ਇਲਾਕੇ ਦੇ ਵਿਕਾਸ ਲਈ ਲੋਕ 14 ਦਸੰਬਰ ਨੂੰ ਝਾੜੂ ਨੂੰ ਪਾਉਣ ਵੋਟ : ਇੰਦਰਪਾਲ ਸਿੰਘ ਗਰੇਵਾਲ
ਲੁਧਿਆਣਾ (ਹਰਸ਼ਦੀਪ ਸਿੰਘ ਮਹਿਦੂਦਾਂ, ਸੁਰਿੰਦਰ ਸ਼ਿੰਦਾ) ਆਮ ਆਦਮੀ ਪਾਰਟੀ ਦੀ ਭੋਲਾਪੁਰ ਜੋਨ ਤੋਂ ਬਲਾਕ ਸੰਮਤੀ ਦੀ ਉਮੀਦਵਾਰ ਬੀਬੀ ਹਰਪ੍ਰੀਤ ਕੌਰ ਗਰੇਵਾਲ ਨੇ ਆਮ ਆਦਮੀਂ ਪਾਰਟੀ ਦੀਆਂ ਨੀਤੀਆਂ ਨੂੰ ਘਰ ਘਰ ਤੱਕ ਪਹੁੰਚਾਉਣ ਦੇ ਮਕਸਦ ਨਾਲ ਰਾਮ ਨਗਰ ਵਿੱਚ ਡੋਰ ਟੁ ਡੋਰ ਚੋਂ ਪ੍ਰਚਾਰ ਕਰਦਿਆਂ ਲੋਕਾਂ ਨੂੰ ਪੰਜਾਬ ਸਰਕਾਰ ਦੀ ਕਾਰਗੁਜਾਰੀ ਤੋਂ ਜਾਣੂ ਕਰਵਾਇਆ। ਇਸ ਮੌਕੇ ਉਨ੍ਹਾਂ ਦੇ ਪਤੀ ਸਮਾਜਸੇਵੀ ਇੰਦਰਪਾਲ ਸਿੰਘ ਗਰੇਵਾਲ ਵੀ ਉਨ੍ਹਾਂ ਦੇ ਨਾਲ ਸਨ। ਇੰਦਰਪਾਲ ਸਿੰਘ ਗਰੇਵਾਲ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਲਾਕੇ ਦੇ ਵਿਕਾਸ ਲਈ ਬਲਾਕ ਸੰਮਤੀ ਦੀ ਵੋਟ ਹਰਪ੍ਰੀਤ ਕੌਰ ਗਰੇਵਾਲ ਅਤੇ ਜਿਲ੍ਹਾ ਪ੍ਰੀਸ਼ਦ ਦੀ ਵੋਟ ਗਿਆਨ ਪ੍ਰੀਤ ਕੌਰ ਗਰੇਵਾਲ ਨੂੰ ਝਾੜੂ ਨਿਸ਼ਾਨ ਉੱਤੇ ਪਾਉਣ। ਉਨ੍ਹਾਂ ਕਿਹਾ ਕਿ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਦੀ ਰਹਿਨੁਮਾਈ ਹੇਠ ਇਲਾਕੇ ਵਿੱਚ ਚਹੁੰ ਤਰਫਾ ਵਿਕਾਸ ਹੋ ਰਿਹਾ ਹੈ ਅਤੇ ਦੋਵੇਂ ਉਮੀਦਵਾਰ ਜਿੱਤ ਕੇ ਇਸ ਵਿਕਾਸ ਦੀ ਗਤੀ ਨੂੰ ਹੋਰ ਤੇਜ਼ ਕਰਨ ਵਿੱਚ ਆਪਣਾ ਯੋਗਦਾਨ ਪਾਉਣਗੇ। ਉਨ੍ਹਾਂ ਕਿਹਾ ਕਿ ਚਾਹੇ ਸਾਡਾ ਪਰਿਵਾਰ ਹੋਵੇ ਚਾਹੇ ਇਲਾਕੇ ਦੀ ਪ੍ਰਮੁੱਖ ਹਸਤੀ ਸਮਾਜਸੇਵੀ ਕਰਮਜੀਤ ਸਿੰਘ ਗਰੇਵਾਲ ਦਾ ਪਰਿਵਾਰ ਹੋਵੇ ਅਸੀਂ ਬਿਨ੍ਹਾਂ ਕਿਸੇ ਸੰਵਿਧਾਨਿਕ ਅਹੁਦੇ ਦੇ ਹਰ ਜਰੂਰਤਮੰਦ ਦੀ ਮਦਦ ਕੀਤੀ ਹੈ ਅਤੇ ਜੇਕਰ ਲੋਕ ਸਾਨੂੰ ਵੋਟ ਪਾਕੇ ਸੰਵਿਧਾਨਿਕ ਅਹੁਦਾ ਬਖਸ਼ਦੇ ਹਨ ਤਾਂ ਅਸੀਂ ਮੰਤਰੀ ਮੁੰਡੀਆਂ ਦੇ ਸਹਿਯੋਗ ਨਾਲ ਸਰਕਾਰ ਤੋਂ ਵੀ ਲੋਕਾਂ ਨੂੰ ਬਹੁਤ ਕੁਝ ਲਿਆ ਕੇ ਦੇ ਸਕਦੇ ਹਾਂ। ਇਸ ਮੌਕੇ ਸਾਹਨੇਵਾਲ ਦੀ ਕਨਵੀਨਰ ਦਲਜੀਤ ਕੌਰ, ਧਰਮਿੰਦਰ ਸਰਪੰਚ, ਮਨਪ੍ਰੀਤ ਸਿੰਘ ਕੱਕੜ, ਤਰਸੇਮ ਲਾਲ, ਅਸ਼ੋਕ ਸ਼ਰਮਾ, ਸਰਵਨ ਸਿੰਘ, ਕਰਨ, ਜੋਨੀ, ਸੋਨੂੰ, ਭਾਊ, ਮੁੰਨਾ ਨਾਹਰ, ਸੁਸ਼ੀਲਾ, ਊਸ਼ਾ ਰੁਪਿੰਦਰ ਕੌਰ, ਪ੍ਰੀਤੀ, ਸੁਦਾਕਰ, ਜਸਵੀਰ ਕੌਰ, ਵਕੀਲ ਅਹਿਮਦ ਸੋਨੂੰ ਅੰਸਾਰੀ, ਸੰਜੁ ਭਾਮੀਆ ਅਤੇ ਹੋਰ ਹਾਜ਼ਰ ਸਨ।


No comments
Post a Comment