BREAKING NEWS
latest

728x90

 


468x60

ਬਲਾਕ ਸੰਮਤੀ ਦੀ ਉਮੀਦਵਾਰ ਹਰਪ੍ਰੀਤ ਕੌਰ ਗਰੇਵਾਲ ਵੱਲੋਂ ਦਫਤਰ ਦਾ ਉਦਘਾਟਨ ਅਤੇ ਇੱਕ ਤੋਂ ਬਾਅਦ ਦੂਜੀ ਮੀਟਿੰਗ



ਜਿਲ੍ਹਾ ਪ੍ਰੀਸ਼ਦ ਦੀ ਉਮੀਦਵਾਰ ਬੀਬੀ ਗਿਆਨਪ੍ਰੀਤ ਕੌਰ ਗਰੇਵਾਲ ਲਈ ਵੋਟਾਂ ਮੰਗਣ ਪੁੱਜੇ ਸਮਾਜਸੇਵੀ ਸਰਪੰਚ ਕਰਮਜੀਤ ਸਿੰਘ ਗਰੇਵਾਲ


   ਲੁਧਿਆਣਾ (ਹਰਸ਼ਦੀਪ ਸਿੰਘ ਮਹਿਦੂਦਾਂ, ) ਆਮ ਆਦਮੀਂ ਪਾਰਟੀ ਦੀ ਭੋਲਾਪੁਰ ਤੋਂ ਬਲਾਕ ਸੰਮਤੀ ਮੈਂਬਰ ਹਰਪ੍ਰੀਤ ਕੌਰ ਗਰੇਵਾਲ ਨੇ ਚੋਣ ਪ੍ਰਚਾਰ ਦੇ ਪਹਿਲੇ ਹੀ ਦਿਨ ਜਿੱਥੇ ਰਾਮ ਨਗਰ ‘ਚ ਅਪਣੇ ਚੋਣਾਵੀ ਦਫਤਰ ਦਾ ਉਦਘਾਟਨ ਕੀਤਾ ਉੱਥੇ ਹੀ ਇੱਕ ਤੋਂ ਬਾਅਦ ਦੂਜੀ ਮੀਟਿੰਗ ਵੀ ਕੀਤੀ। ਉਨ੍ਹਾਂ ਦੀਆਂ ਰਾਮ ਨਗਰ, ਭੈਣੀ ਕਲੋਨੀ ਅਤੇ ਸ਼ਨਕਰ ਕਲੋਨੀ ‘ਚ ਹੋਈਆਂ ਮੀਟਿੰਗਾਂ ‘ਚ ਮੱਤੇਵਾੜਾ ਜੋਨ ਤੋਂ ਜਿਲ੍ਹਾ ਪ੍ਰੀਸ਼ਦ ਦੀ ਉਮੀਦਵਾਰ ਬੀਬੀ ਗਿਆਨਪ੍ਰੀਤ ਕੌਰ ਗਰੇਵਾਲ ਦੇ ਪਤੀ ਸਮਾਜਸੇਵੀ ਸਰਪੰਚ ਕਰਮਜੀਤ ਸਿੰਘ ਗਰੇਵਾਲ ਨੇ ਵੀ ਸ਼ਮੂਲੀਅਤ ਕਰਕੇ ਲੋਕਾਂ ਨੂੰ ਝਾੜੂ ਦਾ ਬਟਨ ਦਬਾਉਣ ਦੀ ਅਪੀਲ ਕੀਤੀ। ਵੱਖ ਵੱਖ ਥਾਵਾਂ ‘ਤੇ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਬੀਬੀ ਗਰੇਵਾਲ ਅਤੇ ਉਨ੍ਹਾਂ ਦੇ ਪਤੀ ਇੰਦਰਪਾਲ ਸਿੰਘ ਗਰੇਵਾਲ ਨੇ ਲੋਕਾਂ ਨੂੰ ਆਮ ਆਦਮੀਂ ਪਾਰਟੀ ਦੀ ਸਰਕਾਰ ਅਤੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਵੱਲੋਂ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਤੋਂ ਜਾਣੂ ਕਰਵਾਉਂਦਿਆਂ ਕਿਹਾ ਕਿ ਜੋ ਕੰਮ ਪਹਿਲੀਆਂ ਸਰਕਾਰਾਂ ਕਈ ਕਈ ਵਾਰ ਰਾਜ ਕਰਨ ਦੇ ਬਾਵਯੂਦ ਵੀ ਨਹੀਂ ਕਰ ਪਾਈਆਂ ਸਨ ਉਹ ਕੰਮ ਆਪ ਦੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਕਰ ਰਹੀ ਹੈ। ਉਨ੍ਹਾਂ ਲੋਕਾਂ ਨੂੰ ਭਰੋਸਾ ਦਿੱਤਾ ਕਿ ਸ਼੍ਰੀ ਕੇਜਰੀਵਾਲ ਅਤੇ ਸ੍ਰ ਮਾਨ ਦੀ ਜੋੜੀ ਵੱਲੋਂ ਲੋਕਾਂ ਨੂੰ ਜੋ ਵੀ ਗ੍ਰਾਂਟੀਆਂ ਦਿੱਤੀਆਂ ਗਈਆਂ ਸਨ ਉਨ੍ਹਾਂ ਨੂੰ ਇੱਕ ਇੱਕ ਕਰਕੇ ਲਾਗੂ ਕਰ ਦਿੱਤਾ ਗਿਆ ਹੈ ਅਤੇ ਮਹਿਲਾਵਾਂ ਨੂੰ 1000 ਰੁਪਏ ਦੇਣ ਦੀ ਗ੍ਰਾਂਟੀ ਅਪ੍ਰੈਲ ਮਹੀਨੇ ਤੋਂ 1100-1100 ਰੁਪਏ ਦੇ ਰੂਪ ‘ਚ ਦੇਕੇ ਲਾਗੂ ਕਰ ਦਿੱਤੀ ਜਾਵੇਗੀ। ਹਲਕਾ ਸਾਹਨੇਵਾਲ ਦੀ ਕਨਵੀਨਰ ਦਲਜੀਤ ਕੌਰ ਅਤੇ ਲੁਧਿਆਣਾ ਦੇਹਾਤੀ ਮਹਿਲਾ ਵਿੰਗ ਦੀ ਇੰਚਾਰਜ ਸਰਪੰਚ ਨੇਹਾ ਚੌਰਸੀਆ ਨੇ ਕਿਹਾ ਕਿ ਲੋਕਾਂ ਵੱਲੋਂ ਜਿਸ ਪ੍ਰਕਾਰ ਦਾ ਹੁੰਗਾਰਾ ਮਿਲ ਰਿਹਾ ਹੈ ਉਸਨੂੰ ਦੇਖ ਕੇ ਦਾਅਵਾ ਕਿ ਆਮ ਆਦਮੀਂ ਪਾਰਟੀ ਜਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ‘ਚ ਹੂੰਝਾ ਫੇਰ ਜਿੱਤ ਪ੍ਰਾਪਤ ਕਰੇਗੀ। ਇਸ ਮੌਕੇ ਵੱਡੀ ਗਿਣਤੀ ‘ਚ ਸਮੱਰਥਕ ਹਾਜਰ ਸਨ।

« PREV
NEXT »

Facebook Comments APPID