤਿੱਖਾ ਸੰਘਰਸ਼ ਵਿੱਢਣ ਤੋਂ ਗੁਰੇਜ ਨਹੀਂ ਕਰਨਗੇ। ਹੋਰਨਾਂ ਆਗੂਆਂ ਨੇ ਦੱਸਿਆ ਕਿ ਪੀ.ਐਸ.ਪੀ.ਸੀ.ਐਲ ਵੱਲੋਂ ਏ ਐਸ ਐਸ ਏ, ਈ ਜੀ-2 ਅਤੇ ਜੇ ਪੀ ਏ ਅਸਾਮੀਆਂ ਦੀ ਸਿੱਧੀ ਭਰਤੀ ਸੀ ਆਰ ਏ 305/24 ਅਤੇ 306/24 ਤਹਿਤ ਮਾਰਚ 2024 ਵਿੱਚ ਪ੍ਰਕਾਸ਼ਿਤ ਕੀਤੀ ਗਈ ਸੀ। ਇਹਨਾ ਅਸਾਮੀਆਂ ਦਾ ਪੇਪਰ ਲਗਭਗ 1 ਸਾਲ ਬਾਅਦ 11,12 ਅਤੇ 13 ਜੂਨ 2025 ਨੂੰ ਲਿਆ ਗਿਆ ਸੀ। ਮਹਿਕਮੇ ਵੱਲੋਂ ਇਹਨਾ ਅਸਾਮੀਆਂ ਦਾ ਨਤੀਜਾ ਜਾਰੀ ਕਰਕੇ ਦਸਤਾਵੇਜ ਚੈਕਿੰਗ ਵੀ ਕਰਵਾ ਲਈ ਗਈ ਹੈ ਅਤੇ ਦਸਤਾਵੇਜ ਚੈਕਿੰਗ ਹੋਈ ਨੂੰ ਅੱਜ 2 ਮਹੀਨਿਆ ਤੋਂ ਵੱਧ ਦਾ ਸਮਾਂ ਹੋ ਚੁੱਕਿਆ ਹੈ ਪਰ ਮਹਿਕਮੇ ਵੱਲੋਂ ਇਹਨਾ ਅਸਾਮੀਆਂ ਦੀ ਜੋਆਇਨਿੰਗ ਦੀ ਅਜੇ ਤਕ ਕੋਈ ਜਾਣਕਾਰੀ ਉਮੀਦਵਾਰਾਂ ਨਾਲ ਸਾਂਝੀ ਨਹੀਂ ਕੀਤੀ ਗਈ। ਜਦਕਿ ਇਸਤੋਂ ਬਾਅਦ ਨਿਕਲੀਆਂ ਸੀ ਆਰ ਏ ਦੇ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਤੱਕ ਜਾਰੀ ਹੋ ਚੁੱਕੇ ਹਨ। ਉਨ੍ਹਾਂ ਕਿਹਾ ਕਿ ਭਵਿੱਖ ਚ ਕੀਤੇ ਸੰਘਰਸ਼ ਚ ਹੋਏ ਨਫੇ ਨੁਕਸਾਨ ਦੀ ਜਿੰਮੇਵਾਰ ਪੰਜਾਬ ਸਰਕਾਰ ਅਤੇ ਬਿਜਲੀ ਨਿਗਮ ਦੀ ਮੈਨੇਜਮੈਂਟ ਹੋਵੇਗੀ। ਇਸ ਮੌਕੇ ਅਮਰਜੋਤ ਸਿੰਘ (ਪ੍ਰਧਾਨ) 9115650500, ਅਕਸ਼ਪ੍ਰਿਤ ਸਿੰਘ (ਮੀਤ ਪ੍ਰਧਾਨ) 9464457757, ਗੁਰਨਾਮ ਸਿੰਘ (ਸਕੱਤਰ), 89685001241, ਜਗਜੀਤ ਸਿੰਘ (ਮੀਤ ਸਕੱਤਰ) 9781910257 ਅਜੇ ਬਤਰਾ (ਕੈਸ਼ੀਅਰ) 9872920665 ਅਤੇ ਵੱਡੀ ਗਿਣਤੀ ਵਿੱਚ ਧਰਨਾਕਾਰੀ ਹਾਜਰ ਸਨ।



No comments
Post a Comment