ਬਿਜਲੀ ਨਿਗਮ ਅਤੇ ਸਰਕਾਰ ਖਿਲਾਫ 19 ਦੇ ਧਰਨੇ ਦੀਆਂ ਤਿਆਰੀਆਂ ਮੁਕੰਮਲ : ਪ੍ਰਧਾਨ
ਪਟਿਆਲਾ 18 ਨਵੰਬਰ (ਹਰਸ਼ਦੀਪ ਸਿੰਘ ਮਹਿਦੂਦਾਂ, ਸੋਨੀ ਭੜੋ) ਏ ਐਸ ਐਸ ਏ, ਈ ਜੀ-2 ਅਤੇ ਜੇ ਪੀ ਏ ਦੇ ਉਮੀਦਵਾਰਾਂ ਵੱਲੋਂ ਨਿਯੁਕਤੀ ਪੱਤਰ ਨਾ ਦੇਣ ਦੇ ਰੋਸ 'ਚ ਬਿਜਲੀ ਨਿਗਮ ਅਤੇ ਸਰਕਾਰ ਖਿਲਾਫ 19 ਨਵੰਬਰ ਨੂੰ ਮੁੱਖ ਦਫਤਰ ਅੱਗੇ ਜ਼ੋ ਸੂਬਾ ਪੱਧਰੀ ਧਰਨਾ ਦਿੱਤਾ ਜਾਣਾ ਹੈ ਉਸ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਸੂਬਾ ਪ੍ਰਧਾਨ ਅਮਰਜੋਤ ਸਿੰਘ ਨੇ ਦੱਸਿਆ ਕਿ ਉਸ ਦੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਹਨ। ਉਨ੍ਹਾਂ ਦੱਸਿਆ ਕਿ ਸਾਡੇ ਤੋਂ ਬਾਅਦ ਵਿੱਚ ਨਿਕਲੀਆਂ ਸੀ ਆਰ ਆਈ ਦੇ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਜਾਰੀ ਕਰ ਦਿੱਤੇ ਗਏ ਹਨ ਪਰ ਇੱਕ ਹੋਰ ਭਰਤੀ ਨੂੰ ਅੱਗੇ ਰੱਖ ਕੇ ਸਾਨੂੰ ਨਿਯੁਕਤੀ ਪੱਤਰ ਜਾਰੀ ਨਹੀਂ ਕੀਤੇ ਜਾ ਰਹੇ। ਉਨ੍ਹਾਂ ਕਿਹਾ ਕਿ ਬੇਵਜਾਹ ਸਾਡੀ ਭਰਤੀ ਦੇ ਉਮੀਦਵਾਰਾਂ ਨੂੰ ਦਿੱਤੀ ਇਸ ਪ੍ਰੇਸ਼ਾਨੀ ਦੇ ਹੱਲ ਲਈ ਅਸੀਂ ਕਈ ਵਾਰ ਉੱਚ ਅਧਿਕਾਰੀਆਂ ਨੂੰ ਮਿਲ ਚੁੱਕੇ ਹਾਂ ਪਰ ਸਾਡਾ ਮਸਲਾ ਲਟਕਾਏ ਜਾਂ ਦੇ ਰੋਸ ਚ ਸਾਡੀ ਸੀ ਆਰ ਏ ਦੇ ਸਾਰੇ ਉਮੀਦਵਾਰਾਂ ਨੇ 19 ਨਵੰਬਰ ਨੂੰ ਮੁੱਖ ਦਫਤਰ ਪਟਿਆਲਾ ਵਿਖੇ ਧਰਨਾ ਦੇਣ ਦਾ ਪ੍ਰੋਗਰਾਮ ਬਣਾਇਆ ਹੈ ਜਿਸਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਹਨ। ਪ੍ਰਧਾਨ ਅਮਰਜੋਤ ਸਿੰਘ ਨੇ ਬਿਜਲੀ ਨਿਗਮ ਦੀਆਂ ਸਾਰੀਆਂ ਭਰਾਤਰੀ ਜਥੇਬੰਦੀਆਂ ਨੂੰ ਵੀ ਧਰਨੇ ਵਿੱਚ ਸ਼ਮੂਲੀਅਤ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਬਿਜਲੀ ਨਿਗਮ ਦੀਆਂ ਜਥੇਬੰਦੀਆਂ ਦੇ ਸਾਂਝੇ ਧੜੇ ਵੱਲੋਂ ਮੁਲਾਜ਼ਮਾਂ ਦੀਆਂ ਬਹੁਤ ਸਾਰੀਆਂ ਮੰਗਾਂ ਨੂੰ ਜਿਵੇਂ ਪਹਿਲਾਂ ਮਨਵਾਇਆ ਹੈ, ਸਾਡੀ ਬੇਨਤੀ ਹੈ ਕਿ ਸਾਡੀਆਂ ਮੰਗ ਨੂੰ ਵੀ ਮਨਵਾਇਆ ਜਾਵੇ।
ਜਗਜੀਤ ਸਿੰਘ ਅਤੇ ਗੁਰਨਾਮ ਸਿੰਘ ਨੇ ਦੱਸਿਆ ਕਿ ਭਰਤੀ ਪ੍ਰਕਿਰਿਆ ਪੂਰੀ ਹੋਣ ਦੇ ਬਾਵਯੂਦ ਵੀ ਨਿਯੁਕਤੀ ਪੱਤਰ ਨਾ ਮਿਲਣ ਤੇ ਏ ਐਸ ਐਸ ਏ, ਈ ਜੀ-2 ਅਤੇ ਜੇ ਪੀ ਏ ਦੇ ਉਮੀਦਵਾਰਾਂ 'ਚ ਰੋਸ ਪੈਦਾ ਹੋ ਗਿਆ। ਇਸ ਰੋਸ ਦੇ ਕਾਰਨਾਂ ਤੇ ਚਾਨਣਾ ਪਾਉਂਦਿਆਂ ਉਨ੍ਹਾਂ ਦੱਸਿਆ ਕਿ ਪੀ.ਐਸ.ਪੀ.ਸੀ.ਐਲ ਵੱਲੋਂ ਏ ਐਸ ਐਸ ਏ, ਈ ਜੀ-2 ਅਤੇ ਜੇ ਪੀ ਏ ਅਸਾਮੀਆਂ ਦੀ ਸਿੱਧੀ ਭਰਤੀ ਸੀ ਆਰ ਏ 305/24 ਅਤੇ 306/24 ਤਹਿਤ ਮਾਰਚ 2024 ਵਿੱਚ ਪ੍ਰਕਾਸ਼ਿਤ ਕੀਤੀ ਗਈ ਸੀ। ਇਹਨਾ ਅਸਾਮੀਆਂ ਦਾ ਪੇਪਰ ਲਗਭਗ 1 ਸਾਲ ਬਾਅਦ 11,12 ਅਤੇ 13 ਜੂਨ 2025 ਨੂੰ ਲਿਆ ਗਿਆ ਸੀ। ਮਹਿਕਮੇ ਵੱਲੋਂ ਇਹਨਾ ਅਸਾਮੀਆਂ ਦਾ ਨਤੀਜਾ ਜਾਰੀ ਕਰਕੇ ਦਸਤਾਵੇਜ ਚੈਕਿੰਗ ਵੀ ਕਰਵਾ ਲਈ ਗਈ ਹੈ ਅਤੇ ਦਸਤਾਵੇਜ ਚੈਕਿੰਗ ਹੋਈ ਨੂੰ ਅੱਜ 2 ਮਹੀਨਿਆ ਤੋਂ ਵੱਧ ਦਾ ਸਮਾਂ ਹੋ ਚੁੱਕਿਆ ਹੈ ਪਰ ਮਹਿਕਮੇ ਵੱਲੋਂ ਇਹਨਾ ਅਸਾਮੀਆਂ ਦੀ ਜੋਆਇਨਿੰਗ ਦੀ ਅਜੇ ਤਕ ਕੋਈ ਜਾਣਕਾਰੀ ਉਮੀਦਵਾਰਾਂ ਨਾਲ ਸਾਂਝੀ ਨਹੀਂ ਕੀਤੀ ਗਈ। ਅਮਰਜੋਤ ਸਿੰਘ ਨੇ ਦੱਸਿਆ ਕਿ ਇਹਨਾ ਗੱਲਾਂ ਨੂੰ ਮੁੱਖ ਰੱਖਦੇ ਹੋਏ ਇਹਨਾ ਅਸਾਮੀਆਂ ਦੀ ਜੋਆਇਨਿੰਗ ਲਈ ਵਿਦਿਆਰਥੀਆਂ ਵੱਲੋਂ ਮਹਿਕਮੇ ਨਾਲ 3 ਮੀਟਿੰਗਾਂ ਕੀਤੀਆਂ ਗਈਆਂ। ਪਹਿਲੀ ਮੀਟਿੰਗ 31 ਅਕਤੂਬਰ 2025 ਨੂੰ ਹੋਈ। ਦੂਜੀ ਅਤੇ ਤੀਜੀ ਮੀਟਿੰਗ 3 ਅਤੇ 10 ਨਵੰਬਰ 2025 ਨੂੰ ਹੋਈ। ਇਹ ਤਿੰਨੋਂ ਮੀਟਿੰਗਾਂ 'ਚ ਮਹਿਕਮੇ ਵੱਲੋਂ ਜੁਆਇਨਿੰਗ ਲਈ ਕੋਈ ਸਹਿਮਤੀ ਨਹੀਂ ਜਿਤਾਈ ਗਈ। ਇਹ ਤਿੰਨੋਂ ਮੀਟਿੰਗਾਂ ਬੇਸਿੱਟਾ ਸਾਬਿਤ ਹੋਈਆਂ। ਉਨ੍ਹਾ ਦੱਸਿਆ ਕਿ ਮਹਿਕਮੇ ਵੱਲੋਂ ਸੀ ਆਰ ਏ 303/24 ਤਹਿਤ ਨਿਕਲੀਆਂ ਜੇਈ ਦੀਆਂ ਅਸਾਮੀਆਂ 'ਤੇ ਚੱਲ ਰਹੇ ਕੇਸ ਨੰਬਰ 7405/2023 ਦਾ ਹਵਾਲਾ ਦਿੰਦਿਆ ਕਿਹਾ ਕਿ ਜਦੋਂ ਤੱਕ ਕੋਰਟ ਵਿੱਚ ਇਹ ਕੇਸ ਖਤਮ ਨਹੀਂ ਹੁੰਦਾ ਉਦੋਂ ਤੱਕ ਸੀ ਆਰ ਏ 305/24 ਅਤੇ 306/24 ਦੀ ਜੁਆਇਨਿੰਗ ਨਹੀਂ ਦਿੱਤੀ ਜਾਵੇਗੀ ਜਦਕਿ ਜੇਈ ਦਾ ਸੀ ਆਰ ਏ ਇੱਕ ਵੱਖਰਾ ਨੋਟੀਫਿਕੇਸ਼ਨ ਹੈ ਜਿਸ ਦਾ ਇਹਨਾ ਅਸਾਮੀਆਂ ਨਾਲ ਕੋਈ ਨਾਤਾ ਨਹੀਂ। ਏ ਐਸ ਐਸ ਏ, ਈ ਜੀ-2 ਅਤੇ ਜੇ ਪੀ ਏ ਇੱਕ ਅਲੱਗ ਨੋਟੀਫਿਕੇਸ਼ਨ ਹੈ ਅਤੇ ਇਹਦੇ ਉਪਰ ਕੋਈ ਕੋਰਟ ਕੇਸ ਵੀ ਨਹੀਂ ਚੱਲ ਰਿਹਾ। ਪ੍ਰਧਾਨ ਅਮਰਜੋਤ ਸਿੰਘ ਨੇ ਕਿਹਾ ਕਿ ਇੱਕ ਨੋਟ ਕਰਨ ਯੋਗ ਗੱਲ ਇਹ ਵੀ ਹੈ ਕਿ ਸੀ ਆਰ ਏ 312/25 ਜੋ ਕਿ 2025 ਵਿੱਚ ਪ੍ਰਕਾਸ਼ਿਤ ਕੀਤਾ ਗਿਆ ਸੀ ਇਸ ਵਿੱਚ ਏ ਐਲ ਐਮ ਦੀਆਂ ਅਸਾਮੀਆਂ ਸ਼ਾਮਿਲ ਸਨ ਜਿਸ ਦੀ ਜੁਆਇਨਿੰਗ 7 ਨਵੰਬਰ 2025 ਨੂੰ ਉਸੇ ਸਾਲ ਹੀ ਕਰਵਾ ਲਈ ਗਈ ਹੈ ਅਤੇ ਸਾਡੇ ਸੀ ਆਰ ਏ ਇਸ ਤੋਂ ਇੱਕ ਸਾਲ ਪਹਿਲਾਂ 2024 ਵਿੱਚ ਪ੍ਰਕਾਸ਼ਿਤ ਕੀਤੇ ਗਏ ਸੀ ਅੱਜ ਇਹਨਾ ਨੋਟੀਫਿਕੇਸ਼ਨਾਂ ਨੂੰ ਲਗਭਗ 2 ਸਾਲ ਤੋਂ ਵੱਧ ਸਮਾਂ ਹੋ ਚੁੱਕਿਆ ਹੈ ਪਰ ਮਹਿਕਮੇ ਵੱਲੋਂ ਜੁਆਇਨਿੰਗ ਦੇਣ ਤੋਂ ਸਾਫ ਇਨਕਾਰ ਕਰ ਦਿੱਤਾ ਹੈ। ਜਿਸ ਕਰਕੇ ਉਮੀਦਵਾਰਾਂ ਵਿੱਚ ਭਾਰੀ ਰੋਸ ਹੈ। ਉਨ੍ਹਾਂ ਦੱਸਿਆ ਕਿ ਇਹਨਾ ਸਾਰੀਆਂ ਗੱਲਾਂ ਨੂੰ ਮੁੱਖ ਰੱਖਦੇ ਹੋਏ ਵਿਦਿਆਰਥੀ ਯੂਨੀਅਨ ਵੱਲੋਂ 19 ਨਵੰਬਰ 2025 ਨੂੰ ਪੀ. ਐਸ. ਪੀ. ਸੀ. ਐਲ ਹੈੱਡ ਆਫਿਸ ਦੇ ਮੈਨ ਗੇਟ ਸਾਮ੍ਹਣੇ ਅਣਮਿੱਥੇ ਸਮੇਂ ਲਈ ਪੱਕੇ ਧਰਨੇ ਦਾ ਐਲਾਨ ਕਰ ਦਿੱਤਾ ਹੈ। ਇਹ ਧਰਨਾ ਉਦੋਂ ਤੱਕ ਨਹੀਂ ਚੁੱਕਿਆ ਜਾਵੇਗਾ, ਜਦੋਂ ਤੱਕ ਮਹਿਕਮਾ ਸਾਡੀ ਜੂਆਇਨਿੰਗ ਦਾ ਨੋਟੀਫਿਕੇਸ਼ਨ ਜਾਰੀ ਨਹੀਂ ਕਰਦਾ। ਜੇਕਰ ਸਾਡੇ ਕਿਸੇ ਵੀ ਸਾਥੀ ਦਾ ਕੋਈ ਨੁਕਸਾਨ ਹੁੰਦਾ ਹੈ ਤਾਂ ਉਸਦਾ ਜਿੰਮੇਵਾਰ ਪੀ. ਐਸ. ਪੀ. ਸੀ. ਐਲ ਦੀ ਮੈਨੇਜ਼ਮੈਂਟ ਅਤੇ ਪੰਜਾਬ ਸਰਕਾਰ ਹੋਵੇਗੀ।



No comments
Post a Comment