ਜ਼ਿਲ੍ਹਾ ਪ੍ਰੀਸ਼ਦ ਦੇ ਉਮੀਦਵਾਰ ਬੀਬੀ ਗਿਆਨ ਪ੍ਰੀਤ ਕੌਰ ਗਰੇਵਾਲ ਅਤੇ ਬਲਾਕ ਸੰਮਤੀ ਮੈਂਬਰ ਸਾਬਕਾ ਸਰਪੰਚ ਇੰਦਰਜੀਤ ਸਿੰਘ ਸੋਮਲ ਦੀ ਜਿੱਤ ਲਈ ਵੋਟ ਪਾਉਣ ਦੀ ਕੀਤੀ ਅਪੀਲ
ਸਰਪੰਚ ਗਰੇਵਾਲ ਦੇ ਕੀਤੇ ਕੰਮਾਂ ਨੂੰ ਨਜਰਅੰਦਾਜ ਨਹੀਂ ਕੀਤਾ ਜਾ ਸਕਦਾ ਕੋਈ ਵੀ ਖਾਸੀ ਕਲ੍ਹਾ ਚ ਆ ਕੇ ਦੇਖ ਸਕਦਾ ਮੂੰਹੋਂ ਬੋਲਦੇ ਕੰਮ : ਮੰਤਰੀ ਮੁੰਡੀਆਂ
ਲੁਧਿਆਣਾ 6 ਦਸੰਬਰ (ਹਰਸ਼ਦੀਪ ਸਿੰਘ ਮਹਿਦੂਦਾਂ, ਅਮਨਦੀਪ ਸਿੰਘ ਰਾਮਗੜ੍ਹ) ਹਲਕਾ ਸਾਹਨੇਵਾਲ ਚ ਜਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੀ ਵੱਡੀ ਲੀਡ ਨਾਲ ਜਿੱਤ ਨੂੰ ਯਕੀਨੀ ਬਣਾਉਣ ਲਈ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਖਾਸੀ ਕਲ੍ਹਾ ਚ ਸਮਾਜਸੇਵੀ ਸਰਪੰਚ ਕਰਮਜੀਤ ਸਿੰਘ ਗਰੇਵਾਲ ਦੇ ਗ੍ਰਹਿ ਵਿਖੇ ਜਿਲ੍ਹਾ ਪ੍ਰੀਸ਼ਦ ਦੇ ਉਮੀਦਵਾਰ ਬੀਬੀ ਗਿਆਨ ਪ੍ਰੀਤ ਕੌਰ ਗਰੇਵਾਲ ਅਤੇ ਬਲਾਕ ਸੰਮਤੀ ਮੈਂਬਰ ਸਾਬਕਾ ਸਰਪੰਚ ਇੰਦਰਜੀਤ ਸਿੰਘ ਸੋਮਲ ਦੇ ਹੱਕ ਵਿੱਚ ਭਰਵੀਂ ਮੀਟਿੰਗ ਕੀਤੀ। ਪਿੰਡ ਖਾਸੀ ਕਲ੍ਹਾ ਦੇ ਲੋਕਾਂ ਨੂੰ ਸੰਬੋਧਨ ਕਰਦਿਆਂ ਸ੍ਰ ਮੁੰਡੀਆਂ ਨੇ ਕਿਹਾ ਕਿ ਸਰਪੰਚ ਕਰਮਜੀਤ ਸਿੰਘ ਗਰੇਵਾਲ ਨੇ ਬਿਨ੍ਹਾਂ ਸਰਪੰਚ ਜਾਂ ਕੋਈ ਹੋਰ ਸੰਵਿਧਾਨਿਕ ਅਹੁਦਾ ਹੁੰਦਿਆਂ ਪਿੰਡ ਖਾਸੀ ਕਲ੍ਹਾ ਚ ਨਹੀਂ ਬਲਕਿ ਇਲਾਕੇ ਚ ਅਜਿਹੇ ਕਾਰਜ ਕੀਤੇ ਹਨ ਜਿਨ੍ਹਾਂ ਦੇ ਕੰਮਾਂ ਨੂੰ ਨਜਰਅੰਦਾਜ ਨਹੀਂ ਕੀਤਾ ਜਾ ਸਕਦਾ ਅਤੇ ਕੋਈ ਵੀ ਖਾਸੀ ਕਲ੍ਹਾ 'ਚ ਆ ਕੇ ਤਾਂ ਇਸਦੀ ਮੂੰਹੋਂ ਬੋਲਦੀ ਤਸਵੀਰ ਦੇਖ ਸਕਦਾ ਹੈ। ਸ੍ਰ ਮੁੰਡੀਆਂ ਨੇ ਕਿਹਾ ਕਿ ਜੇਕਰ ਲੋਕ ਸ੍ਰ ਗਰੇਵਾਲ ਦੀ ਧਰਮਪਤਨੀ ਬੀਬੀ ਗਿਆਨ ਪ੍ਰੀਤ ਕੌਰ ਗਰੇਵਾਲ ਅਤੇ ਇੰਦਰਜੀਤ ਸਿੰਘ ਸੋਮਲ ਨੂੰ ਜਿਤਾਉਂਦੇ ਹਨ ਤਾਂ ਅਸੀਂ ਦੋਵੇਂ ਭਰਾ ਮਿਲਕੇ ਚਹੁੰ ਪੱਖੀ ਵਿਕਾਸ ਕਰਾਂਗੇ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਹਲਕੇ ਦੀਆਂ 3 ਜਿਲ੍ਹਾ ਪ੍ਰੀਸ਼ਦਾਂ ਅਤੇ 36 ਬਲਕਿ ਸੰਮਤੀਆ ਜਿਤਾਓ ਵਿਕਾਸ ਕਾਰਜਾਂ ਚ ਕੋਈ ਵੀ ਕਮੀਂ ਬਾਕੀ ਨਹੀਂ ਛੱਡੀ ਜਾਵੇਗੀ। ਸ੍ਰ ਗਰੇਵਾਲ ਨੇ ਕਿਹਾ ਕਿ ਉਨ੍ਹਾ ਨੇ ਪਹਿਲਾਂ ਵੀ ਨਿਸਵਾਰਥ ਸੇਵਾ ਕੀਤੀ ਹੈ ਅਤੇ ਭਵਿੱਖ ਵਿੱਚ ਵੀ ਨਿਰਸਵਾਰਥ ਸੇਵਾ ਕਰਨਗੇ। ਉਨ੍ਹਾਂ ਸੇਵਾ ਕਰਨ ਲਈ ਇੱਕ ਮੌਕਾ ਦੇਣ ਦੀ ਅਪੀਲ ਕਰਦਿਆਂ ਕਿ ਲੋਕ 14 ਦਸੰਬਰ ਨੂੰ ਅਪਣਾ ਇੱਕ ਇੱਕ ਕੀਮਤੀ ਵੋਟ ਚੋਣ ਨਿਸ਼ਾਨ ਝਾੜੂ ਨੂੰ ਦੇ ਕੇ ਸਾਰੇ ਮੈਂਬਰਾਂ ਨੂੰ ਜਿਤਾਉਣ। ਇਸ ਮੌਕੇ ਕੌਂਸਲਰ ਜਸਪਾਲ ਸਿੰਘ ਗਰੇਵਾਲ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜਰ ਸਨ।




No comments
Post a Comment