14 ਦਸੰਬਰ ਨੂੰ ਝਾੜੂ ਦੇ ਨਿਸ਼ਾਨ ਤੇ ਮੋਹਰਾ ਲਗਾਓ : ਹਰਪ੍ਰੀਤ ਕੌਰ ਗਰੇਵਾਲ
ਲੁਧਿਆਣਾ 6 ਦਸੰਬਰ (ਹਰਸ਼ਦੀਪ ਸਿੰਘ ਮਹਿਦੂਦਾਂ, ਅਮਨਦੀਪ ਸਿੰਘ ਰਾਮਗੜ੍ਹ) ਵਿਧਾਨ ਸਭਾ ਹਲਕਾ ਸਾਹਨੇਵਾਲ ਦੇ ਬਲਾਕ ਸੰਮਤੀ ਭੋਲਾਪੁਰ ਜੋਨ ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਬੀਬੀ ਹਰਪ੍ਰੀਤ ਕੌਰ ਗਰੇਵਾਲ ਨੇ ਆਪਣਾ ਚੋਣ ਅਖਾੜਾ ਮਘਾਉਣਾ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਵੱਲੋਂ ਬੀਤੇ ਕੱਲ੍ਹ ਤੋਂ ਲਗਾਤਾਰ ਨੁੱਕੜ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਅੱਜ ਸਵੇਰੇ ਵੀ ਉਸ ਵੱਲੋਂ ਮੁੰਡੀਆਂ ਪਿੰਡ ਟਿੱਬਾ ਵਿਖੇ ਨੁੱਕੜ ਮੀਟਿੰਗ ਕਰਕੇ ਆਪਣੇ ਚੋਣ ਪ੍ਰਚਾਰ ਨੂੰ ਤੇਜ਼ ਕਰਨ ਬਾਰੇ ਵਿਚਾਰ ਚਰਚਾਵਾਂ ਕੀਤੀਆਂ ਅਤੇ ਪਾਰਟੀ ਵਰਕਰਾਂ ਦੀ ਡਿਊਟੀਆਂ ਲਗਾਈਆਂ। ਪੱਤਰਕਾਰਾਂ ਨਾਲ ਗੱਲ ਕਰਦਿਆਂ ਉਨ੍ਹਾਂ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਦਾ ਟਿਕਟ ਦੇਣ ਲਈ ਧੰਨਵਾਦ ਕਰਦਿਆਂ ਕਿਹਾ ਕਿ ਜਿਸ ਵਿਸ਼ਵਾਸ਼ ਨਾਲ ਮੈਨੂੰ ਭੋਲਾਪੁਰ ਬਲਾਕ ਸੰਮਤੀ ਜੋਨ ਤੋਂ ਟਿਕਟ ਦੇ ਕੇ ਨਿਵਾਜਿਆ ਹੈ ਮੈਂ ਉਸ ਉੱਤੇ ਖਰੀ ਉਤਰਨ ਲਈ ਇਹ ਸੀਟ ਵੱਡੀ ਲੀਡ ਨਾਲ ਜਿੱਤ ਕੇ ਮੰਤਰੀ ਮੁੰਡੀਆਂ ਦੀ ਝੋਲੀ ਵਿੱਚ ਪਾਵਾਂਗੀ। ਉਨ੍ਹਾਂ ਲੋਕਾਂ ਨੂੰ ਅਪੀਲ ਕਿ ਹਰ ਪੱਖੋਂ ਹਰ ਵਰਗ ਦੇ ਵਿਕਾਸ ਨੂੰ ਲੈਕੇ ਅੱਗੇ ਵਧ ਰਹੀ ਮੁੱਖ ਮੰਤਰੀ ਸ੍ਰ ਭਗਵੰਤ ਸਿੰਘ ਮਾਨ ਦੀ ਸਰਕਾਰ ਨੂੰ ਏਨ੍ਹਾ ਚੋਣਾਂ ਵਿੱਚ ਵੋਟ ਪਾਕੇ ਮੌਕਾ ਦਿਓ ਜ਼ੋ ਲੋਕਾਂ ਦੀਆਂ ਆਸਾਂ ਉਮੀਦਾਂ ਉੱਤੇ ਖਰੀ ਉੱਤਰ ਰਹੀ ਹੈ। ਇਹ ਸਰਕਾਰ ਬਹੁਤ ਸਾਰੇ ਕਾਰਜ ਕਰ ਚੁੱਕੀ ਹੈ ਅਤੇ ਭਵਿੱਖ ਵਿੱਚ ਵੀ ਵਿਕਾਸ ਕਾਰਜਾਂ 'ਚ ਕੋਈ ਕਸਰ ਬਾਕੀ ਨਹੀਂ ਛੱਡੇਗੀ। ਉਨ੍ਹਾਂ ਕਿਹਾ ਕਿ ਜੇਕਰ ਲੋਕਾਂ ਨੇ ਮੈਨੂੰ ਜਿਤਾ ਕੇ ਭੇਜਿਆ ਤਾਂ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਦੇ ਸਹਿਯੋਗ ਸਦਕਾ ਉਹ ਜਿਆਦਾ ਤੋਂ ਜਿਆਦਾ ਵਿਕਾਸ ਕਰਵਾਏਗੀ। ਇਸ ਮੌਕੇ ਉਨ੍ਹਾਂ ਦੇ ਪਤੀ ਇੰਦਰਪਾਲ ਸਿੰਘ ਗਰੇਵਾਲ ਨੇ ਕਿਹਾ ਕਿ ਹਰਪ੍ਰੀਤ ਕੌਰ ਗਰੇਵਾਲ ਨੇ ਕੋਈ ਸੰਵਿਧਾਨਿਕ ਅਹੁਦਾ ਨਾ ਹੋਣ ਦੇ ਬਾਵਯੂਦ ਲੋਕਾਂ ਦੀ ਪਹਿਲਾਂ ਵੀ ਸੇਵਾ ਕੀਤੀ ਹੈ ਅਤੇ ਭਵਿੱਖ ਵਿੱਚ ਵੀ ਕਰਨਗੇ। ਇਸ ਮੌਕੇ ਸੁਧਾਕਰ ਸਿੰਘ, ਬੱਬੂ ਮੂੰਡੀਆਂ, ਗੁਰਸ਼ਰਨ ਸਿੰਘ, ਸੁਖਦੇਵ ਸਿੰਘ, ਸੁਖਵਿੰਦਰ ਸਿੰਘ ਸੁੱਖੀ ਅਤੇ ਹੋਰ ਹਾਜ਼ਰ ਸਨ।


No comments
Post a Comment