14 ਦਸੰਬਰ ਨੂੰ ਵੋਟਰ ਦੀ ਦੋ ਵੋਟਾਂ ਝਾੜੂ ਦੇ ਨਿਸ਼ਾਨ ਉੱਤੇ ਮੋਹਰਾਂ ਲਗਾ ਕੇ ਆਪ ਨੂੰ ਪਾਉਣ : ਮੰਤਰੀ ਮੁੰਡੀਆਂ, ਬੱਗਾ
ਲੁਧਿਆਣਾ (ਰਮਨਦੀਪ ਸਿੰਘ ਔਲਖ, ਸੁਰਿੰਦਰ ਸ਼ਿੰਦਾ) ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਅਤੇ ਵਿਧਾਇਕ ਮਦਨ ਲਾਲ ਬੱਗਾ ਨੇ ਸਾਂਝੇ ਤੌਰ ਤੇ ਜਿਲ੍ਹਾ ਪ੍ਰੀਸ਼ਦ ਜੋਨ ਮੱਤੇਵਾੜਾ ਤੋਂ ਉਮੀਦਵਾਰ ਬੀਬੀ ਗਿਆਨ ਪ੍ਰੀਤ ਕੌਰ ਗਰੇਵਾਲ ਅਤੇ ਜਿਲ੍ਹਾ ਪ੍ਰੀਸ਼ਦ ਜੋਨ ਮਾਂਗਟ ਤੋਂ ਉਮੀਦਵਾਰ ਬੀਬੀ ਅੰਮ੍ਰਿਤਪਾਲ ਕੌਰ ਪੰਧੇਰ ਦੇ ਹੱਕ ਵਿੱਚ ਵੱਖ ਵੱਖ ਥਾਵਾਂ ਉੱਤੇ ਚੋਣ ਪ੍ਰਚਾਰ ਕਰਦਿਆਂ ਉਨ੍ਹਾਂ ਦੀ ਚੋਣ ਮੁਹਿੰਮ ਨੂੰ ਹੁੰਗਾਰਾ ਦਿੱਤਾ। ਦੋਵਾਂ ਆਗੂਆਂ ਵੱਲੋਂ ਸੰਭਾਲੀ ਕਮਾਂਡ ਕਾਰਨ ਜਿਲ੍ਹਾ ਪ੍ਰੀਸ਼ਦ ਉਮੀਦਵਾਰਾਂ ਦੇ ਨਾਲ ਬਲਾਕ ਸੰਮਤੀ ਉਮੀਦਵਾਰਾਂ ਦੇ ਆਉਣ ਵਾਲੇ ਨਤੀਜੇ ਵੀ ਇੱਕ ਪਾਸੜ ਹੁੰਦੇ ਦਿਖਾਈ ਦੇ ਰਹੇ ਹਨ। ਇੱਕ ਬਾਰੇ ਪਿੰਡ ਹਵਾਸ ਵਿਖੇ ਭਰਵੇਂ ਇੱਕਠ ਨੂੰ ਸੰਬੋਧਨ ਕਰਦਿਆਂ ਸ੍ਰ ਮੁੰਡੀਆਂ ਨੇ ਕਿਹਾ ਕਿ ਵੋਟਰਾਂ ਦਾ ਜਿਸ ਪ੍ਰਕਾਰ ਦਾ ਹੁੰਗਾਰਾ ਚੋਣ ਪ੍ਰਚਾਰ ਦੌਰਾਨ ਦੇਖਣ ਨੂੰ ਮਿਲਿਆ ਉਸ ਨੂੰ ਦੇਖਕੇ ਮੇਰਾ ਦਾਅਵਾ ਕਿ ਵਿਰੋਧੀ ਮੈਦਾਨ ਵਿੱਚ ਟਿਕਦੇ ਵਿਖਾਈ ਨਹੀਂ ਦੇ ਰਹੇ ਅਤੇ ਸਾਡੇ ਸਾਰੇ ਉਮੀਦਵਾਰਾਂ ਦੀ ਜਿੱਤ ਯਕੀਨੀ ਹੁੰਦੀ ਵਿਖਾਈ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦਾ ਇਹ ਰੁਝਾਨ ਸ੍ਰ ਭਗਵੰਤ ਸਿੰਘ ਮਾਨ ਸਰਕਾਰ ਦੀਆਂ ਲੋਕ ਪੱਖੀ ਨੀਤੀਆਂ ਦਾ ਲੋਕਾਂ ਵਿੱਚ ਵੱਜਿਆ ਡੰਕਾ ਹੈ, ਲੋਕਾਂ ਦਾ ਭਗਵੰਤ ਮਾਨ ਸਰਕਾਰ ਉੱਤੇ ਪੈਦਾ ਹੋਇਆ ਵਿਸ਼ਵਾਸ ਹੈ। ਉਨ੍ਹਾਂ ਕਿਹਾ ਕਿ ਉਸ ਵਿਸ਼ਵਾਸ਼ ਨੂੰ ਹੋਰ ਵਧਾਉਣ ਲਈ ਪੰਜਾਬ ਸਰਕਾਰ ਮਹਿਲਾਵਾਂ ਨਾਲ ਕੀਤਾ 1000 ਦਾ ਵਾਅਦਾ 1100 ਸੌ ਰੁਪਏ ਦੇ ਕੇ ਅਪ੍ਰੈਲ ਮਹੀਨੇ ਤੋਂ ਦੇਣ ਜਾ ਰਹੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਤੁਸੀ ਹਲਕਾ ਸਾਹਨੇਵਾਲ ਦੇ ਤਿੰਨੋਂ ਜਿਲ੍ਹਾ ਪ੍ਰੀਸ਼ਦਾਂ ਅਤੇ 36 ਬਲਾਕ ਸੰਮਤੀਆਂ ਵੱਡੀ ਲੀਡ ਨਾਲ ਜਿਤਾਓ ਵਿਕਾਸ ਕਾਰਜਾਂ ਵਿਚ ਕੋਈ ਕਮੀਂ ਨਹੀਂ ਆਉਣ ਦਿੱਤੀ ਜਾਵੇਗੀ। ਵਿਧਾਇਕ ਮਦਨ ਲਾਲ ਬੱਗਾ ਨੇ ਵੀ ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ ਗਿਣਾਉਂਦਿਆਂ ਲੋਕਾਂ ਨੂੰ ਮੁੜ ਤੋਂ ਝਾੜੂ ਨੂੰ ਜਿਤਾਉਣ ਦੀ ਅਪੀਲ ਕੀਤੀ। ਸਮਾਜਸੇਵੀ ਸਰਪੰਚ ਕਰਮਜੀਤ ਸਿੰਘ ਗਰੇਵਾਲ ਅਤੇ ਸਰਪੰਚ ਜਸਪ੍ਰੀਤ ਸਿੰਘ ਪੰਧੇਰ ਨੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਜੇਕਰ ਤੁਸੀਂ ਸਾਨੂੰ ਅਤੇ ਸਾਡੇ ਸੰਮਤੀ ਮੈਂਬਰਾਂ ਨੂੰ ਜਿਤਾਉਂਦੇ ਹੋ ਤਾਂ ਤੁਹਾਡੇ ਦਾਸ ਬਣਕੇ ਸੇਵਾ ਕਰਾਂਗੇ। ਇਸ ਮੌਕੇ ਸੋਨੀ ਹਵਾਸ, ਇੰਦਰਜੀਤ ਸਿੰਘ ਸੋਮਲ, ਕੌਂਸਲਰ ਜਸਪਾਲ ਸਿੰਘ ਗਰੇਵਾਲ ਅਤੇ ਹੋਰ ਹਾਜ਼ਰ ਸਨ।



No comments
Post a Comment