ਭਗਵੰਤ ਮਾਨ ਸਰਕਾਰ ਨੇ ਸਾਰੀਆਂ ਗ੍ਰੰਟੀਆਂ ਪੂਰੀਆਂ ਕੀਤੀਆਂ, ਅਪ੍ਰੈਲ ਮਹੀਨੇ ਤੋਂ 1000 ਦੀ ਬਜਾਏ 1100 ਦੇਕੇ ਪੂਰੀ ਕੀਤੀ ਜਾਵੇਗੀ ਆਖਰੀ ਗ੍ਰੰਟੀ ਵੀ : ਮੁੰਡੀਆਂ
ਭਾਮੀਆਂ ਕਲਾਂ/ ਕੋਹਾੜਾ (ਹਰਸ਼ਦੀਪ ਸਿੰਘ ਮਹਿਦੂਦਾਂ, ਪਰਮਿੰਦਰ ਸਿੰਘ ਜਮਾਲਪੁਰ) ਵਿਧਾਨ ਸਭਾ ਹਲਕਾ ਸਾਹਨੇਵਾਲ ਤੋਂ ਬਲਾਕ ਸੰਮਤੀ ਭਾਮੀਆਂ ਖੁਰਦ ਜੋਨ ਦੇ ਉਮੀਦਵਾਰ ਦਰਸ਼ਨ ਸਿੰਘ ਮਾਹਲਾ ਵੱਲੋਂ ਕੀਤੀ ਗਈ ਮੀਟਿੰਗ ਦੇ ਭਾਰੀ ਇਕੱਠ ਨੇ ਆਮ ਆਦਮੀ ਪਾਰਟੀ ਦੇ ਬਲਾਕ ਸੰਮਤੀ ਅਤੇ ਜ਼ਿਲਾ ਪਰਿਸ਼ਦ ਦੇ ਉਮੀਦਵਾਰਾਂ ਤੇ ਜਿੱਤ ਦੀ ਮੋਹਰ ਲਗਾ ਦਿੱਤੀ ਹੈ l ਭਰਵੇਂ ਇਕੱਠ ਨੂੰ ਸੰਬੋਧਨ ਕਰਦੇ ਹੋਏ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਕਿਹਾ ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਦੀਆਂ ਲੋਕ ਪੱਖੀ ਨੀਤੀਆਂ ਅਤੇ ਕੀਤੇ ਹੋਏ ਵਿਕਾਸ ਕੰਮਾਂ ਨੂੰ ਦੇਖਦੇ ਹੋਏ ਆਉਣ ਵਾਲੀ 14 ਤਰੀਕ ਨੂੰ ਝਾੜੂ ਦਾ ਬਟਨ ਦਬਾ ਕੇ ਆਮ ਆਦਮੀ ਪਾਰਟੀ ਦੇ ਸਾਰੇ ਹੀ ਜਿਲਾ ਪਰਿਸ਼ਦ ਅਤੇ ਬਲਾਕ ਸੰਮਤੀ ਮੈਂਬਰਾਂ ਨੂੰ ਵੱਡੀ ਲੀਡ ਨਾਲ ਜਿੱਤ ਦਵਾਉਣਗੇ ਉਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕੀਤੇ ਹੋਏ ਸਾਰੇ ਵਾਅਦੇ ਇੱਕ ਇੱਕ ਕਰਕੇ ਪੂਰੇ ਕੀਤੇ ਜਾ ਰਹੇ ਹਨ ਅਤੇ ਆਉਣ ਵਾਲੇ ਕੁਝ ਮਹੀਨਿਆਂ ਵਿੱਚ ਬੀਬੀਆਂ ਨਾਲ ਕੀਤਾ ਹਜ਼ਾਰ1000 ਰੁਪਏ ਦਾ ਵਾਅਦਾ ਵੀ 11 00 ਦੇ ਕੇ ਪੂਰਾ ਕੀਤਾ ਜਾਵੇਗਾ ਉਹਨਾਂ ਪੰਜਾਬ ਵਾਸੀਆਂ ਨੂੰ ਅਪੀਲ ਕਰਦੇ ਹੋਏ ਆਖਿਆ ਕਿ ਵਿਰੋਧੀ ਪਾਰਟੀਆਂ ਵੱਲੋਂ ਕੀਤੀ ਜਾ ਰਹੀ ਝੂਠੀ ਬਿਆਨਬਾਜੀ ਤੋ ਸੁਚੇਤ ਰਹਿਣ ਦੀ ਲੋੜ ਹੈ ਅਤੇ ਆਮ ਆਦਮੀ ਪਾਰਟੀ ਹੀ ਇੱਕ ਅਜਿਹੀ ਪਾਰਟੀ ਹੈ ਜੋ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਪੰਜਾਬ ਦੀ ਖੁਸ਼ਹਾਲੀ ਅਤੇ ਤਰੱਕੀ ਲਈ ਹਰ ਵਰਗ ਦੇ ਲੋਕਾਂ ਦੇ ਕੰਮ ਕਰ ਰਹੀ ਹੈ ਬਲਾਕ ਸੰਮਤੀ ਭਾਮੀਆ ਖੁਰਦ ਦੇ ਉਮੀਦਵਾਰ ਦਰਸ਼ਨ ਸਿੰਘ ਮਹੱਲਾ ਨੇ ਲੋਕਾਂ ਨਾਲ ਕੀਤੇ ਹੋਏ ਵਾਅਦਿਆਂ ਨੂੰ ਪੂਰਾ ਕਰਨ ਲਈ ਕੈਬਨਟ ਮੰਤਰੀ ਹਰਦੀਪ ਸਿੰਘ ਮੁੰਡੀਆ ਦਾ ਧੰਨਵਾਦ ਕਰਦੇ ਹੋਏ ਆਖਿਆ ਕਿ ਚੋਣਾਂ ਜਿੱਤਣ ਤੋਂ ਬਾਅਦ ਇਲਾਕੇ ਵਿੱਚ ਵਿਕਾਸ ਤੇ ਕੰਮਾਂ ਵਿੱਚ ਹੋਰ ਤੇਜ਼ੀ ਲਿਆਂਦੀ ਜਾਵੇਗੀ ਜ਼ਿਲਾ ਪਰਿਸ਼ਦ ਮੱਤੇਵਾੜਾ ਜੋਨ ਤੋਂ ਚੋਣ ਲੜ ਰਹੇ ਕਰਮਜੀਤ ਸਿੰਘ ਸਰਪੰਚ ਗਰੇਵਾਲ ਸਰਪੰਚ ਖਾਸੀ ਕਲਾਂ ਨੇ ਸੰਬੋਧਨ ਕਰਦੇ ਹੋਏ ਆਖਿਆ ਕਿ ਆਮ ਆਦਮੀ ਪਾਰਟੀ ਨੇ ਸਕੂਲਾਂ,ਸੜਕਾਂ ਅਤੇ ਖੇਡ ਗਰਾਊਂਡਾਂ ਤੇ ਨਵੀਨੀਕਰਨ ਦਾ ਬੀੜਾ ਚੁੱਕਿਆ ਹੋਇਆ ਹੈ ਅਤੇ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਤੋਂ ਬਚਾ ਕੇ ਖੇਡਾਂ ਨਾਲ ਜੋੜ ਕੇ ਪੰਜਾਬ ਨੂੰ ਮੁੜ ਤੋਂ ਰੰਗਲਾ ਪੰਜਾਬ ਬਣਾਉਣ ਲਈ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੀ ਜਿੱਤ ਤੇ ਮੋਹਰ ਲਗਾਈਏl ਇਸ ਮੌਕੇ ਜਸਪਾਲ ਸਿੰਘ ਗਰੇਵਾਲ ਕੌਂਸਲਰ ਪਲਵਿੰਦਰ ਸਿੰਘ ਗਰੇਵਾਲ ਉਮੀਦਵਾਰ ਬਲਾਕ ਸੰਮਤੀ ਭਾਮੀਆ ਕਲਾਂ ਮਨਦੀਪ ਰਾਜਾ ਉਮੀਦਵਾਰ ਬਲਾਕ ਸੰਮਤੀ ਗੁਰੂ ਨਾਨਕ ਨਗਰ ਇੰਦਰਜੀਤ ਸਿੰਘ ਸੋਮਲ ਉਮੀਦਵਾਰ ਬਲਾਕ ਸੰਮਤੀ ਖਾਸੀ ਕਲਾ ਪ੍ਰਿੰਸ ਸੈਣੀ ਭਵਨਪ੍ਰੀਤ ਮਹਲਾ ਜਗਰੂਪ ਸਿੰਘ ਰੂਪੀ ਰਿੰਕਲ ਸੈਣੀ ਬਲਾਕ ਪ੍ਰਧਾਨ ਸੋਹਣ ਚਾ ਪੰਚ ਜੋਗਿੰਦਰ ਸਿੰਘ ਪੰਚ ਰਾਜਾ ਸੋਮਲ ਪ੍ਰਿਤਪਾਲ ਸਿੰਘ ਗਰੇਵਾਲ ਖਾਸੀ ਟੀਟੂ ਜੋਲੀ ਸਾਬਕਾ ਸਰਪੰਚ ਕੁਲਵੰਤ ਸਿੰਘ ਸਰਪੰਚ ਭਾਮੀਆਂ ਖੁਰਦ ਅਬਿਨਾਸੀ ਪੰਚ ਸੰਤ ਲਾਲ ਪੰਚ ਸੁਨੀਲ ਕੁਮਾਰ ਪੰਚ ਅਸ਼ੋਕ ਕਈ ਪੰਚ ਸੈਮੂਅਲ ਪੰਚ ਅੰਮ੍ਰਿਤ ਪਾਲ ਸਿੰਘ ਗਰੇਵਾਲ ਖਾਸੀ ਰਜਿੰਦਰ ਕੌਰ ਮਹੱਲਾ ਸਰਪੰਚ ਬਲਜੀਤ ਕੌਰ ਮਹੱਲਾ ਸਰਪੰਚ ਪੂਜਾ ਸੇਠੀ ਪੰਚ ਤੋਂ ਇਲਾਕੇ ਦੇ ਮੋਹਤਵਰ ਇਲਾਕੇ ਦੇ ਲੋਕ ਵੱਡੀ ਗਿਣਤੀ ਵਿੱਚ ਹਾਜ਼ਰ ਸਨ।


No comments
Post a Comment