ਪੂਰਬੀ ਸਰਕਲ ਤੋਂ ਇੰਜ. ਦੀਪਕ ਕੁਮਾਰ ਪ੍ਰਧਾਨ ਤੇ ਇੰਜ. ਪ੍ਰਦੀਪ ਸਿੰਘ ਸਕੱਤਰ, ਪੱਛਮੀ ਸਰਕਲ ਤੋਂ ਇੰਜ. ਲਖਵਿੰਦਰ ਕੁਮਾਰ ਪ੍ਰਧਾਨ ਤੇ ਇੰਜ. ਬੂਟਾ ਸਿੰਘ ਚੁਣੇ ਸਕੱਤਰ
ਲੁਧਿਆਣਾ 6 ਦਸੰਬਰ (ਹਰਸ਼ਦੀਪ ਸਿੰਘ ਮਹਿਦੂਦਾਂ, ਰਮਨਦੀਪ ਸਿੰਘ ਔਲਖ) ਐਸੋਸ਼ੀਏਸ਼ਨ ਆਫ ਜੂਨੀਅਰ ਇੰਜੀਨੀਅਰਜ ਜੋ ਕਿ ਪੰਜਾਬ ਭਰ ਵਿੱਚ ਪੀ ਐਸ ਪੀ ਸੀ ਐਲ ਅਤੇ ਪੀ ਐਸ ਟੀ ਸੀ ਐਲ ਅਦਾਰੇ 'ਚ ਸਮੂਹ ਜੇ ਈ ਕੇਡਰ ਦੀ ਨੁਮਾਇੰਦਗੀ ਕਰਦੀ ਹੈ, ਵੱਲੋਂ ਲੁਧਿਆਣਾ ਪੂਰਬੀ ਅਤੇ ਪੱਛਮੀ ਸਰਕਲ ਦੇ ਮੰਡਲ ਦਫ਼ਤਰਾਂ ਦੇ ਸਮੂਹ ਮੈਂਬਰਾਂ ਦੀ ਭਰਵੀਂ ਮੀਟਿੰਗ ਸ਼ਹੀਦ ਕਰਨੈਲ ਸਿੰਘ ਈਸੜੂ ਭਵਨ ਵਿਖੇ ਆਯੋਜਿਤ ਕੀਤੀ ਗਈ। ਜਿੱਥੇ ਜਥੇਬੰਦੀ ਵੱਲੋਂ ਦੋਵੇਂ ਸਰਕਲਾਂ ਲਈ ਆਪਣੇ ਜਥੇਬੰਦਕ ਢਾਂਚੇ ਨੂੰ ਮਜ਼ਬੂਤ ਕਰਦੇ ਹੋਏ ਦੋਨਾਂ ਸਰਕਲਾਂ ਲਈ ਚੋਣ ਵੀ ਕਾਰਵਾਈ ਗਈ। ਇਹ ਸਰਕਲ ਪੱਧਰੀ ਚੋਣ ਐਸੋਸ਼ੀਏਸ਼ਨ ਆਫ ਜੂਨੀਅਰ ਇੰਜੀਨੀਅਰਜ ਜਥੇਬੰਦੀ ਦੇ ਸੂਬਾਈ ਆਗੂ ਇੰਜ. ਜਗਤਾਰ ਸਿੰਘ ਮੀਤ ਪ੍ਰਧਾਨ ਅਤੇ ਸੂਬਾਈ ਆਗੂ ਇੰਜ. ਰਾਜੀਵ ਸ਼ਰਮਾ ਕਾਰਜਕਾਰੀ ਮੈਂਬਰ ਦੀ ਹਾਜ਼ਰੀ ਵਿੱਚ ਕਾਰਵਾਈ ਗਈ। ਜਿਸ ਵਿੱਚ ਲੁਧਿਆਣਾ ਦੀਆਂ 9 ਡਿਵੀਜ਼ਨਾਂ ਦੇ ਜੇ ਈਜ ਵੱਲੋਂ ਸ਼ਮੂਲੀਅਤ ਕੀਤੀ ਗਈ। ਲੁਧਿਆਣਾ ਪੂਰਬੀ ਸਰਕਲ ਤੋਂ ਸਰਬਸੰਮਤੀ ਨਾਲ ਇੰਜ. ਦੀਪਕ ਕੁਮਾਰ ਜੇ ਈ ਨੂੰ ਪ੍ਰਧਾਨ ਅਤੇ ਇੰਜ. ਪ੍ਰਦੀਪ ਸਿੰਘ ਜੇ ਈ ਨੂੰ ਸਕੱਤਰ ਵਜੋਂ ਚੁਣਿਆ ਗਿਆ। ਏਸੇ ਤਰ੍ਹਾਂ ਲੁਧਿਆਣਾ ਪੱਛਮੀ ਸਰਕਲ ਵਿੱਚ ਸਰਬਸੰਮਤੀ ਨਾਲ ਇੰਜ. ਲਖਵਿੰਦਰ ਕੁਮਾਰ ਐਡੀਸ਼ਨਲ ਐੱਸ ਡੀ ਓ ਨੂੰ ਪ੍ਰਧਾਨ ਅਤੇ ਇੰਜ. ਬੂਟਾ ਸਿੰਘ ਜੇ ਈ ਨੂੰ ਸਕੱਤਰ ਵਜੋਂ ਚੁਣਿਆ ਗਿਆ। ਇਸ ਮੌਕੇ ਜਥੇਬੰਦੀ ਦੇ ਹਾਜ਼ਰ ਸਾਥੀਆਂ ਵੱਲੋਂ ਨਵੀਆਂ ਚੁਣੀਆਂ ਕਮੇਟੀਆਂ ਦੇ ਅਹੁਦੇਦਾਰਾਂ ਨੂੰ ਮੁਬਾਰਕਬਾਦ ਦਿੱਤੀ ਗਈ ਅਤੇ ਭਵਿੱਖ ਵਿੱਚ ਜੇ ਈ ਕੇਡਰ ਦੇ ਹੱਕਾਂ ਦੀ ਆਵਾਜ਼ ਨੂੰ ਬੁਲੰਦ ਕਰਨ ਲਈ ਸ਼ੁਭਕਾਮਨਾਵਾਂ ਵੀ ਦਿੱਤੀਆਂ। ਇਸ ਮੌਕੇ ਜਥੇਬੰਦੀ ਦੇ ਸੀਨੀਅਰ ਆਗੂ ਇੰਜ. ਗਗਨਦੀਪ ਸਿੰਘ ਬਿਰਦੀ, ਇੰਜ. ਜਸਪ੍ਰੀਤ ਸਿੰਘ, ਇੰਜ. ਸਾਹਿਲ ਸ਼ਰਮਾ, ਇੰਜ. ਅਨਿਲ ਕੁਮਾਰ, ਇੰਜ. ਵਿਸ਼ਾਲ, ਇੰਜ. ਨਿਰਮਲ ਸਿੰਘ ਤੋਂ ਇਲਾਵਾ ਇੰਜ. ਪੱਲਵ ਜੈਨ, ਇੰਜ. ਅਸ਼ਵਨੀ, ਇੰਜ. ਅੰਮ੍ਰਿਤਪਾਲ ਸਿੰਘ, ਇੰਜ. ਅਭਿਨਮ, ਇੰਜ. ਭੁਪਿੰਦਰ ਸਿੰਘ, ਇੰਜ. ਵੀਰੇਂਦਰ, ਇੰਜ. ਦਵਿੰਦਰ ਸ਼ਰਮਾ, ਇੰਜ. ਨਰੇਸ਼, ਇੰਜ.ਮੋਹਿਤ, ਇੰਜ. ਅਭੈ , ਇੰਜ. ਅਮਨਦੀਪ ਪੂਣੀਆਂ, ਇੰਜ. ਵਿਕਾਸ, ਇੰਜ. ਅਰਸ਼ਦੀਪ ਸਿੰਘ ਅਤੇ ਹੋਰ ਮੈਂਬਰ ਹਾਜ਼ਰ ਸਨ।


No comments
Post a Comment